Select your Top Menu from wp menus
Header
Header
ਤਾਜਾ ਖਬਰਾਂ

ਘੱਟ ਗਿਣਤੀ ਕੌਮਾˆ ਉਤੇ ਜ਼ਬਰ-ਜੁਲਮ ਕਰਨ ਵਾਲੀਆˆ “ਬਾਬਰ-ਜਾਬਰ ਕੇ” ਦੀਆˆ ਹਿੰਦੁਤਵ ਤਾਕਤਾˆ ਅਤੇ ਗੁਰੂ ਨਾਨਕ ਸਾਹਿਬ ਜੀ ਦੀ “ਬਾਬੇ ਕੇ” ਦੀ ਸੋਚ ਵਾਲਿਆˆ ਦਾ ਨਿਖੇੜਾ ਕਰੇਗਾ, 12 ਨਵੰਬਰ ਦਾ ਪ੍ਰਕਾਸ਼ ਦਿਹਾੜਾ : ਮਾਨ

ਪ੍ਰੈਸ ਰੀਲੀਜ

ਆਫਿਸ ਕੈˆਪ ਜਲੰਧਰ,
ਮਿਤੀ : 30 ਅਕਤੂਬਰ 2019

ਘੱਟ ਗਿਣਤੀ ਕੌਮਾˆ ਉਤੇ ਜ਼ਬਰ-ਜੁਲਮ ਕਰਨ ਵਾਲੀਆˆ “ਬਾਬਰ-ਜਾਬਰ ਕੇ” ਦੀਆˆ ਹਿੰਦੁਤਵ ਤਾਕਤਾˆ ਅਤੇ ਗੁਰੂ ਨਾਨਕ ਸਾਹਿਬ ਜੀ ਦੀ “ਬਾਬੇ ਕੇ” ਦੀ ਸੋਚ ਵਾਲਿਆˆ ਦਾ ਨਿਖੇੜਾ ਕਰੇਗਾ, 12 ਨਵੰਬਰ ਦਾ ਪ੍ਰਕਾਸ਼ ਦਿਹਾੜਾ : ਮਾਨ

ਜਲੰਧਰ, 30 ਅਕਤੂਬਰ ( ) “ਜਿਨ੍ਹਾਂ ਬੀ.ਜੇ.ਪੀ, ਕਾˆਗਰਸ, ਆਰ.ਐਸ.ਐਸ, ਹਿੰਦੁਤਵ ਤਾਕਤਾˆ ਅਤੇ ਬਾਦਲ ਦਲੀਆˆ ਨੇ ਇੱਕ ਸਾਜਿਸ ਤਹਿਤ ਸਿੱਖ ਕੌਮ ਦੇ ਸਰਬ-ਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ 1984 ਵਿਚ ਮੰਦਭਾਵਨਾ ਅਧੀਨ ਰੂਸ, ਬਰਤਾਨੀਆˆ ਅਤੇ ਇੰਡੀਆˆ ਦੀਆˆ ਫੌਜਾˆ, ਟੈਕਾˆ, ਤੌਪਾˆ ਨਾਲ ਹਮਲਾ ਕਰਕੇ ਸਿੱਖੀ ਅਸਥਾਨਾˆ ਨੂੰ ਜ਼ਬਰੀ ਸ਼ਹੀਦ ਕਰਵਾਇਆ ਅਤੇ ਸਿੱਖ ਕੌਮ ਦਾ ਹਜ਼ਾਰਾˆ ਦੀ ਗਿਣਤੀ ਵਿਚ ਕਤਲੇਆਮ ਕਰਵਾਇਆ, ਇਨ੍ਹਾˆ ਤਾਕਤਾˆ ਨੇ ਹੀ ਗੈਰ ਕਾਨੂੰਨੀ ਤਰੀਕੇ ਪੰਜਾਬ ਦੇ ਪਾਣੀਆˆ, ਡੈਮਾˆ ਤੋˆ ਪੈਦਾ ਹੋਣ ਵਾਲੀ ਬਿਜ਼ਲੀ, ਪੰਜਾਬੀ ਬੋਲਦੇ ਇਲਾਕਿਆˆ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਾਡੇ ਕੋਲੋˆ ਜਬਰੀ ਖੋਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਕਰਵਾਏ। ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆˆ ਰਾਹੀˆ ਖੂਨ ਦੀ ਹੋਲੀ ਖੇਡੀ ਗਈ। 25 ਹਜਾਰ ਦੇ ਕਰੀਬ ਨਿਰਦੋਸ ਅਤੇ ਗੁਰਸਿੱਖ ਨੌਜਵਾਨਾˆ ਦੀਆˆ ਲਾਸਾˆ ਨੂੰ ਅਣਪਛਾਤੀਆˆ ਗਰਦਾਨਕੇ ਨਹਿਰਾˆ ਅਤੇ ਦਰਿਆਵਾˆ ਵਿਚ ਰੋੜ੍ਹ ਦਿੱਤਾ ਗਿਆ। ਉਨ੍ਹਾˆ ਘੱਟ ਗਿਣਤੀ ਸਿੱਖ ਕੌਮ, ਮੁਸਲਿਮ, ਇਸਾਈ, ਰੰਘਰੇਟਿਆˆ, ਕਬੀਲਿਆˆ ਉਤੇ ਜ਼ਬਰ-ਜੁਲਮ ਢਾਉਣ ਵਾਲੀਆˆ ਹਿੰਦੁਤਵ ਕਾਤਲ ਜਮਾਤਾˆ ਦੇ ਆਗੂਆˆ ਨੂੰ ਮੌਜੂਦਾ ਐਸ.ਜੀ.ਪੀ.ਸੀ. ਅਤੇ ਬਾਦਲ ਦਲੀਆˆ ਵਲੋˆ ਗੁਰੂ ਨਾਨਕ ਸਾਹਿਬ ਜੀ ਦੇ 550ਵੇˆ ਪ੍ਰਕਾਸ ਦਿਹਾੜੇ ਦੀ ਸਰਕਾਰੀ ਸ੍ਰਪਰਸਤੀ ਵਾਲੀ ਸਟੇਜ. ਉਤੇ ਬੁਲਾਕੇ 12 ਨਵੰਬਰ ਦੇ ਦਿਨ ਬਿਠਾਇਆ ਅਤੇ ਸਨਮਾਨਿਆ ਜਾ ਰਿਹਾ ਹੈ, ਜੋ ਸਿੱਖ ਮਨਾˆ ਅਤੇ ਆਤਮਾਵਾˆ ਦੇ ਅੱਲ੍ਹੇ ਜਖਮਾˆ ਨੂੰ ਹੋਰ ਵਲੂੰਧਰਣ ਵਾਲੀਆˆ ਦੁੱਖਦਾਇਕ ਅਸਹਿ ਕਾਰਵਾਈਆˆ ਹਨ। ਦੂਸਰੇ ਪਾਸੇ ਬਾਬੇ ਕੇ ਦੀ ਸੋਚ ਦੀ ਉਤੇ ਪਹਿਰਾ ਦੇਣ ਵਾਲੀਆˆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਜਥੇਬੰਦੀਆਂ, ਸਿੱਖ ਕੌਮ ਵਲੋˆ ਸਾˆਝੇ ਤੌਰ ਤੇ 12 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਤੋˆ 6 ਕਿਲੋਮੀਟਰ ਦੀ ਦੂਰੀ ਤੋ ਡਡਵਿੰਡੀ (ਸੁਲਤਾਨਪੁਰ-ਕਪੂਰਥਲਾ ਰੋਡ) ਵਿਖੇ ਵੱਖਰੇ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਕਿਰਤ ਕਰੋ, ਨਾਮ ਜਪੌ, ਵੰਡ ਛਕੋ ਨੂੰ ਮੁੱਖ ਰੱਖਕੇ, ਉਨ੍ਹਾˆ ਦੀ ਸਮਾਜਿਕ ਬਰਾਬਰਤਾ, ਆਰਥਿਕ, ਅਮੀਰੀ-ਗਰੀਬੀ ਦੇ ਪਾੜ੍ਹੇ ਨੂੰ ਖਤਮ ਕਰਨ ਵਾਲੀ, ਨਾ ਹਮ ਹਿੰਦੂ ਨਾ ਮੁਸਲਮਾਨ ਦੀ ਅਣਖੀਲੀ ਅਤੇ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਵਾਲੀ ਸੋਚ ਨੂੰ ਉਜਾਗਰ ਕਰਨ ਬਾਬਰ-ਜਾਬਰਾ ਨੂੰ ਸ਼ਹੀਦ ਬਾਬਾ ਬੋਤਾ ਸਿੰਘ, ਸ਼ਹੀਦ ਬਾਬਾ ਗਰਜਾ ਸਿੰਘ ਦੀ ਤਰ੍ਹਾˆ ਚੁਣੌਤੀ ਦੇ ਕੇ ਮਨੁੱਖੀ ਹੱਕਾˆ ਦੀ ਦ੍ਰਿੜਤਾ ਨਾਲ ਰਾਖੀ ਕਰਨ ਅਤੇ ਹਰ ਤਰ੍ਹਾˆ ਦੇ ਜਬਰ-ਜੁਲਮ ਵਿਰੁੱਧ ਆਵਾਜ ਬੁਲੰਦ ਕਰਨ, ਮਜਲੂਮਾˆ, ਲੋੜਵੰਦਾˆ, ਗਰੀਬਾˆ, ਬੇਸਹਾਰਿਆˆ, ਵਿਧਵਾਵਾˆ ਦੀ ਇਨਸਾਨੀ ਤੌਰ ਤੇ ਹਰ ਤਰ੍ਹਾˆ ਦੀ ਮੱਦਦ ਕਰਨ ਹਿੱਤ ਗੁਰੂ ਸਾਹਿਬ ਦੇ ਸਿਧਾˆਤਾ ਅਤੇ ਫਲਸਫੇ ਨੂੰ ਕੌਮਾˆਤਰੀ ਪੱਧਰ ਉਤੇ ਉਜਾਗਰ ਕਰਨ ਲਈ ਹੀ ਉਪਰੋਕਤ ਤਿੰਨੋ ਪੰਥ ਅਤੇ ਗ੍ਰੰਥ ਦੀ ਅਗਵਾਈ ਕਰਨ ਵਾਲੀਆˆ ਜੱਥੇਬੰਦੀਆˆ ਅਤੇ ਸਿੱਖ ਕੌਮ ਵਲੋˆ ਵੱਖਰੇ ਤੌਰ ਤੇ 550ਵਾˆ ਪ੍ਰਕਾਸ ਦਿਹਾੜਾ ਪੂਰਨ ਸਰਧਾ, ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ”।

ਇਹ ਐਲਾਨ ਅੱਜ ਇੱਥੇ ਜਲੰਧਰ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋˆ ਪ੍ਰੈਸ ਕਾˆਨਫਰੰਸ ਨੂੰ ਸੰਬੋਧਨ ਕਰਦੇ ਹੋਏ ਅਤੇ ਗੁਰੂ ਸਾਹਿਬ ਜੀ ਦੇ 550ਵੇˆ ਪ੍ਰਕਾਸ ਦਿਹਾੜੇ ਨੂੰ ਵੱਖਰੇ ਤੌਰ ਤੇ ਮਨਾਉਣ ਦੇ ਉਦਮ ਨੂੰ ਸਪੱਸਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾˆ ਕਿਹਾ ਕਿ ਤਿੰਨ ਸਾਲਾˆ ਤੋˆ ਆਪਣੀ ਕਾਨੂੰਨੀ, ਇਖਲਾਕੀ ਅਤੇ ਧਾਰਮਿਕ ਮਿਆਦ ਪੁਗਾ ਚੁੱਕੀ ਮੌਜੂਦਾ ਐਸ.ਜੀ.ਪੀ.ਸੀ. ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡਮੁੱਲੇ ਸਿਧਾਤਾˆ ਅਤੇ ਸੋਚ ਉਤੇ ਕੋਈ ਅਮਲ ਨਹੀˆ ਕੀਤਾ ਅਤੇ ਐਸ.ਜੀ.ਪੀ.ਸੀ. ਦੀਆˆ ਜਨਰਲ ਚੋਣਾਂ ਕਰਵਾਉਣ ਅਤੇ ਸਿੱਖਾˆ ਦੀ ਭਾਵਨਾ ਅਨੁਸਾਰ ਨੁਮਾˆਇੰਦੇ ਚੁਨਣ ਦੇ ਜਮਹੂਰੀ ਅਧਿਕਾਰ ਸਿੱਖ ਕੌਮ ਨੂੰ ਨਹੀˆ ਦਿੱਤੇ ਜਾ ਰਹੇ। ਰੰਘਰੇਟੇ ਸਿੱਖਾˆ ਵਿਚ ਸਿੱਖ ਧਰਮ ਦੀਆˆ ਅੱਛਾਈਆˆ ਪ੍ਰਚਾਰਣ ਦੀ ਜੁੰਮੇਵਾਰੀ ਨਹੀˆ ਨਿਭਾਈ। ਬਲਿਊ ਸਟਾਰ ਦੇ ਫੌਜੀ ਹਮਲੇ ਦੀਆˆ ਨਿਸਾਨੀਆˆ ਨੂੰ ਮੁਤੱਸਵੀ ਹੁਕਮਰਾਨਾˆ ਦੀਆˆ ਸਾਜਿਸਾˆ ਤਹਿਤ ਅਲੋਪ ਕਰ ਦਿੱਤੀਆˆ ਗਈਆˆ। ਕੰਵਰ ਨੌਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਵਲੋˆ ਉਸਾਰੀ ਗਈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸਨੀ ਡਿਊੜ੍ਹੀ ਹੁਣੇ ਹੀ ਇਸ ਸਾਲ 30-31 ਮਾਰਚ ਦੀ ਰਾਤ ਨੂੰ ਢਹਿ-ਢੇਰੀ ਕਰ ਦਿੱਤੀ ਗਈ । ਕੌਮੀ ਵਿਰਸੇ-ਵਿਰਾਸਤ ਨਾਲ ਸਬੰਧਤ ਇਤਿਹਾਸਕ ਯਾਦਗਰਾˆ ਨੂੰ ਸਮੁੱਚੇ ਗੁਰੂਘਰਾˆ ਅਤੇ ਹੋਰ ਧਾਰਮਿਕ ਸਥਾਨਾˆ ਤੇ ਖਤਮ ਕੀਤਾ ਜਾ ਰਿਹਾ ਹੈ। ਐਸ.ਜੀ.ਪੀ.ਸੀ. ਦੀਆˆ ਗੁਰੂ ਘਰਾˆ ਦੀਆˆ ਗੋਲਕਾˆ ਜੋ ਕਿ “ਗੁਰੂ ਦੀ ਗੌਲਕ ਗਰੀਬ ਦਾ ਮੂੰਹ” ਦੇ ਕੌਮੀ ਖਜਾਨੇ ਨੂੰ ਐਸ.ਜੀ.ਪੀ.ਸੀ. ਦੇ ਅਧਿਕਾਰੀ ਅਤੇ ਬਾਦਲ ਦਲੀਏ ਦੋਵੇˆ ਹੱਥੀˆ ਲੁੱਟੀ ਜਾˆਦੇ ਹਨ। ਗੁਰੂਘਰਾˆ ਦੀਆˆ ਜਮੀਨਾˆ ਆਪਣੇ ਰਿਸਤੇਦਾਰਾˆ ਨੂੰ ਦਿੱਤੀਆ ਹੋਈਆ ਹਨ। ਬਹੁਤੀਆˆ ਕੌਮੀ ਜਾਇਦਾਦਾˆ ਅਤੇ ਵਿਦਿਅਕ ਸੰਸਥਾਵਾˆ ਦੇ ਆਪਣੇ ਪਰਿਵਾਰਕ ਮੈˆਬਰਾ ਅਤੇ ਰਿਸਤੇਦਾਰਾˆ ਨੂੰ ਟਰੱਸਟ ਬਣਾਕੇ ਲੁਟਾ ਦਿੱਤੇ ਗਏ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਜਸੀ ਢੰਗਾˆ ਨਾਲ ਅਪਮਾਨ ਕਰਵਾਏ ਗਏ। ਜਿਸ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਨੇ ਇਹ ਕੁਝ ਕਰਵਾਇਆˆ, ਉਸਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ ਹੋਏ ਤੋˆ ਬਿਨਾˆ ਮੁਆਫੀ ਦੁਆ ਦਿੱਤੀ ਗਈ ਹੈ। ਜਿਸ ਦਮਦਮੀ ਟਕਸਾਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਅਗਵਾਈ ਵਿਚ ਤਿੰਨ ਮੁਲਕਾˆ ਦੀਆˆ ਫੌਜਾˆ ਨਾਲ 72 ਘੰਟੇ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਕੌਮੀ ਸ਼ਹਾਦਤਾˆ ਪਾਈਆˆ, ਉਹ ਦਮਦਮੀ ਟਕਸਾਲ ਅੱਜ ਕੌਮੀ ਦੁਸਮਣ ਬਾਦਲ ਦਲੀਆˆ, ਬੀ.ਜੇ.ਪੀ, ਆਰ.ਐਸ.ਐਸ. ਅਤੇ ਜਾਲਮ ਕਾˆਗਰਸ ਨਾਲ ਸਾˆਝੀ ਸਟੇਜ ਲਗਾ ਰਹੇ ਹਨ ਅਤੇ ਆਪਸ ਵਿਚ ਘਿਓ-ਖਿਚੜੀ ਹਨ। 12 ਨਵੰਬਰ ਨੂੰ ਇਨ੍ਹਾˆ ਵਲੋˆ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਲਗਾਈ ਜਾ ਰਹੀ ਸਟੇਜ ਉਤੇ ਬੀ.ਜੇ.ਪੀ, ਕਾˆਗਰਸੀਆˆ, ਆਰ.ਐਸ.ਐਸ. ਆਦਿ ਜੋ ਤਾਕਤਾˆ ਬਾਬਰ-ਜਾਬਰ ਦੀ ਸੋਚ ਦੀ ਅਗਵਾਈ ਕਰਦੀਆˆ ਹਨ, ਉਨ੍ਹਾˆ ਨੂੰ ਬੁਲਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸੌਂਹ ਚੁੱਕ ਕੇ ਮੁਨਕਰ ਹੋ ਗਏ ਹਨ। 09 ਦਸੰਬਰ 2018 ਨੂੰ ਬਰਗਾੜੀ ਮੋਰਚੇ ਦੀ ਸਟੇਜ਼ ਤੇ ਪੰਜਾਬ ਸਰਕਾਰ ਵੱਲੋਂ ਪਹੁੰਚੇ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਸ. ਤ੍ਰਿਪਤਰਜਿੰਦਰ ਸਿੰਘ ਬਾਜਵਾ ਦੋਵੇ ਵਜ਼ੀਰਾਂ ਨੇ ਅਤੇ ਤਿੰਨ ਵਿਧਾਇਕਾ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿਵਾਉਣ ਦੇ ਬਚਨ ਕੀਤੇ ਸਨ । ਨਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਗਈ ਅਤੇ ਨਾ ਹੀ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿੱਤੀਆ ਗਈਆ । ਜਦੋˆ ਕਿ ਛੇਵੀˆ ਪਾਤਸਾਹੀ ਨੇ ਜਹਾˆਗੀਰ ਦੀ ਜੇਲ੍ਹ ਵਿਚੋˆ ਰਿਹਾਅ ਹੁੰਦੇ ਸਮੇˆ 52 ਹਿੰਦੂ ਰਾਜਿਆˆ ਨੂੰ ਵੀ ਆਪਣੇ ਨਾਲ ਰਿਹਾਅ ਕਰਵਾਇਆ ਸੀ, ਇਸੇ ਲਈ ਸਿੱਖ ਕੌਮ ਉਸ ਦਿਨ ਨੂੰ ਦਿਵਾਲੀ ਦੇ ਤੌਰ ਤੇ ਨਹੀˆ ਬਲਕਿ “ਬੰਦੀ ਛੋੜ ਦਿਹਾੜੇ” ਦੇ ਤੌਰ ਤੇ ਮਨਾਉˆਦੀ ਹੈ। ਇਨ੍ਹਾˆ ਜਾਬਰਾˆ ਅਤੇ ਜਾਲਮਾˆ ਵਲੋˆ ਸਿੱਖ ਕੌਮ ਦੀ ਨਾˆ ਤਾˆ ਪੂਰਨ ਰੂਪ ਵਿੱਚ ਕਾਲੀ ਸੂਚੀ ਨੂੰ ਖਤਮ ਕੀਤਾ ਗਿਆ ਹੈ ਅਤੇ ਨਾˆ ਹੀ ਸਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਕਾਲੀ ਸੂਚੀ ਵਿਚ ਕਿਹੜੇ ਕਿਹੜੇ ਨਾਮ ਹਨ? ਸੋਮਨਾਥ ਮੰਦਿਰ ਦੇ ਇਤਿਹਾਸਕ ਦਰਵਾਜੇ ਜੋ ਦਰਸਨੀ ਡਿਊੜ੍ਹੀ ਵਿਖੇ ਸੁਸੋਭਿਤ ਸਨ, ਉਨ੍ਹਾˆ ਨੂੰ ਇੱਕ ਸਾਜਿਸ ਤਹਿਤ ਅਲੌਪ ਕਰ ਦਿੱਤਾ ਗਿਆ ਹੈ।

ਇਸ ਲਈ ਹੀ ਉਪਰੋਕਤ ਪੰਥ ਅਤੇ ਗ੍ਰੰਥ ਦੀ ਸੋਚ ਉਤੇ ਪਹਿਰਾ ਦੇਣ ਵਾਲੀਆˆ, ਭਾਈ ਲਾਲੋ ਅਤੇ ਸ਼ਹੀਦ ਬਾਬਾ ਬੋਤਾ ਸਿੰਘ ਅਤੇ ਸ਼ਹੀਦ ਬਾਬਾ ਗਰਜਾ ਸਿੰਘ ਜੀ ਦੀਆˆ ਸੋਚ ਦੀਆˆ ਵਾਰਸ ਪੰਥਕ ਜੱਥੇਬੰਦੀਆˆ ਵਲੋˆ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਤੇ ਸਿਧਾਤਾˆ ਨੂੰ ਉਜਾਗਰ ਕਰਨ ਹਿੱਤ ਹੀ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਜੀ ਦਾ 550ਵਾˆ ਪ੍ਰਕਾਸ਼ ਦਿਹਾੜਾ ਵੱਖਰੇ ਤੌਰ ਤੇ ਮਨਾਇਆ ਜਾ ਰਿਹਾ ਹੈ। ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਨੂੰ “ਬਾਬੇ ਕੇ” ਦੀ ਸੋਚ ਨੂੰ ਮਜਬੂਤ ਕਰਨ ਲਈ ਅਤੇ ਸੰਸਾਰ ਪੱਧਰ ‘ਤੇ ਪਹੁੰਚਣ ਲਈ ਸਤਿਕਾਰ ਸਹਿਤ ਖੁੱਲ੍ਹਾ ਸੱਦਾ ਦਿੱਤਾ ਜਾˆਦਾ ਹੈ। ਕਿਉˆਕਿ ਗੁਰਬਾਣੀ ਦੇ ਮਹਾˆਵਾਕ “ਹੋਇ ਇੱਕਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਇ” ਦੇ ਅਨੁਸਾਰ ਜਿੱਥੇ ਇਸ ਪ੍ਰਕਾਸ ਦਿਹਾੜੇ ਦਾ ਇਕੱਠ ਸਮੁੱਚੀ ਮਨੁੱਖਤਾ ਲਈ ਲਾਹੇਵੰਦ ਨਤੀਜੇ ਕੱਢੇਗਾ, ਉਥੇ ਬਾਬਰ-ਜਾਬਰ ਅਤੇ ਬਾਬੇ ਕੇ ਵਾਲਿਆˆ ਦਾ ਵੀ ਕੌਮਾˆਤਰੀ ਪੱਧਰ ਤੇ ਨਿਖੇੜਾ ਕਰੇਗਾ।

 

About The Author

Related posts

Leave a Reply

Your email address will not be published. Required fields are marked *