ਗੁਰੂ ਸਾਹਿਬਾਨ ਜੀ ਨੇ ਸਾਨੂੰ ਬਾਣਾ, ਬਾਣੀ ਅਤੇ ਗੱਤਕੇ ਦੀ ਦਾਤ ਬਖਸਿ਼ਸ਼ ਕਰਕੇ ਵਿਲੱਖਣਤਾ ਦਿੱਤੀ, ਜਿਸ ਨੂੰ ਕਾਇਮ ਰੱਖਦੇ ਹੋਏ ਦੂਸਰਾ ਗੱਤਕਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 21 ਜੂਨ ( ) “ਸਿੱਖ ਗੁਰੂ ਸਾਹਿਬਾਨ ਨੇ ਸਿੱਖ ਕੌਮ ਤੇ ਮਨੁੱਖਤਾ ਨੂੰ ਜਿਥੇ ਅਨੁਸਾਸਿਤ ਜਿੰਦਗੀ ਬਸਰ ਕਰਨ ਲਈ ਸਾਨੂੰ ਬਾਣਾ ਅਤੇ ਬਾਣੀ ਦੀ ਦਾਤ ਬਖਸਿ਼ਸ਼ ਕੀਤੀ, ਉਥੇ ਉਨ੍ਹਾਂ ਨੇ ਸਾਨੂੰ ਗੱਤਕੇ ਦੀ ਖੇਡ ਦੀ ਬਖਸਿ਼ਸ ਕਰਕੇ ਸਰੀਰਕ ਅਤੇ ਮਾਨਸਿਕ ਤੌਰ ਤੇ ਰਿਸਟ-ਪੁਸਟ ਰਹਿਣ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਹਰ ਮਜ਼ਲੂਮ, ਲੋੜਵੰਦ, ਗਰੀਬ ਦੀ ਰੱਖਿਆ ਤੇ ਸਹਾਇਤਾ ਕਰਨ ਦੇ ਹੁਕਮ ਵੀ ਕੀਤੇ ਹਨ । ਇਹੀ ਵਜਹ ਹੈ ਕਿ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਅੱਜ ਇਕ ਵਿਲੱਖਣ ਅਤੇ ਅਣਖੀਲੀ ਪਹਿਚਾਣ ਕਾਇਮ ਹੋ ਚੁੱਕੀ ਹੈ । ਲੇਕਿਨ ਮੁਤੱਸਵੀ ਹੁਕਮਰਾਨਾਂ ਨੇ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਨੂੰ ਰਲਗੜ ਕਰਨ ਲਈ ਬੀਤੇ ਸਮੇਂ ਯੋਗਾ ਦਿਨ ਮਨਾਉਣ ਅਤੇ ਹੋਰ ਹਿੰਦੂਤਵ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀਆਂ ਕਾਰਵਾਈਆਂ ਕੀਤੀਆਂ । ਪਰ ਕੌਮਾਂਤਰੀ ਪੱਧਰ ਦੀ ਜਾਣਕਾਰੀ ਰੱਖਣ ਵਾਲੇ, ਦੂਰਅੰਦੇਸ਼ੀ ਦੇ ਮਾਲਕ ਸ. ਸਿਮਰਨਜੀਤ ਸਿੰਘ ਮਾਨ ਨੇ ਕੌਮੀ ਵਿਲੱਖਣਤਾ ਵਾਲੀ ਪਹਿਚਾਣ ਨੂੰ ਕਾਇਮ ਰੱਖਣ ਲਈ ਜਿਸ ਦਿਨ 21 ਜੂਨ ਨੂੰ ਹੁਕਮਰਾਨਾਂ ਨੇ ਯੋਗਾ ਡੇ ਮਨਾਉਣ ਦਾ ਐਲਾਨ ਕੀਤਾ, ਤਾਂ ਸ. ਮਾਨ ਨੇ ਉਸੇ ਦਿਨ ਸਿੱਖ ਕੌਮ ਵੱਲੋਂ ‘ਗੱਤਕਾ ਦਿਹਾੜਾ’ ਮਨਾਉਣ ਦਾ ਐਲਾਨ ਕਰਕੇ ਕੇਵਲ ਹਿੰਦੂਤਵ ਹੁਕਮਰਾਨਾਂ ਦੀਆਂ ਮੰਦਭਾਵਨਾ ਭਰੀਆਂ ਸਾਜਿ਼ਸਾਂ ਨੂੰ ਹੀ ਚੁਣੋਤੀ ਨਹੀਂ ਦਿੱਤੀ, ਬਲਕਿ ਆਪਣੀ ਵਿਲੱਖਣ ਪਹਿਚਾਣ ਲਈ ਬੀਤੇ ਵਰ੍ਹੇ 2016 ਤੋਂ 21 ਜੂਨ ਵਾਲੇ ਦਿਨ ਨੂੰ ਗੱਤਕਾ ਦਿਹਾੜਾ ਮਨਾਉਣਾ ਸੁਰੂ ਕੀਤਾ । ਅੱਜ ਜਿਥੇ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ ਵਿਚ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ, ਉਥੇ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਪਵਿੱਤਰ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੁੱਚੀ ਸਿੱਖ ਕੌਮ ਵੱਲੋਂ ਸਾਂਝੇ ਤੌਰ ਤੇ ਇਹ ਦਿਹਾੜਾ ਮਨਾਉਦੇ ਹੋਏ ਗੱਤਕੇ ਦੇ ਮਾਹਰ ਬੱਚੇ-ਬੱਚੀਆਂ ਦੀਆਂ ਟੀਮਾਂ ਨੂੰ ਸਤਿਕਾਰ ਸਹਿਤ ਸੱਦਾ ਭੇਜਕੇ ਗੱਤਕੇ ਮੁਕਾਬਲੇ ਕਰਵਾਏ ਗਏ ਅਤੇ ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਪਾਰਟੀ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ ।”
ਇਹ ਜਾਣਕਾਰੀ ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ ਫਤਹਿਗੜ੍ਹ ਸਾਹਿਬ ਨੇ ਪ੍ਰੈਸ ਨੂੰ ਪਾਰਟੀ ਤਰਫੋ ਪ੍ਰੈਸ ਰੀਲੀਜ ਜਾਰੀ ਕਰਦੇ ਹੋਏ ਦਿੱਤੀ । ਇਸ ਮੌਕੇ ਉਤੇ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਨੇ ਆਈਆ ਗੱਤਕੇ ਦੀਆਂ ਟੀਮਾਂ ਜਿਨ੍ਹਾਂ ਵਿਚ ਬਾਬਾ ਦੀਪ ਸਿੰਘ ਜੀ ਮੁਹੰਮਦੀਪੁਰ, ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਬਸੀ ਪਠਾਣਾ, ਮਾਤਾ ਸਾਹਿਬ ਕੌਰ ਤਲਾਣੀਆ, ਸ੍ਰੀ ਹਰਿਗੋਬਿੰਦ ਸਾਹਿਬ ਮੰਡੀ ਗੋਬਿੰਦਗੜ੍ਹ ਅਤੇ ਦਲੇਰ ਖ਼ਾਲਸਾ ਨਵਾਂ ਸ਼ਹਿਰ ਦੀਆਂ ਟੀਮਾਂ ਦੇ ਮੈਬਰਾਂ, ਪਾਰਟੀ ਅਹੁਦੇਦਾਰਾਂ ਅਤੇ ਇਲਾਕੇ ਵਿਚੋਂ ਇਹ ਮੁਕਾਬਲਾ ਦੇਖਣ ਲਈ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਨਿਹੰਗ ਬਾਣਾ ਗੁਰੂ ਸਾਹਿਬਾਨ ਨੇ ਸਾਨੂੰ ਬਖਸਿ਼ਸ਼ ਕੀਤਾ ਹੈ, ਇਸ ਬਾਣੇ ਨੇ ਪੁਰਾਤਨ ਸਮੇਂ ਵਿਚ ਅਜਿਹੇ ਯਾਦ ਰੱਖਣ ਯੋਗ ਉਦਮ ਕੀਤੇ ਅਤੇ ਸਿੱਖ ਕੌਮ ਦੀ ਵਿਲੱਖਣਤਾ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਦੇ ਹੋਏ ਆਪਣੇ ਇਨਸਾਨੀ ਫਰਜਾਂ ਦੀ ਜਿਥੇ ਪੂਰਤੀ ਕੀਤੀ, ਉਥੇ ਜਦੋਂ ਵੀ ਕਿਸੇ ਮਜ਼ਲੂਮ, ਬੇਸਹਾਰਾ, ਲਾਚਾਰ ਵਰਗ ਜਾਂ ਇਨਸਾਨ ਨੂੰ ਆਪਣੀ ਰੱਖਿਆ ਜਾਂ ਮਦਦ ਦੀ ਲੋੜ ਪਈ ਤਾਂ ਇਸ ਨਿਹੰਗ ਬਾਣੇ ਨੇ ਉਥੇ ਪਹੁੰਚਕੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਿਆ । ਇਹੀ ਵਜਹ ਹੈ ਕਿ ਜਦੋਂ ਮੁਗਲ ਧਾੜਵੀ ਹਿੰਦੂਆਂ ਦੀਆਂ ਬਹੂ-ਬੇਟੀਆਂ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ, ਤਾਂ ਹਿੰਦੂਆਣੀਆਂ ਨਿਹੰਗ ਬਾਣੇ ਵਿਚ ਸਿੰਘਾਂ ਨੂੰ ਵੇਖਕੇ ਪੁਕਾਰਦੀਆ ਸਨ ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’ ਅਤੇ ‘ਆ ਗਏ ਨਿਹੰਗ, ਬੂਹੇ ਖੋਲ੍ਹਦੋ ਨਿਸੰਗ’ ਇਹ ਨਿਹੰਗ ਬਾਣੇ ਅਤੇ ਸਿੰਘਾਂ ਦੀ ਪਹਿਚਾਣ ਤੇ ਉਨ੍ਹਾਂ ਦੇ ਇਨਸਾਨੀ ਫਰਜਾਂ ਦੀ ਪ੍ਰਤੀਕ ਦੇ ਬੋਲ ਹਨ । ਅੱਜ ਅਸੀਂ ਜੋ ਇਹ ਗੱਤਕਾ ਦਿਹਾੜਾ ਮਨਾ ਰਹੇ ਹਾਂ, ਇਸ ਰਾਹੀ ਗੁਰੂ ਸਾਹਿਬਾਨ ਨੇ ਸਾਨੂੰ ਜਿਥੇ ਸਵੈ ਰੱਖਿਆ ਕਰਨ ਅਤੇ ਮਜ਼ਲੂਮਾਂ ਉਤੇ ਹੋ ਰਹੇ ਜੁਲਮ ਨੂੰ ਰੋਕਣ, ਇਨਸਾਨੀ ਕਦਰਾ-ਕੀਮਤਾ ਉਤੇ ਪਹਿਰਾ ਦੇਣ ਬਾਣੀ ਅਤੇ ਬਾਣੇ ਨਾਲ ਨਿਮਰਤਾ ਸਹਿਤ ਜੁੜਕੇ ਸਾਦਾ ਜਿੰਦਗੀ ਬਤੀਤ ਕਰਨ ਦਾ ਸੁਨੇਹਾ ਦਿੱਤਾ ਹੈ, ਉਥੇ ਲੋੜ ਪੈਣ ਤੇ ਮੈਦਾਨ-ਏ-ਜੰਗ ਵਿਚ ਦੁਸ਼ਮਣ ਤਾਕਤਾਂ ਨਾਲ ਸਿੱਝਣ ਅਤੇ ਦੁਸ਼ਮਣ ਤਾਕਤਾਂ ਅਤੇ ਬੁਰਾਈ ਦਾ ਅੰਤ ਕਰਨ ਦਾ ਸੰਦੇਸ਼ ਵੀ ਦਿੱਤਾ ਹੈ । ਜੋ ਯੋਗਾ ਦਾ ਹਿੰਦੂਤਵ ਤਾਕਤਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਇਸ ਨਾਲ ਸਿੱਖ ਕੌਮ ਦਾ ਕੋਈ ਸੰਬੰਧ ਨਹੀਂ । ਇਸ ਲਈ ਇਸੇ ਦਿਨ ਨੂੰ ਅੱਜ ਦੂਸਰਾ ਗੱਤਕਾ ਦਿਹਾੜਾ ਤੌਰ ਤੇ ਪੂਰੀ ਸਰਧਾ, ਸਤਿਕਾਰ ਅਤੇ ਆਪਣੀ ਵਿਲੱਖਣ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਮਨਾਇਆ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮੌਕੇ ਤੇ ਇਨਸਾਨੀਅਤ ਅਤੇ ਇਥੋ ਦੇ ਨਿਵਾਸੀਆਂ ਨਾਲ ਇਹ ਬਚਨ ਕਰਦੀ ਹੈ ਕਿ ਇਸ ਧਰਤੀ ਤੇ ਕਿਸੇ ਤਰ੍ਹਾਂ ਦੀ ਵੀ ਹੁਕਮਰਾਨਾਂ ਦੀ ਬੇਇਨਸਾਫ਼ੀ ਜਾਂ ਜ਼ਬਰ-ਜੁਲਮ ਨੂੰ ਨਾ ਤਾਂ ਸਹਿਣ ਕੀਤਾ ਜਾਵੇਗਾ ਅਤੇ ਇਨ੍ਹਾਂ ਵੱਲੋਂ ਦਿੱਤੀ ਜਾਣ ਵਾਲੀ ਹਰ ਚੁਣੋਤੀ ਦਾ ਜੁਆਬ ਆਪਣੀਆ ਗੁਰ-ਮਰਿਯਾਦਾ ਅਨੁਸਾਰ ਦਿੱਤਾ ਜਾਵੇਗਾ ।
ਅੱਜ ਦੇ ਇਸ ਮਹਾਨ ਦਿਹਾੜੇ ਤੇ ਜਿਥੇ ਉਪਰੋਕਤ ਗੱਤਕਾ ਟੀਮਾਂ ਨੇ ਭਾਗ ਲਿਆ, ਉਥੇ ਪਾਰਟੀ ਵੱਲੋਂ ਸ. ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਲੱਖਾ ਮਹੇਸ਼ਪੁਰੀਆ, ਰਣਦੇਵ ਸਿੰਘ ਦੇਬੀ ਮੈਬਰ ਵਰਕਿੰਗ ਕਮੇਟੀ, ਕ੍ਰਿਸ਼ਨ ਸਿੰਘ ਸਲਾਣਾ, ਕੁਲਦੀਪ ਸਿੰਘ ਪਹਿਲਵਾਨ ਜਰਨਲ ਸਕੱਤਰ, ਭੁਪਿੰਦਰ ਸਿੰਘ ਫਤਹਿਪੁਰ, ਲਖਵੀਰ ਸਿੰਘ ਖ਼ਾਲਸਾ ਸੌਟੀ, ਲਖਵੀਰ ਸਿੰਘ ਕੋਟਲਾ, ਸੁਰਜੀਤ ਸਿੰਘ ਹੋਲ, ਬਲਵਿੰਦਰ ਸਿੰਘ ਚਰਨਾਥਲ, ਸੁਖਦੇਵ ਸਿੰਘ ਗੱਗੜਵਾਲ, ਪ੍ਰੋ. ਉਪਜੀਤ ਸਿੰਘ ਬਰਾੜ, ਹਰਜੀਤ ਸਿੰਘ ਗੱਗੜਵਾਲ, ਗੁਰਮੁੱਖ ਸਿੰਘ ਸਮਸ਼ਪੁਰ, ਹਰਚੰਦ ਸਿੰਘ ਘੁਮੰਡਗੜ੍ਹ, ਹਰਮਲ ਸਿੰਘ ਲਟੋਰ, ਹਰਜੀਤ ਸਿੰਘ ਮਾਨ, ਗਿਆਨ ਸਿੰਘ ਸੈਪਲੀ, ਗੁਰਮੀਤ ਸਿੰਘ ਫਤਹਿਪੁਰ, ਸੁਰਿੰਦਰ ਸਿੰਘ ਬੋਰਾ ਖ਼ਾਲਿਸਤਾਨੀ, ਸੁਰਿੰਦਰ ਸਿੰਘ ਬਰਕਤਪੁਰ, ਭਾਗ ਸਿੰਘ ਰੈਲੋਂ, ਸਵਰਨ ਸਿੰਘ ਫਾਟਕ ਮਾਜਰੀ, ਅਜੈਬ ਸਿੰਘ ਜਖਵਾਲੀ, ਅਜੈਬ ਸਿੰਘ ਹਿੰਦੂਪੁਰ ਆਦਿ ਵੱਡੀ ਗਿਣਤੀ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ । ਸਟੇਜ ਦੀ ਸੇਵਾ ਸ. ਧਰਮ ਸਿੰਘ ਕਲੌੜ ਅਤੇ ਸੁਖਦੇਵ ਸਿੰਘ ਨੇ ਬਾਖੂਬੀ ਨਿਭਾਈ । ਪਾਰਟੀ ਨੇ ਮੈਨੇਜਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਅਤੇ ਰੇਹੜੀ ਯੂਨੀਅਨ ਦੇ ਸਮੁੱਚੇ ਮੈਬਰਾਂ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ ।