Verify Party Member
Header
Header
ਤਾਜਾ ਖਬਰਾਂ

ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਦੇ ਨਾਲ-ਨਾਲ ਸਾਹਨੇਵਾਲ ਅਤੇ ਦਿਹਾਤੀ ਇੰਨਚਾਰਜ ਦੀ ਜਿੰਮੇਵਾਰੀ ਵੀ ਨਿਭਾਉਣਗੇ : ਟਿਵਾਣਾ

ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਦੇ ਨਾਲ-ਨਾਲ ਸਾਹਨੇਵਾਲ ਅਤੇ ਦਿਹਾਤੀ ਇੰਨਚਾਰਜ ਦੀ ਜਿੰਮੇਵਾਰੀ ਵੀ ਨਿਭਾਉਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 18 ਜੁਲਾਈ ( ) “ਬੀਤੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਜੋ ਮੀਟਿੰਗ ਹੋਈ ਸੀ, ਉਸ ਸੰਬੰਧੀ ਅਖ਼ਬਾਰਾਂ ਵਿਚ ਪ੍ਰਕਾਸਿ਼ਤ ਹੋਈ ਖ਼ਬਰ ਸਪੱਸਟ ਨਾ ਹੋਣ ਕਾਰਨ ਕਈ ਅਹੁਦੇਦਾਰਾਂ ਵਿਚ ਭੰਬਲਭੂਸਾ ਉਤਪੰਨ ਹੋ ਗਿਆ ਸੀ । ਇਸ ਲਈ ਲੁਧਿਆਣਾ ਜਿ਼ਲ੍ਹਾ ਸੰਬੰਧੀ ਸਪੱਸਟ ਕੀਤਾ ਜਾਂਦਾ ਹੈ ਕਿ ਸੀਨੀਅਰ ਅਹੁਦੇਦਾਰਾਂ ਦੀ ਹਾਜਰੀ ਵਿਚ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਹੋਈ ਮੀਟਿੰਗ ਵਿਚ ਇਹ ਸਰਬਸੰਮਤੀ ਨਾਲ ਫੈਸਲਾ ਹੋਇਆ ਸੀ ਕਿ ਜਿ਼ਲ੍ਹੇ ਦੇ ਸਮੁੱਚੇ ਵਿਧਾਨ ਸਭਾ ਹਲਕਿਆ, ਐਸ.ਜੀ.ਪੀ.ਸੀ. ਹਲਕਿਆ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਥੇ ਨਵੀਆਂ ਨਿਯੁਕਤੀਆਂ ਕੀਤੀਆ ਜਾਣ, ਉਥੇ ਸਾਹਨੇਵਾਲ ਵਿਧਾਨ ਸਭਾ ਹਲਕਾ, ਮੁੱਲਾਪੁਰ, ਗਿੱਲ ਅਤੇ ਡੇਹਲੋ ਦੇ ਕੁਝ ਪਿੰਡਾਂ ਦੀ ਜਿੰਮੇਵਾਰੀ ਲੁਧਿਆਣਾ ਜਿ਼ਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਥਾਪਕੇ ਉਪਰੋਕਤ ਇਲਾਕੇ ਦੀ ਜਿੰਮੇਵਾਰੀ ਉਸ ਨੂੰ ਸੌਪੀ ਜਾਵੇ । ਇਸ ਸੋਚ ਅਧੀਨ ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਨੂੰ ਲੁਧਿਆਣਾ ਜਿ਼ਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਦੇ ਹੋਏ ਉਨ੍ਹਾਂ ਨੂੰ ਉਪਰੋਕਤ ਸਾਹਨੇਵਾਲ ਵਿਧਾਨ ਸਭਾ ਹਲਕਾ ਅਤੇ ਨਾਲ ਲੱਗਦੇ ਦਿਹਾਤੀ ਇਲਾਕਿਆ ਦੇ ਇੰਨਚਾਰਜ ਦੀ ਜਿੰਮੇਵਾਰੀ ਵੀ ਸੌਪੀ ਗਈ ਹੈ, ਨਾ ਕਿ ਕੋਈ ਵੱਖਰਾ ਜਿ਼ਲ੍ਹਾ ਵਗੈਰਾ ਬਣਾਇਆ ਗਿਆ ਹੈ । ਇਥੇ ਇਹ ਵੀ ਸਪੱਸਟ ਕਰਨਾ ਜ਼ਰੂਰੀ ਹੈ ਕਿ ਜਿਵੇਂ ਪੂਰੇ ਲੁਧਿਆਣੇ ਜਿ਼ਲ੍ਹੇ ਵਿਚ ਜਗਰਾਓ, ਖੰਨਾ, ਸਮਰਾਲਾ, ਮਾਛੀਵਾੜਾ ਆਦਿ ਸਬ-ਡਿਵੀਜ਼ਨਾਂ ਆਉਦੀਆਂ ਹਨ ਅਤੇ ਜਿਨ੍ਹਾਂ ਦਾ ਮੁੱਖੀ ਡਿਪਟੀ ਕਮਿਸ਼ਨਰ ਹੈ, ਉਸੇ ਤਰ੍ਹਾਂ ਸਮੁੱਚੇ ਜਿ਼ਲ੍ਹੇ ਦੇ ਪ੍ਰਧਾਨ ਸ. ਜਸਵੰਤ ਸਿੰਘ ਚੀਮਾਂ ਹੀ ਹੋਣਗੇ । ਸ. ਜਸਵੰਤ ਸਿੰਘ ਚੀਮਾਂ ਪੁਲਿਸ ਜਿ਼ਲ੍ਹਾ ਖੰਨਾ, ਸਮਰਾਲਾ ਅਤੇ ਮਾਛੀਵਾੜਾ ਦੀ ਵੀ ਦੇਖਰੇਖ ਕਰਨਗੇ । ਜਿਵੇ-ਜਿਵੇ ਜਿੰਮੇਵਾਰੀਆਂ ਤੇ ਅਹੁਦੇਦਾਰੀਆਂ ਸੌਪੀਆਂ ਗਈਆਂ ਹਨ, ਉਸੇ ਤਰ੍ਹਾਂ ਸਭ ਅਹੁਦੇਦਾਰ ਸਾਹਿਬਾਨ ਸ. ਜਸਵੰਤ ਸਿੰਘ ਚੀਮਾਂ ਜਿ਼ਲ੍ਹਾ ਪ੍ਰਧਾਨ ਨਾਲ ਸੰਪਰਕ ਰੱਖਦੇ ਹੋਏ ਸਮੁੱਚੇ ਜਿ਼ਲ੍ਹੇ ਨੂੰ ਇਕ ਲਾਈਨ ਤੇ ਅਨੁਸਾਸਨ ਵਿਚ ਚਲਾਉਣ ਦੇ ਪਾਬੰਦ ਹੋਣਗੇ । ਇਸਦੇ ਨਾਲ ਹੀ ਜੋ ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਸੀਨੀਅਰ ਮੀਤ ਪ੍ਰਧਾਨ ਲੁਧਿਆਣਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੋ ਦਿਹਾਤੀ ਇਲਾਕੇ ਦੀ ਜਿੰਮੇਵਾਰੀ ਸੌਪੀ ਗਈ ਹੈ, ਉਹ ਬੇਸ਼ੱਕ ਆਜ਼ਾਦਆਨਾ ਤੌਰ ਤੇ ਇਹ ਜਿੰਮੇਵਾਰੀ ਨਿਭਾਉਣਗੇ, ਪਰ ਹਰ ਫੈਸਲੇ ਤੋਂ ਤੇ ਸਰਗਰਮੀ ਤੋਂ ਜਿ਼ਲ੍ਹਾ ਪ੍ਰਧਾਨ ਸ. ਜਸਵੰਤ ਸਿੰਘ ਚੀਮਾਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਸਤਿਕਾਰ ਤੇ ਵਿਸ਼ਵਾਸ ਦੀ ਕੜੀ ਨੂੰ ਵੀ ਕਾਇਮ ਰੱਖਣ ਦੇ ਪਾਬੰਦ ਹੋਣਗੇ । ਤਾਂ ਕਿ ਜਿ਼ਲ੍ਹਾ ਪ੍ਰਧਾਨ ਦੇ ਸਤਿਕਾਰਯੋਗ ਰੁਤਬੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਠੇਸ ਨਾ ਪਹੁੰਚੇ ਅਤੇ ਸਮੁੱਚੀ ਜਥੇਬੰਦੀ ਇਕ-ਦੂਜੇ ਨਾਲ ਤਾਲਮੇਲ ਤੇ ਵਿਸ਼ਵਾਸ ਰੱਖਦੀ ਹੋਈ ਸਮੁੱਚੇ ਜਿ਼ਲ੍ਹੇ ਨੂੰ ਮਜ਼ਬੂਤੀ ਦੇ ਸਕੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਅਖ਼ਬਾਰਾਂ ਵਿਚ ਲੁਧਿਆਣਾ ਜਿ਼ਲ੍ਹੇ ਸੰਬੰਧੀ ਪ੍ਰਕਾਸਿ਼ਤ ਹੋਈਆਂ ਅਸਪੱਸਟ ਖ਼ਬਰਾਂ ਨੂੰ ਸਪੱਸਟ ਕਰਦੇ ਹੋਏ ਅਤੇ ਜਿ਼ਲ੍ਹਾ ਲੁਧਿਆਣਾ ਨਾਲ ਸੰਬੰਧਤ ਸਮੁੱਚੇ ਅਹੁਦੇਦਾਰ ਸਾਹਿਬਾਨ, ਵਰਕਰ ਸਾਹਿਬਾਨ ਅਤੇ ਯੂਥ ਅਕਾਲੀ ਦਲ ਦੇ ਅਹੁਦੇਦਾਰ ਸਾਹਿਬਾਨ ਨੂੰ ਇਕ ਤਰਤੀਬ ਅਤੇ ਵਿਸ਼ਵਾਸ ਦੀ ਲੜੀ ਵਿਚ ਪਾਰਟੀ ਨੀਤੀਆਂ ਅਤੇ ਸੋਚ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਆਉਣ ਵਾਲੇ ਸਮੇਂ ਦੀਆਂ ਸਿਆਸੀ ਜਾਂ ਧਾਰਮਿਕ ਐਸ.ਜੀ.ਪੀ.ਸੀ. ਦੀਆਂ ਚੋਣਾਂ ਲਈ ਤਿਆਰ-ਬਰ-ਤਿਆਰ ਰਹਿਣ ਲਈ ਜਿੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਲੁਧਿਆਣਾ ਜਿ਼ਲ੍ਹੇ ਦੀ ਜਥੇਬੰਦੀ ਨੂੰ ਇਕਸੁਰ ਵਿਚ ਲਿਆਉਣ ਲਈ ਜਿਥੇ ਪਾਰਟੀ ਦੇ ਜਿ਼ਲ੍ਹਾ ਲੁਧਿਆਣਾ ਦੇ ਸਮੁੱਚੇ ਅਹੁਦੇਦਾਰਾਂ, ਵਰਕਰਾਂ ਅਤੇ ਯੂਥ ਅਕਾਲੀ ਦਲ ਦੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉਥੇ ਉਚੇਚੇ ਤੌਰ ਤੇ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ (ਤਿੰਨੋ ਜਰਨਲ ਸਕੱਤਰ), ਸ. ਹਰਭਜਨ ਸਿੰਘ ਕਸ਼ਮੀਰੀ ਮੈਬਰ ਪੀ.ਏ.ਸੀ, ਪ੍ਰਦੀਪ ਸਿੰਘ ਯੂਥ ਪ੍ਰਧਾਨ, ਵਰਿੰਦਰ ਸਿੰਘ ਸੇਖੋ ਯੂਥ ਆਗੂ, ਦਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦਫ਼ਤਰ ਵੱਲੋਂ ਉਚੇਚੇ ਤੌਰ ਤੇ ਇਸ ਲਈ ਧੰਨਵਾਦ ਕੀਤਾ ਕਿ ਇਨ੍ਹਾਂ ਨੇ ਬਹੁਤ ਹੀ ਸੁਹਿਰਦਤਾ ਅਤੇ ਦੂਰਅੰਦੇਸੀ ਤੋਂ ਕੰਮ ਲੈਦੇ ਹੋਏ ਜਿ਼ਲ੍ਹੇ ਦੇ ਸਮੁੱਚੇ ਅਹੁਦੇਦਾਰਾਂ ਨੂੰ ਇਕ ਟੇਬਲ ਤੇ ਬਿਠਾਕੇ ਉਪਰੋਕਤ ਜਥੇਬੰਦੀ ਦੀਆਂ ਨਿਯੁਕਤੀਆਂ ਤੇ ਜਿੰਮੇਵਾਰੀਆਂ ਸਰਬਸੰਮਤੀ ਨਾਲ ਕਰਨ ਵਿਚ ਯੋਗਦਾਨ ਪਾਇਆ । ਸ. ਟਿਵਾਣਾ ਨੇ ਮਾਸਟਰ ਕਰਨੈਲ ਸਿੰਘ ਨਾਰੀਕੇ ਜੋ ਕਿ ਜਿ਼ਲ੍ਹਾ ਲੁਧਿਆਣਾ ਦੇ ਪਾਰਟੀ ਵੱਲੋਂ ਇੰਨਚਾਰਜ ਵੀ ਹਨ ਅਤੇ ਜਰਨਲ ਸਕੱਤਰ ਵੀ ਹਨ, ਉਨ੍ਹਾਂ ਵੱਲੋਂ ਨਿਭਾਈਆ ਗਈਆ ਨਿਰਸਵਾਰਥ ਸੇਵਾਵਾਂ ਲਈ ਧੰਨਵਾਦ ਕੀਤਾ ।

About The Author

Related posts

Leave a Reply

Your email address will not be published. Required fields are marked *