Select your Top Menu from wp menus
Header
Header

ਜਥੇਦਾਰ ਮੋਹਣ ਸਿੰਘ ਕਰਤਾਰਪੁਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਗਜੈਕਟਿਵ ਮੈਂਬਰ ਹੋਣਗੇ : ਟਿਵਾਣਾ

ਜਥੇਦਾਰ ਮੋਹਣ ਸਿੰਘ ਕਰਤਾਰਪੁਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਗਜੈਕਟਿਵ ਮੈਂਬਰ ਹੋਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 20 ਅਪ੍ਰੈਲ ( ) “ਜਥੇਦਾਰ ਮੋਹਣ ਸਿੰਘ ਕਰਤਾਰਪੁਰ ਜੀ ਦੀਆਂ ਪੰਥਕ ਸੇਵਾਵਾਂ ਅਤੇ ਪਾਰਟੀ ਦੀ ਸੋਚ ਨੂੰ ਮਜ਼ਬੂਤ ਕਰਨ ਲਈ ਪਾਰਟੀ ਲਈ ਕੀਤੇ ਜਾ ਰਹੇ ਉਦਮਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਹ ਫੈਸਲਾ ਕੀਤਾ ਹੈ ਕਿ ਜਥੇਦਾਰ ਮੋਹਣ ਸਿੰਘ ਨੂੰ ਪਾਰਟੀ ਦੇ ਅਗਜੈਕਟਿਵ ਮੈਂਬਰ ਦੀ ਸੇਵਾ ਦਿੱਤੀ ਜਾਵੇ । ਉਨ੍ਹਾਂ ਵੱਲੋਂ ਦਫ਼ਤਰ ਨੂੰ ਮਿਲੇ ਹੁਕਮਾਂ ਅਨੁਸਾਰ ਅੱਜ ਤੋਂ ਜਥੇਦਾਰ ਕਰਤਾਰਪੁਰ ਜੀ ਨੂੰ ਪਾਰਟੀ ਦਾ ਅਗਜੈਕਟਿਵ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ । ਪਾਰਟੀ ਇਹ ਉਮੀਦ ਕਰਦੀ ਹੈ ਕਿ ਜਿਵੇਂ ਬੀਤੇ ਸਮੇਂ ਵਿਚ ਜਥੇਦਾਰ ਕਰਤਾਰਪੁਰ ਜੀ ਨੇ ਪੰਥ ਅਤੇ ਕੌਮ ਦੇ ਅਹਿਮ ਮਸਲਿਆ ਵਿਚ ਦੂਰਅੰਦੇਸ਼ੀ ਤੇ ਸੂਝਵਾਨਤਾ ਨਾਲ ਯੋਗਦਾਨ ਪਾਉਦੇ ਹੋਏ ਪਾਰਟੀ ਅਤੇ ਕੌਮ ਦੀ ਚੜ੍ਹਦੀ ਕਲਾਂ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਹੈ । ਉਹ ਇਸੇ ਤਰ੍ਹਾਂ ਪਾਰਟੀ ਦੀਆਂ ਨੀਤੀਆਂ ਅਤੇ ਸੋਚ ਨੂੰ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਪ੍ਰਚਾਰਦੇ ਰਹਿਣਗੇ ਅਤੇ ਪਾਰਟੀ ਵੱਲੋਂ ਸਮੇਂ-ਸਮੇਂ ਨਾਲ ਮਿਲੀਆ ਜਿੰਮੇਵਾਰੀਆਂ ਨੂੰ ਤਨਦੇਹੀ ਤੇ ਸੰਜ਼ੀਦਗੀ ਨਾਲ ਪੂਰਨ ਕਰਦੇ ਰਹਿਣਗੇ ।”

ਇਹ ਪ੍ਰੈਸ ਰੀਲੀਜ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰਾਹੀ ਜਾਰੀ ਕੀਤੀ ਗਈ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *