Verify Party Member
Header
Header
ਤਾਜਾ ਖਬਰਾਂ

ਜਥੇਦਾਰ ਤਰਲੋਚਨ ਸਿੰਘ ਮੁਗਲ-ਮਾਜਰੀ ਬਹੁਤ ਹੀ ਗੁਰਮੁੱਖ ਅਤੇ ਖ਼ਾਲਿਸਤਾਨੀ ਵਿਚਾਰਾਂ ਦੇ ਮਾਲਕ, ਨੇਕ ਇਨਸਾਨ ਸਨ : ਮਾਨ

ਜਥੇਦਾਰ ਤਰਲੋਚਨ ਸਿੰਘ ਮੁਗਲ-ਮਾਜਰੀ ਬਹੁਤ ਹੀ ਗੁਰਮੁੱਖ ਅਤੇ ਖ਼ਾਲਿਸਤਾਨੀ ਵਿਚਾਰਾਂ ਦੇ ਮਾਲਕ, ਨੇਕ ਇਨਸਾਨ ਸਨ : ਮਾਨ

ਫ਼ਤਹਿਗੜ੍ਹ ਸਾਹਿਬ, 30 ਅਪ੍ਰੈਲ ( ) “ਜਥੇਦਾਰ ਤਰਲੋਚਨ ਸਿੰਘ ਬੀਤੀ 23 ਅਪ੍ਰੈਲ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਖ਼ਾਲਸਾ ਪੰਥ ਦੀ ਇਕ ਸੇਵਾ ਕਰਨ ਵਾਲੀ ਖ਼ਾਲਿਸਤਾਨੀ ਸੋਚ ਦੀ ਪੈਰੋਕਾਰ ਸਖਸ਼ੀਅਤ ਦਾ ਦੁੱਖਦਾਇਕ ਵਿਛੋੜਾ ਹੋਇਆ ਹੈ । ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਤੇ ਮੁਗਲ ਮਾਜਰੀ ਪਰਿਵਾਰ ਲਈ ਅਸਹਿ ਤੇ ਅਕਹਿ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਤਰਲੋਚਨ ਸਿੰਘ ਮੁਗਲ ਮਾਜਰੀ ਦੇ ਹੋਏ ਅਚਾਨਕ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਮੁਗਲ ਮਾਜਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪੰਜਾਬ ਰੋਡਵੇਜ ਕਰਮਚਾਰੀ ਦਲ ਰੋਪੜ ਡੀਪੂ ਦੇ ਉਹ ਲੰਮਾਂ ਸਮਾਂ ਪ੍ਰਧਾਨ ਰਹਿਣ ਦੇ ਨਾਲ-ਨਾਲ ਉਨ੍ਹਾਂ ਨੇ ਆਪਣਾ ਸਮੁੱਚਾ ਤਨ-ਮਨ ਲੋਕ ਸੇਵਾ ਤੇ ਖ਼ਾਲਸਾ ਪੰਥ ਦੀ ਖ਼ਾਲਿਸਤਾਨੀ ਸੋਚ ਨੂੰ ਸਮਰਪਿਤ ਕੀਤਾ ਹੋਇਆ ਸੀ । ਜਦੋਂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਪੰਜਾਬ ਪੁਲਿਸ ਨੇ ਸ਼ਹੀਦ ਕਰ ਦਿੱਤਾ, ਤਾਂ ਉਨ੍ਹਾਂ ਦੀ ਮ੍ਰਿਤਕ ਦੇਹ ਪ੍ਰਾਪਤ ਕਰਨ ਲਈ ਜਥੇਦਾਰ ਤਰਲੋਚਨ ਸਿੰਘ ਦੀ ਅਗਵਾਈ ਵਿਚ ਸੈਕੜੇ ਪੰਥ ਦਰਦੀਆਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਸਮੁੱਚੀ ਪੰਜਾਬ ਰੋਡਵੇਜ ਯੂਨੀਅਨ ਵੱਲੋਂ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਗਈ । ਉਨ੍ਹਾਂ ਦੇ 8 ਸਾਥੀਆਂ ਨੂੰ ਪੁਲਿਸ ਨੇ ਮਾਰ ਦਿੱਤਾ ਕਿਉਂਕਿ ਜਥੇਦਾਰ ਜੀ ਰੋਡਵੇਜ ਯੂਨੀਅਨ ਦੇ ਪ੍ਰਧਾਨ ਸਨ । ਉਨ੍ਹਾਂ ਦਾ ਨੁਕਸਾਨ ਹੋਣ ਤੇ ਹਾਲਾਤ ਖਰਾਬ ਹੋਣ ਦੇ ਡਰੋਂ ਪੁਲਿਸ ਵੱਲੋਂ ਇਨ੍ਹਾਂ ਨੂੰ ਕੇਵਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਨੂੰ ਸ਼ਹੀਦ ਕਰਨ ਦੀ ਗੱਲ ਨਹੀਂ ਕੀਤੀ ਗਈ । ਬੀਬੀ ਸਤਵੰਤ ਕੌਰ ਸੰਧੂ ਸਾਬਕਾ ਵਜ਼ੀਰ ਪੰਜਾਬ ਇਨ੍ਹਾਂ ਦੇ ਨਜਦੀਕੀ ਰਿਸਤੇਦਾਰ ਸਨ, ਜਿਨ੍ਹਾਂ ਵੱਲੋਂ ਜਥੇਦਾਰ ਤਰਲੋਚਨ ਸਿੰਘ ਨੂੰ ਅਕਾਲੀ ਦਲ ਬਾਦਲ ਵਿਚ ਸਾਮਿਲ ਹੋਣ ਲਈ ਪੂਰੀ ਵਾਹ ਲਗਾਈ ਗਈ ਅਤੇ ਹਰ ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ । ਕਿਉਂਕਿ ਜਥੇਦਾਰ ਜੀ ਪੰਥਕ ਖਿਆਲਾਂ ਅਤੇ ਖ਼ਾਲਿਸਤਾਨੀ ਖਿਆਲਾ ਦੇਣ ਧਾਰਨੀ ਹੋਣ ਦੀ ਬਦੌਲਤ ਬਾਦਲ ਦਲੀਏ ਉਨ੍ਹਾਂ ਤੇ ਕੋਈ ਡੋਰਾਂ ਨਹੀਂ ਪਾ ਸਕੇ । ਉਹ ਸਦਾ ਪੰਥ ਦੀ ਚੜ੍ਹਦੀ ਕਲਾਂ ਲਈ ਇਕ ਸੇਵਕ ਬਣਕੇ ਵਿਚਰਦੇ ਰਹੇ ਅਤੇ ਆਪਣੇ ਪੰਥਕ ਖਿਆਲਾਤਾਂ ਰਾਹੀ ਪ੍ਰਚਾਰ ਕਰਨ ਦੀ ਜਿ਼ੰਮੇਵਾਰੀ ਵੀ ਨਿਭਾਉਦੇ ਰਹੇ । ਉਨ੍ਹਾਂ ਦੇ ਚਲੇ ਜਾਣ ਨਾਲ ਜੋ ਘਾਟਾ ਪੰਥ ਅਤੇ ਪਰਿਵਾਰ ਨੂੰ ਪਿਆ ਹੈ, ਉਹ ਕਤਈ ਪੂਰਾ ਨਹੀਂ ਹੋ ਸਕਦਾ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਤੇ ਨਗਰ ਵੱਲੋਂ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 2 ਮਈ 2018 ਨੂੰ ਪਿੰਡ ਮੁਗਲ ਮਾਜਰੀ (ਕੁਰਾਲੀ) ਵਿਖੇ 1 ਤੋਂ 2 ਵਜੇ ਤੱਕ ਹੋਣਗੇ । ਸਮੁੱਚੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਥੇਦਾਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਹੋਣ ਵਾਲੀ ਅਰਦਾਸ ਵਿਚ ਸਮੂਹਿਕ ਤੌਰ ਤੇ ਸਮੂਲੀਅਤ ਕੀਤੀ ਜਾਵੇ । ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਖ਼ਾਲਸਾ ਪੰਥ ਅਤੇ ਪਰਿਵਾਰ ਨੂੰ ਭਾਣੇ ਵਿਚ ਰਹਿਣ ਦੀ ਵੀ ਅਰਜੋਈ ਕਰਦੇ ਹਾਂ ।

About The Author

Related posts

Leave a Reply

Your email address will not be published. Required fields are marked *