Verify Party Member
Header
Header
ਤਾਜਾ ਖਬਰਾਂ

ਗ੍ਰਿਫ਼ਤਾਰੀ ਲਈ ਅਗਲਾ ਜੱਥਾ 9 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਜਾਵੇਗਾ : ਮਾਨ

ਗ੍ਰਿਫ਼ਤਾਰੀ ਲਈ ਅਗਲਾ ਜੱਥਾ 9 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਜਾਵੇਗਾ : ਮਾਨ

ਗ੍ਰਿਫ਼ਤਾਰੀ ਦੇਣ ਲਈ ਗਈਆ ਬੀਬੀਆਂ ਦੇ ਜਥੇ ਨੂੰ ਸ. ਮਾਨ ਨੇ ਜੀ-ਆਇਆ ਆਖਿਆ ਅਤੇ ਸਨਮਾਨਿਤ ਕੀਤਾ ਗਿਆ

ਫ਼ਤਹਿਗੜ੍ਹ ਸਾਹਿਬ, 04 ਮਾਰਚ ( ) “02 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋਂ ਦਿੱਲੀ ਪਾਰਲੀਮੈਂਟ ਅੱਗੇ ਗ੍ਰਿਫ਼ਤਾਰੀ ਦੇਣ ਲਈ ਭੇਜੇ ਗਏ ਬੀਬੀਆਂ ਦੇ ਜਥੇ ਨੇ ਦਿੱਲੀ ਪੁਲਿਸ ਦੇ ਜ਼ਬਰ-ਜੁਲਮਾਂ ਦਾ ਸਾਹਮਣਾ ਕਰਦੇ ਹੋਏ ਬਹੁਤ ਹੀ ਦਲੇਰੀ ਅਤੇ ਦ੍ਰਿੜਤਾ ਨਾਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਪਹੁੰਚਕੇ ਪਾਰਲੀਮੈਂਟ ਵੱਲ ਗ੍ਰਿਫ਼ਤਾਰੀ ਦੇਣ ਲਈ ਜਦੋਂ ਕੂਚ ਕੀਤਾ ਤਾਂ ਕੁਝ ਦੂਰੀ ਤੇ ਪੁਲਿਸ ਨੇ ਬੀਬੀ ਸੁਖਜੀਤ ਕੌਰ ਬਰਨਾਲਾ ਦੀ ਅਗਵਾਈ ਵਿਚ ਗਏ ਬੀਬੀਆਂ ਦੇ ਜਥੇ ਜਿਸ ਵਿਚ ਹਰਪਾਲ ਕੌਰ ਸੰਗਰੂਰ, ਭਿੰਦਰਜੀਤ ਕੌਰ ਸਿੱਧੂ ਕਾਹਨਸਿੰਘਵਾਲਾ, ਹਰਜੀਤ ਕੌਰ ਮੰਡੀਗੋਬਿੰਦਗੜ੍ਹ, ਗੁਰਮੀਤ ਕੌਰ ਸੀਹਾਪਾੜੀ ਅਤੇ 2 ਸਾਲਾ ਛੋਟੀ ਬੱਚੀ ਯਸ਼ਵੀ ਕੌਰ ਨੂੰ ਗ੍ਰਿਫ਼ਤਾਰ ਕਰਕੇ ਗੱਡੀਆਂ ਵਿਚ ਬਿਠਾ ਲਿਆ ਅਤੇ ਸਵੇਰ 1:36 ਮਿੰਟ ਤੋਂ ਲੈਕੇ 6 ਵਜੇ ਤੱਕ ਰਾਤ ਦੇ ਹਨ੍ਹੇਰੇ ਵਿਚ ਘੁੰਮਾਉਦੇ ਰਹੇ ਅਤੇ ਫਿਰ 6:15 ਤੇ ਅਣਦੱਸੀ ਥਾਂ ਤੇ ਸਿੰਘੂ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਲਿਜਾਕੇ ਇਨ੍ਹਾਂ ਨੂੰ ਛੱਡ ਦਿੱਤਾ । ਫਿਰ ਦੁਆਰਾ ਸਿੰਘੂ ਬਾਰਡਰ ਤੋਂ ਜਸਕਰਨ ਸਿੰਘ ਕਾਹਨਸਿੰਘਵਾਲਾ ਨੇ ਗੁਰੀਲਾ ਤਰੀਕੇ ਨਾਲ ਬੀਬੀਆਂ ਨੂੰ ਟੈਪੂਆਂ, ਆਟੋਆ, ਬੱਸਾਂ ਰਾਹੀ ਚੜ੍ਹਾਕੇ ਆਪਣੇ ਮਿਸ਼ਨ ਮੁਤਾਬਿਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 3 ਮਾਰਚ ਨੂੰ ਲਗਭਗ 1 ਵਜੇ ਪਹੁੰਚਾ ਦਿੱਤਾ । ਉਪਰੰਤ ਗੁਰਦੁਆਰਾ ਰਕਾਬਗੰਜ ਵਿਖੇ ਅਰਦਾਸ ਕਰਕੇ 5 ਬੀਬੀਆਂ ਦੇ ਜਥੇ ਨੂੰ ਸੰਸਾਰ ਸਿੰਘ ਪ੍ਰਧਾਨ ਦਿੱਲੀ, ਰਵਿੰਦਰ ਸਿੰਘ, ਜਥੇਦਾਰ ਖਾਨਪੁਰੀ ਨੇ ਸਿਰਪਾਓ ਨਾਲ ਸਨਮਾਨਿਤ ਕੀਤਾ ਅਤੇ ਬੀਬੀਆਂ ਪਾਰਲੀਮੈਟ ਵੱਲ ਗ੍ਰਿਫ਼ਤਾਰੀ ਦੇਣ ਲਈ ਬੜੇ ਹੌਸਲੇ ਵਿਚ ਨਾਅਰੇ ਤੇ ਜੈਕਾਰੇ ਲਗਾਉਦੀਆ ਕਾਲੇ ਕਾਨੂੰਨ ਰੱਦ ਕਰੋ, ਨੌਜ਼ਵਾਨ-ਕਿਸਾਨ ਰਿਹਾਅ ਕਰੋ, ਰਾਜ ਕਰੇਗਾ ਖ਼ਾਲਸਾ, ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿ਼ੰਦਾਬਾਦ, ਸਿਮਰਨਜੀਤ ਸਿੰਘ ਮਾਨ ਜਿ਼ੰਦਾਬਾਦ ਤੋਂ ਬਾਅਦ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਬੱਸ ਰਾਹੀ ਅਣਦੱਸੀ ਥਾਂ ਤੇ ਲੈ ਗਏ ਉਸ ਤੋਂ ਬਾਅਦ ਕੁਝ ਦੇਰ ਮੋਦੀ ਨਗਰ ਥਾਣੇ ਵਿਚ ਰੋਕਿਆ, ਉਸ ਤੋਂ ਬਾਅਦ ਨਬਜਗੜ ਹੁੰਦੇ ਹੋਏ ਕਰੀਬ 1 ਵਜੇ 45 ਮਿੰਟ ਤੇ ਮਿਤੀ 4 ਮਾਰਚ ਨੂੰ ਆਪਣੀ ਜਗ੍ਹਾਂ ਤੋਂ 25 ਕਿਲੋਮੀਟਰ ਦੂਰ ਹਨ੍ਹੇਰੇ ਵਿਚ ਅਣਦੱਸੀ ਥਾਂ ਤੇ ਛੱਡ ਦਿੱਤਾ । ਸੈਂਟਰ ਹਕੂਮਤ ਅਤੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੇਣ ਲਈ ਗਈਆ ਬੀਬੀਆਂ ਨਾਲ ਕੀਤੇ ਗਏ ਜ਼ਬਰ ਨੂੰ ਅਸੀਂ ਜਿਥੇ ਸ਼ਰਮਨਾਕ ਕਰਾਰ ਦਿੰਦੇ ਹਾਂ, ਉਥੇ ਬੀਬੀਆਂ ਵੱਲੋਂ ਆਪਣੇ ਮਿਸ਼ਨ ਦੀ ਪ੍ਰਾਪਤੀ ਲਈ ਦਿਖਾਈ ਗਈ ਦਲੇਰੀ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅੱਜ ਵਾਪਸ ਪਾਰਟੀ ਦੇ ਹੈੱਡਕੁਆਰਟਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਅਗਵਾਈ ਵਿਚ ਪਹੁੰਚੇ ਇਸ ਜਥੇ ਨੂੰ ਅਸੀਂ ਜੀ-ਆਇਆ ਆਖਦੇ ਹੋਏ ਪੂਰੀ ਸਾਨੋ-ਸੌਕਤ ਨਾਲ ਸਨਮਾਨ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ । ਇਸ ਮਿਸ਼ਨ ਦੀ ਪ੍ਰਾਪਤੀ ਲਈ ਪਾਰਟੀ ਵੱਲੋਂ ਅਗਲਾ ਜਥਾਂ 09 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਤੋਰਿਆ ਜਾਵੇਗਾ। ਜਿਸ ਦੀ ਅਗਵਾਈ ਅੰਮ੍ਰਿਤਪਾਲ ਸਿੰਘ ਸਿੱਧੂ ਲੌਗੋਵਾਲ ਕਰਨਗੇ ਜਿਨ੍ਹਾਂ ਵਿਚ ਸ. ਹਰਜੀਤ ਸਿੰਘ ਮੱਖੂ, ਬਲਕਾਰ ਸਿੰਘ ਵਾਲੀਆ ਅੰਮ੍ਰਿਤਸਰ, ਚਰਨ ਸਿੰਘ ਭੱਦਲਥੂਹਾ, ਪ੍ਰੀਤਮ ਸਿੰਘ ਭੋਲੀਆ ਸਾਮਿਲ ਹੋਣਗੇ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਤੋਂ ਵਾਪਸ ਆਏ ਬੀਬੀਆਂ ਦੇ ਜਥੇ ਦਾ ਸਵਾਗਤ ਕਰਦੇ ਸਮੇਂ ਅਤੇ 09 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜਾਣ ਵਾਲੇ ਜਥੇ ਦਾ ਐਲਾਨ ਕਰਦੇ ਹੋਏ ਇਕ ਪ੍ਰੈਸ ਮਿਲਣੀ ਦੌਰਾਨ ਦਿੱਤੀ । ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਔਰੰਗਜੇਬ ਸਮੇਂ ਦਿੱਲੀ ਦੇ ਹਾਕਮ ਹਿੰਦੂਆਂ ਅਤੇ ਸਿੱਖਾਂ ਨਾਲ ਜ਼ਬਰ-ਜੁਲਮ ਕਰਦੇ ਸਨ, ਉਸੇ ਤਰ੍ਹਾਂ ਹੁਣ ਦਿੱਲੀ ਦੀ ਮੋਦੀ ਹਕੂਮਤ ਇਥੋਂ ਦੇ ਮੁਸਲਮਾਨਾਂ ਨਾਲ ਅਤੇ ਘੱਟ ਗਿਣਤੀ ਕੌਮਾਂ ਨਾਲ ਕਰ ਰਹੀ ਹੈ । ਜਦੋਂਕਿ ਉਸ ਸਮੇਂ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਨੇ ਇਸ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਦਿੱਲੀ ਵਿਖੇ ਜਾ ਕੇ ਆਪਣੀ ਸ਼ਹਾਦਤ ਦਿੱਤੀ ਸੀ । ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦਾ 400 ਸਾਲਾ ਅਵਤਾਰ ਪੁਰਬ 19 ਅਪ੍ਰੈਲ ਨੂੰ ਆ ਰਿਹਾ ਹੈ । ਅਸੀਂ ਵੀ ਉਨ੍ਹਾਂ ਦੇ ਪਦਚਿੰਨ੍ਹਾਂ ਤੇ ਚੱਲਦੇ ਹੋਏ ਦਿੱਲੀ ਵਿਖੇ ਗੁਰਦੁਆਰਾ ਸੀਸਗੰਜ ਵਿਖੇ ਪਹੁੰਚਕੇ ਪਹਿਲੇ ਅਰਦਾਸ ਕਰਾਂਗੇ, ਉਪਰੰਤ ਆਪਣੇ ਹੱਥਾਂ ਵਿਚ ਨਿਸ਼ਾਨ ਸਾਹਿਬ ਲੈਕੇ ਲਾਲ ਕਿਲ੍ਹੇ ਵੱਲ ਕੂਚ ਕਰਾਂਗੇ ਅਤੇ ਉਥੇ ਜਾ ਕੇ ਆਪਣਾ ਇਹ ਕੌਮੀ ਨਿਸ਼ਾਨ ਸਾਹਿਬ ਜੋ ਸਰਬੱਤ ਦੇ ਭਲੇ ਅਤੇ ਬਦੀ ਉਤੇ ਨੇਕੀ ਦੀ ਫ਼ਤਹਿ ਦਾ ਪ੍ਰਤੀਕ ਨਿਸ਼ਾਨ ਹੈ ਅਤੇ ਜੋ ਹਰ ਜ਼ਬਰ-ਜੁਲਮ ਵਿਰੁੱਧ ਜੂਝਣ ਦਾ ਸੰਦੇਸ਼ ਦਿੰਦਾ ਹੈ ਉਹ ਜਾ ਕੇ ਲਾਲ ਕਿਲ੍ਹੇ ਤੇ ਝੁਲਾਵਾਂਗੇ । 19 ਅਪ੍ਰੈਲ ਨੂੰ ਸਮੁੱਚੇ ਕਿਸਾਨਾਂ-ਮਜ਼ਦੂਰਾਂ, ਪੰਜਾਬੀਆਂ ਤੇ ਸਿੱਖ ਕੌਮ ਨੂੰ ਦਿੱਲੀ ਗੁਰਦੁਆਰਾ ਸੀਸਗੰਜ ਵਿਖੇ ਪਹੁੰਚਣ ਦੀ ਸੰਜ਼ੀਦਾ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਜਦੋਂ ਲਦਾਖ ਵਿਚ ਚੀਨ ਫ਼ੌਜ ਅੱਗੇ ਵੱਧ ਰਹੀ ਸੀ, ਤਾਂ ਸਿੱਖ ਰੈਜਮੈਟ ਨੇ ਉਥੇ ਪਹੁੰਚਕੇ ਨਿਸ਼ਾਨ ਸਾਹਿਬ ਝੁਲਾਉਦੇ ਹੋਏ ਚੀਨੀ ਫ਼ੌਜ ਨੂੰ ਅੱਗੇ ਵੱਧਣ ਤੋਂ ਰੋਕਿਆ ਫਿਰ ਚੀਨ ਫ਼ੌਜ ਨਿਸ਼ਾਨ ਸਾਹਿਬ ਤੋਂ 1 ਇੰਚ ਵੀ ਅੱਗੇ ਨਹੀਂ ਵੱਧ ਸਕੀ । ਬੀਤੇ ਸਮੇਂ ਵਿਚ ਵੀ ਮੁਗਲਾਂ, ਅਫ਼ਗਾਨਾਂ, ਅੰਗਰੇਜ਼ਾਂ ਦੇ ਹਮਲਿਆ ਸਮੇਂ ਇਹ ਨਿਸ਼ਾਨ ਸਾਹਿਬ ਹੀ ਸੱਚ ਦੇ ਮੈਦਾਨ ਨੂੰ ਫ਼ਤਹਿ ਕਰਦੇ ਰਹੇ ਹਨ ਅਤੇ ਸਾਡੇ ਵੱਲੋਂ ਇਹ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਤੇ ਝੂਲਾਉਣਾ ਬਿਲਕੁਲ ਜਾਇਜ ਜਮਹੂਰੀਅਤ ਅਤੇ ਅਮਨਪੱਖੀ ਅਮਲ ਹੋਵੇਗਾ ।

ਉਨ੍ਹਾਂ ਐਸ.ਜੀ.ਪੀ.ਸੀ. ਦੀ ਸਿੱਖ ਕੌਮ ਦੀ ਪਾਰਲੀਮੈਂਟ ਸੰਬੰਧੀ ਪ੍ਰਸ਼ਨ ਪੁੱਛਣ ਉਤੇ ਜੁਆਬ ਦਿੱਤਾ ਕਿ ਇਹ ਸਾਡੀ ਏਸੀਆ ਦੀ ਸਭ ਤੋਂ ਪਹਿਲੀ ਅਤੇ ਪੁਰਾਤਨ ਸਿੱਖ ਪਾਰਲੀਮੈਟ ਹੈ, ਜੋ 1925 ਵਿਚ ਹੋਂਦ ‘ਚ ਆਈ ਸੀ । ਜਿੰਨੀਆਂ ਵੀ ਵਿਧਾਨਿਕ ਸੰਸਥਾਵਾਂ, ਅਸੈਬਲੀ, ਪਾਰਲੀਮੈਂਟ, ਮਿਊਸੀਪਲ ਕਾਰਪੋਰੇਸ਼ਨ, ਕੌਸਲਾਂ ਅਤੇ ਹੋਰ ਸੰਸਥਾਵਾਂ ਹਨ, ਇਨ੍ਹਾਂ ਦੀ ਕਾਨੂੰਨ 5 ਸਾਲਾ ਬਾਅਦ ਚੋਣ ਹੁੰਦੀ ਹੈ । ਐਸ.ਜੀ.ਪੀ.ਸੀ. ਨੂੰ ਵੀ ਕਾਨੂੰਨੀ ਮਾਨਤਾ ਪ੍ਰਾਪਤ ਹੈ ਅਤੇ ਕਾਨੂੰਨ ਰਾਹੀ ਹੀ ਹੋਂਦ ਵਿਚ ਆਈ ਸੀ । ਇਸਦੀਆਂ ਚੋਣਾਂ ਵੀ ਹਰ 5 ਸਾਲ ਬਾਅਦ ਹੁੰਦੀਆ ਹਨ । ਪਰ ਹੁਕਮਰਾਨਾਂ ਨੇ ਬੀਤੇ 10 ਸਾਲਾ ਤੋਂ 2011 ਤੋਂ ਬਾਅਦ ਇਸ ਸਭ ਤੋਂ ਪੁਰਾਣੀ ਪਾਰਲੀਮੈਟ ਦੀ ਜਰਨਲ ਚੋਣ ਹੀ ਨਹੀਂ ਕਰਵਾਈ । ਜੋ ਆਪਣੀ ਭਾਈਵਾਲ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਜ਼ਬਰੀ ਸਿੱਖ ਕੌਮ ਦੀ ਸੰਸਥਾਂ ਉਤੇ ਕਬਜਾ ਜਾਰੀ ਰੱਖਣ ਦੇ ਗੈਰ-ਜਮਹੂਰੀਅਤ ਅਮਲ ਹਨ । ਜਦੋਂਕਿ ਇਹ ਬਾਦਲ ਦਲੀਏ ਇਸ ਸੰਸਥਾਂ ਦੇ ਸਮੁੱਚੇ ਸਾਧਨਾਂ, ਗੁਰੂ ਦੀ ਗੋਲਕ, ਗੁਰੂਘਰ ਦੀਆਂ ਜ਼ਮੀਨਾਂ-ਜ਼ਾਇਦਾਦਾਂ ਦੀ ਨਿਰੰਤਰ ਦੁਰਵਰਤੋਂ ਕਰਦੇ ਹੋਏ ਘਪਲੇ ਵੀ ਕਰਦੇ ਆ ਰਹੇ ਹਨ ਅਤੇ ਇਸ ਵਿਚ ਰਿਸਵਤਖੋਰੀ ਨੂੰ ਵੀ ਬੁੜਾਵਾ ਦੇ ਰਹੇ ਹਨ । ਸਾਡੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਇਨ੍ਹਾਂ ਨੇ ਸਾਜਿ਼ਸ ਅਧੀਨ ਵੇਚ ਦਿੱਤਾ ਹੈ ਅਤੇ ਅਲੋਪ ਕਰ ਦਿੱਤਾ ਹੈ । ਇਸ ਸੰਬੰਧੀ ਕੋਈ ਕਾਨੂੰਨੀ ਅਮਲ ਨਹੀਂ ਹੋ ਰਿਹਾ ਜੋ ਸਿੱਖ ਕੌਮ ਦੀ ਬਰਦਾਸਤ ਤੋਂ ਬਾਹਰ ਹੈ । ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਸਿੱਖ ਕੌਮ ਦੀ ਪਾਰਲੀਮੈਂਟ ਦੇ ਪ੍ਰਬੰਧ ਵਿਚ ਪਾਰਦਰਸੀ ਕਾਇਮ ਰੱਖਣ ਹਿੱਤ ਹੁਕਮਰਾਨ ਤੁਰੰਤ ਇਸਦੀਆਂ ਜਰਨਲ ਚੋਣਾਂ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਆਪਣੇ ਵੋਟ ਹੱਕ ਰਾਹੀ ਫੈਸਲਾ ਕਰਨ ਦਾ ਹੱਕ ਦੇਣ । ਸ. ਮਾਨ ਨੇ ਚੱਲ ਰਹੇ ਕਿਸਾਨ ਸੰਘਰਸ਼ ਸੰਬੰਧੀ ਖਿਆਲਾਤ ਪ੍ਰਗਟਾਉਦੇ ਹੋਏ ਕਿਹਾ ਕਿ ਸ੍ਰੀ ਮੋਦੀ ਨੂੰ ਗੈਰ ਦਲੀਲ ਆਪਣੀ ਜਿੱਦ ਛੱਡਕੇ ਸਮੁੱਚੇ ਮੁਲਕ ਦੇ ਕਿਸਾਨਾਂ ਵਿਰੁੱਧ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਜਿਥੇ ਤੁਰੰਤ ਖਤਮ ਕਰ ਦੇਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ, ਉਥੇ ਐਮ.ਐਸ.ਪੀ. ਸੰਬੰਧੀ ਕਾਨੂੰਨ ਨੂੰ ਬਣਾਕੇ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਸਮੁੱਚੇ ਮੁਲਕ ਵਿਚ ਹੁਕਮਰਾਨਾਂ ਦੀਆਂ ਗਲਤ ਨੀਤੀਆ ਦੀ ਬਦੌਲਤ ਫੈਲ ਰਹੀ ਅਰਾਜਕਤਾ ਦਾ ਅੰਤ ਹੋ ਸਕੇ । ਵਰਨਾ ਇਸਦੇ ਲਈ ਸਮੁੱਚੇ ਮੁਲਕ ਵਿਚ ਅਫਰਾ-ਤਫਰੀ ਪੈਦਾ ਕਰਨ ਲਈ ਹੁਕਮਰਾਨ ਜਿ਼ੰਮੇਵਾਰ ਹੋਣਗੇ । ਸ. ਮਾਨ ਨੇ ਕਿਹਾ ਕਿ ਜੋ ਮੁਲਕ ਦੇ ਪੈਟਰੋਲ ਪੰਪਾਂ ਉਤੇ ਮੋਦੀ ਦੇ ਫੋਟੋਆਂ ਵਾਲੇ ਫਲੈਕਸ ਲੱਗੇ ਹੋਏ ਹਨ, ਉਹ ਮੋਦੀ ਹਕੂਮਤ ਦੀ ਵੱਡੀ ਬਦਨਾਮੀ ਦਾ ਕਾਰਨ ਬਣ ਰਹੇ ਹਨ । ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੋਹ ਰਹੀਆ ਹਨ ਜਿਸ ਨਾਲ ਹਰ ਪੈਟਰੋਲ ਪਵਾਉਣ ਵਾਲਾ ਮੋਦੀ ਨੂੰ ਗਾਲਾਂ ਕੱਢਕੇ ਜਾਂਦਾ ਹੈ । ਇਸ ਲਈ ਬਿਹਤਰ ਹੋਵੇਗਾ ਕਿ ਇਹ ਫਲੈਕਸ ਪੈਟਰੋਲ ਪੰਪਾਂ ਤੋਂ ਉਤਰਵਾ ਦਿੱਤੇ ਜਾਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਿਨ੍ਹਾਂ ਬਾਦਲ ਦਲੀਆ ਦਾ ਹੁਕਮਰਾਨ ਐਸ.ਜੀ.ਪੀ.ਸੀ. ਤੇ ਜ਼ਬਰੀ ਕਬਜਾ ਕਾਇਮ ਰਖਵਾਉਣ ਦਾ ਅਮਲ ਕਰ ਰਹੇ ਹਨ, ਉਨ੍ਹਾਂ ਬਾਦਲ ਦਲੀਆ ਤੋਂ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਪੂਰੀ ਖਫਾ ਅਤੇ ਰੋਹ ਵਿਚ ਹਨ । ਇਸ ਲਈ ਹੁਕਮਰਾਨ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦਾ ਐਲਾਨ ਕਰਕੇ ਪੰਜਾਬੀਆ ਤੇ ਸਿੱਖ ਕੌਮ ਵਿਚ ਉੱਠੇ ਰੋਹ ਨੂੰ ਸ਼ਾਂਤ ਕਰਨਗੇ ।

ਅੱਜ ਦੀ ਪ੍ਰੈਸ ਕਾਨਫਰੰਸ ਵਿਚ ਸ. ਮਾਨ ਤੋਂ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ ਪ੍ਰਧਾਨ ਕਿਸਾਨ ਯੂਨੀਅਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ (ਤਿੰਨੋ ਜਰਨਲ ਸਕੱਤਰ), ਹਰਭਜਨ ਸਿੰਘ ਕਸ਼ਮੀਰੀ, ਲਖਵੀਰ ਸਿੰਘ ਸੌਟੀ, ਹਰਜੀਤ ਸਿੰਘ ਗੱਗੜਵਾਲ, ਸੁਖਜੀਤ ਸਿੰਘ ਡਰੋਲੀ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਬਲਜਿੰਦਰ ਸਿੰਘ ਲਸੋਈ, ਗੁਰਮੁੱਖ ਸਿੰਘ ਸਮਸਪੁਰ, ਸਿਵਦੇਵ ਸਿੰਘ ਫੌ਼ਜੀ, ਕੁਲਦੀਪ ਸਿੰਘ ਦੁਭਾਲੀ, ਗੁਰਪ੍ਰੀਤ ਸਿੰਘ ਲਾਡਬਜਾਰਾ, ਕੁਲਵਿੰਦਰ ਸਿੰਘ ਖ਼ਾਲਿਸਤਾਨੀ, ਰਣਦੀਪ ਸਿੰਘ ਅਤੇ ਗ੍ਰਿਫ਼ਤਾਰੀ ਤੋਂ ਵਾਪਸ ਆਈਆ ਬੀਬੀਆਂ ਹਾਜਰ ਸਨ ।


About The Author

Related posts

Leave a Reply

Your email address will not be published. Required fields are marked *