Select your Top Menu from wp menus
Header
Header
ਤਾਜਾ ਖਬਰਾਂ

ਜਦੋਂ ਰੂਸ, ਅਮਰੀਕਾ ਦੀ ਕੱਟੜ ਦੁਸ਼ਮਣੀ ਹੈ, ਤਾਂ ਮੋਦੀ ਵੱਲੋਂ ਰੂਸ ਦੇ ਦੌਰੇ ਕਰਨਾ ਤੇ ਮਿਲਣੀਆ ਕਰਨੀਆ ਕੀ ਨਤੀਜਾ ਕੱਢੇਗੀ ? : ਮਾਨ

press note 18.5.18 ਜਦੋਂ ਰੂਸ, ਅਮਰੀਕਾ ਦੀ ਕੱਟੜ ਦੁਸ਼ਮਣੀ ਹੈ, ਤਾਂ ਮੋਦੀ ਵੱਲੋਂ ਰੂਸ ਦੇ ਦੌਰੇ ਕਰਨਾ ਤੇ ਮਿਲਣੀਆ ਕਰਨੀਆ ਕੀ ਨਤੀਜਾ ਕੱਢੇਗੀ ? : ਮਾਨ

ਫ਼ਤਹਿਗੜ੍ਹ ਸਾਹਿਬ, 18 ਮਈ ( ) “ਮੋਦੀ ਹਕੂਮਤ ਦੀ ਜਦੋਂ ਅਮਰੀਕਾ ਵਰਗੇ ਮੁਲਕ ਨਾਲ ਸਾਂਝ ਹੈ, ਤਾਂ ਸ੍ਰੀ ਮੋਦੀ ਵੱਲੋਂ ਰੂਸ ਵਰਗੇ ਅਮਰੀਕਾ ਦੇ ਕੱਟੜ ਵਿਰੋਧੀ ਮੁਲਕ ਦੇ ਦੌਰੇ ਕਰਨ ਨਾਲ ਇੰਡੀਆਂ ਦੀ ਵਿਦੇਸ਼ੀ ਨੀਤੀ ਉਤੇ ਅਸਰ ਪੈਣਾ ਕੁਦਰਤੀ ਹੈ ਅਤੇ ਵਿਦੇਸ਼ੀ ਨੀਤੀ ਕੰਮਜੋਰ ਹੋਵੇਗੀ । ਕਿਉਂਕਿ ਕਿਸੇ ਮੁਲਕ ਦੀ ਵਿਦੇਸ਼ੀ ਨੀਤੀ ਦਾ ਕਾਮਯਾਬ ਹੋਣਾ ਉਸ ਮੁਲਕ ਦੀ ਮਜ਼ਬੂਤ ਮਾਲੀ ਅਤੇ ਫ਼ੌਜੀ ਹਾਲਤ ਦਾ ਹੋਣਾ ਜ਼ਰੂਰੀ ਹੈ । ਜਦੋਂਕਿ ਇੰਡੀਆਂ ਦੀ ਮਾਲੀ ਤੇ ਮਿਲਟਰੀ ਤਾਕਤ ਐਨੀ ਕੰਮਜੋਰ ਹੈ ਕਿ ਇੰਡੀਆਂ ਦੀ ਮਿਲਟਰੀ ਕੋਲ ਪੁਰਾਤਨ ਹਥਿਆਰ ਹੀ ਹਨ । ਮੌਜੂਦਾ ਨਵੀਂ ਤਕਨੀਕ ਵਾਲੇ ਹਥਿਆਰ ਨਹੀਂ ਹਨ ਅਤੇ ਨਾ ਹੀ ਨਵੇਂ ਹਥਿਆਰ ਖਰੀਦਣ ਦੀ ਇਥੋਂ ਦੀ ਕੰਮਜੋਰ ਮਾਲੀ ਹਾਲਤ ਇਜ਼ਾਜਤ ਦਿੰਦੀ ਹੈ । ਫਿਰ ਇੰਡੀਆਂ ਆਪਣੇ-ਆਪ ਨੂੰ ਰੂਸ ਜਾਂ ਅਮਰੀਕਾ ਦੇ ਬਰਾਬਰ ਦੇ ਪੱਧਰ ਦੀ ਮਾਲੀ ਅਤੇ ਮਿਲਟਰੀ ਤਾਕਤ ਦਾ ਮਾਲਕ ਕਿਸ ਤਰ੍ਹਾਂ ਬਣਾ ਸਕਦਾ ਹੈ ? ਦੂਸਰਾ ਰੂਸ ਦਾ ਇਰਾਨ ਨਾਲ ਸਮਝੋਤਾ ਹੈ । ਰੂਸ ਦੇ ਦੌਰੇ ਕਰਨ ਅਤੇ ਮੁਲਾਕਾਤਾਂ ਕਰਨ ਦਾ ਮਤਲਬ ਅਮਰੀਕਾ ਵਰਗੇ ਵੱਡੇ ਮੁਲਕ ਦੀ ਨਿਰਾਜਗੀ ਲੈਣਾ ਹੈ । ਫਿਰ ਭਾਰਤ ਨੇ ਆਪਣੇ ਅੰਦਰੂਨੀ ਮਾਮਲਿਆ ਵਿਚ ਕੱਟੜਵਾਦੀ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਇਥੇ ਵੱਸਣ ਵਾਲੇ ਐਸ.ਸੀ/ਐਸ.ਟੀ. ਕਬੀਲਿਆ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਕਰਕੇ ਪਹਿਲੋ ਹੀ ਇਥੋਂ ਦੀ ਸਥਿਤੀ ਨੂੰ ਵਿਸਫੋਟਕ ਬਣਾਈ ਬੈਠਾ ਹੈ । ਫਿਰ ਅਜਿਹੀ ਸਥਿਤੀ ਵਿਚ ਕੌਮਾਂਤਰੀ ਪ੍ਰੈਸ ਨੂੰ ਜਾਂ ਰੂਸ ਦੀ ਪ੍ਰੈਸ ਵੱਲੋਂ ਗੁੰਝਲਦਾਰ ਪ੍ਰਸ਼ਨਾਂ ਨੂੰ ਪੁੱਛਣ ਤੇ ਸ੍ਰੀ ਮੋਦੀ ਜਾਂ ਇੰਡੀਆਂ ਕੀ ਜੁਆਬ ਦੇਣਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਗੈਰ-ਦਲੀਲ ਢੰਗ ਨਾਲ ਬਿਨ੍ਹਾਂ ਕਿਸੇ ਯੋਜਨਾ ਦੇ ਰੂਸ ਦਾ ਦੌਰਾ ਕਰਨ ਉਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਰੂਸ ਦਾ ਇਰਾਨ ਨਾਲ ਸਮਝੋਤਾ ਹੈ, ਲੇਕਿਨ ਅਮਰੀਕਾ ਨੇ ਇਰਾਨ ਉਤੇ ਆਰਥਿਕ ਪਾਬੰਦੀਆ ਲਗਾਈਆ ਹੋਈਆ ਹਨ । ਹੁਣ ਜਦੋਂ ਰੂਸ ਦੀ ਪ੍ਰੈਸ ਇਰਾਨ ਦੇ ਮੁੱਦੇ ਉਤੇ ਸ੍ਰੀ ਮੋਦੀ ਨੂੰ ਸਵਾਲ ਕਰੇਗੀ, ਤਾਂ ਸ੍ਰੀ ਮੋਦੀ ਕੋਲ ਇਸ ਉਤੇ ਕੀ ਸਟੈਂਡ ਹੋਵੇਗਾ ? ਦੂਸਰਾ ਅਮਰੀਕਾ, ਜਪਾਨ ਤੇ ਇੰਡੀਆਂ ਸਾਂਝੇ ਤੌਰ ਤੇ ਨੇਵੀ ਮਸਕਾ ਕਰ ਰਹੇ ਹਨ । ਵੀਅਤਨਾਮ ਜੋ ਚੀਨ ਦਾ ਵਿਰੋਧੀ ਹੈ, ਉਸ ਨਾਲ ਵੀ ਇੰਡੀਆਂ, ਚੀਨ ਦੇ ਦੱਖਣੀ ਸਮੁੰਦਰ ਵਿਚ ਨੇਵੀ ਮਸਕਾ ਕਰ ਰਿਹਾ ਹੈ। ਇਸ ਸੰਬੰਧੀ ਮੋਦੀ ਪ੍ਰੈਸ ਨੂੰ ਕੀ ਜੁਆਬ ਦੇਣਗੇ ? ਸਾਡੀ ਸਮਝ ਅਨੁਸਾਰ ਭਾਰਤ, ਰੂਸ ਦੀ ਮਿਲਟਰੀ ਤਾਕਤ ਦਾ ਅੰਦਾਜਾ ਲਗਾਕੇ ਅਮਰੀਕਾ ਨੂੰ ਜਾਣਕਾਰੀ ਦੇਣ ਦੇ ਅਮਲ ਕਰ ਰਿਹਾ ਹੈ । ਯੂਕਰੇਨ ਦੇ ਕਰੀਮੀਆ ਉਤੇ ਰੂਸ ਨੇ ਕਬਜਾ ਕੀਤਾ ਹੋਇਆ ਹੈ, ਉਸ ਬਾਰੇ ਸ੍ਰੀ ਮੋਦੀ ਤੇ ਇੰਡੀਆਂ ਦਾ ਕੀ ਸਟੈਂਡ ਹੈ ? ਇਸ ਤੋਂ ਕੀ ਉਹ ਜਾਣਕਾਰੀ ਦੇਣਗੇ ?
1984 ਵਿਚ ਇੰਦਰਾ ਗਾਂਧੀ ਨੇ ਬੀਜੇਪੀ ਦੀ ਇਮਦਾਦ ਨਾਲ ਸੋਵੀਅਤ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਮਿਲਕੇ ਜ਼ਾਲਮਨਾਂ ਫ਼ੌਜੀ ਹਮਲਾ ਕੀਤਾ । ਫਿਰ ਜੇਕਰ ਇਸ ਦੌਰੇ ਦੌਰਾਨ ਉਥੋਂ ਦੀ ਪ੍ਰੈਸ ਨੇ ਸ੍ਰੀ ਮੋਦੀ ਨੂੰ ਪੁੱਛ ਲਿਆ ਤਾਂ ਫਿਰ ਕੀ ਇੰਡੀਆਂ ਦੀ ਇਸ ਜ਼ਾਲਮਨਾਂ ਕਾਰਵਾਈ ਨੂੰ ਜ਼ਾਇਜ ਠਹਿਰਾਉਦਿਆ ਸਿੱਖ ਕੌਮ ਦੇ ਖਿਲਾਫ਼ ਹੀ ਜੁਆਬ ਦੇਣਗੇ?

 

About The Author

Related posts

Leave a Reply

Your email address will not be published. Required fields are marked *