Select your Top Menu from wp menus
Header
Header
ਤਾਜਾ ਖਬਰਾਂ

ਚੋਣ ਕਮਿਸ਼ਨ ਵੱਲੋਂ ਈ.ਵੀ.ਐਮ. ਨੂੰ ਸਹੀ ਕਰਾਰ ਦੇਣ, ਤਕਨੀਸੀਅਨਾਂ ਅਤੇ ਸਭ ਸਿਆਸੀ ਪਾਰਟੀਆਂ ਵੱਲੋਂ ਈ.ਵੀ.ਐਮ. ਉਤੇ ਸ਼ੱਕ ਪ੍ਰਗਟ ਕਰਨ ਦੀ ਬਦੌਲਤ ਯੂ.ਐਨ.ਓ. ਦੇ ਅਬਜਰਵਰਾਂ ਦੀ ਨਿਰਗਰਾਨੀ ਹੇਠ ਚੋਣਾਂ ਹੋਣ : ਮਾਨ

ਚੋਣ ਕਮਿਸ਼ਨ ਵੱਲੋਂ ਈ.ਵੀ.ਐਮ. ਨੂੰ ਸਹੀ ਕਰਾਰ ਦੇਣ, ਤਕਨੀਸੀਅਨਾਂ ਅਤੇ ਸਭ ਸਿਆਸੀ ਪਾਰਟੀਆਂ ਵੱਲੋਂ ਈ.ਵੀ.ਐਮ. ਉਤੇ ਸ਼ੱਕ ਪ੍ਰਗਟ ਕਰਨ ਦੀ ਬਦੌਲਤ ਯੂ.ਐਨ.ਓ. ਦੇ ਅਬਜਰਵਰਾਂ ਦੀ ਨਿਰਗਰਾਨੀ ਹੇਠ ਚੋਣਾਂ ਹੋਣ : ਮਾਨ

ਸੰਗਰੂਰ, 19 ਅਪ੍ਰੈਲ ( ) “ਜਦੋਂ ਸਭ ਸਿਆਸੀ ਪਾਰਟੀਆਂ, ਆਗੂਆਂ ਅਤੇ ਵੱਡੇ-ਵੱਡੇ ਤਕਨੀਕਾਂ ਦੇ ਮਾਹਿਰਾਂ ਵੱਲੋਂ ਬਿਜਲਈ ਵੋਟਿੰਗ ਮਸ਼ੀਨਾਂ ਦੀ ਦੁਰਵਰਤੋਂ ਹੋਣ ਦੀ ਗੱਲ ਕਰਕੇ ਵੱਡੇ ਸ਼ੱਕ ਪ੍ਰਗਟ ਕੀਤੇ ਜਾ ਰਹੇ ਹਨ ਤਾਂ ਉਦੋ ਵੀ ਚੋਣ ਕਮਿਸ਼ਨ ਭਾਰਤ ਵੱਲੋਂ ਇਨ੍ਹਾਂ ਮਸ਼ੀਨਾਂ ਨੂੰ ਸਹੀ ਕਰਾਰ ਦੇਣ ਦੀ ਗੱਲ ਹੁਕਮਰਾਨਾਂ ਦੇ ਪੱਖ ਵਿਚ ਖੁਦ ਹੀ ਦਾਲ ਵਿਚ ਕੁਝ ਕਾਲਾ ਹੋਣ ਦੀ ਗੱਲ ਨੂੰ ਸਪੱਸਟ ਕਰਦੀ ਹੈ । ਅਜਿਹੇ ਹਾਲਾਤਾਂ ਵਿਚ ਚੋਣ ਕਮਿਸ਼ਨ ਭਾਰਤ ਨੂੰ ਆਪਣੀ ਗੈਰ-ਦਲੀਲ ਅਮਲਾਂ ਉਤੇ ਬਾਜਿੱਦ ਹੋਣ ਦੀ ਬਜਾਇ ਯੂ.ਐਨ.ਓ. ਵੱਲੋਂ ਇੰਡੀਆਂ ਅਤੇ ਪੰਜਾਬ ਵਿਚ 2019 ਦੀਆਂ ਲੋਕ ਸਭਾ ਚੋਣਾਂ ਲਈ ਯੂ.ਐਨ.ਓ. ਦੇ ਅਬਜਰਵਰਾਂ ਦੀ ਨਿਗਰਾਨੀ ਹੇਠ ਹੀ ਚੋਣ ਪ੍ਰਕਿਰਿਆ ਨਿਰਪੱਖਤਾ ਤੇ ਆਜ਼ਾਦੀ ਨਾਲ ਹੋ ਸਕੇਗੀ । ਇਸ ਲਈ ਚੋਣ ਕਮਿਸ਼ਨ ਭਾਰਤ ਇਥੋਂ ਦੇ ਵੋਟਰਾਂ ਦੀ ਸੰਤੁਸਟੀ ਲਈ ਸਭ ਸਥਾਨਾਂ ਅਤੇ ਯੂ.ਐਨ.ਓ. ਦੀ ਕੌਮਾਂਤਰੀ ਸੰਸਥਾਂ ਦੇ ਅਬਜਰਵਰਾਂ ਦੀ ਤਾਇਨਾਤੀ ਨੂੰ ਯਕੀਨੀ ਬਣਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੋਣ ਕਮਿਸ਼ਨ ਭਾਰਤ ਵੱਲੋਂ ਬਿਜਲਈ ਵੋਟਿੰਗ ਮਸ਼ੀਨਾਂ ਦੇ ਹੱਕ ਵਿਚ ਸਹੀ ਕਰਾਰ ਦੇਣ ਦੀ ਗੱਲ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਨ੍ਹਾਂ 2019 ਦੀਆਂ ਚੋਣਾਂ ਵਿਚ ਯੂ.ਐਨ.ਓ. ਦੇ ਅਬਜਰਵਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੀ ਜੋਰਦਾਰ ਕੌਮਾਂਤਰੀ ਪੱਧਰ ਤੇ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ, ਕੈਨੇਡਾ, ਜਰਮਨ, ਫ਼ਰਾਂਸ ਅਤੇ ਹੋਰ ਕਈ ਯੂਰਪਿੰਨ ਮੁਲਕਾਂ ਦੀਆਂ ਹਕੂਮਤਾਂ ਅਤੇ ਉਥੋਂ ਦੇ ਵੋਟਰਾਂ ਨੇ ਬਿਜਲਈ ਵੋਟਿੰਗ ਮਸ਼ੀਨਾਂ ਦੇ ਅਮਲ ਨੂੰ ਦੋਸ਼ ਪੂਰਨ ਕਰਾਰ ਦਿੱਤਾ ਹੈ, ਉਸ ਸਮੇਂ ਵੀ ਚੋਣ ਕਮਿਸ਼ਨ ਭਾਰਤ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਦੁਰਵਰਤੋਂ ਨਾ ਹੋਣ ਦੀ ਦਲੀਲ ਕਰਨ ਦੀ ਕੋਈ ਤੁੱਕ ਨਹੀਂ ਬਣਦੀ । ਬਲਕਿ ਚੋਣ ਕਮਿਸ਼ਨ ਭਾਰਤ ਇਥੋਂ ਦੀਆਂ ਚੋਣਾਂ ਨੂੰ ਨਿਰਪੱਖਤਾ ਅਤੇ ਆਜ਼ਾਦਆਨਾ ਢੰਗ ਨਾਲ ਕਰਵਾਉਣ ਲਈ ਜਾ ਤਾਂ ਪਹਿਲੇ ਦੀ ਤਰ੍ਹਾਂ ਬੈਲਟ ਪੇਪਰ ਅਤੇ ਬੈਲਟ ਬਕਸਿਆ ਰਾਹੀ ਵੋਟਾਂ ਪਵਾਉਣ ਦਾ ਪ੍ਰਬੰਧ ਕਰੇ ਜਾਂ ਫਿਰ ਯੂ.ਐਨ.ਓ. ਵਰਗੀ ਕੌਮਾਂਤਰੀ ਸੰਸਥਾਂ ਦੀ ਹਾਜ਼ਰੀ ਵਿਚ ਇਨ੍ਹਾਂ ਵੋਟਾਂ ਦੀ ਪ੍ਰਕਿਰਿਆ ਨੂੰ ਪੂਰਨ ਕਰੇ ਤਾਂ ਕਿ ਕੋਈ ਵੀ ਹੁਕਮਰਾਨ ਜਾਂ ਤਕਨੀਕੀ ਢੰਗਾਂ ਦੇ ਮਾਹਰ ਕਿਸੇ ਹੁਕਮਰਾਨ ਪਾਰਟੀ ਦੇ ਹੱਕ ਵਿਚ ਇਨ੍ਹਾਂ ਮਸ਼ੀਨਾਂ ਦੀ ਦੁਰਵਰਤੋਂ ਕਰਕੇ ਲੋਕ ਰਾਏ ਦਾ ਮਜਾਕ ਨਾ ਉਡਾਅ ਸਕੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *