Verify Party Member
Header
Header
ਤਾਜਾ ਖਬਰਾਂ

ਜਦੋਂ ਤੱਕ ਸਟੇਟਲੈਸ ਸਿੱਖ ਕੌਮ ਆਪਣੀ ਬਾਦਸ਼ਾਹੀ “ਖ਼ਾਲਿਸਤਾਨ” ਕਾਇਮ ਨਹੀਂ ਕਰ ਲੈਦੀ, ਉਦੋਂ ਤੱਕ ਅਫ਼ਗਾਨੀਸਤਾਨ ਵਰਗੇ ਵੱਡੇ ਦੁਖਾਂਤ ਰੋਕਣੇ ਅਸੰਭਵ

ਜਦੋਂ ਤੱਕ ਸਟੇਟਲੈਸ ਸਿੱਖ ਕੌਮ ਆਪਣੀ ਬਾਦਸ਼ਾਹੀ “ਖ਼ਾਲਿਸਤਾਨ” ਕਾਇਮ ਨਹੀਂ ਕਰ ਲੈਦੀ, ਉਦੋਂ ਤੱਕ ਅਫ਼ਗਾਨੀਸਤਾਨ ਵਰਗੇ ਵੱਡੇ ਦੁਖਾਂਤ ਰੋਕਣੇ ਅਸੰਭਵਲੇਖਕ:
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਅਫ਼ਗਾਨੀਸਤਾਨ ਜੋ ਖ਼ਾਲਸਾ ਰਾਜ ਦੀ ਸਰਜ਼ਮੀਨ ਹੈ, ਉਥੇ 25 ਮਾਰਚ ਨੂੰ ਨਿਰਦੋਸ਼, ਨਿਰਵੈਰ, ਨਿਹੱਥੇ 25 ਸਿੱਖਾਂ ਨੂੰ ਗੁਰੂਘਰ ਵਿਚ ਨਤਮਸਤਕ ਹੁੰਦੇ ਹੋਏ ਸ਼ਹੀਦ ਕਰ ਦਿੱਤਾ ਗਿਆ । ਇਸਦੀ ਜਿ਼ੰਮੇਵਾਰੀ ਸਾਊਂਦੀ ਅਰਬ ਅਤੇ ਇਜਰਾਈਲ ਵੱਲੋਂ ਸਾਂਝੇ ਤੌਰ ਤੇ ਖੜ੍ਹੀ ਕੀਤੀ ਗਈ ਇਸਲਾਮਿਕ ਸਟੇਟ ਨੇ ਲਈ ਹੈ । ਇਸ ਇਸਲਾਮਿਕ ਸਟੇਟ ਨੂੰ ਉਪਰੋਕਤ ਦੋਵਾਂ ਮੁਲਕਾਂ ਨੇ ਸੀਆ ਮੁਲਕਾਂ ਇਰਾਕ, ਇਰਾਨ, ਸੀਰੀਆ ਅਤੇ ਲਿਬਲਾਨ ਦੀਆਂ ਆਪਣੀਆ ਵਿਰੋਧੀ ਹਕੂਮਤਾਂ ਨੂੰ ਡੇਂਗਣ ਅਤੇ ਗੜਬੜ ਕਰ ਹਿੱਤ ਹੋਂਦ ਵਿਚ ਲਿਆਂਦੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਜਰਾਈਲ ਅਤੇ ਸਾਊਦੀ ਅਰਬੀਆ ਨਾਲ ਇੰਡੀਆਂ ਦੇ ਬਹੁਤ ਹੀ ਅੱਛੇ ਅਤੇ ਸਦਭਾਵਨਾ ਭਰੇ ਸੰਬੰਧ ਹਨ । ਸਿੱਖਾਂ ਦਾ ਅਫ਼ਗਾਨੀਸਤਾਨ ਵਿਖੇ ਦੁਖਾਂਤ ਵਾਪਰਨ ਉਪਰੰਤ ਇੰਡੀਆਂ ਨੇ ਇਜਰਾਈਲ ਤੇ ਸਾਊਦੀ ਅਰਬ ਹਕੂਮਤਾਂ ਕੋਲ ਇਸ ਇਨਸਾਨੀਅਤ ਵਿਰੋਧੀ ਦੁਖਾਂਤ ਵਿਰੁੱਧ ਕੋਈ ਰੋਸ਼ ਜਾਂ ਗੁੱਸਾ ਜ਼ਾਹਰ ਹੀ ਨਹੀਂ ਕੀਤਾ । ਕੇਵਲ ਇੰਡੀਆਂ ਦੇ ਅਫ਼ਗਾਨੀਸਤਾਨ ਵਿਚ ਸਥਿਤ ਸਫ਼ੀਰ ਵੱਲੋਂ ਗੁਰੂਘਰ ਜਾ ਕੇ ਅਫ਼ਸੋਸ ਪ੍ਰਗਟ ਕਰਨ ਤੋਂ ਬਿਨ੍ਹਾਂ । ਕਿਉਂਕਿ ਅਸੀਂ (ਸਿੱਖ) ਸਟੇਟਲੈਸ ਕੌਮ ਹਾਂ, ਇਸ ਲਈ ਸਾਡਾ ਕੋਈ ਵੀ ਖੈਰ-ਗਵਾਹ ਨਹੀਂ । ਜਦੋਂ ਸ੍ਰੀ ਬਰਾਕ ਓਬਾਮਾ ਅਮਰੀਕਾ ਦੇ ਸਦਰ ਸਨ ਤਾਂ ਉਸ ਸਮੇਂ ਅਮਰੀਕਾ ਦੇ ਸ਼ਹਿਰ ਓਕ ਕਰੀਕ (ਵਿਸਕਾਸਿਨ) ਦੇ ਗੁਰੂਘਰ ਵਿਚ ਸਿੱਖਾਂ ਉਤੇ 05 ਅਗਸਤ 2012 ਨੂੰ ਹਮਲਾ ਕਰਕੇ ਮਾਰ ਦਿੱਤੇ ਗਏ ਸਨ । ਤਾਂ ਸ੍ਰੀ ਓਬਾਮਾ ਨੇ ਸਮੁੱਚੇ ਅਮਰੀਕਾ ਵਿਚ ਅਤੇ ਵੱਖ-ਵੱਖ ਮੁਲਕਾਂ ਵਿਚ ਸਥਿਤ ਆਪਣੇ ਸਫ਼ਾਰਤਖਾਨਿਆ ਵਿਚ ਅਮਰੀਕਾ ਦੇ ਝੰਡੇ ਨੂੰ ਅੱਧ ਵਿਚ ਲਿਆਕੇ ਲਹਿਰਾਉਦੇ ਹੋਏ ਇਕ ਦਿਨ ਲਈ ਵੱਡੇ ਅਫ਼ਸੋਸ ਤੇ ਸਿੱਖ ਕੌਮ ਨਾਲ ਹਮਦਰਦੀ ਜ਼ਾਹਰ ਕੀਤੀ ਸੀ । ਇੰਡੀਆਂ ਨੇ ਆਪਣੇ ਸਫ਼ਾਰਤਖਾਨਿਆ ਨੂੰ ਹੁਣ ਅਜਿਹਾ ਕਰਨ ਦਾ ਹੁਕਮ ਵੀ ਨਹੀਂ ਦਿੱਤਾ । ਜਿਸ ਤੋਂ ਇੰਡੀਆਂ ਹਕੂਮਤ ਦੀ ਸਿੱਖ ਕੌਮ ਪ੍ਰਤੀ ਮੰਦਭਾਵਨਾ ਪ੍ਰਤੱਖ ਨਜ਼ਰ ਆ ਰਹੀ ਹੈ ।”

ਅਫ਼ਗਾਨੀਸਤਾਨ ਵਿਚ ਇਸਲਾਮਿਕ ਸਟੇਟ ਵੱਲੋਂ ਸ਼ਹੀਦ ਕੀਤੇ ਗਏ 25 ਨਿਰਦੋਸ਼ ਸਿੱਖਾਂ ਤੇ ਵਾਪਰੇ ਦੁਖਾਂਤ ਅਤੇ ਇਸ ਇਨਸਾਨੀਅਤ ਵਿਰੋਧੀ ਅਮਲ ਉਤੇ ਇੰਡੀਆਂ ਵੱਲੋਂ ਸਿੱਖ ਕੌਮ ਨੂੰ ਇਨਸਾਫ਼ ਦੇਣ ਸੰਬੰਧੀ ਅਤੇ ਕਾਤਲਾਂ ਨੂੰ ਸਾਹਮਣੇ ਲਿਆਉਣ ਸੰਬੰਧੀ ਕਾਰਵਾਈ ਨਾ ਕਰਨ ਉਤੇ ਇੰਡੀਆਂ ਦੀ ਮੰਦਭਾਵਨਾ ਨੂੰ ਕੌਮਾਂਤਰੀ ਪੱਧਰ ਉਤੇ ਉਜਾਗਰ ਕਰ ਰਹੀ ਹੈ। 1947 ਵਿਚ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਆਪਣਾ ਆਜ਼ਾਦ ਮੁਲਕ ਪਾਕਿਸਤਾਨ ਦੇ ਦਿੱਤਾ ਅਤੇ ਹਿੰਦੂਆਂ ਨੂੰ ਆਜ਼ਾਦ ਮੁਲਕ ਇੰਡੀਆ ਬਣਾ ਦਿੱਤਾ । ਜਦੋਂਕਿ ਇਨ੍ਹਾਂ ਦੋਵਾਂ ਕੌਮਾਂ ਦੀ ਉਸ ਸਮੇਂ ਨਾ ਤਾਂ ਕੋਈ ਅਸੈਬਲੀ ਸੀ, ਨਾ ਪਾਰਲੀਮੈਂਟ ਸੀ । ਕੇਵਲ ਮੁਸਲਿਮ ਲੀਗ ਦੇ ਮੈਬਰ ਅਤੇ ਕਾਂਗਰਸ ਜਮਾਤਾਂ ਦੇ ਮੈਂਬਰ ਹੀ ਸਨ ਜੋ ਚੋਣਾਂ ਦੇ ਜਮਹੂਰੀਅਤ ਢੰਗਾਂ ਰਾਹੀ ਨਹੀਂ ਚੁਣੇ ਗਏ ਸਨ । ਜਦੋਂ ਸਿੱਖ ਕੌਮ ਦੀ 1925 ਵਿਚ ਸਭ ਤੋਂ ਪਹਿਲੇ ਹੋਂਦ ਵਿਚ ਆਈ ਪਾਰਲੀਮੈਂਟ ਐਸ.ਜੀ.ਪੀ.ਸੀ. ਸੀ, ਜਿਸਨੇ 1946 ਵਿਚ ਇਸ ਸਿੱਖ ਪਾਰਲੀਮੈਂਟ ਦੀ ਫਲੋਰ ਤੇ ਆਪਣੇ ਆਜ਼ਾਦ ਮੁਲਕ ਖ਼ਾਲਿਸਤਾਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਸੀ ਅਤੇ ਲੋਕ ਵੱਲੋਂ ਇਲੈਕਸਨਾਂ ਰਾਹੀ ਚੁਣੇ ਹੋਏ ਸਨ । ਅਸੀਂ ਤਾਂ ਆਪਣੇ ਆਜ਼ਾਦ ਮੁਲਕ ਦੀ ਕੌਮਾਂਤਰੀ ਪਲੇਟਫਾਰਮ ਤੇ ਮੰਗ ਕੀਤੀ ਹੋਈ ਸੀ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਸਿੱਖ ਕੌਮ ਦੀ ਆਜ਼ਾਦ ਬਾਦਸ਼ਾਹੀ ਤਾਂ ਕਾਇਮ ਨਾ ਕੀਤੀ ਗਈ, ਪਰ ਜਿਨ੍ਹਾਂ ਦੋਵਾਂ ਉਪਰੋਕਤ ਮੁਲਕਾਂ ਨੂੰ ਆਜ਼ਾਦ ਕਰ ਦਿੱਤਾ ਗਿਆ, ਜਦੋਂਕਿ ਇਹ ਉਨ੍ਹਾਂ ਦੀ ਮੰਗ ਵੀ ਨਹੀਂ ਸੀ । ਫਿਰ 1947 ਦੀ ਵੰਡ ਤੋਂ ਬਾਅਦ ਸਿੱਖ ਕੌਮ ਵੱਲੋਂ 2 ਸਿੱਖ ਨੁਮਾਇੰਦੇ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਇੰਡੀਆਂ ਦੀ ਵਿਧਾਨਘਾੜਤਾ ਕਮੇਟੀ ਦੇ ਮੈਂਬਰ ਸਨ । ਉਨ੍ਹਾਂ ਨੇ 1950 ਵਿਚ ਇੰਡੀਆਂ ਦੇ ਬਣਨ ਵਾਲੇ ਵਿਧਾਨ ਉਤੇ ਇਸ ਕਰਕੇ ਦਸਤਖ਼ਤ ਨਹੀਂ ਸਨ ਕੀਤੇ, ਕਿਉਂਕਿ ਇਹ ਵਿਧਾਨ ਸਿੱਖ ਕੌਮ ਦੀ ਆਜ਼ਾਦ ਹਸਤੀ, ਉਨ੍ਹਾਂ ਦੇ ਆਜ਼ਾਦ ਖਿੱਤੇ ਅਤੇ ਉਨ੍ਹਾਂ ਨਾਲ ਕੀਤੇ ਗਏ ਬਚਨਾਂ ਨੂੰ ਪੂਰਨ ਨਹੀਂ ਸੀ ਕਰਦਾ, ਜਿਸਦਾ ਮਤਲਬ ਹੈ ਸਿੱਖ ਕੌਮ ਨੇ 1950 ਦਾ ਸੰਵਿਧਾਨ ਮਨਜੂਰ ਨਹੀਂ ਸੀ ਕੀਤਾ ।

ਇੰਡੀਅਨ ਹੁਕਮਰਾਨਾਂ ਦੀ 1947 ਤੋਂ ਇਹ ਪਾਲਸੀ ਰਹੀ ਹੈ ਕਿ ਜਿਥੇ-ਜਿਥੇ ਮੁਲਕਾਂ ਵਿਚ ਸਿੱਖਾਂ ਦੇ ਗੁਰੂਘਰ ਹਨ ਅਤੇ ਇੰਡੀਆਂ ਵਿਚ ਗੁਰੂਘਰ ਹਨ, ਉਨ੍ਹਾਂ ਵਿਚ ਪਹਿਲੇ ਇੰਡੀਆ ਦੀ ਖੂਫੀਆ ਏਜੰਸੀ ਆਈ.ਬੀ. ਅਤੇ ਅਜੋਕੇ ਸਮੇਂ ਵਿਚ ਰਾਅ ਆਪਣੇ ਨੁਮਾਇੰਦੇ ਤਾਇਨਾਤ ਕਰਦੀ ਆ ਰਹੀ ਹੈ । ਜੋ ਇਸ ਗੱਲ ਦੀ ਛਾਨਬੀਨ ਕਰਦੇ ਹਨ ਕਿ ਸਿੱਖਾਂ ਦੀ ਸੋਚ ਕੀ ਹੈ, ਉਨ੍ਹਾਂ ਤੋਂ ਆਪਣੀ ਦਿੱਲੀ ਦੀ ਹਕੂਮਤ ਨੂੰ ਜਾਣੂ ਕਰਵਾਉਦੀ ਹੈ । ਜਦੋਂ ਕਾਬਲ ਦੇ ਗੁਰੂਘਰ ਵਿਚ ਇਸਲਾਮਿਕ ਸਟੇਟ ਨੇ ਹਮਲਾ ਕਰਨਾ ਸੀ, ਇਹ ਕਤਈ ਨਹੀਂ ਹੋ ਸਕਦਾ ਕਿ ਇੰਡੀਆ ਦੀ ਰਾਅ ਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ? ਫਿਰ ਉਸ ਰਾਅ ਨੇ ਆਪਣੀ ਹਕੂਮਤ ਦਿੱਲੀ ਨੂੰ ਨਾ ਦੱਸਿਆ ਹੋਵੇ? ਇਸ ਦੁਖਾਂਤ ਨੂੰ ਰੋਕਣ ਲਈ ਇੰਡੀਆ ਨੇ ਅਤੇ ਰਾਅ ਨੇ ਆਪਣੀ ਜਿ਼ੰਮੇਵਾਰੀ ਕਿਉਂ ਨਾ ਨਿਭਾਈ ? ਇਸਦੇ ਨਾਲ ਹੀ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਹੜੇ ਸਿੱਖ ਇਸ ਰਾਅ ਅਤੇ ਇੰਡੀਅਨਾਂ ਨਾਲ ਇਕਮਿਕ ਹੁੰਦੇ ਹਨ, ਉਨ੍ਹਾਂ ਦੇ ਇੰਡੀਅਨ ਵੀਜੇ ਵੀ ਲਗਾ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆ ਜਾਂਦੀਆ ਹਨ । ਜਿਹੜੇ ਸਿੱਖ ਇਨ੍ਹਾਂ ਏਜੰਸੀਆਂ ਨਾਲ ਸਹਿਮਤ ਨਹੀਂ ਹੁੰਦੇ, ਉਨ੍ਹਾਂ ਨੂੰ ਇੰਡੀਆਂ ਵਿਚ ਦਾਖਲ ਹੀ ਨਹੀਂ ਹੋਣ ਦਿੱਤਾ ਜਾਂਦਾ ਅਤੇ ਵੀਜੇ ਨਹੀਂ ਦਿੱਤੇ ਜਾਂਦੇ, ਬਲਕਿ ਉਨ੍ਹਾਂ ਦੇ ਨਾਮ ਗੈਰ-ਕਾਨੂੰਨੀ ਢੰਗ ਨਾਲ ਬਣਾਈਆ ਗਈਆ ਕਾਲੀਆ ਸੂਚੀਆਂ ਵਿਚ ਦਰਜ ਕਰ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਪੰਜਾਬ ਜਾਂ ਇੰਡੀਆ ਵਿਚ ਰਹਿਣ ਵਾਲੇ ਪਰਿਵਾਰਿਕ ਮੈਬਰਾਂ ਨੂੰ ਬਿਨ੍ਹਾਂ ਕਿਸੇ ਵਜਹ ਦੇ ਕਾਨੂੰਨੀ ਝਮੇਲਿਆ ਵਿਚ ਫਸਾਉਦੇ ਹੋਏ ਦਿਮਾਗੀ ਅਤੇ ਸਰੀਰਕ ਤਸੱਦਦ ਵੀ ਕੀਤਾ ਜਾਂਦਾ ਹੈ ।

ਇਸ ਲਈ ਸਾਡੀ ਸਿੱਖ ਕੌਮ ਨੂੰ ਸੁਹਿਰਦਤਾ ਭਰੀ ਜੋਰਦਾਰ ਅਪੀਲ ਹੈ ਕਿ ਉਹ ਅਮਨਮਈ, ਜਮਹੂਰੀਅਤ ਢੰਗਾਂ ਅਤੇ ਵੋਟ ਪ੍ਰਣਾਲੀ ਰਾਹੀ ਖ਼ਾਲਿਸਤਾਨ ਸਿੱਖ ਕੌਮ ਦੀ ਬਾਦਸ਼ਾਹੀ ਕਾਇਮ ਕਰਨ ਵਿਚ ਭੂਮਿਕਾ ਨਿਭਾਉਣ । ਸਿੱਖ ਕੌਮ ਕਾਂਗਰਸ, ਕਦੇ ਬੀਜੇਪੀ, ਕਦੇ ਆਮ ਆਦਮੀ ਪਾਰਟੀ, ਕਦੇ ਬਾਦਲ ਦਲੀਆ ਨੂੰ ਵੋਟਾਂ ਪਾ ਕੇ ਆਪਣੀ ਵੱਡੀ ਕੌਮੀ ਅਤੇ ਇਨਸਾਨੀਅਤ ਪੱਖੀ ਸ਼ਕਤੀ ਨੂੰ ਨਿਰੰਤਰ ਮਨਫ਼ੀ ਕਰਦੀ ਆ ਰਹੀ ਹੈ । ਹੁਣ ਬਾਦਲ ਦਲ ਵਿਚੋਂ ਨਿਕਲੇ ਸ. ਬ੍ਰਹਮਪੁਰਾ, ਸ. ਰਵੀਇੰਦਰ ਸਿੰਘ, ਸ. ਢੀਂਡਸਾ ਅਤੇ ਸ. ਸੇਖਵਾ ਆਦਿ ਕਹਿ ਰਹੇ ਹਨ ਕਿ ਸ. ਨਵਜੋਤ ਸਿੰਘ ਸਿੱਧੂ ਜੋ ਬੀਜੇਪੀ ਦਾ ਮੈਂਬਰ ਸੀ, ਜੋ ਕਦੇ ਹਵਨ ਕਰਦਾ ਹੈ, ਕਦੇ ਮੱਥੇ ਉਤੇ ਟਿੱਕਾ ਲਗਾਉਦਾ ਹੈ, ਜਿਸਦਾ ਆਪਣਾ ਕੋਈ ਵੀ ਕੌਮੀ ਮੁਫ਼ਾਦ ਨਹੀਂ। ਉਸ ਨੂੰ ਹੁਣ ਇਹ ਉਪਰੋਕਤ ਰਵਾਇਤੀ ਆਗੂ ਆਪਣਾ ਆਗੂ ਬਣਾਉਣ ਦੀਆਂ ਬੇਨਤੀਜਾ ਦਿਸ਼ਾਹੀਣ ਕਾਰਵਾਈਆ ਕਰ ਰਹੇ ਹਨ । ਭਲਾ ਕੌਮੀ ਮੁਫ਼ਾਦ ਤੋਂ ਬਿਨ੍ਹਾਂ ਕੋਈ ਆਗੂ, ਸਟੇਟਲੈਸ ਸਿੱਖ ਕੌਮ ਦੀ ਆਜ਼ਾਦ ਬਾਦਸ਼ਾਹੀ ਕਿਵੇਂ ਕਾਇਮ ਕਰ ਸਕਦਾ ਹੈ ? ਇਸ ਲਈ ਅਫ਼ਗਾਨੀਸਤਾਨ ਤੇ ਓਕ ਕਰੀਕ ਵਰਗੇ ਦੁਖਾਂਤ ਨਾ ਵਾਪਰਨ ਉਸ ਲਈ ਜ਼ਰੂਰੀ ਹੈ ਕਿ ਸਿੱਖ ਕੌਮ ਆਪਣੇ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਚੰਡੀਗੜ੍ਹ, ਯੂਟੀ. ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਨੂੰ ਬਤੌਰ ਬਫ਼ਰ ਸਟੇਟ ਦੇ ਕੌਮੀ ਮਾਨਤਾ ਪ੍ਰਦਾਨ ਕਰਵਾਕੇ ਹਰ ਸਿੱਖ ਖ਼ਾਲਿਸਤਾਨ ਕਾਇਮ ਕਰਨ ਵਿਚ ਸੰਜ਼ੀਦਗੀ ਨਾਲ ਜਿ਼ੰਮੇਵਾਰੀ ਨਿਭਾਵੇ ।

ਜੇਕਰ ਸਾਡੀ ਅੱਜ ਆਜ਼ਾਦ ਸਿੱਖ ਸਟੇਟ ਕਾਇਮ ਹੁੰਦੀ ਤਾਂ ਅਸੀਂ ਇਸਲਾਮਿਕ ਸਟੇਟ ਦੇ ਖਿਲਾਫ਼ ਮਜ਼ਬੂਤੀ ਨਾਲ ਕਾਰਵਾਈ ਕਰਕੇ ਆਪਣੀ ਹੋਂਦ ਤੇ ਤਾਕਤ ਦਾ ਕੌਮਾਂਤਰੀ ਪੱਧਰ ਤੇ ਪ੍ਰਗਟਾਵਾ ਕਰਨ ਦੇ ਸਮਰੱਥ ਹੋ ਸਕਦੇ ਸੀ । ਤਾਂ ਕਿ ਕੋਈ ਵੀ ਸਟੇਟ ਜਾਂ ਤਾਕਤ ਦੁਨੀਆਂ ਵਿਚ ਵਿਚਰਣ ਵਾਲੇ ਸਿੱਖਾਂ ਉਤੇ ਇਸ ਤਰ੍ਹਾਂ ਹਮਲੇ ਕਰਨ ਦੀ ਗੁਸਤਾਖੀ ਨਹੀਂ ਸੀ ਕਰ ਸਕਦੀ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1972 ਵਿਚ ਜਦੋਂ ਜਰਮਨ ਦੇ ਮਿਊਨਿਖ ਸ਼ਹਿਰ ਵਿਚ ਓਲੰਪਿਕ ਖੇਡਾਂ ਹੋਈਆ ਸਨ, ਉਸ ਸਮੇਂ ਇਜਰਾਈਲ ਦੇ ਖਿਡਾਰੀਆਂ ਨੂੰ ਫਲਸਤੀਨੀਆਂ ਨੇ ਮਾਰ ਦਿੱਤਾ ਸੀ । ਕਿਉਂਕਿ ਇਜਰਾਈਲ ਦੀ ਆਪਣੀ ਆਜ਼ਾਦ ਬਾਦਸ਼ਾਹੀ ਸੀ ਉਨ੍ਹਾਂ ਨੇ ਜਿਹੜੇ ਫਲਸਤੀਨੀਆਂ ਨੇ ਇਜਰਾਈਲੀ ਖਿਡਾਰੀਆਂ ਨੂੰ ਮਾਰਿਆ ਸੀ, ਇਕ-ਇਕ ਨੂੰ ਫੜਕੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜ਼ਾਵਾਂ ਦਿਵਾਈਆ ਸਨ ਅਤੇ ਬਦਲਾ ਲੈ ਲਿਆ ਸੀ । ਇਸੇ ਤਰ੍ਹਾਂ ਦੂਸਰੀ ਸੰਸਾਰ ਜੰਗ ਸਮੇਂ ਜਰਮਨ ਨਾਜਸੀਆ ਨੇ 60 ਲੱਖ ਯਹੂਦੀਆ ਨੂੰ ਗੈਂਸ ਚੈਬਰਾਂ ਵਿਚ ਪਾ ਕੇ ਸਾੜਦੇ ਹੋਏ ਮਾਰ ਦਿੱਤਾ ਸੀ । ਇਸ ਦੁਖਾਂਤ ਦੀ ਅਗਵਾਈ ਕਰਨ ਵਾਲਾ ਆਈਕਮੈਂਨ (Eichmann) ਅਰਜਨਟੀਨਾ ਚਲੇ ਗਿਆ । ਇਜਰਾਈਲ ਦੀ ਖੂਫੀਆ ਵਿੰਗ ਮੁਸਾਦ ਸੀ । ਦੂਸਰੀ ਜੰਗ ਖ਼ਤਮ ਹੋਣ ਉਪਰੰਤ ਮੁਸਾਦ ਨੇ ਉਪਰੋਕਤ ਆਈਕਮੈਂਨ ਨੂੰ ਅਰਜਨਟੀਨਾ ਜਾ ਕੇ ਫੜਕੇ ਬੋਰੀ ਵਿਚ ਬੰਨ੍ਹਕੇ ਇਜਰਾਈਲ ਲੈਕੇ ਆਂਦਾ ਅਤੇ ਅਦਾਲਤ ਸਾਹਮਣੇ ਪੇਸ਼ ਕਰ ਦਿੱਤਾ । ਜਿਸਨੂੰ ਮੌਤ ਦੀ ਸਜ਼ਾ ਹੋਈ । ਹੁਣ ਜਿਹੜੇ ਸਿੱਖਾਂ ਉਤੇ ਜ਼ਬਰ-ਜੁਲਮ ਕਰਦੇ ਹਨ, ਭਾਵੇ ਉਹ ਕਾਂਗਰਸੀ ਸਿੱਖ ਹੋਣ, ਭਾਵੇ ਆਮ ਆਦਮੀ ਪਾਰਟੀ ਦੇ, ਭਾਵੇ ਬੀਜੇਪੀ ਜਾਂ ਬਾਦਲ ਦਲੀਆ ਦੇ ਜਾਂ ਕੋਈ ਹੋਰ, ਉਨ੍ਹਾਂ ਦੀ ਸੋਚ ਸਿੱਖ ਕੌਮ ਅਤੇ ਕੌਮੀਅਤ ਪੱਖੀ ਨਹੀਂ ਹੋ ਸਕਦੀ । ਇਸ ਲਈ ਜਿੰਨਾ ਸਮਾਂ ਅਸੀਂ ਆਪਣੀ ਆਜ਼ਾਦ ਬਾਦਸ਼ਾਹੀ ਖ਼ਾਲਿਸਤਾਨ ਕਾਇਮ ਨਹੀਂ ਕਰਦੇ, ਉਨਾ ਸਮਾਂ ਅਸੀਂ ਸਿੱਖਾਂ ਉਤੇ ਜ਼ਬਰ-ਜੁਲਮ ਕਰਨ ਵਾਲਿਆ ਨੂੰ ਸਜ਼ਾ ਕਿਵੇਂ ਦੇ ਸਕਦੇ ਹਾਂ ? ਜੇਕਰ ਅੱਜ ਖ਼ਾਲਿਸਤਾਨ ਕਾਇਮ ਹੁੰਦਾ, ਤਾਂ ਅਸੀਂ ਆਪਣੀਆ ਦੋ ਬਟਾਲੀਅਨਾਂ ਇਸਲਾਮਿਕ ਸਟੇਟ ਵਿਚ ਭੇਜਕੇ ਸਿੱਖ ਕੌਮ ਦੇ ਕਾਤਲਾਂ ਨੂੰ ਫੜਕੇ ਅਦਾਲਤ ਸਾਹਮਣੇ ਪੇਸ਼ ਕਰਦੇ ਹੋਏ ਸਜ਼ਾ ਦਿਵਾ ਸਕਦੇ ਸੀ । ਇਥੇ ਇਹ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਅਫ਼ਗਾਨੀਸਤਾਨ ਵਿਚ ਅੱਜ ਵੀ ਆਪਣੇ ਬੱਚਿਆਂ ਨੂੰ ਡਰਾਉਣ ਲਈ ਮਾਵਾਂ ਕਹਿੰਦੀਆ ਹਨ ਕਿ ਸੌਜਾ ਨਹੀਂ ਤਾਂ ਨਲੂਆ ਆ ਜਾਵੇਗਾ । ਨਲੂਆ ਅਰਥਾਤ ਜਰਨੈਲ ਹਰੀ ਸਿੰਘ ਨਲੂਆ । ਜੋ ਅੱਜ ਵੀ ਅਫ਼ਗਾਨੀਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਡਿਊਰਿੰਡ (Durand Line) ਲਾਈਨ ਨੂੰ ਦਰਸਾਉਦੀ ਹੈ । ਸਾਡੇ ਜਰਨੈਲਾਂ ਨੇ ਆਪਣੇ ਦ੍ਰਿੜ ਇਰਾਦਿਆ ਅਤੇ ਹੌਸਲੇ ਦੀ ਕੌਮਾਂਤਰੀ ਪੱਧਰ ਤੇ ਧਾਂਕ ਜਮਾਈ ਹੋਈ ਜੋ ਇਤਿਹਾਸ ਦੇ ਪੰਨੇ ਪ੍ਰਤੱਖ ਰੂਪ ਵਿਚ ਬੋਲਦੇ ਹਨ । ਇਸ ਲਈ ਜਦੋਂ ਵੀ ਕਰਫਿਊ ਜਾਂ ਲਾਕਡਾਊਨ ਖੁੱਲ੍ਹੇਗਾ, ਤਾਂ ਅਸੀਂ ਅਫਗਾਨੀਸਤਾਨ ਜਾ ਕੇ ਪੀੜ੍ਹਤ ਸਿੱਖਾਂ ਦੀ ਸਾਰ ਵੀ ਲਵਾਂਗੇ ਅਤੇ ਅਫ਼ਸੋਸ ਵੀ ਕਰਾਂਗੇ । ਕਿਉਂਕਿ ਸਟੇਟਲੈਸ ਸਿੱਖ ਕੌਮ ਅਜਿਹਾ ਕਰਨ ਤੋਂ ਬਿਨ੍ਹਾਂ ਇਸ ਸਮੇਂ ਹੋਰ ਕੁਝ ਨਹੀਂ ਕਰ ਸਕਦੀ ।

ਇਸ ਲਈ ਸਾਡੀ ਸਿੱਖ ਕੌਮ ਨੂੰ ਅਤੇ ਸਿੱਖ ਆਗੂਆਂ ਨੂੰ ਇਹ ਜੋਰਦਾਰ ਅਪੀਲ ਹੈ ਕਿ ਉਹ ਸਭ ਤਰ੍ਹਾਂ ਦੇ ਵਿਚਾਰਾਂ ਦੇ ਵਖਰੇਵਿਆ ਆਦਿ ਤੋਂ ਉਪਰ ਉੱਠਕੇ ਆਪਣੇ ਆਜ਼ਾਦ ਖ਼ਾਲਿਸਤਾਨ ਸਟੇਟ ਕਾਇਮ ਕਰਨ ਲਈ ਗੰਭੀਰ ਵੀ ਹੋਣ ਅਤੇ ਸੰਜ਼ੀਦਾ ਅਮਲ ਵੀ ਕਰਨ । ਫਿਰ ਅਜਿਹਾ ਕੋਈ ਸ਼ੱਕ ਬਾਕੀ ਨਹੀਂ ਰਹੇਗਾ ਕਿ ਅਸੀਂ ਆਪਣੀ ਆਜ਼ਾਦ ਬਾਦਸ਼ਾਹੀ ਸਿੱਖ ਸਟੇਟ ਦੁਨੀਆਂ ਦੇ ਨਕਸੇ ਤੇ ਕਾਇਮ ਨਾ ਕਰ ਸਕੀਏ ।

ਅਸੀਂ ਅਮਰੀਕਾ ਦੇ ਪ੍ਰੈਜੀਡੈਟ ਡੋਨਾਲਡ ਟਰੰਪ ਨੂੰ ਅਪੀਲ ਕਰਦੇ ਹਾਂ ਕਿਉਂਕਿ ਉਨ੍ਹਾਂ ਦੇ ਸੰਬੰਧ ਸਾਊਦੀ ਅਰਬੀਆ ਅਤੇ ਇਜਰਾਈਲ ਨਾਲ ਬਹੁਤ ਹੀ ਸਦਭਾਵਨਾ ਭਰੇ ਅਤੇ ਅੱਛੇ ਦੋਸਤੀ ਵਾਲੇ ਹਨ, ਫਿਰ ਉਹ ਸਾਨੂੰ ਦੱਸਣ ਕਿ ਇਸਲਾਮਿਕ ਸਟੇਟ ਨੂੰ ਸਾਊਦੀ ਅਰਬੀਆ ਤੇ ਇਜਰਾਈਲ ਨੇ ਕਾਬਲ ਵਿਚ ਸਿੱਖਾਂ ਨੂੰ ਮਾਰਨ ਜਾਂ ਹਮਲਾ ਕਰਨ ਦੀ ਇਜ਼ਾਜਤ ਕਿਸ ਲਹਿਜੇ ਵਿਚ ਦਿੱਤੀ ? 

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *