Verify Party Member
Header
Header

ਜਦੋਂ ਸਾਰੀਆਂ ਕੌਮਾਂ ਦੇ ਦਰਸ਼ਨ ਯਾਤਰਾਵਾਂ ਖੁੱਲ੍ਹਆਂ ਹਨ, ਮੋਦੀ ਹਕੂਮਤ ਸਿੱਖ ਗੁਰਧਾਮਾਂ ਦੀਆਂ ਯਾਤਰਾਵਾਂ ਕਿਵੇਂ ਬੰਦ ਕਰ ਸਕਦੀ ਹੈ ? : ਮਾਨ

ਜਦੋਂ ਸਾਰੀਆਂ ਕੌਮਾਂ ਦੇ ਦਰਸ਼ਨ ਯਾਤਰਾਵਾਂ ਖੁੱਲ੍ਹਆਂ ਹਨ, ਮੋਦੀ ਹਕੂਮਤ ਸਿੱਖ ਗੁਰਧਾਮਾਂ ਦੀਆਂ ਯਾਤਰਾਵਾਂ ਕਿਵੇਂ ਬੰਦ ਕਰ ਸਕਦੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 28 ਜੂਨ ( ) “ਪਾਕਿਸਤਾਨ ਹਕੂਮਤ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਯਾਤਰਾ ਖੋਲਣ ਦਾ ਐਲਾਨ ਕੀਤਾ ਹੈ, ਜੋ ਸਿੱਖ ਕੌਮ ਵੱਲੋਂ ਸਵਾਗਤਯੋਗ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂਆਂ ਦੀਆਂ ਅਮਰਨਾਥ ਯਾਤਰਾ ਅਤੇ ਹੋਰ ਧਾਰਮਿਕ ਸਥਾਨਾਂ ਦੀਆਂ ਯਾਤਰਾਵਾਂ ਚੱਲ ਰਹੀਆ ਹਨ, ਮੁਸਲਿਮ ਕੌਮ ਮੱਕੇ ਜਾ ਸਕਦੀ ਹੈ, ਇਸਾਈ ਕੌਮ ਯੋਰੋਸਲਮ ਅਤੇ ਹੋਰ ਸਥਾਨਾਂ ਤੇ ਜਾ ਸਕਦੇ ਹਨ, ਫਿਰ ਮੋਦੀ ਹਕੂਮਤ ਵੱਲੋਂ ਸਿੱਖ ਗੁਰਧਾਮਾਂ ਦੀ ਯਾਤਰਾ ਕਦੇ ਬੰਦ ਕਰ ਦੇਣਾ, ਕਦੇ ਖੋਲ੍ਹ ਦੇਣਾ, ਕਦੀ ਚਿੱੜੀਓ ਮਾਰ ਜਾਓ, ਕਦੇ ਜੀ ਪਓ । ਇਹ ਸਿੱਖ ਕੌਮ ਕਦੇ ਬਿਲਕੁਲ ਬਰਦਾਸਤ ਨਹੀਂ ਕਰੇਗੀ । ਜਦੋਂ ਸਭ ਕੌਮਾਂ, ਧਰਮਾਂ ਦੀਆਂ ਯਾਤਰਾਵਾਂ ਚੱਲ ਰਹੀਆ ਹਨ, ਪਰ ਫਿਰਕੂ ਮੋਦੀ ਹਕੂਮਤ ਨੂੰ ਕੋਈ ਹੱਕ-ਅਧਿਕਾਰ ਨਹੀਂ ਕਿ ਉਹ ਸਿੱਖ ਗੁਰਧਾਮਾਂ ਦੀਆਂ ਯਾਤਰਾਵਾਂ ਨੂੰ ਜ਼ਬਰੀ ਰੋਕਣ ਦੀ ਕੋਸਿ਼ਸ਼ ਕਰੇ ? ਸਿੱਖ ਕੌਮ ਮੋਦੀ ਮੁਤੱਸਵੀ ਹਕੂਮਤ ਦੀ ਗੁਲਾਮ ਨਹੀਂ । ਜੋ ਉਨ੍ਹਾਂ ਦੇ ਅਜਿਹੇ ਫਿਰਕੂ ਨਫ਼ਰਤ ਭਰੇ ਹੁਕਮਾਂ ਨੂੰ ਪ੍ਰਵਾਨ ਕਰੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਹਿੰਦੂਵਾਦੀ ਹੁਕਮਰਾਨਾਂ ਵੱਲੋਂ ਕਦੀ ਬੰਦ ਕਰ ਦੇਣ, ਕਦੀ ਸੁਰੂ ਕਰ ਦੇਣ ਦੇ ਤਾਨਾਸ਼ਾਹੀ ਅਮਲਾਂ ਤੇ ਸਿੱਖ ਕੌਮ ਦੇ ਮਨ-ਆਤਮਾ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਨਿਰੰਤਰ ਆਪਣੀ ਸਰਧਾ ਅਨੁਸਾਰ ਸਿੱਖ ਗੁਰਧਾਮਾਂ ਦੇ ਦਰਸ਼ਨ ਆਜ਼ਾਦੀ ਨਾਲ ਕਰਦੇ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਇਥੇ ਫਿਰਕੂਆਂ ਦੀ ਹਕੂਮਤ ਹੈ, ਲੇਕਿਨ ਨਾ ਤਾਂ ਇੰਡੀਆਂ ਦਾ ਵਿਧਾਨ ਅਤੇ ਨਾ ਹੀ ਕੌਮਾਂਤਰੀ ਕਾਨੂੰਨ ਸਿੱਖ ਕੌਮ ਨੂੰ ਆਪਣੇ ਗੁਰਧਾਮਾਂ ਦੀ ਆਜ਼ਾਦੀ ਅਤੇ ਸਰਧਾ ਨਾਲ ਦਰਸ਼ਨ ਕਰਨ ਤੋਂ ਰੋਕ ਨਹੀਂ ਸਕਦੇ । ਜੇਕਰ ਮੋਦੀ ਹਕੂਮਤ ਫਿਰਕੂ ਸੋਚ ਅਧੀਨ ਅਜਿਹਾ ਕੋਈ ਅਮਲ ਕਰੇਗੀ, ਤਾਂ ਸਿੱਖ ਕੌਮ ਅਜਿਹੇ ਗੈਰ-ਇਖਲਾਕੀ ਹੁਕਮ ਨੂੰ ਬਿਲਕੁਲ ਪ੍ਰਵਾਨ ਨਹੀਂ ਕਰੇਗੀ । ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਤਾਂ ਇਤਿਹਾਸ ਦੇ ਬੀਤੇ ਸਮਿਆ ਵਿਚ ਕਦੇ ਆਪਣੀ ਬਾਦਸ਼ਾਹੀ ਕਾਇਮ ਨਹੀਂ ਕੀਤੀ । ਅਸੀਂ ਤਾਂ ਆਪਣੀਆ ਬਾਦਸ਼ਾਹੀਆਂ ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਹੰਢਾਈਆ ਵੀ ਹਨ ਅਤੇ ਖੱਲ੍ਹ ਦਿਲੀ ਨਾਲ ਸਭ ਕੌਮਾਂ-ਧਰਮਾਂ ਦੇ ਆਪਣੇ ਬਾਦਸ਼ਾਹੀਆ ਵਿਚ ਸਤਿਕਾਰ-ਮਾਣ ਅਤੇ ਆਜ਼ਾਦੀ ਨੂੰ ਕਾਇਮ ਰੱਖਿਆ ਹੈ । ਜੇਕਰ ਅਸੀ ਮੁਗਲਾਂ, ਅਫ਼ਗਾਨਾਂ ਅਤੇ ਅੰਗਰੇਜ਼ਾਂ ਨੂੰ ਭਾਂਜ ਦੇ ਕੇ ਫ਼ਤਹਿ ਪ੍ਰਾਪਤ ਕਰਦੇ ਰਹੇ ਹਾਂ, ਤਾਂ ਇਹ ਮੁਕਾਰਤਾ ਅਤੇ ਧੋਖਿਆ ਨਾਲ ਭਰੇ ਹਿੰਦੂਵਾਦੀ ਹੁਕਮਰਾਨ ਜੋ ਆਪਣੀਆ ਬਹੂਆਂ, ਬੇਟੀਆਂ ਦੀ ਇੱਜ਼ਤ ਵੀ ਨਹੀਂ ਸਨ ਬਚਾਅ ਸਕਦੇ, ਜਿਨ੍ਹਾਂ ਦੀ ਬਹੂ-ਬੇਟੀਆ ਨੂੰ ਅਸੀਂ ਹਮਲਾਵਰਾਂ ਤੋਂ ਬਾਇੱਜ਼ਤ ਬਚਾਕੇ ਘਰੋ-ਘਰੀ ਪਹੁੰਚਾਉਦੇ ਰਹੇ ਹਾਂ, ਅੱਜ ਇਹ ਸਾਨੂੰ ਸਿੱਖੀ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਕਿਵੇਂ ਜ਼ਬਰੀ ਰੋਕ ਲਗਾ ਸਕਦੇ ਹਨ ? ਉਨ੍ਹਾਂ ਕਿਹਾ ਕਿ ਸਿੱਖ ਕੌਮ ਜਿਊਦੀ-ਜਾਂਗਦੀ ਆਪਣੀ ਅਣਖ਼-ਗੈਰਤ ਨੂੰ ਕਾਇਮ ਰੱਖਣ ਵਾਲੀ ਕੌਮ ਹੈ । ਜੇਕਰ ਇਹ ਹਜ਼ਾਰਾਂ ਸਾਲ ਗੁਲਾਮ ਰਹਿਣ ਵਾਲੇ ਮੌਜੂਦਾ ਹੁਕਮਰਾਨ ਇਹ ਸਮਝਦੇ ਹਨ ਕਿ ਅਸੀਂ ਸਿੱਖ ਕੌਮ ਨੂੰ ਗੁਲਾਮ ਬਣਾ ਲਵਾਂਗੇ ਜਾਂ ਆਪਣੀ ਸੋਚ ਅਨੁਸਾਰ ਉਨ੍ਹਾਂ ਨੂੰ ਚਲਾ ਲਵਾਂਗੇ, ਤਾਂ ਅਜਿਹੀ ਸੋਚ ਰੱਖਣ ਤੋਂ ਪਹਿਲਾ ਬੀਤੇ ਸਮੇਂ ਦੇ ਜੰਗਾਂ-ਯੁੱਧਾਂ ਦੇ ਬਿਰਤਾਤ ਨੂੰ ਜਾਣ ਲੈਣ ਜਿਸਨੂੰ ਹਮੇਸ਼ਾ ਸਿੱਖ ਕੌਮ ਹੀ ਫ਼ਤਹਿ ਕਰਦੀ ਰਹੀ ਹੈ ਅਤੇ ਅੱਜ ਵੀ ਲਦਾਖ ਵਿਚ ਇਹ ਸਿਹਰਾ ਸਿੱਖ ਕੌਮ ਦੇ ਹਿੱਸੇ ਹੀ ਆਇਆ ਹੈ । ਇਸ ਲਈ ਮੋਦੀ ਹਕੂਮਤ ਨੂੰ ਸਾਡੀ ਨੇਕ ਰਾਏ ਹੈ ਕਿ ਉਹ ਸਿੱਖ ਕੌਮ ਦੇ ਗੁਰਧਾਮਾਂ ਜਾਂ ਉਨ੍ਹਾਂ ਦੀ ਕੌਮੀ ਵਿਲੱਖਣਤਾ ਅਤੇ ਆਜ਼ਾਦ ਹਸਤੀ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕਰਨ ਤਾਂ ਬਿਹਤਰ ਹੋਵੇਗਾ । ਵਰਨਾ ਚੀਨ, ਪਾਕਿਸਤਾਨ, ਨੇਪਾਲ, ਭੁਟਾਨ ਆਦਿ ਗੁਆਂਢੀ ਮੁਲਕਾਂ ਤੋਂ ਇਹ ਆਰ.ਐਸ.ਐਸ. ਦੇ ਨਿੱਕਰਾਂ ਅਤੇ ਲਾਠੀਆਂ ਵਾਲੇ ਫਿਰਕੂ ਨਾਅਰੇ ਲਗਾਉਣ ਵਾਲੇ ਹਿੰਦੂ ਆਪਣੀ ਹਿਫਾਜਤ ਵੀ ਨਹੀਂ ਕਰ ਸਕਣਗੇ । ਜੇਕਰ ਇਹ 56 ਇੰਚ ਦੀ ਛਾਤੀ ਦਾ ਝੂਠਾ ਦਾਅਵਾ ਕਰਦੇ ਹਨ, ਫਿਰ ਇਹ ਚੀਨ ਨੂੰ ਅੰਦਰ ਵੜਨ ਤੋਂ ਕਿਉਂ ਨਾ ਰੋਕ ਸਕੇ ਅਤੇ ਲਾਹੌਰ ਖ਼ਾਲਸਾ ਦਰਬਾਰ ਦੇ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦੇ ਇਲਾਕੇ ਨੂੰ ਅੱਜ ਤੱਕ ਵਾਪਿਸ ਕਿਉਂ ਨਾ ਲੈ ਸਕੇ ? ਹੁਣ ਵੀ ਪੰਜਾਬ ਸਿੱਖ ਪਲਟਨ ਨੇ ਲਦਾਖ ਵਿਚ ਆਪਣੀ ਜਿ਼ੰਮੇਵਾਰੀ ਨਿਭਾਈ ਹੈ ਵਰਨਾ ਇਨ੍ਹਾਂ ਦੇ ਦੋਵੇ ਜਰਨੈਲ ਨਰਵਾਣੇ ਅਤੇ ਸੀ.ਡੀ.ਐਸ. ਵਿਪਨ ਰਾਵਤ ਤੇ ਉਨ੍ਹਾਂ ਦੀ ਫ਼ੌਜ ਤਾਂ ਇਹ ਜਿ਼ੰਮੇਵਾਰੀ ਨਿਭਾਉਣ ਦੇ ਸਮਰੱਥ ਹੀ ਨਹੀਂ ਹੈ । ਇਸ ਲਈ ਚੰਗਾਂ ਹੋਵੇਗਾ ਕਿ ਫਿਰਕੂ ਮੋਦੀ ਹਕੂਮਤ ਸਿੱਖ ਕੌਮ ਦੇ ਅੰਦਰੂਨੀ ਧਾਰਮਿਕ ਮਸਲਿਆ ਵਿਚ ਅਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕਰੇ । 

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *