Verify Party Member
Header
Header
ਤਾਜਾ ਖਬਰਾਂ

ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ 27 ਫਰਵਰੀ ਨੂੰ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਵਿਚ ਸਮੁੱਚੀ ਸਿੱਖ ਕੌਮ ਸਮੂਲੀਅਤ ਕਰੇ : ਟਿਵਾਣਾ

ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ 27 ਫਰਵਰੀ ਨੂੰ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਵਿਚ ਸਮੁੱਚੀ ਸਿੱਖ ਕੌਮ ਸਮੂਲੀਅਤ ਕਰੇ : ਟਿਵਾਣਾ
 
ਫ਼ਤਹਿਗੜ੍ਹ ਸਾਹਿਬ, 21 ਫਰਵਰੀ ( ) “ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਮੈਂਬਰ ਐਸ.ਜੀ.ਪੀ.ਸੀ. ਜੋ ਕੁਝ ਸਮਾਂ ਪਹਿਲੇ ਖ਼ਾਲਸਾ ਪੰਥ ਅਤੇ ਪਰਿਵਾਰ ਨੂੰ ਵਿਛੋੜਾ ਦਿੰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਪਰਿਵਾਰ ਅਤੇ ਪਾਰਟੀ ਵੱਲੋਂ ਉਨ੍ਹਾਂ ਦੇ ਗ੍ਰਹਿ ਪਿੰਡ ਕਾਲਾਬੂਲਾ ਵਿਖੇ ਸਹਿਜ ਪਾਠ ਆਰੰਭੇ ਗਏ ਹਨ, ਜਿਨ੍ਹਾਂ ਦੀ ਭੋਗ ਅਰਦਾਸ ਮਿਤੀ 27 ਫਰਵਰੀ 2020 ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਕਾਲਾਬੂਲਾ ਵਿਖੇ ਹੋਵੇਗੀ । ਕਿਉਂਕਿ ਉਨ੍ਹਾਂ ਨੇ ਆਪਣੇ ਇਕ-ਇਕ ਸਵਾਸ ਨੂੰ ਸੰਗਤਾਂ ਅਤੇ ਸਿੱਖ ਕੌਮ ਦੀ ਸੇਵਾ ਵਿਚ ਲਗਾਇਆ ਹੈ । ਜਿੰਨੇ ਵੀ ਸਵਾਸ ਉਨ੍ਹਾਂ ਨੂੰ ਗੁਰੂ ਸਾਹਿਬ ਵੱਲੋਂ ਪ੍ਰਾਪਤ ਹੋਏ ਉਨ੍ਹਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜੋੜਦੇ ਹੋਏ ਨਿਰਸਵਾਰਥ ਹੋ ਕੇ ਦਿਨ-ਰਾਤ ਮਨੁੱਖਤਾ ਅਤੇ ਕੌਮ ਦੀ ਸੇਵਾ ਕੀਤੀ ਹੈ । ਇਹੀ ਵਜਹ ਹੈ ਕਿ ਕੇਵਲ ਉਨ੍ਹਾਂ ਨੂੰ ਸੰਗਰੂਰ ਜਿ਼ਲ੍ਹੇ ਦੇ ਨਿਵਾਸੀ ਹੀ ਨਹੀਂ, ਬਲਕਿ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਦਿੱਲੀ ਆਦਿ ਸੂਬਿਆ ਦੀਆਂ ਸੰਗਤਾਂ ਵੀ ਅੱਜ ਯਾਦ ਕਰਦੀਆ ਹਨ । ਜਦੋਂ ਅਸੀਂ ਉਨ੍ਹਾਂ ਨੂੰ ਆਤਮਿਕ ਤੌਰ ਤੇ ਅੱਜ ਯਾਦ ਕਰ ਰਹੇ ਹਾਂ ਤਾਂ ਉਨ੍ਹਾਂ ਦਾ ਜਿੰਦਗੀ ਜਿਊਂਣ ਦਾ ਢੰਗ, ਮਨੁੱਖਤਾ ਵਿਚ ਬਹੁਤ ਹੀ ਸਹਿਜ ਢੰਗ ਨਾਲ ਵਿਚਰਨਾ, ਹਰ ਇਕ ਦੇ ਕੰਮ ਆਉਣਾ, ਹਰ ਇਨਸਾਨ ਦੇ ਦੁੱਖ ਨੂੰ ਆਪਣਾ ਦੁੱਖ ਸਮਝਕੇ ਹੱਲ ਕਰਨ ਲਈ ਉਤਸੁਕਤਾ ਦਿਖਾਉਣੀ ਅਤੇ ਕੌਮੀ ਸਰਬੱਤ ਦੇ ਭਲੇ ਦੀ ਸੋਚ ਨੂੰ ਮੁੱਖ ਰੱਖਕੇ ਹਰ ਪਲ ਜਿਊਣ ਦਾ ਢੰਗ ਸਾਨੂੰ ਵੀ ਅੱਜ ਇਕ ਅੱਛੇ ਸਮਾਜ ਵਿਚ ਵਿਚਰਣ ਦੀ ਅਗਵਾਈ ਦਿੰਦਾ ਹੈ ਅਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਦੇ ਹੋਏ ਜਿਥੇ ਸਿਆਸੀ ਤੌਰ ਤੇ ਅੱਗੇ ਵੱਧਣਾ ਹੈ, ਉਥੇ ਸਮਾਜਿਕ, ਇਨਸਾਨੀ ਕਦਰਾ-ਕੀਮਤਾ ਤੇ ਪਹਿਰਾ ਦੇਣ ਦੀ ਪ੍ਰੇਰਣਾ ਵੀ ਦਿੰਦੀ ਹੈ । ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਅਰਦਾਸ ਸਮਾਗਮ ਵਿਚ ਉਚੇਚੇ ਤੌਰ ਤੇ ਪਹੁੰਚ ਰਹੇ ਹਨ । ਇਸ ਲਈ ਸਾਨੂੰ ਅਜਿਹੀ ਮਨੁੱਖਤਾ ਤੇ ਕੌਮ ਪੱਖੀ ਸਖਸ਼ੀਅਤ ਨੂੰ ਯਾਦ ਕਰਦੇ ਹੋਏ ਜੋ ਅਰਦਾਸ ਕੀਤੀ ਜਾ ਰਹੀ ਹੈ ਉਸ ਵਿਚ ਸਾਮਿਲ ਹੋਣਾ ਸਾਡਾ ਇਖ਼ਲਾਕੀ ਤੇ ਇਨਸਾਨੀ ਫਰਜ ਬਣ ਜਾਂਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮੁੱਚੀ ਸਿੱਖ ਕੌਮ ਨੂੰ ਇਸ ਅਰਦਾਸ ਸਮਾਗਮ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਵੱਲੋਂ ਪਾਰਟੀ ਦੇ ਸੰਜ਼ੀਦਾ ਅਹੁਦੇਦਾਰਾਂ ਤੇ ਸਮਰਥਕਾਂ ਦੀ ਹਾਜ਼ਰੀ ਵਿਚ ਪ੍ਰੈਸ ਨੂੰ ਕੀਤੀ ਗਈ । ਇਸ ਕੀਤੀ ਗਈ ਅਪੀਲ ਦੌਰਾਨ ਸ. ਨਰਿੰਦਰ ਸਿੰਘ ਕਾਲਾਬੂਲਾ, ਬਲਜਿੰਦਰ ਸਿੰਘ ਲਸੋਈ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਸਾਧੂ ਸਿੰਘ ਪੇਧਨੀ ਆਦਿ ਆਗੂਆਂ ਨੇ ਸਮੁੱਚੀ ਸਿੱਖ ਕੌਮ ਨੂੰ ਕੀਤੀ । 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *