Verify Party Member
Header
Header
ਤਾਜਾ ਖਬਰਾਂ

ਜਥੇਦਾਰ ਸਾਹਿਬਾਨ, ਟਕਸਾਲਾ, ਸਿੱਖ ਫੈਡਰੇਸ਼ਨਾਂ, ਬਾਦਲ ਦਲੀਏ, ਸਿੱਖ ਸੰਗਠਨ ਆਦਿ ਸਭ ਕੌਮੀ ਸੋਚ ਉਤੇ ਤਾਂ ਇਕੱਤਰ ਨਹੀਂ ਹੁੰਦੇ, ਨਿਰਾਰਥਕ ਗੱਲਾਂ ਉਤੇ ਖਿੱਚੋਤਾਣ ਪੈਦਾ ਕਰਨ ਦੇ ਅਮਲ ਅਫ਼ਸੋਸਨਾਕ : ਮਾਨ

ਜਥੇਦਾਰ ਸਾਹਿਬਾਨ, ਟਕਸਾਲਾ, ਸਿੱਖ ਫੈਡਰੇਸ਼ਨਾਂ, ਬਾਦਲ ਦਲੀਏ, ਸਿੱਖ ਸੰਗਠਨ ਆਦਿ ਸਭ ਕੌਮੀ ਸੋਚ ਉਤੇ ਤਾਂ ਇਕੱਤਰ ਨਹੀਂ ਹੁੰਦੇ, ਨਿਰਾਰਥਕ ਗੱਲਾਂ ਉਤੇ ਖਿੱਚੋਤਾਣ ਪੈਦਾ ਕਰਨ ਦੇ ਅਮਲ ਅਫ਼ਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਅੱਜ ਜਦੋਂ 25-25, 30-30 ਸਾਲਾ ਤੋਂ ਗੈਰ-ਕਾਨੂੰਨੀ ਤਰੀਕੇ ਬੰਦੀ ਬਣਾਏ ਗਏ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਦਿਆ ਸਿੰਘ ਲਾਹੌਰੀਆ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਸਿੱਖ ਨਸ਼ਲਕੁਸੀ ਤੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਦੀ ਸਾਜਿ਼ਸ ਸਾਹਮਣੇ ਲਿਆਉਣ, ਸਮੁੱਚੇ ਗੁਰੂਘਰਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨਿਤ ਰਹਿਤ-ਮਰਿਯਾਦਾ ਨੂੰ ਲਾਗੂ ਕਰਨ, 2003 ਵਾਲੇ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ ਕੌਮੀ ਦਿਹਾੜੇ ਮਨਾਉਣ, ਸਿੱਖ ਨੌਜ਼ਵਾਨੀ ਨੂੰ ਸੰਤ ਭਿੰਡਰਾਂਵਾਲਿਆ ਦੇ ਮਿੱਥੇ ਸਿਆਸੀ ਨਿਸ਼ਾਨੇ ਖ਼ਾਲਿਸਤਾਨ ਅਤੇ ਰੁਹਾਨੀਅਤ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਜੋੜਦੇ ਹੋਏ ਪ੍ਰਚਾਰ ਕਰਨ ਦੀ ਅੱਜ ਸਖ਼ਤ ਲੋੜ ਹੈ, ਤਾਂ ਉਸ ਸਮੇਂ ਵੀ ਉਪਰੋਕਤ ਸਭ ਸਿੱਖ ਸਖ਼ਸੀਅਤਾਂ ਅਤੇ ਸਿੱਖੀ ਸੰਸਥਾਵਾਂ, ਸਿਆਸੀ ਤੇ ਧਾਰਮਿਕ ਆਗੂਆਂ ਵੱਲੋਂ ਛੋਟੇ-ਛੋਟੇ ਮਸਲਿਆ ਉਤੇ ਆਪਸ ਵਿਚ ਲੜਕੇ ਆਪਣੀ ਅਸੀਮਤ ਸ਼ਕਤੀ ਨੂੰ ਜਾਇਆ ਕਰਨ ਅਤੇ ਦੁਸ਼ਮਣ ਨੂੰ ਉਤਸਾਹਿਤ ਕਰਨ ਤੇ ਲੱਗੇ ਹੋਏ ਹਨ ਜੋ ਕਿ ਅਫ਼ਸੋਸਨਾਕ ਅਤੇ ਦੁੱਖਦਾਇਕ ਕਾਰਵਾਈਆ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜੋਕੇ ਸਮੇਂ ਦੇ ਜਥੇਦਾਰ ਸਾਹਿਬਾਨ, ਟਕਸਾਲਾ, ਸਿੱਖ ਫੈਡਰੇਸ਼ਨਾਂ, ਬਾਦਲ ਦਲੀਆ ਅਤੇ ਹੋਰ ਸਿਆਸੀ ਤੇ ਧਾਰਮਿਕ ਸਿੱਖ ਸੰਗਠਨਾਂ ਵੱਲੋਂ ਕੌਮੀ ਗੰਭੀਰ ਮੁੱਦਿਆ ਉਤੇ ਇਕੱਤਰ ਨਾ ਹੋ ਕੇ ਛੋਟੇ-ਛੋਟੇ ਵਖਰੇਵਿਆ ਵਿਚ ਉਲਝਕੇ ਕੌਮੀ ਸ਼ਕਤੀ ਨੂੰ ਜਾਇਆ ਕਰਨ ਅਤੇ ਕੌਮੀ ਮੰਜਿ਼ਲ ਖ਼ਾਲਿਸਤਾਨ ਉਤੇ ਸੁਹਿਰਦ ਨਾ ਹੋਣ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਸਮੁੱਚੀਆ ਸਿੱਖ ਸਖ਼ਸੀਅਤਾਂ ਅਤੇ ਸੰਗਠਨਾਂ ਨੂੰ ਕੌਮੀ ਮਸਲਿਆ ਉਤੇ ਇਕ ਰੂਪ, ਇਕ ਤਾਕਤ ਹੋ ਕੇ ਅੱਗੇ ਵੱਧਣ, ਕੌਮੀ ਮਸਲਿਆ ਦੇ ਹੱਲ ਦੇ ਨਾਲ-ਨਾਲ ਆਪਣੀ ਕੌਮੀ ਮੰਜਿ਼ਲ ਦੇ ਨਿਸ਼ਾਨੇ ਉਤੇ ਦ੍ਰਿੜ ਹੋਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੇ ਬਾਦਸ਼ਾਹ ਬਾਬਰ ਨੂੰ ਜ਼ਾਬਰ ਕਹਿਕੇ ਅਤੇ ਨਾ ਹਮ ਹਿੰਦੂ, ਨਾ ਮੁਸਲਮਾਨ ਪੁਕਾਰ ਕੇ ਜਿਥੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਡੱਟ ਜਾਣ ਅਤੇ ਇਨਸਾਨੀਅਤ ਕਦਰਾ-ਕੀਮਤਾ ਉਤੇ ਸਾਨੂੰ ਪਹਿਰਾ ਦੇਣ ਦੇ ਹੁਕਮ ਕੀਤੇ, ਉਥੇ ਸਿੱਖ ਕੌਮ ਦੀ ਨਿਵੇਕਲੀ, ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਕਾਇਮ ਰੱਖਣ ਦਾ ਵੀ ਸਾਨੂੰ ਆਦੇਸ਼ ਦਿੱਤਾ ਹੈ । ਪਰ ਅੱਜ ਆਪਣੀ ਕੌਮੀ ਤਾਕਤ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਕੇ ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਹੋ ਰਹੀਆ ਜਿਆਦਤੀਆ ਨੂੰ ਦੂਰ ਕਰਵਾਉਣ ਦੀ ਵੱਡੀ ਲੋੜ ਬਣ ਚੁੱਕੀ ਹੈ । ਇਸ ਸਮੇਂ ਵੀ ਸਿੱਖ ਆਗੂਆਂ ਤੇ ਸੰਗਠਨਾਂ ਵੱਲੋਂ ਸੰਜ਼ੀਦਗੀ ਵਾਲੇ ਅਮਲ ਨਾ ਹੋਣਾ ਦੁੱਖਦਾਇਕ ਵਰਤਾਰਾ ਹੈ ।

ਇਹ ਹੋਰ ਵੀ ਨਮੋਸੀ ਤੇ ਸ਼ਰਮਨਾਕ ਗੱਲ ਹੋ ਰਹੀ ਹੈ ਕਿ ਜਦੋਂ ਬਲਿਊ ਸਟਾਰ ਦਾ ਫ਼ੌਜੀ ਹਮਲਾ ਸ. ਬਾਦਲ, ਮਰਹੂਮ ਸ. ਟੋਹੜਾ, ਸ. ਤਲਵੰਡੀ, ਸੰਤ ਲੋਗੋਵਾਲ ਅਤੇ ਉਸ ਸਮੇਂ ਦੇ ਕਈ ਡੇਰੇਦਾਰਾਂ ਦੇ ਮੁੱਖੀਆਂ ਵੱਲੋਂ ਮਹਰੂਮ ਇੰਦਰਾ ਗਾਂਧੀ ਨਾਲ ਰਲਕੇ ਕਰਵਾਇਆ ਗਿਆ, ਉਨ੍ਹਾਂ ਵਿਚੋਂ ਕਈਆ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਦੀ ਪਦਾਇਸ ਸਨ । ਜੇਕਰ ਉਹ ਸੰਤ ਭਿੰਡਰਾਂਵਾਲਿਆ ਨੂੰ ਕਾਂਗਰਸ ਦੀ ਪਦਾਇਸ ਮੰਨਦੇ ਹਨ ਤਾਂ ਉਹ ਜਨਤਕ ਤੌਰ ਤੇ ਇਸ ਨੂੰ ਸਾਬਤ ਕਰਨ, ਜੇ ਨਹੀਂ ਮੰਨਦੇ ਤਾਂ ਸਿੱਧੇ ਹੋ ਕੇ ਕੌਮੀ ਮੰਜਿਲ ਦੀ ਪ੍ਰਾਪਤੀ ਲਈ ਸੁਹਿਰਦਤਾ ਨਾਲ ਕਿਉਂ ਸਾਥ ਦੇਣ। ਉਨ੍ਹਾਂ ਕਿਹਾ ਕਿ ਜੋ ਐਸ.ਜੀ.ਪੀ.ਸੀ ਅਤੇ ਗੁਰੂਘਰਾਂ ਦੇ ਖਜ਼ਾਨੇ ਹਨ, ਫੈਡਰੇਸ਼ਨਾਂ, ਟਕਸਾਲਾ ਤੇ ਡੇਰੇਦਾਰਾਂ, ਬਾਦਲ ਦਲੀਆ ਦੇ ਫੰਡ ਅਤੇ ਭੇਟਾਵਾਂ ਆਉਦੀਆ ਹਨ, ਉਹ ਸਭ ਸਿੱਖ ਕੌਮ ਦਾ ਸਰਮਾਇਆ ਹਨ । ਇਹ ਧਨ-ਦੌਲਤ ਅਤੇ ਕੌਮੀ ਸ਼ਕਤੀ ਦੇ ਖਜਾਨੇ ਨੂੰ ਇਕ ਰੂਪ, ਇਕ ਤਾਕਤ ਹੋ ਕੇ ਸਿੱਖ ਕੌਮ, ਪੰਜਾਬ ਸੂਬੇ ਨਾਲ ਸੰਬੰਧਤ ਮਸਲਿਆ ਨੂੰ ਹੱਲ ਕਰਵਾਉਣ ਅਤੇ ਕੌਮੀ ਮਿਸ਼ਨ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੁਹਿਰਦਤਾ ਨਾਲ ਵਰਤੋ ਕੀਤੀ ਜਾਵੇ ਤਾਂ ਕੌਮੀ ਸਭ ਮਸਲੇ ਖੁਦ-ਬ-ਖੁਦ ਹੱਲ ਹੋ ਜਾਣਗੇ । ਉਨ੍ਹਾਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਐਸ.ਜੀ.ਪੀ.ਸੀ. ਵੱਲੋਂ ਕੌਮੀ ਨਿਸ਼ਾਨੇ ਖ਼ਾਲਿਸਤਾਨ ਸੰਬੰਧੀ ਜਦੋਂ ਤੋ ਸਟੈਂਡ ਲਿਆ ਗਿਆ ਹੈ ਤਾਂ ਸ. ਢੀਡਸਾ, ਸ. ਗਰੇਵਾਲ, ਸ. ਭੋਮਾ ਵੱਡੀ ਗਿਣਤੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਅਤੇ ਹੋਰ ਸਿੱਖ ਸਖ਼ਸੀਅਤਾਂ ਵੱਲੋਂ ਇਸ ਦਿਸ਼ਾ ਵੱਲ ਡੱਟਕੇ ਆਵਾਜ਼ ਉਠਾਈ ਜਾ ਰਹੀ ਹੈ, ਇਹ ਭਰਪੂਰ ਸਵਾਗਤਯੋਗ ਅਮਲ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਬਾਦਲ, ਸ. ਟੋਹੜਾ, ਸ. ਬਰਨਾਲਾ, ਸ. ਤਲਵੰਡੀ, ਭਾਈ ਮਨਜੀਤ ਸਿੰਘ, ਕਰਨਲ ਜਸਮੇਰ ਸਿੰਘ ਬਾਲਾ, ਕੈਪਟਨ ਅਮਰਿੰਦਰ ਸਿੰਘ ਆਦਿ ਆਗੂਆਂ ਨੇ ਪਹਿਲੇ ਬੁਟਰੋਸ-ਬੁਟਰੋਸ ਘਾਲੀ ਨੂੰ ਦਿੱਤੇ ਗਏ ਖ਼ਾਲਿਸਤਾਨ ਦੇ ਯਾਦ ਪੱਤਰ ਉਤੇ ਦਸਤਖ਼ਤ ਕੀਤੇ, ਫਿਰ 1 ਮਈ 1994 ਨੂੰ ਅੰਮ੍ਰਿਤਸਰ ਐਲਾਨਨਾਮੇ ਉਤੇ ਦਸਤਖ਼ਤ ਕਰਕੇ ਪ੍ਰਣ ਕੀਤਾ । ਉਸ ਉਪਰੰਤ ਇਹ ਸਭ ਖ਼ਾਲਿਸਤਾਨ ਦੇ ਮੁੱਦੇ ਉਤੋ ਪਿੱਠ ਮੋੜ ਗਏ । ਹੁਣ ਜੇ ਸ. ਢੀਡਸਾ, ਸ. ਗਰੇਵਾਲ, ਸ. ਭੋਮਾ ਅਤੇ ਵੱਡੀ ਗਿਣਤੀ ਵਿਚ ਐਸ.ਜੀ.ਪੀ.ਸੀ. ਮੈਬਰਾਂ ਅਤੇ ਬਾਦਲ ਦਲੀਆ ਵੱਲੋਂ ਖ਼ਾਲਿਸਤਾਨ ਦੇ ਹੱਕ ਵਿਚ ਨਿਡਰਤਾ ਅਤੇ ਦ੍ਰਿੜਤਾ ਨਾਲ ਫਿਰ ਗੱਲ ਕੀਤੀ ਜਾ ਰਹੀ ਹੈ, ਤਾਂ ਇਹ ਜਿਥੇ ਸਵਾਗਤਯੋਗ ਹੈ, ਉਥੇ ਇਨ੍ਹਾਂ ਸਭਨਾਂ ਸਖਸ਼ੀਅਤਾਂ ਅਤੇ ਸੰਗਠਨਾਂ ਵੱਲੋਂ ਕੌਮ ਦੇ ਵੱਡੇ ਹਿੱਤਾ ਨੂੰ ਮੁੱਖ ਰੱਖਕੇ ਆਪਣੀ ਕੌਮੀ ਮੰਜਿ਼ਲ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਚੱਲ ਰਹੇ ਕੌਮੀ ਸੰਘਰਸ਼ ਵਿਚ ਪੂਰੀ ਇਮਾਨਦਾਰੀ ਨਾਲ ਯੋਗਦਾਨ ਪਾਉਣਾ ਬਣਦਾ ਹੈ, ਤਾਂ ਕਿ ਅਸੀਂ ਇਕ ਤਾਕਤ ਹੋ ਕੇ ਕੌਮ ਦੇ ਸਮੁੱਚੇ ਸਾਧਨਾਂ ਦੀ ਸਹੀ ਵਰਤੋ ਕਰਦੇ ਹੋਏ ਆਪਣਾ ਕੌਮੀ ਘਰ ਬਣਾਉਣ ਵਿਚ ਕਾਮਯਾਬ ਹੋ ਸਕੀਏ । ਉਨ੍ਹਾਂ ਕਿਹਾ ਕਿ ਜੋ ਕੌਮੀ ਆਗੂ ਵੱਡੀਆਂ-ਵੱਡੀਆਂ ਜਿਪਸੀਆ, ਸਕਿਊਰਟੀ ਗਾਰਡ ਲੈਕੇ ਆਪਣੀਆਂ ਸਰਗਰਮੀਆ ਕਰ ਰਹੇ ਹਨ, ਇਹ ਪੈਮਾਨਾ ਹੈ ਕਿ ਇਹ ਆਗੂ ਕੌਮ ਦੇ ਹਿੱਤ ਵਿਚ ਨਹੀਂ, ਹੁਕਮਰਾਨਾਂ ਦੇ ਹੱਥਠੋਕੇ ਬਣਕੇ ਕੌਮ ਵਿਰੋਧੀ ਸਰਗਰਮੀਆ ਵਿਚ ਸਰਗਰਮ ਹਨ । ਜੋ ਆਗੂ ਜਾਂ ਸਖਸ਼ੀਅਤਾਂ ਕੌਮ ਦੀ ਸੋਚ ਉਤੇ ਪਹਿਰਾ ਦੇਣ ਵਾਲੀਆ ਹੁੰਦੀਆ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਸੁਰੱਖਿਆ ਗਾਰਡ ਜਿਪਸੀਆ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਖੁਦ ਉਹ ਅਕਾਲ ਪੁਰਖ ਅਤੇ ਕੌਮ ਦੀਆਂ ਭਾਵਨਾਵਾਂ ਅਤੇ ਸਰਧਾ ਅਨੁਸਾਰ ਮਜ਼ਬੂਤ ਹੁੰਦੀ ਹੈ । ਅਸੀਂ ਪਹਿਲੇ ਵੀ ਅਤੇ ਅੱਜ ਵੀ ਬਿਨ੍ਹਾਂ ਕਿਸੇ ਸੁਰੱਖਿਆ ਗਾਰਡ ਦੇ ਆਪਣੀਆ ਹਰ ਤਰ੍ਹਾਂ ਦੀਆਂ ਸਰਗਰਮੀਆ ਨਿਰੰਤਰ ਕਰਦੇ ਆ ਰਹੇ ਹਾਂ ਅਤੇ ਸਾਡੇ ਮਨ ਤੇ ਆਤਮਾ ਉਤੇ ਕਦੀ ਵੀ ਜਿੰਦਗੀ ਮੌਤ ਦਾ ਭੈ ਨਹੀਂ ਰਿਹਾ । ਕਿਉਂਕਿ ਇਹ ਕੰਮ ਤਾਂ ਉਸ ਅਕਾਲ ਪੁਰਖ ਦੇ ਹਨ। ਸਾਡਾ ਕੰਮ ਸੰਜ਼ੀਦਗੀ ਨਾਲ ਕੌਮ ਦੀ ਸੋਚ ਉਤੇ ਪਹਿਰਾ ਦੇਣਾ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨਾ ਹੈ । ਉਨ੍ਹਾਂ ਕਿਹਾ ਕਿ ਜਦੋਂ ਨਦੀਆਂ, ਦਰਿਆਵਾਂ ਦਾ ਪਾਣੀ ਸਮੁੰਦਰ ਵਿਚ ਜਾ ਰਲਦਾ ਹੈ, ਤਾਂ ਉਹ ਇਕ ਹੋ ਜਾਂਦਾ ਹੈ । ਇਹ ਚੰਗੀ ਗੱਲ ਹੈ ਕਿ ਅੱਜ ਸਭ ਕੌਮੀ ਮੰਜਿ਼ਲ ਖ਼ਾਲਿਸਤਾਨ ਦੀ ਗੱਲ ਕਰਕੇ ਸਮੁੰਦਰ ਦਾ ਰੂਪ ਧਾਰਨ ਵੱਲ ਵੱਧ ਰਹੇ ਹਨ ਅਤੇ ਇਕ ਹੋ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਸਿੱਖ ਸਖਸੀਅਤਾਂ ਅਤੇ ਸਿੱਖ ਸੰਗਠਨ ਅਜੋਕੇ ਸਮੇਂ ਦੀ ਅੰਦਰੂਨੀ ਛੋਟੇ-ਮੋਟੇ ਵਖਰੇਵਿਆ ਤੋ ਉਪਰ ਉੱਠਕੇ ਕੌਮੀ ਮੰਜਿ਼ਲ ਖ਼ਾਲਿਸਤਾਨ ਅਤੇ ਸਿੱਖ ਕੌਮ, ਪੰਜਾਬ ਸੂਬੇ ਨੂੰ ਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਦੂਰ ਕਰਵਾਉਣ ਲਈ ਇਕ ਪਲੇਟਫਾਰਮ ਤੇ ਇਕੱਤਰ ਹੋ ਜਾਣਗੇ ।

About The Author

Related posts

Leave a Reply

Your email address will not be published. Required fields are marked *