Verify Party Member
Header
Header
ਤਾਜਾ ਖਬਰਾਂ

ਜਗਮੀਤ ਸਿੰਘ ਬਰਾੜ, ਸ. ਤਲਵੰਡੀ, ਸ. ਟੋਹੜਾ, ਬਰਨਾਲਾ ਆਦਿ ਵੱਲੋਂ ਬਣਾਈਆ ਪਾਰਟੀਆਂ ਇਸ ਲਈ ਸਫ਼ਲ ਨਹੀਂ ਹੋਈਆ, ਕਿਉਂਕਿ ਇਨ੍ਹਾਂ ਕੋਲ ਸੂਬੇ ਅਤੇ ਕੌਮੀ ਮੁਫ਼ਾਦਾਂ ਦੀ ਪਾਲਸੀ ਨਹੀਂ ਸੀ : ਮਾਨ

ਜਗਮੀਤ ਸਿੰਘ ਬਰਾੜ, ਸ. ਤਲਵੰਡੀ, ਸ. ਟੋਹੜਾ, ਬਰਨਾਲਾ ਆਦਿ ਵੱਲੋਂ ਬਣਾਈਆ ਪਾਰਟੀਆਂ ਇਸ ਲਈ ਸਫ਼ਲ ਨਹੀਂ ਹੋਈਆ, ਕਿਉਂਕਿ ਇਨ੍ਹਾਂ ਕੋਲ ਸੂਬੇ ਅਤੇ ਕੌਮੀ ਮੁਫ਼ਾਦਾਂ ਦੀ ਪਾਲਸੀ ਨਹੀਂ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 17 ਮਈ ( ) “ਸਾਨੂੰ ਇਹ ਜਾਣ ਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਸ. ਜਗਮੀਤ ਸਿੰਘ ਬਰਾੜ ਜਿਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸੋਚ, ਨੀਤੀ ਨਹੀਂ ਮਿਲਦੀ ਤੇ ਜਿਨ੍ਹਾਂ ਨੇ ਕੁਝ ਸਮਾਂ ਪਹਿਲੇ ਪੰਜਾਬ ਵਿਚ ਮਮਤਾ ਬੈਨਰਜੀ ਦੀ ਪਾਰਟੀ ਆਲ ਇੰਡੀਆ ਤ੍ਰਿਨਾਮੂਲ ਕਾਂਗਰਸ ਸਥਾਪਿਤ ਕੀਤੀ ਸੀ, ਅੱਜ ਉਹ ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ । ਇਸ ਦੀ ਵਜਹ ਇਹ ਹੈ ਕਿ ਸ. ਬਰਾੜ ਕੋਲ ਵੀ ਸ. ਤਲਵੰਡੀ, ਸ. ਟੋਹੜਾ ਅਤੇ ਸ. ਬਰਨਾਲਾ ਆਦਿ ਆਗੂਆਂ ਵੱਲੋਂ ਬਣਾਈਆ ਪਾਰਟੀਆਂ ਦੀ ਤਰ੍ਹਾਂ ਇਨ੍ਹਾਂ ਕੋਲ ਕੋਈ ਵੀ ਪੰਜਾਬ ਸੂਬੇ ਅਤੇ ਕੌਮੀ ਮੁਫ਼ਾਦਾ ਪੱਖੀ ਪਾਲਸੀ ਨਹੀਂ ਸੀ । ਕੇਵਲ ਆਪਣੇ ਮਾਲੀ ਤੇ ਸਿਆਸੀ ਹਿੱਤਾ ਨੂੰ ਮੁੱਖ ਰੱਖਕੇ ਛੋਟੇ ਦਾਇਰੇ ਦੀ ਸੋਚ ਅਧੀਨ ਪਾਰਟੀਆਂ ਬਣਾਈਆ ਗਈਆ ਸਨ ਤਾਂ ਕਿ ਆਪੋ-ਆਪਣੀ ਲੀਡਰਸਿ਼ਪ ਨੂੰ ਚੱਲਦਾ ਰੱਖਿਆ ਜਾ ਸਕੇ । ਪਰ ਕਦੇ ਵੀ ਕੌਮੀ ਮੁਫ਼ਾਦਾ ਤੇ ਸੂਬੇ ਪ੍ਰਤੀ ਫਰਜਾਂ ਨੂੰ ਨਾ ਪੂਰਨ ਕਰਨ ਵਾਲੀ ਪਾਰਟੀ ਤੇ ਆਗੂ ਕਤਈ ਕਾਮਯਾਬ ਨਹੀਂ ਹੁੰਦੇ । ਇਹੀ ਵਜਹ ਹੈ ਕਿ ਬੀਤੇ ਸਮੇਂ ਵਿਚ ਸ. ਟੋਹੜਾ ਵੱਲੋਂ ਬਣਾਇਆ ਗਿਆ ਸਰਬਹਿੰਦ ਅਕਾਲੀ ਦਲ, ਸ. ਜਗਦੇਵ ਸਿੰਘ ਤਲਵੰਡੀ ਵੱਲੋਂ ਬਣਾਇਆ ਅਕਾਲੀ ਦਲ ਤਲਵੰਡੀ ਅਤੇ ਸ. ਬਰਨਾਲਾ ਵੱਲੋਂ ਬਣਾਇਆ ਗਿਆ ਬਰਨਾਲਾ ਦਲ, ਮਨਪ੍ਰੀਤ ਸਿੰਘ ਬਾਦਲ ਵੱਲੋਂ ਬਣਾਈ ਪੀਪਲਜ਼ ਪਾਰਟੀ ਆਫ਼ ਪੰਜਾਬ ਆਦਿ ਦਾ ਕਿਸੇ ਵੀ ਸਥਾਂਨ ਤੇ ਨਾ ਕੋਈ ਨਾਮੋ-ਨਿਸ਼ਾਨ ਹੈ ਨਾ ਕੋਈ ਮਿਸ਼ਨ । ਸ. ਬਰਾੜ ਵੱਲੋਂ ਸਿਆਸੀ ਤੌਰ ਤੇ ਅਸਫ਼ਲ ਹੋਣ ਦਾ ਕਾਰਨ ਵੀ ਉਪਰੋਕਤ ਆਗੂਆਂ ਦੀ ਤਰ੍ਹਾਂ ਕੋਈ ਪਾਲਸੀ ਨਾ ਹੋਣਾ ਹੈ । ਇਹੀ ਵਜਹ ਹੈ ਕਿ ਅੱਜ ਸ. ਬਰਾੜ ਨੂੰ ਆਪਣੀ ਸੋਚ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਗਮੀਤ ਸਿੰਘ ਬਰਾੜ ਵੱਲੋ ਫਿਰ ਤੋ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾਉਣ ਦੇ ਹੋ ਰਹੇ ਯਤਨਾਂ ਉਤੇ ਅਤੇ ਅਜਿਹੇ ਆਗੂਆਂ ਅਤੇ ਪਾਰਟੀਆਂ ਵੱਲੋ ਕੋਈ ਆਪਣੇ ਪੰਜਾਬ ਸੂਬੇ ਅਤੇ ਕੌਮ ਪੱਖੀ ਕੋਈ ਪਾਲਸੀ ਨਾ ਹੋਣ ਨੂੰ ਅਜਿਹੀ ਜ਼ਲਾਲਤ ਹੋਣ ਦਾ ਕਾਰਨ ਦੱਸਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1989 ਵਿਚ ਹੋਦ ਵਿਚ ਆਇਆ ਸੀ, ਜਿਸ ਕੋਲ ਪੰਜਾਬ ਸੂਬੇ ਪ੍ਰਤੀ ਅਤੇ ਕੌਮੀਅਤ ਮੁਫ਼ਾਦਾ ਨੂੰ ਪੂਰਨ ਕਰਨ ਵਾਲੀ ‘ਆਜ਼ਾਦ ਪ੍ਰਭੂਸਤਾ ਸਿੱਖ ਰਾਜ’ ਕਾਇਮ ਕਰਨ ਅਤੇ ਇਸ ਬਣਨ ਵਾਲੇ ਸਟੇਟ ਵਿਚ ਸਭ ਕੌਮਾਂ, ਧਰਮਾਂ, ਫਿਰਕਿਆ ਆਦਿ ਨੂੰ ਬਰਾਬਰਤਾ ਦੇ ਆਧਾਰ ਤੇ ਬਿਨ੍ਹਾਂ ਕਿਸੇ ਡਰ-ਭੈ ਤੋਂ ਆਪਣੀ ਜਿੰਦਗੀ ਬਸਰ ਕਰਨ ਅਤੇ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨ ਦੀ ਮਨੁੱਖਤਾ ਪੱਖੀ ਜਿਥੇ ਪਾਲਸੀ ਹੈ, ਉਥੇ ਪੰਜਾਬ ਦੇ ਜ਼ਬਰੀ ਖੋਹੇ ਗਏ ਹੱਕਾਂ, ਰੀਪੇਰੀਅਨ ਕਾਨੂੰਨ ਅਨੁਸਾਰ ਦਰਿਆਵਾਂ ਤੇ ਪਾਣੀਆਂ ਦੀ ਵੰਡ ਪੰਜਾਬ ਦੇ ਹੈੱਡਵਰਕਸਾਂ ਤੇ ਪੰਜਾਬ ਦਾ ਪੂਰਨ ਕੰਟਰੋਲ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨੂੰ ਪੂਰਨ ਤੌਰ ਤੇ ਪ੍ਰਵਾਨ ਕਰਨ, ਪੰਜਾਬੀ ਬੋਲਦੇ ਪੰਜਾਬ ਤੋ ਬਾਹਰ ਰਹਿ ਚੁੱਕੇ ਇਲਾਕਿਆ ਨੂੰ ਪੰਜਾਬ ਵਿਚ ਸਾਮਿਲ ਕਰਨ, ਪੰਜਾਬ ਦੀ ਇੰਡਸਟਰੀ ਅਤੇ ਕਿਸਾਨੀ ਨੂੰ ਪ੍ਰਫੁੱਲਿਤ ਕਰਨ ਅਤੇ ਸਿੱਖ ਕੌਮ ਤੇ ਸਿੱਖ ਧਰਮ ਦੀ ਸਿੱਖੀ ਨਿਯਮਾਂ ਅਨੁਸਾਰ ਸੰਸਾਰ ਪੱਧਰ ਤੇ ਪਹੁੰਚਾਉਣ ਦੇ ਪਾਲਸੀ ਪ੍ਰੋਗਰਾਮ ਤੇ ਸੋਚ ਹੈ । ਇਹੀ ਕਾਰਨ ਹੈ ਕਿ ਸਾਧਨਾਂ ਦੀ ਵੱਡੀ ਘਾਟ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 1989 ਤੋਂ ਬਤੌਰ ਸਿਆਸੀ ਪਾਰਟੀ ਦੇ ਨਿਰੰਤਰ ਕੰਮ ਕਰਦਾ ਆ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕਦੀ ਵੀ ਆਪਣੀਆ ਸਰਗਰਮੀਆ ਕਰਨ ਵਿਚ ਰੁਕਾਵਟ ਪੈਦਾ ਨਹੀਂ ਹੋਈ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਰਬਹਿੰਦ ਅਕਾਲੀ ਦਲ, ਅਕਾਲੀ ਦਲ ਤਲਵੰਡੀ, ਅਕਾਲੀ ਦਲ ਬਰਨਾਲਾ, ਕੈਪਟਨ ਅਮਰਿੰਦਰ ਸਿੰਘ ਦੇ ਪੰਥਕ ਦਲ ਦੀ ਤਰ੍ਹਾਂ ਸਿਆਸੀ ਤੌਰ ਤੇ ਕੋਈ ਤਾਕਤ ਖਾਤਮਾ ਕਰ ਸਕੀ ਹੈ । ਬਲਕਿ ਹਰ ਤਰ੍ਹਾਂ ਦੀਆਂ ਔਕੜਾ ਤੇ ਪ੍ਰੇਸ਼ਾਨੀਆਂ ਤੇ ਸਾਧਨਾਂ ਦੀ ਘਾਟ ਦੇ ਬਾਵਜੂਦ ਵੀ ਪੰਜਾਬ ਸੂਬੇ ਪੱਧਰ ਤੇ, ਹਿੰਦ ਤੇ ਬਾਹਰਲੇ ਮੁਲਕਾਂ ਵਿਚ ਆਪਣੇ ਸੂਬੇ ਪ੍ਰਤੀ ਅਤੇ ਕੌਮੀ ਮੁਫ਼ਾਦਾ ਪ੍ਰਤੀ ਸਰਗਰਮੀਆ ਕਰਦਾ ਹੋਇਆ ਅੱਗੇ ਵੱਧ ਰਿਹਾ ਹੈ । ਇਹੀ ਵਜਹ ਹੈ ਕਿ ਸਰਕਾਰਾਂ ਤੇ ਹਕੂਮਤਾਂ ਦੇ ਜ਼ਬਰ-ਜੁਲਮਾਂ ਤੇ ਬੇਇਨਸਾਫ਼ੀਆਂ ਦੇ ਹੋਣ ਦੇ ਬਾਵਜੂਦ ਵੀ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਪੱਧਰ ਤੇ ਸਿੱਖ ਕੌਮ ਵਿਚ ਪ੍ਰਮਾਣਿਤ ਹੈ ਅਤੇ ਆਜ਼ਾਦ ਸਿੱਖ ਸਟੇਟ ਦੀ ਕਾਇਮੀ ਲਈ ਸੰਜੀਦਗੀ ਨਾਲ ਯਤਨਸ਼ੀਲ ਹੈ ।

About The Author

Related posts

Leave a Reply

Your email address will not be published. Required fields are marked *