Verify Party Member
Header
Header
ਤਾਜਾ ਖਬਰਾਂ

ਚਾਰ ਵੈਦਾਂ ਦੇ ਗਿਆਤਾ ਰਾਵਣ ਦੇ ਪੁਤਲੇ ਫੂਕਣ ਦੀ ਬਜਾਇ ਸਮੁੱਚੇ ਪੰਜਾਬੀ ਤੇ ਕਿਸਾਨ, ਦੁਸ਼ਹਿਰੇ ਉਤੇ ਮੋਦੀ-ਆਰ.ਐਸ.ਐਸ. ਭਾਜਪਾ ਦੇ ਪੁਤਲੇ ਫੂਕਣ : ਟਿਵਾਣਾ

ਚਾਰ ਵੈਦਾਂ ਦੇ ਗਿਆਤਾ ਰਾਵਣ ਦੇ ਪੁਤਲੇ ਫੂਕਣ ਦੀ ਬਜਾਇ ਸਮੁੱਚੇ ਪੰਜਾਬੀ ਤੇ ਕਿਸਾਨ, ਦੁਸ਼ਹਿਰੇ ਉਤੇ ਮੋਦੀ-ਆਰ.ਐਸ.ਐਸ. ਭਾਜਪਾ ਦੇ ਪੁਤਲੇ ਫੂਕਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 23 ਅਕਤੂਬਰ ( ) “ਬੀਤੇ ਸਮੇਂ ਦੇ ਹਿੰਦੂ ਮਿਥਿਹਾਸ ਜਿਸ ਵਿਚ ਮੰਨੂੰਸਮ੍ਰਿਤੀ ਨੂੰ ਪ੍ਰਣਾਏ ਕੱਟੜਵਾਦੀ ਲੋਕ ਚਾਰ ਵੈਦਾਂ ਦੇ ਗਿਆਤਾ ਉਸ ਸਮੇਂ ਦੇ ਵੱਡੇ ਵਿਦਵਾਨ ਰਾਵਣ ਦੇ ਪੁਤਲੇ ਫੂਕ ਕੇ ਬਦੀ ਨੂੰ ਖ਼ਤਮ ਕਰਨ ਦੇ ਹਰ ਸਾਲ ਅਮਲ ਕਰਦੇ ਹਨ ਅਤੇ ਨੇਕੀ ਦੇ ਗੁਣਾਂ ਦੇ ਮਾਲਕ ਹੋਣ ਦੀ ਗੱਲ ਕਰਦੇ ਹਨ, ਜਦੋਂ ਲੰਮੇਂ ਸਮੇਂ ਤੋਂ ਇਨ੍ਹਾਂ ਹਿੰਦੂਤਵ ਫਿਰਕੂ ਜਮਾਤਾਂ ਦੇ ਆਗੂਆਂ ਵਿਚ ਉਹ ਸਭ ਦੁਨਿਆਵੀ ਬੁਰਾਇਆ ਉਤਪੰਨ ਹੋ ਚੁੱਕੀਆ ਹਨ ਅਤੇ ਇਨ੍ਹਾਂ ਦੀਆਂ ਆਤਮਾਵਾਂ ਤੇ ਮਨ ਵਿਚ ਇਥੋਂ ਦੀ ਜਨਤਾ ਨਾਲ ਧੋਖੇ-ਫਰੇਬ, ਬੇਇਮਾਨੀਆਂ, ਘਪਲੇ, ਜ਼ਬਰ-ਜ਼ਨਾਹ, ਅਪਰਾਧਿਕ ਕਾਰਵਾਈਆ, ਘੱਟ ਗਿਣਤੀ ਕੌਮਾਂ ਦਾ ਸਾਜ਼ਸੀ ਕਤਲੇਆਮ ਇਨ੍ਹਾਂ ਵਿਚ ਪਣਪ ਚੁੱਕਾ ਹੈ ਅਤੇ ਇਹ ਸਮਾਜਿਕ ਬੁਰਾਈਆ ਦਾ ਖਜ਼ਾਨਾ ਬਣ ਚੁੱਕੇ ਹਨ । ਇਨ੍ਹਾਂ ਆਗੂਆਂ ਤੇ ਜਮਾਤਾਂ ਵਿਚ ਕਿਸੇ ਤਰ੍ਹਾਂ ਦੀ ਇਨਸਾਨੀਅਤ, ਸਮਾਜ ਪੱਖੀ ਸੋਚ ਨਹੀਂ ਹੈ। ਕੇਵਲ ਤੇ ਕੇਵਲ ਆਪਣੇ ਪਰਿਵਾਰਿਕ, ਸਿਆਸੀ ਸਵਾਰਥਾਂ ਦੀ ਪੂਰਤੀ ਲਈ ਕਿਸੇ ਵੀ ਨੀਵੇ ਤੇ ਨੀਵੇ ਪੱਧਰ ਤੱਕ ਜਾ ਸਕਦੇ ਹਨ, ਜੋ ਕਿ ਇਨ੍ਹਾਂ ਦੇ ਹੁਣ ਤੱਕ ਦੇ ਅਮਲ ਪ੍ਰਤੱਖ ਕਰਦੇ ਹਨ । ਅਜਿਹੇ ਗੰਭੀਰ ਸਮੇਂ ਵਿਚ ਜਦੋਂ ਹੁਕਮਰਾਨ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣ ਦੇ ਜਿ਼ੰਮੇਵਾਰ ਹਨ, ਉਹ ਖੁਦ ਹੀ ਇਥੇ ਅਰਾਜਕਤਾ ਫੈਲਾਕੇ ਬਦੀ ਦੇ ਪ੍ਰਤੀਕ ਵੱਜੋਂ ਇਥੋਂ ਦੀ ਜਨਤਾ ਨਾਲ ਦੁਰਵਿਹਾਰ ਕਰ ਰਹੇ ਹਨ ਤਾਂ ਇਥੋਂ ਦੇ ਨਿਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਵਿਦਵਾਨ ਰਾਵਣ ਦੇ ਪੁਤਲੇ ਫੂਕਣ ਦੇ ਥਾਂ ਤੇ ਮੌਜੂਦਾ ਅਮਲੀ ਰੂਪ ਵਿਚ ਬੁਰਾਈਆ ਦੇ ਜਨਮਦਾਤਾ ਹੁਕਮਰਾਨਾਂ ਦੇ ਪੁਤਲੇ ਫੂਕ ਕੇ ਇਹ ਸੰਦੇਸ਼ ਦੇਣ ਕਿ ਅਸੀਂ ਜਿਊਂਦੇ-ਜਾਂਗਦੇ ਬਦੀ ਦੇ ਪ੍ਰਤੀਕ ਹਰ ਖੇਤਰ ਵਿਚ ਭ੍ਰਿਸ਼ਟ ਹੋਏ ਹੁਕਮਰਾਨਾਂ ਨੂੰ ਬਿਲਕੁਲ ਸਹਿਣ ਨਹੀਂ ਕਰਾਂਗੇ ਅਤੇ ਇਨ੍ਹਾਂ ਦਾ ਖਾਤਮਾ ਕਰਕੇ ਰਹਾਂਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਸਮੇਂ ਇੰਡੀਆਂ ਅਤੇ ਵੱਖ-ਵੱਖ ਵੱਡੀ ਗਿਣਤੀ ਦੇ ਸੂਬਿਆਂ ਵਿਚ ਇਥੋਂ ਦੀ ਜਨਤਾ ਨਾਲ ਹਰ ਖੇਤਰ ਵਿਚ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਅਪਰਾਧਿਕ ਕਾਰਵਾਈਆ ਕਰਨ ਵਾਲੇ ਮੋਦੀ-ਸ਼ਾਹ, ਬੀਜੇਪੀ-ਆਰ.ਐਸ.ਐਸ. ਅਤੇ ਕਾਂਗਰਸ ਵਰਗੀਆਂ ਜਮਾਤਾਂ ਤੇ ਉਨ੍ਹਾਂ ਦੇ ਗੈਰ-ਇਖਲਾਕੀ ਆਗੂਆਂ ਦੇ ਆਉਣ ਵਾਲੇ ਦੁਸ਼ਹਿਰੇ 25 ਅਕਤੂਬਰ ਨੂੰ ਰਾਵਣ ਵਰਗੇ 4 ਵੈਦਾਂ ਦੇ ਗਿਆਤਾ ਦੇ ਪੁਤਲੇ ਫੂਕਣ ਦੀ ਬਜਾਇ, ਇਨ੍ਹਾਂ ਬਦੀ ਦੇ ਸਰਗਨਿਆ ਦੇ ਪੁਤਲੇ ਫੂਕ ਕੇ ਸਮਾਜ ਵਿਚ ਪੈਦਾ ਹੋ ਚੁੱਕੀਆ ਬੁਰਾਈਆ ਤੇ ਆਗੂਆਂ ਦਾ ਆਤਮਿਕ ਤੌਰ ਤੇ ਅੰਤ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਤੁਰ ਕਿਸਮ ਦੇ ਮੰਨੂੰਸਮ੍ਰਿਤੀ ਦੀ ਸੋਚ ਦੇ ਮਾਲਕ ਬ੍ਰਾਹਮਣ ਨੇ ਜੋ ਬਹੁਤ ਹੀ ਸੂਖਮ ਢੰਗ ਨਾਲ ਸਮਾਜ ਵਿਚ ਚਾਰ ਵਰਣ ਪੈਦਾ ਕਰਕੇ ਵੰਡੀਆਂ ਪਾ ਕੇ ਆਪਣੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਵਾਰਥਾਂ ਦੀ ਪੂਰਤੀ ਕਰਦਾ ਆ ਰਿਹਾ ਹੈ, ਅਸਲ ਵਿਚ ਇਹ ਬ੍ਰਾਹਮਣ ਹੁਕਮਰਾਨ ਹੀ ਇਥੋਂ ਦੀ ਜਨਤਾਂ ਨੂੰ ਦਰਪੇਸ਼ ਆ ਰਹੀਆ ਵੱਡੀਆਂ ਮੁਸ਼ਕਿਲਾਂ ਦਾ ਜਨਮਦਾਤਾ ਹੈ । ਜਿਵੇਂਕਿ ਕਹਾਵਤ ਹੈ ਕਿ ‘ਬੁਰੇ ਨੂੰ ਨਹੀਂ, ਬੁਰੇ ਦੀ ਮਾਂ ਨੂੰ ਮਾਰੋ’ ਇਸ ਲਈ ਇਥੋਂ ਦੇ ਨਿਵਾਸੀਆਂ, ਉਚੇਚੇ ਤੌਰ ਤੇ ਪੰਜਾਬੀਆਂ ਤੇ ਸਿੱਖ ਕੌਮ ਅਜਿਹੇ ਅਮਲ ਕਰੇ ਕਿ ਫਿਰਕੂ ਜਮਾਤਾਂ ਤੇ ਉਨ੍ਹਾਂ ਦੇ ਆਗੂਆਂ ਦਾ ਇਸ ਸਮਾਜ ਵਿਚੋਂ ਸਥਾਈ ਤੌਰ ਤੇ ਆਤਮਿਕ ਅੰਤ ਕਰਨ ਲਈ ਅੱਗੇ ਆਵੇ । ਜੋ ਪੰਜਾਬੀ ਅਤੇ ਸਿੱਖ ਅਕਸਰ ਹੀ ਅਣਖ਼-ਗੈਰਤ ਨੂੰ ਕਾਇਮ ਰੱਖਦੇ ਹੋਏ ਹਰ ਬੁਰਾਈ ਤੇ ਅਪਰਾਧ ਵਿਰੁੱਧ ਆਵਾਜ਼ ਉਠਾਉਣ ਦੇ ਆਦੀ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਜੋ ਲੀਡਰਸਿ਼ਪ ਸਮਾਜ ਵਿਚ ਬਦੀ ਨੂੰ ਪ੍ਰਫੁੱਲਿਤ ਕਰ ਰਹੀ ਹੈ ਅਤੇ ਸਾਡੇ ਸਭਨਾਂ ਦੇ ਅਮਨ-ਚੈਨ ਨੂੰ ਭੰਗ ਕਰ ਰਹੀ ਹੈ, ਆਉਣ ਵਾਲੇ ਸਮੇਂ ਵਿਚ ਅਜਿਹੀ ਗੈਰ-ਸਿਧਾਤਿਕ ਤੇ ਅਣਮਨੁੱਖੀ ਸੋਚ ਦੀ ਮਾਲਕ ਲੀਡਰਸਿ਼ਪ ਨੂੰ ਬਿਲਕੁਲ ਵੀ ਸਿਆਸਤ ਅਤੇ ਸਮਾਜੀ ਕੰਮਾਂ ਵਿਚ ਅੱਗੇ ਲਿਆਉਣ ਦੀ ਗੁਸਤਾਖੀ ਨਾ ਕਰੇ । ਉੱਚੇ-ਸੁੱਚੇ ਇਖਲਾਕ ਤੇ ਖਿਆਲਾ ਦੇ ਧਾਰਨੀ ਇਨਸਾਨਾਂ ਨੂੰ ਹੀ ਅਜਿਹੀਆ ਜਿ਼ੰਮੇਵਾਰੀਆਂ ਸੌਪੇ ਤਾਂ ਕਿ ਅਸੀਂ ਸਭ ਇਕ-ਦੂਸਰੇ ਦੇ ਸਹਿਯੋਗ ਨਾਲ ਇਥੇ ਉਤਪੰਨ ਹੋ ਚੁੱਕੀਆ ਸਮਾਜਿਕ ਬੁਰਾਈਆ ਤੇ ਸਾਜ਼ਸੀ ਲੀਡਰਸਿ਼ਪ ਦਾ ਸਦਾ ਲਈ ਅੰਤ ਕਰਕੇ ਇਕ ਅੱਛੇ ਸਮਾਜ ਦੀ ਸਿਰਜਣਾ ਕਰ ਸਕੀਏ, ਜਿਸ ਵਿਚ ਕਿਸੇ ਵੀ ਇਨਸਾਨ, ਵਰਗ, ਫਿਰਕੇ, ਕਬੀਲੇ ਆਦਿ ਨਾਲ ਵਿਧਾਨਿਕ, ਸਮਾਜਿਕ ਅਤੇ ਇਖ਼ਲਾਕੀ ਤੌਰ ਤੇ ਕੋਈ ਰਤੀਭਰ ਵੀ ਕੋਈ ਬੇਇਨਸਾਫ਼ੀ ਨਾ ਹੋ ਸਕੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *