Select your Top Menu from wp menus
Header
Header
ਤਾਜਾ ਖਬਰਾਂ

ਘੱਗਰ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਜਿ਼ੰਮੀਦਾਰਾਂ ਦੀਆਂ ਇਕਵਾਇਅਰ ਕੀਤੀਆ ਜ਼ਮੀਨਾਂ ਦੀ ਬਣਦੀ ਰਕਮ ਸਰਕਾਰ ਤੁਰੰਤ ਭੁਗਤਾਨ ਕਰੇ : ਮਾਨ

ਘੱਗਰ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਜਿ਼ੰਮੀਦਾਰਾਂ ਦੀਆਂ ਇਕਵਾਇਅਰ ਕੀਤੀਆ ਜ਼ਮੀਨਾਂ ਦੀ ਬਣਦੀ ਰਕਮ ਸਰਕਾਰ ਤੁਰੰਤ ਭੁਗਤਾਨ ਕਰੇ : ਮਾਨ

ਸੰਗਰੂਰ, 15 ਅਪ੍ਰੈਲ ( ) “ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਘੱਗਰ ਦਰਿਆ ਦੇ ਨਾਲ ਸੰਬੰਧਿਤ ਪਿੰਡਾਂ ਬੋਪਰ, ਬਨਾਰਸੀ, ਅਨਦਾਣਾ, ਚਾਡੂ ਖੇੜੀ, ਮੰਨਵੀ, ਮਕੌਰਡ ਸਾਹਿਬ, ਹੋਤੀਬਰ, ਗੁਲਾੜ, ਨਵਾਂਗਾਓ ਆਦਿ ਪਿੰਡਾਂ ਦੇ ਜਿ਼ੰਮੀਦਾਰਾਂ ਦੀਆਂ ਜ਼ਮੀਨਾਂ ਕਾਫ਼ੀ ਸਮਾਂ ਪਹਿਲੇ ਇਕਵਾਇਅਰ ਕੀਤੀਆ ਸਨ, ਜਿਨ੍ਹਾਂ ਨੂੰ ਕੇਵਲ 6-6 ਲੱਖ ਰੁਪਏ ਪ੍ਰਤੀ ਏਕੜ ਪ੍ਰਾਪਤ ਹੋਏ ਸਨ । ਉਸ ਤੋਂ ਬਾਅਦ 11 ਲੱਖ 34 ਹਜ਼ਾਰ ਦਿੱਤੇ ਗਏ ਹਨ । ਜਦੋਂਕਿ ਇਹ ਜ਼ਮੀਨ 39 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕੁਝ ਪਹੁੰਚ ਵਾਲੇ ਜਿ਼ੰਮੀਦਾਰਾਂ ਨੂੰ ਤਾਂ 39 ਲੱਖ ਰੁਪਏ ਦੀ ਰਕਮ ਦਾ ਭੁਗਤਾਨ ਹੋ ਗਿਆ ਹੈ । ਲੇਕਿਨ ਬਹੁਤੇ ਪਰਿਵਾਰਾਂ ਨੂੰ ਇਹ ਬਣਦੀ ਰਕਮ ਅਜੇ ਤੱਕ ਸਰਕਾਰ ਵੱਲੋਂ ਭੁਗਤਾਨ ਨਹੀਂ ਕੀਤੀ ਗਈ । ਜੋ ਕਿ ਇਨ੍ਹਾਂ ਸੈਕੜੇ ਪਰਿਵਾਰਾਂ ਅਤੇ ਉਨ੍ਹਾਂ ਨਾਲ ਸੰਬੰਧਤ ਹਜ਼ਾਰਾਂ ਮੈਬਰਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ । ਇਸ ਲਈ ਸਰਕਾਰ ਦੀ ਇਸ ਕਾਰਵਾਈ ਨਾਲ ਜੋ ਸੰਬੰਧਿਤ ਪਿੰਡਾਂ ਦੇ ਜਿ਼ੰਮੀਦਾਰਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ, ਉਸ ਕਿਸੇ ਸਮੇਂ ਵੀ ਵਿਸਫੋਟਕ ਸਥਿਤੀ ਬਣ ਸਕਦੀ ਹੈ । ਇਸ ਲਈ ਸਰਕਾਰ ਤੁਰੰਤ ਰਹਿੰਦੇ ਪਰਿਵਾਰਾਂ ਦੇ 39 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਬਾਕੀ ਰਹਿੰਦਾ ਬਕਾਇਆ ਤੁਰੰਤ ਭੁਗਤਾਨ ਕਰਨ ਦਾ ਪ੍ਰਬੰਧ ਕਰੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਘੱਗਰ ਦਰਿਆ ਦੇ ਲਾਗੇ ਦੇ ਪਿੰਡਾਂ ਦੇ ਜਿ਼ੰਮੀਦਾਰਾਂ ਦੀ ਸਰਕਾਰ ਵੱਲੋਂ ਇਕਵਾਇਅਰ ਕੀਤੀ ਜ਼ਮੀਨ ਦੇ ਬਣਦੇ ਬਾਕੀ ਭੁਗਤਾਨ ਨਾ ਕਰਨ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਬਾਦਲ ਦੀ ਹਕੂਮਤ ਆਪਣੇ-ਆਪ ਨੂੰ ਅਖ਼ਬਾਰਾਂ ਤੇ ਮੀਡੀਏ ਰਾਹੀ ਜਿ਼ੰਮੀਦਾਰਾਂ, ਰੰਘਰੇਟਿਆ, ਮਜ਼ਦੂਰਾਂ ਦੇ ਪੱਖ ਦੀ ਸਰਕਾਰ ਅਖਵਾਉਦੀ ਰਹੀ ਹੈ । ਜਦੋਂਕਿ ਉਸਦੇ ਅਮਲਾਂ ਵੱਲ ਜੇਕਰ ਨਿਰਪੱਖਤਾ ਨਾਲ ਨਜ਼ਰ ਮਾਰੀ ਜਾਵੇ ਤਾਂ ਉਸਨੇ ਜਿੰਮੀਦਾਰਾਂ, ਰੰਘਰੇਟਿਆ, ਮਜ਼ਦੂਰਾਂ ਦੇ ਹੱਕ ਕੁੱਚਲੇ ਹਨ । ਇਥੋਂ ਤੱਕ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਵੀ ਵਜ਼ੀਰਾਂ ਦੇ ਬਰਾਬਰ ਅਹੁਦੇ ਦੇ ਕੇ ਆਪਣੇ ਨਾਲ ਲਗਾ ਲਿਆ ਸੀ ਤਾਂ ਕਿ ਕਿਸਾਨ, ਜਿ਼ੰਮੀਦਾਰ ਆਪਣੇ ਹੱਕ-ਹਕੂਕਾ ਲਈ ਸਰਕਾਰ ਵਿਰੁੱਧ ਖੜ੍ਹੇ ਨਾ ਹੋ ਜਾਣ । ਹੁਣ ਜਦੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੀਤੇ 2 ਸਾਲਾ ਤੋਂ ਕੰਮ ਕਰਦੀ ਆ ਰਹੀ ਹੈ, ਉਸਨੇ ਵੀ ਕਿਸਾਨਾਂ, ਜਿ਼ੰਮੀਦਾਰਾਂ, ਖੇਤ-ਮਜ਼ਦੂਰਾਂ ਅਤੇ ਲੋੜਵੰਦਾਂ ਨਾਲ ਆਪਣੇ ਚੋਣ ਮਨੋਰਥ ਪੱਤਰ ਵਿਚ ਬਹੁਤ ਸਾਰੇ ਵਾਅਦੇ ਕੀਤੇ ਸਨ ਜਿਨ੍ਹਾਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕਰ ਸਕੇ । ਇਸ ਦੀ ਬਦੌਲਤ ਕਾਂਗਰਸ ਹਕੂਮਤ ਵਿਰੁੱਧ ਵੀ ਪੰਜਾਬੀਆਂ ਤੇ ਸਿੱਖ ਕੌਮ ਵਿਚ ਵੱਡਾ ਰੋਸ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੂੰ ਜਿੰਮੀਦਾਰਾਂ, ਖੇਤ-ਮਜ਼ਦੂਰਾਂ ਅਤੇ ਰੰਘਰੇਟਿਆ ਵਿਚ ਉੱਠ ਰਹੇ ਵੱਡੇ ਰੋਹ ਤੋਂ ਖ਼ਬਰਦਾਰ ਕਰਦਾ ਹੋਇਆ ਇਹ ਗੁਜ਼ਾਰਿਸ ਕਰੇਗਾ ਕਿ ਉਪਰੋਕਤ ਘੱਗਰ ਦਰਿਆ ਨਾਲ ਸੰਬੰਧਿਤ ਜਿਨ੍ਹਾਂ ਜਿੰਮੀਦਾਰਾਂ ਦੀਆਂ ਜ਼ਮੀਨਾਂ ਕੇਵਲ 17 ਲੱਖ ਰੁਪਏ ਦੇ ਕੇ ਇਕਵਾਇਅਰ ਕੀਤੀਆ ਸਨ, ਉਨ੍ਹਾਂ ਦੀ ਬਾਕੀ ਰਕਮ 22 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਜੋ ਲੰਮੇ ਸਮੇਂ ਤੋਂ ਬਕਾਇਆ ਖੜ੍ਹੀ ਹੈ ਅਤੇ ਜੋ ਉਸਦਾ ਵਿਆਜ ਬਣਦਾ ਹੈ ਉਸਦਾ ਤੁਰੰਤ ਭੁਗਤਾਨ ਕਰੇ । ਸ. ਮਾਨ ਨੇ ਜਿ਼ੰਮੀਦਾਰ, ਖੇਤ-ਮਜ਼ਦੂਰ ਅਤੇ ਰੰਘਰੇਟਿਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਇਕੋ-ਇਕ ਸਿਆਸੀ ਜਮਾਤ ਹੈ ਜੋ ਸਭਨਾਂ ਲਈ ਬਰਾਬਰਤਾ ਦੇ ਆਧਾਰ ਤੇ ਇਨਸਾਫ਼, ਸਾਫ਼-ਸੁਥਰਾ ਰਿਸਵਤ ਤੋ ਰਹਿਤ ਰਾਜ ਪ੍ਰਬੰਧ ਕਾਇਮ ਕਰਨ ਅਤੇ ਭਗਤ ਰਵੀਦਾਸ ਜੀ ਦੀ ਵੱਡਮੁੱਲੀ ਸੋਚ ‘ਬੇਗਮਪੁਰਾ ਸ਼ਹਿਰ ਕੋ ਨਾਓ’ ਤੇ ਅਧਾਰਿਤ ਨਿਜਾਮ ਕਾਇਮ ਕਰ ਸਕਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸੰਗਰੂਰ ਅਤੇ ਬਠਿੰਡਾ ਹਲਕਿਆ ਤੋਂ ਵੋਟਾਂ ਪਾ ਕੇ ਪਾਰਲੀਮੈਂਟ ਵਿਚ ਭੇਜਣ ਤਾਂ ਕਿ ਇਸ ਸੋਚ ਨੂੰ ਅਮਲੀ ਰੂਪ ਲਾਗੂ ਕੀਤਾ ਜਾ ਸਕੇ ।

Webmaster

Lakhvir Singh

Shiromani Akali Dal (Amritsar)  

9781222567

About The Author

Related posts

Leave a Reply

Your email address will not be published. Required fields are marked *