Select your Top Menu from wp menus
Header
Header
ਤਾਜਾ ਖਬਰਾਂ

ਜਦੋਂ ਆਪਣੇ-ਆਪ ਨੂੰ ਪੰਥਕ ਕਹਾਉਣ ਵਾਲੇ ਸਭ ਆਗੂ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਫਿਰਕੂਆਂ ਦੀ ਝੋਲੀ ਵਿਚ ਪੈ ਗਏ ਹਨ, ਤਾਂ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਕੀ ਕਰਨ ? : ਮਾਨ

ਜਦੋਂ ਆਪਣੇ-ਆਪ ਨੂੰ ਪੰਥਕ ਕਹਾਉਣ ਵਾਲੇ ਸਭ ਆਗੂ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਫਿਰਕੂਆਂ ਦੀ ਝੋਲੀ ਵਿਚ ਪੈ ਗਏ ਹਨ, ਤਾਂ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਕੀ ਕਰਨ ? : ਮਾਨ
 
ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਅੱਜ ਸਿੱਖ ਕੌਮ ਲਈ ਬਹੁਤ ਹੀ ਸੰਜ਼ੀਦਾ ਹੋ ਕੇ ਖ਼ਾਲਸਾ ਪੰਥ ਤੇ ਮਨੁੱਖਤਾ ਦੀ ਬਿਹਤਰੀ ਲਈ ਵਿਚਾਰਾਂ ਕਰਨ ਅਤੇ ਦ੍ਰਿੜਤਾ ਪੂਰਵਕ ਉਦਮ ਕਰਨ, ਕੌਮ ਦੇ ਉੱਚੇ-ਸੁੱਚੇ ਇਖ਼ਲਾਕ ਨੂੰ ਕਾਇਮ ਰੱਖਣ ਲਈ ਇਕ ਅਤਿ ਮਹੱਤਵਪੂਰਨ ਉਦਮ ਕਰਨਾ ਜ਼ਰੂਰੀ ਹੈ ਕਿ ਉਹ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਹੋਰ ਫਿਰਕੂ ਜਮਾਤਾਂ ਦੇ ਗੁਲਾਮ ਬਣਕੇ ਵਿਚਰਨ ਵਾਲੀ ਸਿੱਖ ਲੀਡਰਸਿ਼ਪ ਨੂੰ ਹਰ ਤਰ੍ਹਾਂ ਤਿਲਾਜ਼ਲੀ ਦੇ ਕੇ ਕੌਮੀ ਮੁਫ਼ਾਦਾ ਨੂੰ ਮੁੱਖ ਰੱਖਕੇ ਅਜਿਹਾ ਅਮਲ ਕਰਨ ਜਿਸ ਨਾਲ ਸ਼ਹੀਦ ਬਾਬਾ ਦੀਪ ਸਿੰਘ, ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਉਸ ਮਨੁੱਖਤਾ ਤੇ ਕੌਮ ਪੱਖੀ ਮਿਸ਼ਨ ਦੀ ਪ੍ਰਾਪਤੀ ਹੋ ਸਕੇ ਅਤੇ ਹਲੇਮੀ ਰਾਜ ਭਾਗ ਕਾਇਮ ਹੋ ਸਕੇ । ਜਿਸ ਵਿਚ ਸਰਬੱਤ ਦੇ ਭਲੇ ਦੀ ਵੱਡਮੁੱਲੀ ਸੋਚ ਅਧੀਨ ਸਭ ਕੌਮਾਂ, ਵਰਗਾਂ, ਫਿਰਕਿਆ, ਕਬੀਲਿਆ ਅਤੇ ਘੱਟ ਗਿਣਤੀਆ ਨੂੰ ਉਸ ਖ਼ਾਲਿਸਤਾਨ ਸਟੇਟ ਵਿਚ ਰਹਿਣ, ਵਿਚਰਨ ਅਤੇ ਆਪਣੇ-ਆਪ ਨੂੰ ਖ਼ਾਲਿਸਤਾਨ ਸਟੇਟ ਦਾ ਵਾਸੀ ਕਹਾਉਣ ਵਿਚ ਫਖ਼ਰ ਮਹਿਸੂਸ ਹੋ ਸਕੇ ।”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ-ਆਪ ਨੂੰ ਪੰਥਕ ਕਹਾਉਣ ਵਾਲੀ ਉਸ ਸਿੱਖ ਲੀਡਰਸਿ਼ਪ ਜੋ ਅੱਜ ਆਪਣੇ ਸਵਾਰਥੀ, ਪਰਿਵਾਰਿਕ ਅਤੇ ਮਾਲੀ ਹਿੱਤਾ ਦੀ ਪੂਰਤੀ ਲਈ ਪੂਰਨ ਰੂਪ ਵਿਚ ਫਿਰਕੂ ਜਮਾਤਾਂ ਬੀਜੇਪੀ-ਆਰ.ਐਸ.ਐਸ. ਆਦਿ ਦੀ ਗੁਲਾਮ ਬਣ ਚੁੱਕੀ ਹੈ ਅਤੇ ਕੌਮੀ ਮੁਫ਼ਾਦਾਂ ਨੂੰ ਪਿੱਠ ਦੇ ਚੁੱਕੀ ਹੈ, ਉਸ ਉਤੇ ਆਪਣੀ ਪ੍ਰਕਿਰਿਆ ਜ਼ਾਹਰ ਕਰਦੇ ਹੋਏ ਅਤੇ ਇਨ੍ਹਾਂ ਸਭ ਕੌਮੀ ਅਤੇ ਪੰਜਾਬ ਸੂਬੇ ਸੰਬੰਧੀ ਮਸਲਿਆ ਦੇ ਸਹੀ ਹੱਲ ਲਈ ਆਪਣਾ ਆਜ਼ਾਦ ਬਾਦਸ਼ਾਹੀ ਸਿੱਖ ਸਟੇਟ ਕਾਇਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਬਾਦਲ ਦਲੀਏ ਸ. ਬ੍ਰਹਮਪੁਰਾ, ਸ. ਢੀਡਸਾ, ਸ. ਸੇਖਵਾ, ਦਮਦਮੀ ਟਕਸਾਲ, ਸਿੱਖ ਸਟੂਡੈਟ ਫੈਡਰੇਸ਼ਨਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹੁਤੇ ਡੇਰਿਆ ਦੇ ਸੰਤ-ਮਹਾਪੁਰਖ, ਕੌਮੀ ਮੁਫ਼ਾਦਾਂ ਨੂੰ ਪਿੱਠ ਦੇ ਕੇ ਫਿਰਕੂਆਂ ਨਾਲ ਸਾਂਝਾ ਪਾ ਰਹੇ ਹਨ । ਤਾਂ ਹੁਣ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਆਪਣਾ ਆਜ਼ਾਦ ਘਰ ਸਥਾਪਿਤ ਕਰਨ ਲਈ ਜੱਦੋਂ-ਜ਼ਹਿਦ ਕਰ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਨੀਤੀਆ ਤੇ ਸੋਚ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣ । ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆ ਨੇ ਇਨ੍ਹਾਂ ਫਿਰਕੂਆਂ ਦੇ ਪ੍ਰਭਾਵ ਹੇਠ ਆ ਕੇ ਸਿਰਸੇਵਾਲੇ ਉਸ ਬਲਾਤਕਾਰੀ ਅਤੇ ਕਾਤਲ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕਰਵਾਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਏ । ਫਿਰ ਬਰਗਾੜੀ ਕੌਮੀ ਮੋਰਚੇ ਨੂੰ ਸਹਿਯੋਗ ਨਾ ਕਰਕੇ ਮੁਤੱਸਵੀਆਂ ਨੂੰ ਖੁਸ਼ ਰੱਖਣ ਵਿਚ ਰੁੱਝੇ ਰਹੇ । ਹੁਣ ਬਿਨ੍ਹਾਂ ਸ਼ਰਤ ਤੋਂ ਬੀਜੇਪੀ ਨੂੰ ਸਹਿਯੋਗ ਕਰਕੇ ਇਨ੍ਹਾਂ ਨੇ ਆਪੋ-ਆਪਣੀ ਇਖਲਾਕੀ ਮੌਤ ਕਰ ਲਈ ਹੈ । ਪਹਿਲੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ, ਫਿਰ ਕਸ਼ਮੀਰ ਵਿਚ ਆਰਟੀਕਲ 370 ਅਤੇ 35ਏ ਨੂੰ ਖ਼ਤਮ ਕਰਨ ਵਿਚ ਪਾਰਲੀਮੈਂਟ ਵਿਚ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾਈਆ। ਬੀਤੇ 4 ਸਾਲਾ ਤੋਂ ਐਸ.ਜੀ.ਪੀ.ਸੀ. ਦੀਆਂ ਪੈਡਿੰਗ ਪਈਆ ਜਰਨਲ ਚੋਣਾਂ ਨਾ ਕਰਵਾਕੇ ਸਿੱਖ ਕੌਮ ਦੀ ਇਸ ਪਾਰਲੀਮੈਂਟ ਦੀ ਜਮਹੂਰੀਅਤ ਪੱਖੀ ਆਵਾਜ਼ ਨੂੰ ਕੁੱਚਲਿਆ ਜਾ ਰਿਹਾ ਹੈ । 
 
ਉਨ੍ਹਾਂ ਕਿਹਾ ਕਿ ਪੰਜਾਬ ਦੇ ਕੀਮਤੀ ਪਾਣੀਆ, ਬਿਜਲੀ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕਿਆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਭ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਗੁਆ ਦਿੱਤੇ ਹਨ । ਸਿੱਖ ਨੌਜ਼ਵਾਨੀ ਦਾ ਘਾਣ ਕਰਵਾਉਣ ਵਿਚ ਇਹ ਹੁਕਮਰਾਨਾਂ ਦਾ ਸਾਥ ਦਿੰਦੇ ਰਹੇ । ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਅਮਲ ਨਹੀਂ ਕੀਤਾ । ਜਿ਼ੰਮੀਦਾਰਾਂ ਦੀ ਮਾਲੀ ਹਾਲਤ ਨੂੰ ਸਹੀ ਕਰਨ ਲਈ ਕੋਈ ਉਦਮ ਨਹੀਂ ਕੀਤਾ । ਬਲਕਿ 60 ਹਜ਼ਾਰ ਜਿ਼ੰਮੀਦਾਰ ਜੋ ਸ੍ਰੀ ਮੋਦੀ ਨੇ ਗੁਜਰਾਤ ਵਿਚੋਂ ਬੇਘਰ ਤੇ ਬੇਦਖ਼ਲ ਕਰ ਦਿੱਤੇ ਸਨ, ਉਨ੍ਹਾਂ ਦੇ ਮੁੜ ਵਸੇਬੇ ਲਈ ਤੇ ਆਪਣੀਆ ਮਲਕੀਅਤਾਂ ਦਾ ਫਿਰ ਮਾਲਕ ਬਣਾਉਣ ਲਈ ਪਾਰਲੀਮੈਂਟ ਤੇ ਅਸੈਬਲੀ ਵਿਚ ਕੋਈ ਚਾਰਜੋਈ ਨਹੀਂ ਕੀਤੀ । ਹੁਣ ਮੋਦੀ ਫਿਰਕੂ ਹਕੂਮਤ ਵੱਲੋਂ ਜੋ ਸੀ.ਏ.ਏ. ਐਨ.ਪੀ.ਆਰ. ਐਨ.ਆਰ.ਸੀ. ਦੇ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਦਾ ਇਹ ਲੋਕ ਸਮਰੱਥਨ ਕਰਕੇ ਸਮੁੱਚੀਆ ਘੱਟ ਗਿਣਤੀਆ ਦੇ ਹੱਕ-ਹਕੂਕਾ ਨੂੰ ਕੁੱਚਲਣ ਤੇ ਉਨ੍ਹਾਂ ਉਤੇ ਜ਼ਬਰ-ਜੁਲਮ ਕਰਨ ਲਈ ਖੁਦ ਹੀ ਵੱਡੀ ਗੁਸਤਾਖੀ ਕਰ ਰਹੇ ਹਨ । ਇਸ ਸਮੇਂ ਖ਼ਾਲਸਾ ਪੰਥ ਤੇ ਪੰਜਾਬ ਸੂਬੇ ਨੂੰ ਸਹੀ ਅਗਵਾਈ ਦੇਣ ਲਈ ਇਨ੍ਹਾਂ ਵਿਚ ਨਾ ਤਾਂ ਸਮਰੱਥਾਂ ਹੈ ਅਤੇ ਨਾ ਹੀ ਦੂਰਅੰਦੇਸ਼ੀ । ਇਸ ਲਈ ਸਮੁੱਚੀ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨੂੰ ਇਹ ਜਿ਼ੰਮੇਵਾਰੀ ਅਤਿ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਨਿਭਾਉਣੀ ਪਵੇਗੀ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਧਾਰਮਿਕ ਤੇ ਇਖ਼ਲਾਕੀ ਤੌਰ ਤੇ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਅਤੇ ਸਿਆਸੀ ਤੌਰ ਤੇ ਸੂਬੇ ਦੀ ਹਕੂਮਤ ਉਤੇ ਪ੍ਰਬੰਧ ਨੂੰ ਸੰਭਾਲ ਸਕੇ ਅਤੇ ਫਿਰ ਸਮੁੱਚੀ ਮਨੁੱਖਤਾ ਦੀ ਬਿਹਤਰੀ ਨੂੰ ਮੁੱਖ ਰੱਖਕੇ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ਦੀ ਕੌਮੀ ਮੰਜਿ਼ਲ ਵੱਲ ਤੇਜ਼ੀ ਨਾਲ ਵੱਧ ਸਕੇ । ਅਜਿਹਾ ਤਦ ਹੀ ਹੋਵੇਗਾ, ਜਦੋਂ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਆਪਣੇ ਹੱਕ-ਹਕੂਕਾ ਦੀ ਰਾਖੀ ਲਈ ਅਤੇ ਜ਼ਾਬਰ ਕਾਨੂੰਨਾਂ ਦੀ ਮਾਰ ਤੋਂ ਦੂਰ ਹੋਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਹਰ ਪੱਖੋ ਸਹਿਯੋਗ ਕਰਨ ਲਈ ਅੱਗੇ ਆਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਸਮੇਂ ਦੀ ਨਿਜਾਕਤ ਨੂੰ ਪਹਿਚਾਣਦੀ ਹੋਈ ਇਸ ਰਵਾਇਤੀ ਸਵਾਰਥੀ ਪੁਰਾਤਨ ਲੀਡਰਸਿ਼ਪ ਦਾ ਮੁਕੰਮਲ ਤੌਰ ਤੇ ਖਹਿੜਾ ਛੱਡਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਿਆਸੀ ਤੇ ਧਾਰਮਿਕ ਤੌਰ ਤੇ ਤਾਕਤ ਆਪਣੇ ਵੋਟ ਹੱਕ ਰਾਹੀ ਬਖਸਿ਼ਸ਼ ਕਰੇਗੀ ।
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *