Verify Party Member
Header
Header
ਤਾਜਾ ਖਬਰਾਂ

ਗੁਲਦਸਤੇ ਭੇਟ ਕਰਨ ਵਾਲੇ ਅਤੇ ਸਿ਼ਸਟਾਚਾਰ ਮੁਲਾਕਾਤ ਕਰਨ ਵਾਲੇ, ਮੁਤੱਸਵੀ ਹੁਕਮਰਾਨਾਂ ਤੋਂ ਪੰਜਾਬ ਸੂਬੇ ਲਈ ਅਤੇ ਇਥੋ ਦੇ ਨਿਵਾਸੀਆਂ ਲਈ ਕੁਝ ਵੀ ਪ੍ਰਾਪਤ ਨਹੀਂ ਕਰ ਸਕਣਗੇ : ਮਾਨ

ਗੁਲਦਸਤੇ ਭੇਟ ਕਰਨ ਵਾਲੇ ਅਤੇ ਸਿ਼ਸਟਾਚਾਰ ਮੁਲਾਕਾਤ ਕਰਨ ਵਾਲੇ, ਮੁਤੱਸਵੀ ਹੁਕਮਰਾਨਾਂ ਤੋਂ ਪੰਜਾਬ ਸੂਬੇ ਲਈ ਅਤੇ ਇਥੋ ਦੇ ਨਿਵਾਸੀਆਂ ਲਈ ਕੁਝ ਵੀ ਪ੍ਰਾਪਤ ਨਹੀਂ ਕਰ ਸਕਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 21 ਮਾਰਚ ( ) “ਜੇਕਰ ਕੋਈ ਪੰਜਾਬ ਸੂਬੇ ਦਾ ਅਤੇ ਸਿੱਖ ਕੌਮ ਦਾ ਹਮਦਰਦ ਇਹ ਸੋਚਦਾ ਹੈ ਕਿ ਸੈਟਰ ਤੇ ਕਾਬਜ ਮੁਤੱਸਵੀ ਸੋਚ ਵਾਲੀ ਜਮਾਤ ਬੀਜੇਪੀ ਜਾਂ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੂੰ ਗੁਲਦਸਤੇ ਭੇਟ ਕਰਕੇ ਜਾਂ ਸਿ਼ਸਟਾਚਾਰ ਦੇ ਨਾਤੇ ਮੁਲਾਕਾਤ ਕਰਕੇ ਪੰਜਾਬ ਸੂਬੇ ਲਈ ਕੋਈ ਪ੍ਰਾਪਤੀ ਕਰ ਲੈਣਗੇ ਜਾਂ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਵਾ ਲੈਣਗੇ, ਤਾਂ ਉਹ ਬਹੁਤ ਵੱਡੇ ਭੁਲੇਖੇ ਵਿਚ ਹਨ । ਕਿਉਂਕਿ ਜਦੋਂ ਯੂਪੀ ਦੇ ਮੁਤੱਸਵੀ ਸੋਚ ਵਾਲੇ ਮੁੱਖ ਮੰਤਰੀ ਸ੍ਰੀ ਅਦਿਤਿਆ ਨਾਥ ਯੋਗੀ ਨੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀ ਸੌਹ ਚੁੱਕੀ ਤਾਂ ਉਚੇਚੇ ਤੌਰ ਤੇ ਸ੍ਰੀ ਮੋਦੀ ਉਸ ਸਮਾਗਮ ਵਿਚ 554 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਲਖਨਊ ਵਿਖੇ ਸੌਹ ਚੁੱਕ ਸਮਾਗਮ ਵਿਚ ਹਾਜ਼ਰ ਹੋਏ । ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੌਹ ਚੁੱਕ ਸਮਾਗਮ ਕੀਤਾ ਜਿਸਦਾ ਸਫ਼ਰ ਦਿੱਲੀ ਤੋਂ ਚੰਡੀਗੜ੍ਹ ਦਾ 246 ਕਿਲੋਮੀਟਰ, ਲਖਨਊ ਨਾਲੋ ਅੱਧਾ ਬਣਦਾ ਹੈ, ਉਥੇ ਹਾਜ਼ਰ ਨਹੀਂ ਹੋਏ । ਜਿਸ ਤੋਂ ਇਹ ਸਾਫ਼ ਝਲਕਦਾ ਹੈ ਕਿ ਇਨ੍ਹਾਂ ਮੁਤੱਸਵੀ ਸੈਟਰ ਦੇ ਹੁਕਮਰਾਨਾਂ ਨੂੰ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆਂ ਨਾਲ ਕੋਈ ਹਮਦਰਦੀ ਨਹੀਂ । ਕੇਵਲ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਤੇ ਸਿੱਖਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੇ ਝੂਠੀ ਹਮਦਰਦੀ ਵੱਜੋ ਵਧਾਈ ਦਿੱਤੀ ਹੈ । ਅਜਿਹੇ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਨੂੰ ਗੁਲਦਸਤੇ ਭੇਟ ਕਰਕੇ ਜਾਂ ਸਿ਼ਸਟਾਚਾਰ ਮੁਲਾਕਾਤਾਂ ਕਰਕੇ ਪੰਜਾਬ ਲਈ ਕੁਝ ਵੀ ਪ੍ਰਾਪਤ ਨਹੀਂ ਕਰ ਸਕਣਗੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰ ਅਕਸਰ ਹੀ ਗੁਲਦਸਤੇ ਭੇਟ ਕਰਦੇ ਰਹੇ ਹਨ । ਫਿਰ ਬੀਜੇਪੀ ਜਮਾਤ ਨਾਲ ਉਨ੍ਹਾਂ ਦੀ ਭਾਈਵਾਲੀ ਵੀ ਹੈ । ਇਸ ਦੇ ਬਾਵਜੂਦ ਵੀ ਪੰਜਾਬ ਸੂਬੇ ਦੇ ਭਖਦੇ ਅਤਿ ਗੰਭੀਰ ਮਸਲਿਆ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਆਪਣੇ ਲੰਮੇ ਸਮੇਂ ਦੇ ਰਾਜ ਵਿਚ ਇਨ੍ਹਾਂ ਭਾਈਵਾਲਾਂ ਤੋਂ ਹੱਲ ਨਹੀਂ ਕਰਵਾ ਸਕੇ ਅਤੇ ਨਾ ਹੀ ਕੋਈ ਪੰਜਾਬ ਸੂਬੇ ਲਈ ਸੈਟਰ ਤੋਂ ਕੋਈ ਵੱਡੀ ਗੱਲ ਕਰਵਾ ਸਕੇ ਹਨ । ਇਸ ਲਈ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਸਿ਼ਸਟਾਚਾਰ ਮੁਲਾਕਾਤਾਂ ਕਰਨ, ਲੇਕਿਨ ਸੈਟਰ ਤੋਂ ਕੋਈ ਪੰਜਾਬ ਸੂਬੇ ਲਈ ਪ੍ਰਾਪਤੀ ਕਰ ਲੈਣਗੇ, ਇਸਦੀ ਉਮੀਦ ਮੁਤੱਸਵੀਆਂ ਤੋਂ ਨਹੀਂ ਰੱਖੀ ਜਾ ਸਕਦੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਕੱਲ੍ਹ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨਾਲ ਸਿ਼ਸਟਾਚਾਰ ਮੁਲਾਕਾਤ ਕਰਨ ਲਈ ਜਾਣ ਵਾਲੇ ਅਵਸਰ ‘ਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਭਾਰਤ ਦੇ ਬੀਜੇਪੀ ਦੇ ਮੁਤੱਸਵੀ ਹੁਕਮਰਾਨਾਂ ਦੀ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਮੰਦਭਾਵਨਾ ਭਰੀ ਸੋਚ ਤੋਂ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਸ ਆਮ ਆਦਮੀ ਪਾਰਟੀ ਦੇ ਸ. ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਨਾਲ ਕੈਪਟਨ ਅਮਰਿੰਦਰ ਸਿੰਘ ਮੁਲਾਕਾਤਾਂ ਕਰ ਰਹੇ ਹਨ, ਸ਼ਾਇਦ ਕੈਪਟਨ ਸਾਹਿਬ ਨੂੰ ਇਹ ਗਿਆਨ ਨਹੀਂ ਕਿ ਸਿੱਖ ਕੌਮ ਦੇ ਕਾਤਲ ਕਮਲਨਾਥ ਨਾਲ ਸ. ਫੂਲਕਾ ਦੀਆਂ ਜ਼ਾਇਦਾਦਾਂ ਦੀ ਸਾਂਝ ਹੈ । ਫਿਰ ਅਜਿਹੀਆਂ ਸਿ਼ਸਟਾਚਾਰ ਮੁਲਾਕਾਤਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਕਿਸ ਤਰ੍ਹਾਂ ਹੱਲ ਕਰ ਦੇਣਗੀਆਂ ? ਫਿਰ ਐਸ.ਵਾਈ.ਐਲ. ਦੇ ਮੁੱਦੇ ਉਤੇ ਤਾਂ ਸ੍ਰੀ ਮੋਦੀ ਅਤੇ ਬੀਜੇਪੀ ਜਮਾਤ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਪਾਣੀ ਦੇਣ ਦੀ ਪੈਰਵੀ ਕਰ ਰਹੇ ਹਨ । ਇਹ ਸ੍ਰੀ ਮੋਦੀ ਬਾਹਰਲੇ ਮੁਲਕਾਂ ਤੋਂ ਸਸਤੀ ਕਣਕ, ਮਟਰ, ਆਲੂ ਮੰਗਵਾਕੇ ਇਥੋ ਦੇ ਜਿੰਮੀਦਾਰ ਨੂੰ ਤੇ ਪੰਜਾਬ ਸੂਬੇ ਦੀ ਆਰਥਿਕਤਾਂ ਨੂੰ ਡੂੰਘੀ ਸੱਟ ਮਾਰ ਰਹੇ ਹਨ ਅਤੇ ਪੰਜਾਬ ਤੇ ਸਿੱਖ ਕੌਮ ਵਿਰੋਧੀ ਹਿੰਦੂਤਵ ਸੋਚ ਤੇ ਅਮਲਾਂ ਨੂੰ ਜ਼ਬਰੀ ਲਾਗੂ ਕਰ ਰਹੇ ਹਨ । ਅਜਿਹੇ ਹੁਕਮਰਾਨਾਂ ਤੋਂ ਕੋਈ ਪੰਜਾਬ ਨਿਵਾਸੀ ਜਾਂ ਸਿੱਖ ਕਿਸ ਤਰ੍ਹਾਂ ਦੀ ਉਮੀਦ ਰੱਖ ਸਕਦੇ ਹਨ ? ਸ. ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਸਵਰਾਂ ਦਿੰਦੇ ਹੋਏ ਕਿਹਾ ਕਿ ਉਹ ਇਨ੍ਹਾਂ ਸੈਟਰ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਜਾਂ ਆਗੂਆਂ ਉਤੇ ਕਿਸੇ ਤਰ੍ਹਾਂ ਦਾ ਵਿਸ਼ਵਾਸ ਰੱਖਣ ਦੀ ਬਜਾਇ ਜਾਂ ਇਨ੍ਹਾਂ ਵੱਡਿਆਂ ਨਾਲ ਦੋਸਤੀ ਵੱਜੋਂ ਸਿ਼ਸਟਾਚਾਰ ਮੁਲਾਕਾਤਾਂ ਕਰਨ ਦੀ ਬਜਾਇ ਫ਼ਰੀਦ ਜੀ ਦੇ ਉਨ੍ਹਾਂ ਸ਼ਬਦਾਂ “ਰੁੱਖੀ-ਸੁੱਕੀ ਖਾਇਕੇ ਠੰਡਾ ਪਾਣੀ ਪੀ” ਉਤੇ ਅਮਲ ਕਰਦੇ ਹੋਏ ਆਪਣੇ ਪੰਜਾਬ ਦੇ ਅਤੇ ਸਿੱਖ ਕੌਮ ਦੇ ਅਮੀਰ ਸੱਭਿਆਚਾਰ ਤੇ ਵਿਰਸੇ ਉਤੇ ਪਹਿਰਾ ਦਿੰਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਦੀ ਆਪਣੀ ਸੂਬੇ ਦੀ ਤਾਕਤ ਦੇ ਬਲ ਤੇ ਕੁਝ ਕਰ ਸਕਣ ਤਾਂ ਉਹ ਬਿਹਤਰ ਹੋਵੇਗਾ, ਵਰਨਾ ਇਹ ਸੈਟਰ ਦੇ ਮੁਤੱਸਵੀ ਆਗੂ ਅਤੇ ਜਮਾਤਾਂ ਵੱਲੋਂ ਮੰਦਭਾਵਨਾ ਦੀ ਸੋਚ ਅਧੀਨ ਪੰਜਾਬ ਤੇ ਸਿੱਖ ਕੌਮ ਲਈ ਦਿਖਾਵੇ ਦੇ ਅਮਲ ਕਰਕੇ ਹੋਰ ਵੀ ਵੱਡਾ ਨੁਕਸਾਨ ਕਰਨ ਦੇ ਅਮਲਾਂ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ।

About The Author

Related posts

Leave a Reply

Your email address will not be published. Required fields are marked *