Verify Party Member
Header
Header
ਤਾਜਾ ਖਬਰਾਂ

ਜਥੇ: ਰੌਸ਼ਨ ਸਿੰਘ ਬਰਨਾਲਾ ਜਿਥੇ ਪੰਥਕ ਤੇ ਮਨੁੱਖਤਾ ਪੱਖ ਖਿਆਲਾਂ ਦੇ ਧਾਰਨੀ ਸਨ, ਉਥੇ ਉਹ ਹਿਮਾਚਲ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ ਦੇ ਵੱਡੇ ਫ਼ਲ ਵਪਾਰੀ ਵੀ ਸਨ : ਮਾਨ

ਜਥੇ: ਰੌਸ਼ਨ ਸਿੰਘ ਬਰਨਾਲਾ ਜਿਥੇ ਪੰਥਕ ਤੇ ਮਨੁੱਖਤਾ ਪੱਖ ਖਿਆਲਾਂ ਦੇ ਧਾਰਨੀ ਸਨ, ਉਥੇ ਉਹ ਹਿਮਾਚਲ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ ਦੇ ਵੱਡੇ ਫ਼ਲ ਵਪਾਰੀ ਵੀ ਸਨ : ਮਾਨ

ਫ਼ਤਹਿਗੜ੍ਹ ਸਾਹਿਬ, 03 ਅਪ੍ਰੈਲ ( ) “ਜਥੇਦਾਰ ਰੌਸ਼ਨ ਸਿੰਘ ਬਰਨਾਲਾ ਪੰਥਕ ਖਿਆਲਾ ਦੇ ਧਾਰਨੀ ਹੋਣ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਰਿਆਣਾ-ਹਿਮਾਚਲ, ਪੰਜਾਬ ਚਾਰਾਂ ਸੂਬਿਆਂ ਦੇ ਫ਼ਲਾਂ ਦੇ ਉੱਘੇ ਵਪਾਰੀ ਵੀ ਸਨ । ਉਨ੍ਹਾਂ ਨੇ ਆਪਣੀ ਜਿ਼ੰਦਗੀ ਨੂੰ ਗੁਰੂ ਸਿਧਾਤਾਂ ਅਤੇ ਸੋਚ ਅਨੁਸਾਰ ਹੀ ਜਿਥੇ ਜੀਵਿਆ, ਉਥੇ ਉਹ ਆਪਣਾ ਕਾਰੋਬਾਰ ਕਰਦੇ ਹੋਏ ਚਾਰਾਂ ਸੂਬਿਆਂ ਵਿਚ ਸਫ਼ਰ ਕਰਦੇ ਹੋਏ ਸਿੱਖੀ ਦਾ ਵੀ ਬਾਦਲੀਲ ਢੰਗ ਨਾਲ ਪ੍ਰਚਾਰ ਕਰਨ ਦੀ ਕੌਮੀ ਜਿ਼ੰਮੇਵਾਰੀ ਪੂਰਨ ਕਰਦੇ ਰਹੇ ਹਨ । ਇਨ੍ਹਾਂ ਨੂੰ ਮਾਂ-ਬਾਪ ਦੀ ਮਿਲੀ ਪੰਥਕ ਗੁੜਤੀ ਦੀ ਬਦੌਲਤ ਹਮੇਸ਼ਾਂ ਹਰ ਕੰਮ ਤੇ ਹਰ ਖੇਤਰ ਵਿਚ ਗੁਰਬਾਣੀ ਸੋਚ ਨੂੰ ਮੁੱਖ ਰੱਖਕੇ ਹੀ ਵਿਚਰਦੇ ਸਨ ਅਤੇ ਨਿੱਤਨੇਮੀ ਸਨ । ਸ. ਰੌਸ਼ਨ ਸਿੰਘ ਜੰਮੂ-ਕਸ਼ਮੀਰ, ਲੇਹ-ਲਦਾਂਖ ਦੀ ਚੀਨ ਸਰਹੱਦ ਤੱਕ ਪਹੁੰਚਕੇ ਉਥੋਂ ਵਧੀਆ ਕਿਸਮ ਦੇ ਫ਼ਲ ਖ਼ਰੀਦਕੇ ਜਿਥੇ ਪੰਜਾਬ ਵਿਚ ਵਪਾਰ ਕਰਦੇ ਸਨ, ਉਥੇ ਪੰਜਾਬ ਵਿਚ ਪੈਦਾ ਹੋਣ ਵਾਲੇ ਫ਼ਲਾਂ ਕਿੰਨੂ, ਖਰਬੂਜੇ, ਤਰਬੂਜ ਆਦਿ ਨੂੰ ਉਪਰੋਕਤ ਸੂਬਿਆਂ ਵਿਚ ਲਿਜਾਕੇ ਸਪਲਾਈ ਕਰਦੇ ਸਨ । ਉਨ੍ਹਾਂ ਉਤੇ ਗੁਰੂ ਦੀ ਅਪਾਰ ਕਿਰਪਾ ਸੀ । ਜਿਥੇ ਉਨ੍ਹਾਂ ਦਾ ਵਪਾਰ ਚੌਖਾ ਸੀ, ਉਥੇ ਉਨ੍ਹਾਂ ਦੇ ਚਾਰੇ ਸੂਬਿਆਂ ਦੇ ਨਿਵਾਸੀਆ ਨਾਲ ਹੋਣ ਵਾਲੇ ਖਿਆਲਾਤਾਂ ਦੇ ਤਬਾਦਲੇ ਦੀ ਬਦੌਲਤ ਉਨ੍ਹਾਂ ਦੀ ਇਨ੍ਹਾਂ ਸੂਬਿਆਂ ਵਿਚ ਸਭ ਕੌਮਾਂ, ਧਰਮਾਂ ਦੇ ਨਿਵਾਸੀਆਂ ਨਾਲ ਪ੍ਰਪੱਕ ਸਾਂਝ ਸੀ । ਜੋ ਸਾਨੂੰ ਹਰ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੀ ਸਮਾਜ ਵਿਰੋਧੀ ਸੋਚ ਤੋਂ ਉਪਰ ਉੱਠਕੇ ਸਮੁੱਚੇ ਕੌਮਾਂ, ਧਰਮਾਂ ਦੇ ਲੋਕਾਂ ਨਾਲ ਮਿਲਵਰਤਨ ਕਰਨ ਦਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਹੈ, ਉਸ ਉਤੇ ਉਹ ਪੂਰਨ ਅਮਲ ਕਰਦੇ ਸਨ । ਬਹੁਤ ਵਧੀਆ ਹਰ ਮਨ ਨੂੰ ਪਿਆਰ-ਮਿਲਵਰਤਨ ਕਰਨ ਵਾਲੀ ਸਖਸ਼ੀਅਤ ਸਨ, ਜਿਨ੍ਹਾਂ ਦੇ ਚਲੇ ਜਾਣ ਨਾਲ ਬਰਨਾਲਾ ਨਿਵਾਸੀਆ, ਪਰਿਵਾਰ ਤੇ ਸਿੱਖ ਕੌਮ ਨੂੰ ਤਾਂ ਅਸਹਿ ਘਾਟਾ ਪਿਆ ਹੀ ਹੈ, ਲੇਕਿਨ ਉਨ੍ਹਾਂ ਦੇ ਚਲੇ ਜਾਣ ਨਾਲ ਉਪਰੋਕਤ ਤਿੰਨੇ ਸੂਬਿਆਂ ਦੇ ਨਿਵਾਸੀਆ ਅਤੇ ਵਪਾਰੀ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ । ਅਸੀਂ ਉਨ੍ਹਾਂ ਦੇ ਇਸ ਫਾਨੀ ਦੁਨੀਆ ਤੋਂ ਚਲੇ ਜਾਣ ਤੇ ਜਿਥੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਦੋਸਤਾਂ, ਮਿੱਤਰਾਂ ਤੇ ਉਪਰੋਕਤ ਸੂਬਿਆਂ ਦੇ ਉਨ੍ਹਾਂ ਦੇ ਮਿਲਣ ਵਾਲੇ ਵੱਡੀ ਗਿਣਤੀ ਦੇ ਨਿਵਾਸੀਆ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅਤੇ ਇਹ ਵੀ ਅਰਜੋਈ ਕਰਦੇ ਹਾਂ ਕਿ ਸਾਨੂੰ ਸਭਨਾਂ ਨੂੰ ਭਾਣੇ ਵਿਚ ਰਹਿਣ ਦੀ ਸ਼ਕਤੀ ਬਖਸਿ਼ਸ਼ ਕਰਨ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ ਪੀ.ਏ.ਸੀ ਮੈਬਰ, ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਮਾਨ, ਬਹਾਦਰ ਸਿੰਘ ਭਸੌੜ, ਲਖਵੀਰ ਸਿੰਘ ਮਹੇਸ਼ਪੁਰੀਆ, ਹਰਜੀਤ ਸਿੰਘ ਸਜੂਮਾ, ਦਰਸ਼ਨ ਸਿੰਘ ਮੰਡੇਰ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ ਅਤੇ ਸਮੁੱਚੀ ਪਾਰਟੀ ਨੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਅਰਦਾਸ ਕਰਦੇ ਹੋਏ ਕੀਤਾ।

About The Author

Related posts

Leave a Reply

Your email address will not be published. Required fields are marked *