Verify Party Member
Header
Header
ਤਾਜਾ ਖਬਰਾਂ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਹੇਠ ਰੱਖਿਆ ਜਾਵੇ: ਮਾਨ

ਚੰਡੀਗੜ੍ਹ ਹਵਾਈ ਅੱਡੇ ਦਾ ਨਾਂਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਹੇਠ ਰੱਖਿਆ ਜਾਵੇ: ਮਾਨ

ਫਤਿਹਗੜ੍ਹ ਸਾਹਿਬ 2 ਮਾਰਚ ( ) ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਸ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਬਿਆਨ ਤੇ ਤਿੱਖਾ ਇਤਰਾਜ਼ ਜਤਾਉਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸ ਭਗਤ ਸਿੰਘ ਨੇ ਤਾਂ ਦੋ ਬੇ-ਕਸੂਰ ਇਕ ਅੰਗਰੇਜ਼ ਅਫਸਰ ਸੌਂਡਰਸ ਅਤੇ ਅੰਮ੍ਰਿਤਧਾਰੀ ਹੈਂਡ ਕਾਂਸਟੇਬਲ ਚੰਨਣ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਇਸੇ ਤਰ੍ਹਾਂ ਅੰਗਰੇਜ਼ ਰਾਜ ਦੌਰਾਨ ਦਿੱਲੀ ਦੀ ਅਸੈਂਬਲੀ ਵਿੱਚ ਸ ਭਗਤ ਸਿੰਘ ਨੇ ਬੰਬ ਵੀ ਸੁੱਟ ਦਿੱਤਾ ਸੀ ਜੋ ਇਤਫਾਕ ਵਸ ਫਟ ਨਹੀਂ ਸਕਿਆ। ਪਰ ਜੇਕਰ ਇਹ ਬੰਬ ਫਟ ਜਾਂਦਾ ਤਾਂ ਉਸ ਵਿੱਚ ਅਸੈਂਬਲੀ ਦੇ ਬੇਗੁਨਾਹ ਮੈਂਬਰ ਅਤੇ ਸਟਾਫ ਨੇ ਵੀ ਮੌਤ ਦੇ ਘਾਟ ਉਤਾਰ ਜਾਣਾ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਅਸੈਂਬਲੀ ਦੇ ਇਜਲਾਸ ਵਿਚ ਸਿੱਖ ਅਤੇ ਸਿੱਖ ਇਤਿਹਾਸਕਾਰ ਤੇ ਨੋਵਲਿਸਟ ਸ ਖੁਸ਼ਵੰਤ ਸਿੰਘ ਦੇ ਪਿਤਾ ਵੀ ਮੌਜੂਦ ਸਨ। ਫਿਰ ਕੀ ਇਹ ਦਹਿਸ਼ਤਗਰਦੀ ਨੂੰ ਜਾਇਜ ਮੰਨਿਆ ਜਾ ਸਕਦਾ ਹੈ?
ਸ ਭਗਤ ਸਿੰਘ ਸਿੱਖ ਧਰਮ ਨੂੰ ਛੱਡ ਕੇ ਆਰੀਆ ਸਮਾਜੀ ਧਰਮ ਅਪਣਾਅ ਲਿਆ ਸੀ। ਇਸ ਤੋਂ ਬਾਅਦ ਸ ਭਗਤ ਸਿੰਘ ਨੇ ਆਪਣੀਆ ਲਿਖਤਾਂ ਵਿੱਚ ਸਪੱਸ਼ਟ ਲਿਖਿਆ ਹੈ ਕਿ ਅੰਗਰੇਜ਼ ਹਕੂਮਤ ਜਾਣ ਤੋਂ ਬਾਅਦ ਹਿੰਦੀ ਦੇਵਨਾਗਿਰੀ ਲਿੱਪੀ ਸਕੂਲ ਪੱਧਰ ਤੋ ਯੂਨੀਵਰਸਿਟੀ ਤੱਕ ਲਾਜ਼ਮੀ ਥੋਪੀ ਜਾਵੇਗੀ।

ਸ ਮਾਨ ਨੇ ਅੱਗੇ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਇੰਡੀਆ ਦੌਰੇ ਤੇ ਆਏ ਕਨੇਡੀਅਨ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ ਇੰਡੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਂਝੇ ਤੌਰ ਤੇ ਦਹਿਸ਼ਤਗਰਦੀ ਦੇ ਖਿਲਾਫ ਆਪਣੀ ਵਚਨਬੱਧਤਾ ਦੁਹਰਾਈ ਹੈ। ਇੰਡੀਆ ਅਤੇ ਹੋਰ ਜਮਹੂਰੀਅਤ ਮੁਲਕ ਵੀ ਦਹਿਸ਼ਤਗਰਦੀ ਨੂੰ ਜੜ੍ਹੋਂ ਪੁੱਟਣ ਦਾ ਰਾਗ ਅਲਾਪ ਰਹੇ ਹਨ। ਸ ਮਾਨ ਨੇ ਅੱਗੇ ਕਿਹਾ ਕਿ ਸ ਭਗਤ ਸਿੰਘ ਦੇ ਨਾਂਮ ਹੇਠ ਨਵਾਂ ਸ਼ਹਿਰ ਜਿਲੇ ਦਾ ਨਾਂਮ ਬਦਲ ਕੇ ਭਗਤ ਸਿੰਘ ਨਗਰ, ਖਟਕਲ ਕਲਾਂ ਵਿਖੇ ਸ਼ਹੀਦੀ ਯਾਦਗਾਰ ਅਤੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਤੋ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਸ ਭਗਤ ਸਿੰਘ ਦੇ ਨਾਂਮ ਹੇਠਾਂ ਕੰਮ ਕਰ ਰਹੀਆਂ ਹਨ, ਪਰ ਹੈਰਾਨੀ ਇਸ ਗੱਲ ਦੀ ਹੈ ਜਿਥੇ ਸਿੱਖ ਕੌਮ ਗੌਰਵਮਈ ਇਤਿਹਾਸ ਦੀ ਯਾਦ ਚਪੜ ਚਿੜੀ ਦੀ ਧਰਤੀ ਕਰਵਾਉਂਦੀ ਹੈ। ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਬਹੁਤ ਤਾਕਤਵਰ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਮੈਦਾਨ-ਏ-ਜੰਗ ਵਿੱਚ ਪਹਿਲੀ ਅਜਾਦ ਸਿੱਖ ਸਟੇਟ ਪੈਦਾ ਕਰਕੇ ਨਾਨਕਸ਼ਾਹੀ ਸਿੱਕਾ ਜਾਰੀ ਕੀਤਾ ਸੀ। ਫਿਰ ਕੀ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਮ ਹੇਠ ਨਹੀਂ ਰੱਖਿਆ ਜਾ ਸਕਦਾ? ਬੀਜੇਪੀ-ਆਰ ਐਸ ਐਸ ਅਤੇ ਕਾਂਗਰਸ ਸਿੱਖ ਵਿਰੋਧੀ ਸੋਚ ਅਧੀਨ ਸਿੱਖਾਂ ਨੂੰ ਦੂਸਰੇ ਦਰਜੇ ਦੇ ਸ਼ਹਿਰੀ ਮੰਨਿਆ ਜਾਂਦਾ ਹੈ ਇਹ ਹੀ ਵਜਾਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖਟੜ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਮ ਤੋਂ ਚਿੜ ਰਹੇ ਹਨ। 1947 ਤੋਂ ਬਾਅਦ ਅੱਜ ਤੱਕ ਸ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਅਤੇ ਅਨੇਕਾਂ ਅਪੀਲਾਂ ਦੇ ਬਾਵਜੂਦ ਸੈਂਟਰ ਹਕੂਮਤ ਨੇ ਅੱਜ ਤੱਕ ਸ ਭਗਤ ਸਿੰਘ ਦੇ ਨਾਂਮ ਹੇਠ ਡਾਕ ਟਿਕਟ ਜਾਰੀ ਨਹੀਂ ਕੀਤੀ। ਪਰ ਇਹ ਆਗੂ ਇਸ ਕਰਕੇ ਅਜਿਹਾ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਸਿੱਖਾਂ ਦੇ ਸ਼ਹੀਦਾਂ ਅਤੇ ਹੀਰੋਜ਼ ਦੀਆਂ ਕੁਰਬਾਨੀਆਂ ਤੋਂ ਮੁਨਕਰ ਹੋ ਚੁੱਕੇ ਹਨ।
ਸ ਮਾਨ ਨੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਸਾਡੀ ਪਾਰਟੀ ਦਹਿਸ਼ਤਗਰਦੀ, ਜਬਰ ਜੁਲਮ ਅਤੇ ਬੇਇਨਸਾਫੀ ਦੇ ਵਿਰੁੱਧ ਜੱਦੋਜਹਿਦ ਕਰਦੀ ਹੋਈ ਮੌਤ ਦੀ ਸਜ਼ਾ ਦੇ ਸਪੱਸ਼ਟ ਸ਼ਬਦਾਂ ਵਿੱਚ ਖਿਲਾਫ ਹੈ। ਇਸੇ ਕਰਕੇ ਅੰਗਰੇਜ਼ ਹਕੂਮਤ ਵਲੋਂ ਸ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਖਿਲਾਫ ਇਸ ਘਿਨਾਉਣੇ ਕਾਰਨਾਮੇ ਦਾ ਮੁੱਖ ਦੋਸ਼ੀ ਐਮ ਕੇ ਗਾਂਧੀ ਅਤੇ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਠਹਿਰਾਉਂਦੀ ਹੈ। ਕਿਉਂਕਿ ਜੇ ਇਹ ਆਗੂ ਅੰਗਰੇਜ਼ ਹਕੂਮਤ ਤੇ ਦਬਾਅ ਪਾਉਂਦੇ ਤਾਂ ਸ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਸਜ਼ਾ ਟਲ ਸਕਦੀ ਸੀ।

About The Author

Related posts

Leave a Reply

Your email address will not be published. Required fields are marked *