ਚੀਨ ਤੇ ਪਾਕਿਸਤਾਨ ਨਾਲ ਸਾਡਾ ਕੋਈ ਝਗੜਾ ਨਹੀਂ: ਅਮਰੀਕ ਸਿੰਘ ਨੰਗਲ
ਅੰਮ੍ਰਿਤਸਰ 19 ਜੁਲਾਈ ( )ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦੇ ਅਮਰੀਕ ਸਿੰਘ ਨੰਗਲ ਨੇ ਕਿਹਾ ਕਿ ਮੇਰਾ ਨਾਮ ਵਰਤਕੇ ਅੱਜ ਜਗਬਾਣੀ ਅਖਬਾਰ ਵਿੱਚ ਛੱਪੀ ਖਬਰ ਇਸ ਖਬਰ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਬੀਜੇਪੀ ਨੇ ਸਾਂਝੇ ਤੌਰ ਤੇ ਚੀਨ ਦਾ ਪੁਤਲਾ ਫੂਕਿਆ ਨਾਲ ਮੇਰਾ ਅਤੇ ਮੇਰੀ ਪਾਰਟੀ ਦਾ ਕੋਈ ਸਬੰਧ ਨਹੀਂ ਹੈ। ਇਹ ਖਬਰ ਬਹੁਤ ਸ਼ਾਜਿਸ਼ ਅਤੇ ਸ਼ਰਾਰਤ ਪੂਰਨ ਹੈ, ਸਾਡੀ ਪਾਰਟੀ ਸ਼ਿਵ ਸੈਨਾ, ਗਉ ਰਕਸ਼ਾ ਦਲ, ਆਰ ਐਸ ਐਸ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਉਹ ਹੁਣ ਚੀਨ ਜੋ ਬਾਰਡਰ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਉਸ ਦਾ ਡੱਟ ਕੇ ਮੁਕਾਬਲਾ ਕਰਨ ਅਸੀਂ ਪਾਰਟੀ ਵਲੋਂ ਇਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਕਰਾਂਗੇ। ਪਾਕਿਸਤਾਨ ਤੇ ਚੀਨ ਨਾਲ ਹਿੰਦੂਤਵਾ ਦੀ ਦੁਸ਼ਮਣੀ ਹੈ, ਪਰ ਸਿੱਖ ਇਕ ਵੱਖਰੀ ਕੌਮ ਹੈ ਇਸ ਲਈ ਇਹ ਹੁਣ ਆਪ ਪਾਕਿਸਤਾਨ ਤੇ ਚੀਨ ਨਾਲ ਨਜਿੱਠਣ ਅਸੀਂ ਕਿਸੇ ਦੂਸਰੀ ਕੌਮ ਦੇ ਭਾੜੇ ਦੇ ਫੌਜੀ ਦੇ ਫੌਜੀ ਬਣਕੇ ਕਿਸੇ ਜੰਗ ਦਾ ਹਿੱਸਾ ਨਹੀਂ ਬਣਾਗੇ। ਕਿਉਂਕਿ ਅਸੀਂ ਦੁੱਖੀ ਹਾਂ ਜੋ ਸ਼੍ਰੀ ਦਰਬਾਰ ਸਾਹਿਬ ਨੂੰ ਹਿੰਦੂਤਵ ਨੇ ਬਰਤਾਨੀਆ ਤੇ ਸੋਵੀਅਤ ਯੂਨੀਅਨ ਨਾਲ ਰਲਕੇ ਸ਼ਹੀਦ ਕੀਤਾ ਤੇ ਉਸ ਤੋਂ ਬਾਅਦ ਕੌਮ ਦੀ ਨਸਲਕੁਸ਼ੀ ਕੀਤੀ ਇਸ ਲਈ ਇਸ ਖਬਰ ਨਾਲ ਮੇਰਾ ਕੋਈ ਸਬੰਧ ਨਹੀਂ ਹੈ।
ਉਹਨਾਂ ਅੱਗੇ ਕਿਹਾ ਕਿ ਜਿਹੜੀ ਹਿੰਦੂਤਵ ਦੀ ਪ੍ਰੈਸ ਹੈ ਉਹ ਹਮੇਸ਼ਾ ਹੀ ਤਾੜ ਵਿੱਚ ਰਹਿੰਦੀ ਹੈ ਕਿ ਕਿਹੜੇ ਵਲੇ ਅਜਾਦੀ ਪੱਖੀ ਸਿੱਖਾਂ ਨੂੰ ਜਾਲ ਵਿੱਚ ਫਸਾ ਲਈਏ ਤੇ ਇਨ੍ਹਾਂ ਤੋਂ ਹਿੰਦੂ ਪੱਖੀ ਬਿਆਨ ਦਵਾ ਦਈਏ।