Select your Top Menu from wp menus
Header
Header

ਚੋਣ ਕਮਿਸ਼ਨ ਭਾਰਤ ਅਤੇ ਚੋਣ ਕਮਿਸ਼ਨ ਪੰਜਾਬ ਸੰਗਰੂਰ ਲੋਕ ਸਭਾ ਹਲਕੇ ਵਿੱਚ ਭਗਵੰਤ ਮਾਨ ਦੀਆˆ ਪ੍ਰਕਾਸਿ਼ਤ ਹੋ ਰਹੀਆˆ “ਪੇਡ ਨਿਊਜ਼” ਵਿਰੁੱਧ ਫੌਰੀ ਕਾਰਵਾਈ ਕਰੇ : ਮਾਨ

ਚੋਣ ਕਮਿਸ਼ਨ ਭਾਰਤ ਅਤੇ ਚੋਣ ਕਮਿਸ਼ਨ ਪੰਜਾਬ ਸੰਗਰੂਰ ਲੋਕ ਸਭਾ ਹਲਕੇ ਵਿੱਚ ਭਗਵੰਤ ਮਾਨ ਦੀਆˆ ਪ੍ਰਕਾਸਿ਼ਤ ਹੋ ਰਹੀਆˆ “ਪੇਡ ਨਿਊਜ਼” ਵਿਰੁੱਧ ਫੌਰੀ ਕਾਰਵਾਈ ਕਰੇ : ਮਾਨ
ਸੰਗਰੂਰ, 17 ਮਈ ( ) “ਚੋਣ ਕਮਿਸ਼ਨ ਭਾਰਤ ਵਲੋˆ ਇਹ ਕਾਨੂੰਨ ਅਤੇ ਨਿਯਮ ਤੈਅ ਕੀਤੇ ਹੋਏ ਹਨ ਕਿ ਕੋਈ ਵੀ ਲੋਕ ਸਭਾ ਦੀਆˆ ਚੋਣਾ ਵਿਚ ਖੜ੍ਹਨ ਵਾਲਾ ਉਮੀਦਵਾਰ ਜਾˆ ਕੋਈ ਪਾਰਟੀ ਕਿਸੇ ਵੀ ਅਖਬਾਰ ਨੂੰ ਪੇਡ ਨਿਊਜ਼ ਨਹੀˆ ਲਗਵਾ ਸਕਦੇ । ਕਿਉˆਕਿ ਅਜਿਹਾ ਕਰਨਾ ਕਿਸੇ ਇੱਕ ਵਿਸ਼ੇਸ਼ ਉਮੀਦਵਾਰ ਜਾˆ ਪਾਰਟੀ ਨੂੰ ਗਲਤ ਢੰਗ ਨਾਲ ਉਭਾਰਨ ਦੀ ਦੁਖਦਾਇਕ ਅਤੇ ਗੈਰ ਕਾਨੂੰਨੀ ਕਾਰਵਾਈ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਵਿਚ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਸਿੰਘ ਮਾਨ ਚੋਣ ਲੜ ਰਹੇ ਹਨ ਉਹ ਕਈ ਦਿਨਾˆ ਤੋˆ ਅੰਗਰੇਜ਼ੀ ਦੇ ਅਖਬਾਰ ਹਿੰਦੂਸਤਾਨ ਟਾਈਮਜ਼ ਅਤੇ ਦਾ ਟ੍ਰਿਬਿਊਨ ਵਿਚ ਰੋਜਾਨਾ ਹੀ 4-4, 5-5 ਕਾਲਮਾˆ ਦੀਆˆ ਪੇਡ ਨਿਊਜ਼ ਪ੍ਰਕਾਸਿ਼ਤ ਕਰਵਾ ਰਹੇ ਹਨ। ਸਬੂਤ ਦੇ ਤੌਰ ਤੇ ਅਸੀˆ ਇਸ ਪ੍ਰੈਸ ਰੀਲੀਜ਼ ਨਾਲ 14 ਮਈ 2019 ਦੇ ਹਿੰਦੂਸਤਾਨ ਟਾਈਮਜ਼ ਦੇ ਪੰਨਾ-2 ਉਤੇ ਭਗਵੰਤ ਮਾਨ ਨੁੰ ਉਭਾਰਨ ਲਈ ਪ੍ਰਕਾਸਿ਼ਤ ਕੀਤੀ ਗਈ ਖਬਰ ਅਤੇ 16 ਮਈ 2019 ਦੇ ਦਾ ਟ੍ਰਿਬਿਊਨ ਦੇ ਪੰਨਾ-2 ਵਿੱਚ ਪ੍ਰਕਾਸਿ਼ਤ ਹੋਈ ਖਬਰ ਇਸ ਪ੍ਰੈਸ ਰੀਲੀਜ਼ ਨਾਲ ਨੱਥੀ ਕਰਕੇ ਭੇਜ ਰਹੇ ਹਨ ਜੋ ਕਿ ਸਰਾਸਰ ਚੋਣ ਨਿਯਮਾˆ ਅਤੇ ਕਾਨੂੰਨਾˆ ਦੀ ਉਲੰਘਣਾ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਚੋਣ ਕਮਿਸ਼ਨ ਭਾਰਤ ਅਤੇ ਚੋਣ ਕਮਿਸ਼ਨ ਪੰਜਾਬ ਇਸ ਵੋਟਰਾˆ ਨੂੰ ਗੁੰਮਰਾਹ ਕਰਨ ਵਾਲੇ ਅਤਿ ਸੰਜੀਦਾ ਮੁੱਦੇ ਉਤੇ ਕੁੰਭਕਰਨੀ ਨੀˆਦ ਸੁੱਤੇ ਹੋਏ ਹਨ, ਜਿਸ ਨਾਲ ਚੋਣ ਕਮਿਸ਼ਨ ਦੀ ਨਿਰਪੱਖਤਾ ਉਤੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲਗਦਾ ਹੈ”।

ਇਹ ਉਪਰੋਕਤ ਰੋਸ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਵਲੋˆ ਸੰਗਰੂਰ ਲੋਕ ਸਭਾ ਚੋਣ ਹਲਕੇ ਤੋˆ ਲੜ ਰਹੇ ਉਮੀਦਵਾਰ ਨੇ ਅੱਜ ਚੋਣ ਕਮਿਸ਼ਨ ਭਾਰਤ ਨੂੰ ਬਾ-ਦਲੀਲ ਢੰਗ ਨਾਲ ਤੱਥਾˆ ਅਤੇ ਸਬੂਤਾˆ ਸਹਿਤ ਸ. ਭਗਵੰਤ ਮਾਨ ਨੂੰ ਉਭਾਰਨ ਸਬੰਧੀ ਪ੍ਰਕਾਸ਼ ਕੀਤੀਆˆ ਪੇਡ ਨਿਊਜ਼ ਸੰਬੰਧੀ ਪੱਤਰ ਲਿਖਦੇ ਹੋਏ ਅਤੇ ਰੋਸ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾˆ ਆਪਣੇ ਪੱਤਰ ਵਿਚ ਇਹ ਵੀ ਮੰਗ ਕੀਤੀ ਕਿ ਜਦੋˆ ਚੋਣ ਕਮਿਸ਼ਨ ਆਪਣੇ ਆਪ ਨੂੰ ਨਿਰਪੱਖ ਅਤੇ ਆਜ਼ਾਦ ਸੱਦਾ ਹੈ ਤਾˆ ਅਜਿਹੀਆˆ ਲਗਵਾਈਆˆ ਜਾ ਰਹੀਆˆ ਪੇਡ ਨਿਊਜ਼ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਤੋˆ ਕਿਉˆ ਭੱਜ ਰਿਹਾ ਹੈ ? ਉਨ੍ਹਾˆ ਇਸ ਪੱਤਰ ਦੀ ਨਕਲ ਕਾਪੀ ਮੁੱਖ ਚੋਣ ਅਫਸਰ ਪੰਜਾਬ ਨੂੰ ਈਮੇਲ ਰਾਹੀˆ ਭੇਜਦੇ ਹੋਏ ਮੰਗ ਕੀਤੀ ਹੈ ਕਿ ਸੰਗਰੂਰ ਦੇ ਚੋਣ ਨਤੀਜਿਆˆ ਨੂੰ ਗਲਤ ਢੰਗਾˆ ਰਾਹੀˆ ਪ੍ਰਭਾਵਿਤ ਕਰਨ ਹਿੱਤ ਅਜਿਹੀਆˆ ਲਗਵਾਈਆˆ ਜਾ ਰਹੀਆˆ ਪੇਡ ਨਿਊਜ਼ ਵਾਲੀਆˆ ਅਖਬਾਰਾˆ, ਉਮੀਦਵਾਰ ਅਤੇ ਪਾਰਟੀ ਵਿਰੁੱਧ ਤੁਰੰਤ ਕਾਰਵਾਈ ਕਰਕੇ ਇਨਸਾਫ਼ ਦਿੱਤਾ ਜਾਵੇ ਅਤੇ ਪੰਜਾਬ ਦੀਆˆ ਲੋਕ ਸਭਾ ਚੋਣਾ ਨਿਰਪੱਖਤਾ ਅਤੇ ਆਜ਼ਾਦਆਨਾ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ। ਵਰਨਾ ਇੱਥੋˆ ਦੇ ਨਿਵਾਸੀਆˆ ਦਾ ਪਹਿਲੋˆ ਹੀ ਹੁਕਮਰਾਨਾˆ, ਅਦਾਲਤਾˆ ਅਤੇ ਕਾਨੂੰਨ ਵਿਚੋˆ ਜੋ ਵਿਸ਼ਵਾਸ਼ ਉੱਠ ਚੁੱਕਿਆ ਹੈ ਉਸਨੂੰ ਹੋਰ ਡੂੰਘੀ ਠੇਸ ਵੱਜੇਗੀ ਅਤੇ ਭਾਰਤ ਚੋਣ ਕਮਿਸ਼ਨ ਅਤੇ ਪੰਜਾਬ ਚੋਣ ਕਮਿਸ਼ਨ ਵੱਡੇ ਸ਼ੱਕ ਦੇ ਘੇਰੇ ਵਿਚ ਆ ਜਾਣਗੇ ਅਤੇ ਇਨ੍ਹਾˆ ਚੋਣਾˆ ਵਿਚ ਕਾਰਵਾਈ ਨਾ ਹੋਣ ਦੀ ਬਦੌਲਤ ਪੰਜਾਬ ਸੂਬੇ ਵਿਚ ਅਰਾਜਕਤਾ ਫੈਲਣ ਤੋˆ ਕੋਈ ਨਹੀˆ ਰੋਕ ਸਕੇਗਾ। ਉਨ੍ਹਾˆ ਉਮੀਦ ਪ੍ਰਗਟ ਕੀਤੀ ਕਿ ਚੋਣ ਕਮਿਸ਼ਨ ਭਾਰਤ ਅਤੇ ਪੰਜਾਬ ਆਪਣੀ ਬਣਦੀ ਜਿ਼ੰਮੇਵਾਰੀ ਪੂਰੀ ਕਰਕੇ ਇਹ ਚੋਣਾ ਨਿਰਪੱਖਤਾ ਅਤੇ ਆਜਾਦੀ ਨਾਲ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣਗੇ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *