Select your Top Menu from wp menus
Header
Header

ਗੋਬਿੰਦ ਸਿੰਘ ਲੌਗੋਵਾਲ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਪਾਰਲੀਮੈਂਟ ਦੇ ਮੁੱਖੀ ਹਨ, ਨਾ ਕਿ ਕਿਸੇ ਸਿਆਸੀ ਪਾਰਟੀ ਦੇ : ਮਾਨ

ਗੋਬਿੰਦ ਸਿੰਘ ਲੌਗੋਵਾਲ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਪਾਰਲੀਮੈਂਟ ਦੇ ਮੁੱਖੀ ਹਨ, ਨਾ ਕਿ ਕਿਸੇ ਸਿਆਸੀ ਪਾਰਟੀ ਦੇ : ਮਾਨ

ਸੰਗਰੂਰ, 18 ਅਪ੍ਰੈਲ ( ) “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸੰਸਥਾਂ ਸਮੁੱਚੀ ਸਿੱਖ ਕੌਮ ਦੀ ਸੰਸਥਾਂ ਹੈ, ਨਾ ਕਿ ਕਿਸੇ ਇਕ ਸਿਆਸੀ ਪਾਰਟੀ ਦੀ । ਇਸ ਲਈ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਵੱਲੋਂ ਕਿਸੇ ਇਕ ਸਿਆਸੀ ਪਾਰਟੀ ਲਈ ਪ੍ਰਚਾਰ ਕਰਨ ਦੀ ਗੱਲ ਸਿੱਖ ਕੌਮ ਦੇ ਵੱਡੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਕੌਮਾਂਤਰੀ ਪੱਧਰ ਤੇ ਸਤਿਕਾਰ ਨੂੰ ਘਟਾਉਣ ਵਾਲੀ ਕਾਰਵਾਈ ਹੈ । ਕਿਉਂਕਿ ਸ. ਲੌਗੋਵਾਲ ਬੀਤੇ ਦਿਨੀ ਸੰਗਰੂਰ-ਬਰਨਾਲੇ ਜਾ ਕੇ ਬਾਦਲ ਅਕਾਲੀ ਦਲ ਦੇ ਸੰਗਰੂਰ ਲੋਕ ਸਭਾ ਹਲਕੇ ਦੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ । ਜਦੋਂਕਿ ਸ. ਪਰਮਿੰਦਰ ਸਿੰਘ ਢੀਂਡਸਾ ਦੇ ਤੁਜਰਬੇਕਾਰ ਬਜੁਰਗ ਸਿਆਸਤਦਾਨ ਸ. ਸੁਖਦੇਵ ਸਿੰਘ ਢੀਂਡਸਾ ਆਪਣੇ ਪੁੱਤਰ ਨੂੰ ਇਸ ਚੋਣ ਲੜਨ ਦੇ ਬਿਲਕੁਲ ਹੱਕ ਵਿਚ ਨਹੀਂ ਹਨ ਅਤੇ ਨਾ ਹੀ ਉਹ ਆਪਣੇ ਪੁੱਤਰ ਨੂੰ ਜਿਤਾਉਣ ਲਈ ਕੋਈ ਅਮਲ ਕਰ ਰਹੇ ਹਨ । ਜਦੋਂ ਅਜਿਹੇ ਤੁਜਰਬੇਕਾਰ ਸਿਆਸਤਦਾਨ ਇਕ ਦੂਰਅੰਦੇਸ਼ੀ ਵਾਲਾ ਫੈਸਲਾ ਲੈ ਰਹੇ ਹਨ ਤਾਂ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਸੰਸਥਾਂ ਦੇ ਮੁੱਖੀ ਵੱਲੋ ਅਜਿਹਾ ਅਮਲ ਕਰਨਾ ਹੋਰ ਵੀ ਨਮੋਸੀ ਵਾਲਾ ਤੇ ਦੁੱਖਦਾਇਕ ਵਰਤਾਰ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਬਿੰਦ ਸਿੰਘ ਲੌਗੋਵਾਲ ਵੱਲੋਂ ਆਪਣੀਆ ਕੌਮੀ, ਧਾਰਮਿਕ ਜਿ਼ੰਮੇਵਾਰੀਆਂ ਨੂੰ ਨਜ਼ਰ ਅੰਦਾਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 75ਵਾਰੀ ਅਪਮਾਨ ਕਰਵਾਉਣ ਵਾਲੇ ਅਤੇ ਸਿਰਸੇ ਵਾਲੇ ਬਲਾਤਕਾਰੀ ਤੇ ਕਾਤਲ ਸਾਧ ਦੀ ਸਰਪ੍ਰਸਤੀ ਕਰਨ ਵਾਲੇ ਬਾਦਲ ਦਲੀਆ ਲਈ ਪ੍ਰਚਾਰ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੀ ਤੋਹੀਨ ਕਰਨ ਦੇ ਅਮਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹਨ ਕਿ ਅਸੀਂ 18 ਸਤੰਬਰ 2018 ਨੂੰ ਜਦੋਂ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ 200 ਸਾਲ ਪੁਰਾਣੀ ਇਤਿਹਾਸਿਕ ਡਿਊੜ੍ਹੀ ਨੂੰ ਢਾਹੁਣ ਦੇ ਐਸ.ਜੀ.ਪੀ.ਸੀ. ਅਮਲ ਕਰਨ ਜਾ ਰਹੀ ਸੀ ਅਤੇ ਸਾਡੇ ਵੱਲੋਂ ਮਜ਼ਬੂਤੀ ਨਾਲ ਪੱਤਰ ਲਿਖਿਆ ਗਿਆ ਸੀ, ਉਸ ਸਮੇਂ ਤਾਂ ਇਹ ਪੰਥ ਵਿਰੋਧੀ ਕਾਰਵਾਈ ਰੱਦ ਕਰ ਦਿੱਤੀ ਗਈ ਸੀ । ਪਰ ਹੁਣ ਫਿਰ ਉਸੇ ਮੰਦਭਾਵਨਾ ਨੂੰ ਲੈਕੇ ਕਾਰ-ਸੇਵਾ ਵਾਲੇ ਬਾਬਿਆ ਰਾਹੀ ਸ. ਗੋਬਿੰਦ ਸਿੰਘ ਲੌਗੋਵਾਲ ਦੀ ਅਗਵਾਈ ਵਿਚ ਇਹ ਬਜਰ ਗੁਸਤਾਖੀ ਕਰਨਾ ਸਪੱਸਟ ਕਰਦਾ ਹੈ ਕਿ ਸ. ਲੌਗੋਵਾਲ ਅਤੇ 11 ਮੈਬਰੀ ਅਗਜੈਕਟਿਵ ਕਮੇਟੀ ਸਿੱਖ ਵਿਰੋਧੀ ਜਮਾਤਾਂ ਬੀਜੇਪੀ-ਆਰ.ਐਸ.ਐਸ ਦੀਆਂ ਸਾਜਿ਼ਸਾਂ ਦਾ ਸਿ਼ਕਾਰ ਹੋ ਕੇ ਪੁਰਾਤਨ ਯਾਦਗਰਾਂ, ਇਤਿਹਾਸਿਕ ਸਥਾਨਾਂ, ਵਿਰਸੇ ਅਤੇ ਵਿਰਾਸਤ ਨੂੰ ਖ਼ਤਮ ਕਰਨ ਤੇ ਲੱਗੇ ਹੋਏ ਹਨ, ਜਿਸ ਲਈ ਸਿੱਧੇ ਤੌਰ ਤੇ ਸ. ਲੌਗੋਵਾਲ ਅਤੇ 11 ਮੈਬਰੀ ਅਗਜੈਕਟਿਵ ਕਮੇਟੀ ਦੋਸ਼ੀ ਹੈ । ਜਦੋਂ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਕੀਤੀਆ ਜਾ ਰਹੀਆ ਹਨ ਅਤੇ ਦੂਸਰੇ ਪਾਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਆਗੂਆਂ ਦੀ ਸਿਆਸੀ ਤਾਕਤ ਨੂੰ ਮਜ਼ਬੂਤ ਕਰਨ ਲਈ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਅਤੇ ਉਸਦੇ ਸਾਧਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂ ਹੁਣ ਸਿੱਖ ਕੌਮ ਇਨ੍ਹਾਂ ਕੋਲੋ ਜਨਤਕ ਤੌਰ ਤੇ ਜੁਆਬ ਮੰਗੇ ਕੀ ਉਹ ਇਸ ਕੌਮੀ ਸੰਸਥਾਂ ਦੀ ਅਗਵਾਈ ਕਰਨ ਦੇ ਯੋਗ ਹੈ ਕਿ ਨਹੀਂ ?

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *