Select your Top Menu from wp menus
Header
Header
ਤਾਜਾ ਖਬਰਾਂ

ਗੈਰ-ਸਮਾਜਿਕ ਕੰਮ ਕਰਨ ਵਾਲੇ ਗੈਗਸਟਰ ਦੀਆਂ ਕਾਰਵਾਈਆ ਬੰਦ ਕਰਨ ਦੇ ਅਮਲ ਸਹੀ, ਪਰ ਝੂਠੇ ਪੁਲਿਸ ਮੁਕਾਬਲਿਆ ਵਿਚ ਮਨੁੱਖਤਾ ਦਾ ਕਤਲੇਆਮ ਨਹੀਂ ਕਰਨ ਦਿੱਤਾ ਜਾਵੇਗਾ ਼ ਮਾਨ

ਗੈਰ-ਸਮਾਜਿਕ ਕੰਮ ਕਰਨ ਵਾਲੇ ਗੈਗਸਟਰ ਦੀਆਂ ਕਾਰਵਾਈਆ ਬੰਦ ਕਰਨ ਦੇ ਅਮਲ ਸਹੀ, ਪਰ ਝੂਠੇ ਪੁਲਿਸ ਮੁਕਾਬਲਿਆ ਵਿਚ ਮਨੁੱਖਤਾ ਦਾ ਕਤਲੇਆਮ ਨਹੀਂ ਕਰਨ ਦਿੱਤਾ ਜਾਵੇਗਾ ਼ ਮਾਨ

ਚੰਡੀਗੜ੍ਹ, 25 ਮਾਰਚ ( ) “ਜੋ ਪੰਜਾਬ ਦੀ ਨਵੀਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਪੰਜਾਬੀਆਂ ਤੇ ਸਿੱਖ ਕੌਮ ਨਾਲ ਚੋਣਾਂ ਤੋਂ ਪਹਿਲਾ ਇਹ ਬਚਨ ਕੀਤਾ ਸੀ ਕਿ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਕੰਮ ਕਰਨ ਵਾਲੇ ਗੈਗਸਟਰਾਂ ਨੂੰ ਬਿਲਕੁਲ ਵੀ ਵੱਧਣ-ਫੁੱਲਣ ਨਹੀਂ ਦਿੱਤਾ ਜਾਵੇਗਾ ਅਤੇ ਇਸ ਨੂੰ ਖ਼ਤਮ ਕਰਕੇ ਰਹਾਂਗੇ । ਉਸ ਕੀਤੇ ਬਚਨ ਨੂੰ ਪੂਰਨ ਕਰਨ ਹਿੱਤ ਜੋ ਕਾਰਵਾਈਆ ਦੀ ਸੁਰੂਆਤ ਕੀਤੀ ਜਾ ਰਹੀ ਹੈ, ਅਸੀਂ ਉਸਦਾ ਸਵਾਗਤ ਕਰਾਂਗੇ ਅਤੇ ਹਰ ਤਰ੍ਹਾਂ ਸਮਾਜਿਕ ਬੁਰਾਈਆ ਨੂੰ ਖ਼ਤਮ ਕਰਨ ਲਈ ਸਹਿਯੋਗ ਵੀ ਕਰਾਂਗੇ, ਪਰ ਜੇਕਰ ਜ਼ਬਰ-ਜੁਲਮ ਦੀ ਹਕੂਮਤੀ ਪੁਰਾਤਨ ਰਵਾਇਤ ਉਤੇ ਅਮਲ ਕਰਦੇ ਹੋਏ ਗੈਗਸਟਰਾਂ, ਅਪਰਾਧੀਆ ਜਾਂ ਸਮੱਗਲਰਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰ-ਮੁਕਾਉਣ ਦੀ ਗੱਲ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਮਨੁੱਖਤਾ ਮਾਰੂ ਅਤੇ ਗੈਰ-ਇਨਸਾਨੀਅਤ ਅਮਲਾਂ ਦੀ ਪੰਜਾਬ ਦੀ ਕੈਪਟਨ ਸਰਕਾਰ ਅਤੇ ਸਿੱਖ ਕੌਮ ਦੀ ਕਾਤਲ ਕਾਂਗਰਸ ਜਮਾਤ ਨੂੰ ਅਜਿਹੀ ਇਜ਼ਾਜਤ ਅਸੀਂ ਬਿਲਕੁਲ ਨਹੀਂ ਦੇਵਾਂਗੇ । ਕਿਉਂਕਿ ਅਸੀਂ ਜਦੋਂ ਵੀ ਪਾਕਿਸਤਾਨ ਦੀ ਸਰਹੱਦ ਉਤੇ ਘੁਸਪੈਠ ਹੋਣ ਜਾਂ ਸਮੱਗਲਰ ਕਹਿਕੇ ਫੋਰਸਾ ਵੱਲੋਂ ਇਨਸਾਨੀ ਜਿੰਦਗੀਆਂ ਨੂੰ ਖ਼ਤਮ ਕਰਨ ਦੀ ਗੱਲ ਹੁੰਦੀ ਹੈ, ਉਸਦੀ ਨਿਰੰਤਰ ਵਿਰੋਧਤਾ ਕਰਦੇ ਆਏ ਹਾਂ । ਕਸ਼ਮੀਰ ਵਿਚ ਵੀ ਜਦੋਂ ਉਥੇ ਫੋਰਸਾ ਕਸ਼ਮੀਰੀ ਅਵਾਮ ਨੂੰ ਗੈਰ-ਕਾਨੂੰਨੀ ਤਰੀਕੇ ਖ਼ਤਮ ਕਰਨ ਜਾਂ ਮਾਰਨ ਦੇ ਅਮਲ ਕਰਦੀਆ ਹਨ ਉਸਦਾ ਵੀ ਅਸੀਂ ਨਿਰੰਤਰ ਵਿਰੋਧ ਕਰਦੇ ਆਏ ਹਾਂ ਅਤੇ ਪੰਜਾਬ ਵਿਚ ਜਿਥੇ ਵੀ ਪੁਲਿਸ ਨੇ ਨੌਜ਼ਵਾਨਾਂ ਨਾਲ ਜ਼ਬਰ-ਜੁਲਮ ਕਰਦੇ ਹੋਏ ਇਨਸਾਨੀ ਜਿੰਦਗੀਆਂ ਦਾ ਨੁਕਸਾਨ ਕੀਤਾ, ਜਿਵੇ ਦਰਸ਼ਨ ਸਿੰਘ ਲੋਹਾਰਾ, ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡੱਬਵਾਲੀ, ਜਗਜੀਤ ਸਿੰਘ ਜੰਮੂ, ਜਸਪਾਲ ਸਿੰਘ ਚੌੜ ਸਿੱਧਵਾ, ਬਲਕਾਰ ਸਿੰਘ ਮੁੰਬਈ, ਗੁਰਜੀਤ ਸਿੰਘ, ਕ੍ਰਿਸ਼ਨ ਭਗਵਾਨ ਸਿੰਘ ਆਦਿ ਦਾ ਕਤਲੇਆਮ ਹੋਇਆ ਤਾਂ ਅਸੀਂ ਹਕੂਮਤੀ ਅਤੇ ਪੁਲਿਸ ਦੇ ਇਨ੍ਹਾਂ ਗੈਰ-ਇਨਸਾਨੀ ਅਮਲਾਂ ਦੀ ਵਿਰੋਧਤਾ ਕਰਦੇ ਆਏ ਹਾਂ । ਅਸੀਂ ਅਪਰਾਧ ਨੂੰ ਤਾਂ ਖ਼ਤਮ ਕਰਨ ਦੇ ਹਾਮੀ ਹਾਂ । ਲੇਕਿਨ ਅਪਰਾਧੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਨ ਜਾਂ ਤਸੱਦਦ-ਜੁਲਮ ਕਰਕੇ ਮਾਰਨ ਦੇ ਅਣਮਨੁੱਖੀ ਕਾਰਵਾਈਆ ਦਾ ਹਮੇਸ਼ਾਂ ਵਿਰੋਧ ਕੀਤਾ ਹੈ । ਇਸ ਲਈ ਅਜਿਹੀਆ ਕਾਰਵਾਈਆ ਸਹਿਣ ਨਹੀਂ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਹਕੂਮਤ ਅਤੇ ਬੀਤੇ ਸਮੇਂ ਦੇ ਕਾਤਲ ਪੁਲਿਸ ਅਫ਼ਸਰਾਂ ਵੱਲੋ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆ ਅਜਿਹੇ ਅਣਮਨੁੱਖੀ ਅਮਲਾਂ ਦੀ ਇਜ਼ਾਜਤ ਨਾ ਦੇਣ ਤੇ ਇਸਦੇ ਨਤੀਜਿਆ ਤੋਂ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਦੋਵੇ ਤਰ੍ਹਾਂ ਦੀ ਦਹਿਸਤਗਰਦੀ ਦੇ ਵਿਰੁੱਧ ਹਾਂ । ਭਾਵੇ ਉਹ ਸਟੇਟ ਵੱਲੋ ਹੋਵੇ, ਭਾਵੇ ਸਟੇਟਲੈਸ ਪੀਪਲਜ਼ ਜਾਂ ਕੌਮਾਂ ਵੱਲੋਂ ਹੋਵੇ । ਕਿਉਂਕਿ ਦਹਿਸਤਗਰਦੀ ਇਨਸਾਨੀਅਤ ਕਦਰਾ-ਕੀਮਤਾ ਅਤੇ ਸਮਾਜ ਦੇ ਉੱਚ ਨਿਯਮਾਂ ਦਾ ਘਾਣ ਕਰਨ ਵਾਲੀ ਅਤੇ ਸਮਾਜ ਦੇ ਮਾਹੌਲ ਨੂੰ ਗੰਧਲਾ ਕਰਨ ਵਾਲੀਆ ਹੁੰਦੀਆ ਹਨ । ਜਦੋਂਕਿ ਸਿੱਖ ਕੌਮ ਬਿਨ੍ਹਾਂ ਕਿਸੇ ਭੇਦ-ਭਾਵ ਦੇ ਆਪਣੀ ਪੂਰਨ ਆਜ਼ਾਦੀ ਨਾਲ ਹਰ ਇਨਸਾਨ, ਧਰਮ, ਕੌਮ, ਫਿਰਕੇ ਆਦਿ ਨੂੰ ਵੱਧਣ-ਫੁੱਲਣ, ਅਮਨਮਈ ਅਤੇ ਜਮਹੂਰੀਅਤ ਤਰੀਕੇ ਜਿੰਦਗੀ ਜਿਊਣ ਵਾਲੇ ਨਿਯਮਾਂ ਦੀ ਪੈਰਵੀ ਕਰਦੀ ਹੈ ਅਤੇ ਅਸੀਂ ਮਨੁੱਖੀ ਜਾਨਾਂ ਦੀ ਕਦਰ ਦੇ ਹਾਮੀ ਹਾਂ । ਅਪਰਾਧ ਨੂੰ ਖ਼ਤਮ ਕਰਨਾ ਵੀ ਜ਼ਰੂਰੀ ਹੈ । ਪਰ ਮਨੁੱਖੀ ਹੱਦਾਂ ਤੇ ਨਿਯਮਾਂ ਵਿਚ ਰਹਿੰਦੇ ਹੋਏ ।

About The Author

Related posts

Leave a Reply

Your email address will not be published. Required fields are marked *