Verify Party Member
Header
Header
ਤਾਜਾ ਖਬਰਾਂ

ਗੈਰ-ਕਾਨੂੰਨੀ ਅਤੇ ਗੈਰ-ਇਖ਼ਲਾਕੀ ਤਰੀਕੇ ਐਸ.ਜੀ.ਪੀ.ਸੀ. ਵਿਚੋਂ ਜ਼ਬਰੀ ਕੱਢੇ ਗਏ 523 ਮੁਲਾਜ਼ਮਾਂ ਦੀ ਕਾਨੂੰਨੀ ਲੜਾਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਵਕੀਲਾਂ ਰਾਹੀ ਲੜੇਗਾ : ਟਿਵਾਣਾ

ਗੈਰ-ਕਾਨੂੰਨੀ ਅਤੇ ਗੈਰ-ਇਖ਼ਲਾਕੀ ਤਰੀਕੇ ਐਸ.ਜੀ.ਪੀ.ਸੀ. ਵਿਚੋਂ ਜ਼ਬਰੀ ਕੱਢੇ ਗਏ 523 ਮੁਲਾਜ਼ਮਾਂ ਦੀ ਕਾਨੂੰਨੀ ਲੜਾਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਵਕੀਲਾਂ ਰਾਹੀ ਲੜੇਗਾ : ਟਿਵਾਣਾ

ਅੰਮ੍ਰਿਤਸਰ, 17 ਅਪ੍ਰੈਲ ( ) “ਜਿਥੇ ਵੀ ਕਿਸੇ ਮੁਲਕ, ਸੂਬੇ ਜਾਂ ਸ਼ਹਿਰ, ਪਿੰਡ ਵਿਚ ਕਿਸੇ ਤਰ੍ਹਾਂ ਦਾ ਜ਼ਬਰ-ਜੁਲਮ ਹੁੰਦਾ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਇਖ਼ਲਾਕੀ ਤੇ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਅਜਿਹੇ ਜ਼ਬਰ-ਜੁਲਮ ਤੇ ਬੇਇਨਸਾਫ਼ੀ ਵਿਰੁੱਧ ਨਿਰੰਤਰ ਆਵਾਜ਼ ਉਠਾਉਦਾ ਆ ਰਿਹਾ ਹੈ ਅਤੇ ਸਾਨੂੰ ਗੁਰੂ ਸਾਹਿਬਾਨ ਨੇ ਇਹ ਜਨਮ ਤੋਂ ਹੀ ਸੰਦੇਸ਼ ਦਿੱਤਾ ਹੈ ਕਿ ‘ਭੈ ਕਹੂੰ ਕੋ ਦੇਤਿ ਨਾ, ਨਾ ਭੈ ਮਾਨਤਿ ਆਨਿ’ । ਸਿੱਖ ਕੌਮ ਨਾ ਤਾਂ ਕਿਸੇ ਉਤੇ ਕੋਈ ਵਧੀਕੀ, ਜ਼ਬਰ-ਜੁਲਮ ਕਰਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਅਜਿਹੇ ਜ਼ਬਰ ਨੂੰ ਸਹਿਦੀ ਹੈ । ਬੀਤੇ ਕੁਝ ਸਮਾਂ ਪਹਿਲੇ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਐਗਜੈਕਟਿਵ ਵੱਲੋਂ ਆਪਣੇ ਸਿਆਸੀ ਆਕਾਵਾਂ ਦੇ ਗੈਰ ਕਾਨੂੰਨੀ ਤੇ ਗੈਰ-ਇਖ਼ਲਾਕੀ ਹੁਕਮਾਂ ਨੂੰ ਮੰਨਦੇ ਹੋਏ ਜੋ ਐਸ.ਜੀ.ਪੀ.ਸੀ. ਵਿਚ ਸ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਸਮੇਂ 523 ਮੁਲਾਜ਼ਮਾਂ ਦੀ ਭਰਤੀ ਵਿਧੀ-ਵਿਧਾਨ ਅਨੁਸਾਰ ਕੀਤੀ ਗਈ ਸੀ, ਉਸ ਨੂੰ ਰੱਦ ਕਰਕੇ 523 ਗਰੀਬ ਮੁਲਾਜ਼ਮਾਂ ਉਤੇ ਕੁਹਾੜਾ ਚਲਾ ਦਿੱਤਾ ਗਿਆ ਹੈ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਡਾ ਜ਼ਬਰ ਕਰਾਰ ਦਿੰਦੇ ਹੋਏ ਇਨ੍ਹਾਂ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੇ ਵਕੀਲਾਂ ਦੇ ਪੈਨਲ ਰਾਹੀ ਜੁਡੀਸੀਅਲ ਕਮਿਸ਼ਨ ਅਤੇ ਪੰਜਾਬ-ਹਰਿਆਣਾ ਹਾਈਕੋਰਟ ਵਿਚ ਰਿਟ ਪਾਉਦਾ ਹੋਇਆ ਆਪਣੀ ਕਾਨੂੰਨੀ ਕਾਰਵਾਈ ਕਰਨ ਦੇ ਫਰਜ ਅਦਾ ਕਰੇਗਾ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਪਾਰਟੀ ਨੀਤੀ ਅਨੁਸਾਰ ਬਿਆਨ ਜਾਰੀ ਕਰਦੇ ਹੋਏ ਅਤੇ ਜ਼ਬਰੀ ਬਰਖਾਸਤ ਕੀਤੇ ਗਏ 523 ਮੁਲਾਜ਼ਮਾਂ ਨੂੰ ਸ. ਮਾਨ ਦੀ ਇਮਾਨਦਾਰ ਤੇ ਦ੍ਰਿੜਤਾ ਭਰੀ ਸਖਸ਼ੀਅਤ ਅਧੀਨ ਇਕੱਤਰ ਹੋ ਕੇ ਇਨਸਾਫ਼ ਪ੍ਰਾਪਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪਾਰਟੀ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ ਦੇ ਵਕੀਲ ਸ. ਸਿਮਰਨ ਸਿੰਘ, ਸ. ਕਰਨਰਾਜ ਸਿੰਘ ਇਹ ਕਾਨੂੰਨੀ ਲੜਾਈ ਦੀ ਅਗਲੇਰੀ ਕਾਰਵਾਈ ਕਰਨਗੇ ਅਤੇ ਇਨ੍ਹਾਂ ਦੇ ਇਸ ਸਹਿਯੋਗ ਲਈ ਸਾਡੀ ਪਾਰਟੀ ਦੇ ਚੰਡੀਗੜ੍ਹ ਦੇ ਪ੍ਰਧਾਨ ਸ. ਗੋਪਾਲ ਸਿੰਘ ਝਾੜੋ ਵੀ ਇਨ੍ਹਾਂ ਦੇ ਨਾਲ ਹੋਣਗੇ । ਉਪਰੋਕਤ ਸਤਿਕਾਰਯੋਗ ਐਡਵੋਕੇਟ ਸਾਹਿਬਾਨ ਦੇ ਸੰਪਰਕ ਨੰਬਰ 98554-58024, 94643-82824 ਅਤੇ 94645-55553 ਉਤੇ ਪੀੜਤ ਮੁਲਾਜ਼ਮ ਆਪਣੇ ਦਸਤਾਵੇਜ ਸਹਿਤ ਸੰਪਰਕ ਕਰ ਸਕਦੇ ਹਨ । ਪੀੜਤ ਮੁਲਾਜ਼ਮ ਆਪਣੀ ਨਿਯੁਕਤੀ ਪੱਤਰ, ਆਧਾਰ ਕਾਰਡ, ਬਰਖਾਸਤੀ ਨੋਟਿਸ ਦੇ ਹੁਕਮਾਂ ਦੀ ਇਕ-ਇਕ ਕਾਪੀ ਲੈਕੇ ਸਾਡੇ ਐਡਵੋਕੇਟਸ ਨੂੰ ਸੰਪਰਕ ਕਰਨ । ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਕੌਮੀ ਫਰਜਾਂ ਦੀ ਪੂਰਤੀ ਕਰਦਾ ਹੋਇਆ ਉਪਰੋਕਤ ਜ਼ਬਰ-ਜੁਲਮ ਦਾ ਸਿ਼ਕਾਰ ਹੋਏ 523 ਮੁਲਾਜ਼ਮਾਂ ਨੂੰ ਇਨਸਾਫ਼ ਦਿਵਾ ਸਕੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੀੜਤ ਮੁਲਾਜ਼ਮ ਜਲਦੀ ਹੀ ਸਾਡੇ ਵਕੀਲਾਂ ਦੇ ਪੈਨਲ ਨਾਲ ਸੰਪਰਕ ਬਣਾ ਲੈਣਗੇ ।

About The Author

Related posts

Leave a Reply

Your email address will not be published. Required fields are marked *