Select your Top Menu from wp menus
Header
Header
ਤਾਜਾ ਖਬਰਾਂ

ਜਦੋਂ ਅਮਰੀਕਾ ਤੇ ਰੂਸ ਵਿਚ ਇਨਕਲਾਬ ਆਏ ਤਾਂ ਉਥੋਂ ਦੇ ਨਿਵਾਸੀਆਂ ਕੋਲ ਰੋਟੀ ਨਹੀਂ ਸੀ, ਹੁਣ ਕਿਸਾਨਾਂ ਦੀ ਹੋ ਰਹੀ ਦੁਰਦਸਾਂ ਦੀ ਬਦੌਲਤ ਇਥੇ ਇਨਕਲਾਬ ਸੁਰੂ ਹੋ ਚੁੱਕਾ ਹੈ : ਮਾਨ

ਜਦੋਂ ਅਮਰੀਕਾ ਤੇ ਰੂਸ ਵਿਚ ਇਨਕਲਾਬ ਆਏ ਤਾਂ ਉਥੋਂ ਦੇ ਨਿਵਾਸੀਆਂ ਕੋਲ ਰੋਟੀ ਨਹੀਂ ਸੀ, ਹੁਣ ਕਿਸਾਨਾਂ ਦੀ ਹੋ ਰਹੀ ਦੁਰਦਸਾਂ ਦੀ ਬਦੌਲਤ ਇਥੇ ਇਨਕਲਾਬ ਸੁਰੂ ਹੋ ਚੁੱਕਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 9 ਨਵੰਬਰ ( ) “ਜਦੋਂ ਵੀ ਗਰੀਬਾਂ, ਮਜ਼ਲੂਮਾਂ, ਬੇਸਹਾਰਿਆ ਨਾਲ ਕੋਈ ਹੁਕਮਰਾਨ ਗੈਰ-ਕਾਨੂੰਨੀ ਤੇ ਗੈਰ-ਇਖ਼ਲਾਕੀ ਢੰਗਾਂ ਨਾਲ ਜਿਆਦਤੀਆ ਕਰਦੇ ਹਨ ਤਾਂ ਅਜਿਹੇ ਸਮੇਂ ਉਸ ਸਥਾਂਨ ਤੇ ਇਨਕਲਾਬ ਉੱਠਣਾ ਕੁਦਰਤੀ ਹੁੰਦਾ ਹੈ । ਜਦੋਂ 1789 ਵਿਚ ਅਮਰੀਕਾ ਵਿਚ ਗਰੀਬੀ ਅਤੇ ਭੁੱਖਮਰੀ ਸੀ ਤਾਂ ਉਥੇ ਇਨਕਲਾਬ ਆਇਆ। ਜਦੋਂ ਰੂਸ ਦੇ ਨਿਵਾਸੀਆ ਕੋਲ ਰੋਟੀ ਨਹੀਂ ਸੀ ਤਾਂ ਉਥੇ ਵੀ ਇਨਕਲਾਬ ਆਇਆ । ਹੁਣ ਇਥੋਂ ਦੇ ਕਿਸਾਨਾਂ ਨਾਲ ਹਰ ਪੱਧਰ ਤੇ ਹੋ ਰਹੀਆ ਹਕੂਮਤੀ ਬੇਇਨਸਾਫ਼ੀਆਂ ਦੀ ਬਦੌਲਤ ਜੋਰਦਾਰ ਢੰਗ ਨਾਲ ਇਨਕਲਾਬ ਸੁਰੂ ਹੋ ਚੁੱਕਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋਂ ਦੇ ਕਿਸਾਨਾਂ ਨਾਲ ਹਰ ਪੱਧਰ ਤੇ ਹੋ ਰਹੇ ਵੱਖਰੇਵਿਆ, ਬੇਇਨਸਾਫ਼ੀਆਂ ਅਤੇ ਉਨ੍ਹਾਂ ਦੀ ਮਾਲੀ ਹਾਲਤ ਵਿਚ ਹੁਕਮਰਾਨਾਂ ਵੱਲੋਂ ਕੋਈ ਵੀ ਸੁਧਾਰ ਨਾ ਕਰਨ ਦੇ ਅਮਲਾਂ ਨੂੰ ਇਸ ਉੱਠਣ ਵਾਲੇ ਇਨਕਲਾਬ ਦਾ ਕਾਰਨ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸ਼ੱਕ ਪਰਾਲੀ ਸਾੜਨ ਨਾਲ ਉੱਠਦੇ ਧੂਏ, ਪ੍ਰਦੂਸ਼ਣ ਤੋਂ ਸਭ ਔਖੇ ਹਨ, ਲੇਕਿਨ ਕੋਈ ਵੀ ਸਿਆਸੀ ਜਮਾਤ ਜਾਂ ਆਗੂ ਇਸ ਲਈ ਨਹੀਂ ਬੋਲ ਰਹੇ ਕਿਉਂਕਿ ਇਥੋਂ ਦੇ ਕਿਸਾਨਾਂ ਦੀ ਅਤਿ ਮੰਦੀ ਮਾਲੀ ਤੇ ਸਮਾਜਿਕ ਹਾਲਤ ਲਈ ਹੁਕਮਰਾਨਾਂ ਦੀਆਂ ਕਿਸਾਨਾਂ ਪ੍ਰਤੀ ਦਿਸ਼ਾਹੀਣ ਨੀਤੀਆ ਜਿੰਮੇਵਾਰ ਹਨ । ਉਹ ਸਮਝਦੇ ਹਨ ਕਿ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਕੇ ਹੀ ਅਤੇ ਕਿਸਾਨੀ ਉਤਪਾਦਾਂ ਤੇ ਫ਼ਸਲਾਂ ਦੀਆਂ ਕੀਮਤਾਂ ਮੁਲਕ ਦੇ ਕੀਮਤ ਸੂਚਕ ਅੰਕ ਨਾਲ ਜੋੜਨ ਉਪਰੰਤ ਹੀ ਕਿਸਾਨ ਵਰਗ ਦੀ ਹਾਲਤ ਬਿਹਤਰ ਹੋ ਸਕਦੀ ਹੈ ਅਤੇ ਕਿਸਾਨ-ਮਜ਼ਦੂਰ ਵਰਗ ਖੁਦਕਸੀਆ ਤੋਂ ਤੋਬਾ ਕਰ ਸਕਦਾ ਹੈ । ਜੋ ਕਿ ਲਾਗੂ ਨਾ ਹੋਣ ਦੀ ਬਦੌਲਤ ਇਨ੍ਹਾਂ ਵਰਗਾਂ ਦੀ ਹਾਲਤ ਦਿਨ-ਪਰ-ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਇਹ ਬੇਇਨਸਾਫ਼ੀ ਇਨਕਲਾਬ ਨੂੰ ਹੋਰ ਉਤਸਾਹਿਤ ਕਰਨ ਵਿਚ ਸਹਾਈ ਹੋ ਰਹੀ ਹੈ । ਕਿਸਾਨਾਂ ਦੀ ਮੰਦੀ ਹਾਲਤ ਨੂੰ ਦੇਖਦੇ ਹੋਏ ਹੀ ਸੁਪਰੀਮ ਕੋਰਟ ਨੇ ਝੋਨੇ ਦੀ ਕੀਮਤ ਵਿਚ 100 ਰੁਪਏ ਦਾ ਵਾਧਾ ਕੀਤਾ ਹੈ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਹੁਕਮਰਾਨ ਕੇਵਲ ਸ਼ਹਿਰੀਆਂ ਅਤੇ ਲਾਲਿਆ ਨੂੰ ਖੁਸ਼ ਕਰਨ ਦੇ ਹੀ ਅਮਲ ਕਰ ਰਹੇ ਹਨ ਜਦੋਂਕਿ ਇਥੋਂ ਦੀ 80% ਵਸੋਂ ਤਾਂ ਪਿੰਡਾਂ, ਕਸਬਿਆ ਵਿਚ ਰਹਿੰਦੀ ਹੈ । ਕਿਸਾਨਾਂ ਤੇ ਮਜ਼ਦੂਰਾਂ ਨਾਲ ਸੰਬੰਧਤ ਹੈ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *