Select your Top Menu from wp menus
Header
Header
ਤਾਜਾ ਖਬਰਾਂ

ਜਦੋਂ ਪੰਜਾਬ ਵਿਚ ਕਾਂਗਰਸ ਕੋਲ ਪੂਰਨ ਬਹੁਮੱਤ ਹੈ, ਫਿਰ ਪਾਰਲੀਮੈਂਟ ਸਕੱਤਰਾਂ ਦੀ ਫ਼ੌਜ ਖੜ੍ਹੀ ਕਰਨ ਲਈ ਆਰਡੀਨੈਸ ਜਾਰੀ ਕਰਵਾਉਣਾ ਗੈਰ ਵਿਧਾਨਿਕ : ਮਾਨ

ਜਦੋਂ ਪੰਜਾਬ ਵਿਚ ਕਾਂਗਰਸ ਕੋਲ ਪੂਰਨ ਬਹੁਮੱਤ ਹੈ, ਫਿਰ ਪਾਰਲੀਮੈਂਟ ਸਕੱਤਰਾਂ ਦੀ ਫ਼ੌਜ ਖੜ੍ਹੀ ਕਰਨ ਲਈ ਆਰਡੀਨੈਸ ਜਾਰੀ ਕਰਵਾਉਣਾ ਗੈਰ ਵਿਧਾਨਿਕ : ਮਾਨ

ਚੰਡੀਗੜ੍ਹ, 7 ਅਪ੍ਰੈਲ ( ) “ਜਦੋਂ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਅਸੈਬਲੀ ਵਿਚ 77 ਸੀਟਾਂ ਨਾਲ ਪੂਰਨ ਬਹੁਮੱਤ ਹੈ, ਫਿਰ ਉਹ ਆਪਣੇ ਐਮ.ਐਲ.ਏ. ਨੂੰ ਐਡਜੈਸਟ ਕਰਨ ਅਤੇ ਆਪਣੇ ਨਾਲ ਰੱਖਣ ਲਈ ਅਤੇ ਉਨ੍ਹਾਂ ਵਿਚੋਂ ਪਾਰਲੀਮੈਂਟ ਸਕੱਤਰ ਬਣਾਉਣ ਲਈ ਗਵਰਨਰ ਪੰਜਾਬ ਤੋਂ ਆਰਡੀਨੈਸ ਜਾਰੀ ਕਰਵਾਉਣ ਦੇ ਅਮਲ ਕਿਉਂ ਕਰ ਰਹੇ ਹਨ ? ਦੂਸਰਾ ਆਪਣੇ ਵਿਧਾਨਕਾਰ ਜੋ ਜਨਤਾ ਦੇ ਸੇਵਕ ਹਨ, ਉਨ੍ਹਾਂ ਨੂੰ ਖੁਸ਼ ਰੱਖਣ ਲਈ ਪੰਜਾਬ ਦੇ ਖਜਾਨੇ ਉਤੇ ਭਾਰੀ ਬੋਝ ਪਾਉਣ ਦੀ ਰਵਾਇਤ ਵਿਚ ਕਿਹੜੀ ਦਲੀਲ ਹੈ ? ਅਜਿਹਾ ਆਰਡੀਨੈਸ ਜਾਰੀ ਹੋਣਾ ਵੀ ਗੈਰ ਵਿਧਾਨਿਕ ਹੈ । ਇਸ ਲਈ ਗਵਰਨਰ ਪੰਜਾਬ ਨੂੰ ਚਾਹੀਦਾ ਹੈ ਕਿ ਉਹ ਅਜਿਹਾ ਆਰਡੀਨੈਸ ਬਿਲਕੁਲ ਜਾਰੀ ਨਾ ਕਰਨ । ਬਲਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਿਧਾਨਕਾਰਾਂ ਦਾ ਹਾਊਸ ਬੁਲਾਕੇ ਉਸ ਵਿਚ ਅਜਿਹਾ ਮਤਾ ਪਾਸ ਕਰਕੇ ਭੇਜਣ ਦੀ ਹਦਾਇਤ ਕਰਨ । ਫਿਰ ਇਸ ਆਏ ਮਤੇ ਨੂੰ ਗਵਰਨਰ ਪੰਜਾਬ, ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਤੋ ਕਾਨੂੰਨੀ ਰਾਏ ਲੈਦੇ ਹੋਏ ਹੀ ਕੋਈ ਅਮਲ ਕਰਨ । ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕ ਪਾਰਲੀਮੈਟ ਸਕੱਤਰ ਲਗਾਉਣ ਦਾ ਮਤਾ ਪਾਸ ਨਹੀਂ ਕਰਦੇ, ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਤੇ ਸਿੱਖਾਂ ਤੋਂ ਫਿਰ ਤੋ ਫਤਵਾ ਲੈਣ ਦੇ ਰਾਹ ਤੋਰਨ ਨਾ ਕਿ ਵਿਧਾਨ ਅਤੇ ਪੰਜਾਬੀਆਂ ਤੇ ਸਿੱਖ ਕੌਮ ਦੇ ਖਜਾਨੇ ਦੀ ਦੁਰਵਰਤੋ ਕਰਨ ਦੇ ਅਮਲ ਕਰਨ ਦੀ ਹਾਮੀ ਭਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਲੀਮੈਟ ਸਕੱਤਰ ਨਿਯੁਕਤ ਕਰਨ ਲਈ ਆਰਡੀਨੈਸ ਜਾਰੀ ਕਰਵਾਉਣ ਦੇ ਗੈਰ-ਵਿਧਾਨਿਕ ਅਮਲਾਂ ਦੀ ਪੁਰਜੋਰ ਨਿੰਦਾ ਕਰਦੇ ਹੋਏ ਅਤੇ ਗਵਰਨਰ ਪੰਜਾਬ ਨੂੰ ਵਿਧਾਨਿਕ ਦਿਸ਼ਾ ਅਨੁਸਾਰ ਇਸ ਮਾਮਲੇ ਤੇ ਹਾਈਕੋਰਟ ਦੇ ਚੀਫ਼ ਜਸਟਿਸ ਦੀ ਰਾਏ ਲੈਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਬਤੌਰ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਸੱਤਵੀਂ ਪਾਤਸਾਹੀ ਨੂੰ ਔਰੰਗਜੇਬ ਨੇ ਬੇਨਤੀ ਕਰਦੇ ਹੋਏ ਕਿਹਾ ਕਿ ਮੈਨੂੰ ਗੁਰਬਾਣੀ ਦੇ ਉਹ ਸ਼ਬਦ “ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ” ਦੇ ਅਰਥ ਸਮਝਾਏ ਜਾਣ ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮ ਰਾਏ ਨੂੰ ਇਸ ਕੰਮ ਲਈ ਭੇਜਿਆ ਤਾਂ ਉਸ ਸਮੇਂ ਦੇ ਮਸੰਦਾ ਨੇ ਸ੍ਰੀ ਰਾਮ ਰਾਏ ਨੂੰ ਮਿੱਟੀ ਮੁਸਲਮਾਨ ਦੇ ਸਥਾਨ ਤੇ ਮਿੱਟੀ ਬੇਈਮਾਨ ਪੜ੍ਹਨ ਦੀ ਸਲਾਹ ਦਿੱਤੀ ਤਾਂ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਸਿੱਖ ਧਰਮ ਤੇ ਸਿੱਖੀ ਵਿਚੋਂ ਸਦਾ ਲਈ ਛੇਕ ਦਿੱਤਾ ਸੀ ਅਤੇ ਹੁਕਮ ਕੀਤਾ ਸੀ ਕਿ ਮੈਨੂੰ ਆਪਣੀ ਸ਼ਕਲ ਨਾ ਦਿਖਾਵੇ । ਸਿੱਖੀ ਇਖ਼ਲਾਕ ਇਸ ਗੱਲ ਦੀ ਇਜ਼ਾਜਤ ਨਹੀਂ ਦਿੰਦਾ ਕਿ ਕਿਸੇ ਵੀ ਅੱਛੇ ਨਿਯਮ, ਅਸੂਲ ਨੂੰ ਆਪਣੇ ਨਿੱਜੀ ਤੇ ਪਰਿਵਾਰਿਕ ਹਿੱਤਾ ਲਈ ਤਿਲਾਜ਼ਲੀ ਦੇ ਦਿੱਤੀ ਜਾਵੇ । ਸਮੇਂ ਦੀਆਂ ਜ਼ਾਬਰ ਹਕੂਮਤਾਂ ਅੱਗੇ ਗੁਰੂ ਸਾਹਿਬਾਨ ਤੇ ਸਿੱਖਾਂ ਨੇ ਕਦੀ ਵੀ ਨਾ ਤਾਂ ਸੀਸ ਝੁਕਾਇਆ ਅਤੇ ਨਾ ਹੀ ਗੁਰਾਂ ਦੀ ਬਾਣੀ ਦੀ ਦੁਰਵਰਤੋ ਹੋਣ ਦੀ ਇਜ਼ਾਜਤ ਦਿੱਤੀ । ਕਹਿਣ ਤੋਂ ਭਾਵ ਹੈ ਕਿ ਜ਼ਬਰ-ਜੁਲਮ ਅਤੇ ਤਸੱਦਦ ਤਾਂ ਸਹਿ ਗਏ ਪਰ ਆਪਣੇ ਨਿਸ਼ਾਨੇ ਤੇ ਨਿਯਮਾਂ ਨੂੰ ਕਦੀ ਨਹੀਂ ਛੱਡਿਆ । ਆਪਣੇ ਜਾਂ ਪਰਿਵਾਰਿਕ ਜਾਂ ਸਿਆਸੀ ਹਿੱਤਾ ਲਈ ਵਿਧਾਨਿਕ ਨਿਯਮਾਂ ਜਾਂ ਮਨੁੱਖੀ ਕਦਰਾ-ਕੀਮਤਾ ਨੂੰ ਤਿਲਾਜ਼ਲੀ ਦੇਣ ਦੀ ਕਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ । ਜਦੋਂ ਕੈਪਟਨ ਅਮਰਿੰਦਰ ਸਿੰਘ ਤਾਕਤ ਵਿਚ ਨਹੀਂ ਸਨ ਤਾਂ ਉਨ੍ਹਾਂ ਨੇ ਜਨਤਾ ਨਾਲ ਕਈ ਵਾਅਦੇ ਕੀਤੇ । ਹੁਣ ਜਦੋਂ ਹਕੂਮਤ ਵਿਚ ਆ ਗਏ ਤਾਂ ਆਪਣੇ ਕੀਤੇ ਗਏ ਬਚਨਾਂ ਤੋਂ ਭੱਜਣ ਲਈ ਆਨੇ-ਬਹਾਨੇ ਲੱਭ ਰਹੇ ਹਨ । ਕਿਉਂਕਿ ਉਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਕਿ ਸਭ ਵੱਡੇ-ਵੱਡੇ ਸਮੱਗਲਰ, ਅਪਰਾਧੀਆਂ ਨੂੰ ਫੜਕੇ ਜੇਲ੍ਹਾਂ ਵਿਚ ਬੰਦ ਕਰਾਂਗੇ ਤੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਵਾਗੇ । ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਅਤੇ ਨਿਹੱਥੇ ਬੇਕਸੂਰ ਨੌਜਵਾਨਾਂ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਸਜ਼ਾ ਦਿਵਾਵਾਂਗੇ । ਇਕ ਮਹੀਨੇ ਦੇ ਕਰੀਬ ਹਕੂਮਤ ਤੇ ਬੈਠਿਆ ਨੂੰ ਹੋ ਗਿਆ ਹੈ, ਪਰ ਇਸ ਦਿਸ਼ਾ ਵੱਲ ਕੋਈ ਅਮਲ ਨਜ਼ਰ ਨਹੀਂ ਆ ਰਿਹਾ । ਛੋਟੇ-ਛੋਟੇ ਚੋਰ ਤੇ ਸ਼ਰਾਰਤ ਕਰਨ ਵਾਲਿਆ ਦੀ ਸੂਚੀ ਜਾਰੀ ਕੀਤੀ ਗਈ ਹੈ । ਜੋ ਵੱਡੇ-ਵੱਡੇ ਸਮੱਗਲਰ, ਅਪਰਾਧੀ, ਬਲਾਤਕਾਰੀ, ਜਿਨ੍ਹਾਂ ਨੂੰ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਲ ਹੈ, ਉਨ੍ਹਾਂ ਦੇ ਨਾਮ ਨਹੀਂ ਨਸਰ ਕੀਤੇ ਜਾ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਹੱਥ ਪਾਇਆ ਜਾ ਰਿਹਾ ਹੈ । ਜੋ ਕਿ ਅਤਿ ਅਫ਼ਸੋਸਨਾਕ ਹੈ ।

About The Author

Related posts

Leave a Reply

Your email address will not be published. Required fields are marked *