Verify Party Member
Header
Header
ਤਾਜਾ ਖਬਰਾਂ

ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ ਅਤੇ ਪੰਥਕ ਜਥੇਬੰਦੀਆਂ ਵੱਲੋਂ ਡਡਵਿੰਡੀ, ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬਾਨ ਜੀ ਦੇ ਫਲਸਫੇ ਅਤੇ ਸੋਚ ਉਤੇ ਪਹਿਰਾ ਦੇਣ ਤੇ ਉਨ੍ਹਾਂ ਦੀਆਂ ਮਨੁੱਖਤਾ ਪੱਖੀ ਸਿੱਖਿਆਵਾਂ ਨੂੰ ਹਰ ਵਰਗ ਵਿਚ ਪਹੁੰਚਾਉਣ ਦਾ ਪ੍ਰਣ ਕਰਦੇ ਹੋਏ “ਭਾਈ ਲਾਲੋ ਜੀ ਮੀਰੀ-ਪੀਰੀ ਸਮਾਗਮ” ਕੀਤਾ ਗਿਆ । ਜਿਸ ਵਿਚ ਨਿਮਨਲਿਖਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ।

ਕੈਂਪ ਆਫਿਸ,

ਸੁਲਤਾਨਪੁਰ ਲੋਧੀ, ਮਿਤੀ 12 ਨਵੰਬਰ 2019

ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ ਅਤੇ ਪੰਥਕ ਜਥੇਬੰਦੀਆਂ ਵੱਲੋਂ ਡਡਵਿੰਡੀ, ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬਾਨ ਜੀ ਦੇ ਫਲਸਫੇ ਅਤੇ ਸੋਚ ਉਤੇ ਪਹਿਰਾ ਦੇਣ ਤੇ ਉਨ੍ਹਾਂ ਦੀਆਂ ਮਨੁੱਖਤਾ ਪੱਖੀ ਸਿੱਖਿਆਵਾਂ ਨੂੰ ਹਰ ਵਰਗ ਵਿਚ ਪਹੁੰਚਾਉਣ ਦਾ ਪ੍ਰਣ ਕਰਦੇ ਹੋਏ “ਭਾਈ ਲਾਲੋ ਜੀ ਮੀਰੀ-ਪੀਰੀ ਸਮਾਗਮ” ਕੀਤਾ ਗਿਆ । ਜਿਸ ਵਿਚ ਨਿਮਨਲਿਖਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ।

 1. 1947 ਤੋਂ ਲੈਕੇ ਅੱਜ ਤੱਕ ਸੈਂਟਰ ਦੀਆਂ ਸਰਕਾਰਾਂ ਅਤੇ ਨਿਆਪਾਲਕਾਂ ਨੇ ਘੱਟ ਗਿਣਤੀ ਅਤੇ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀਂ ਦਿੱਤਾ:- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਹੋਏ ਸਭ ਕੌਮਾਂ, ਧਰਮਾਂ ਅਤੇ ਵਰਗਾਂ ਦੇ ਵੱਡੇ ਇਕੱਠ ਵਿਚ ਜਿਥੇ ਹਾਜ਼ਰੀਨ ਸਿੱਖ ਸੰਗਤ ਅਤੇ ਦੁਨੀਆਂ ਭਰ ਵਿਚ ਵੱਸ ਰਹੀ ਸਿੱਖ ਕੌਮ ਨੂੰ ਇਸ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਗਈ, ਉਥੇ ਪਹਿਲੇ ਮਤੇ ਵਿਚ ਇਹ ਕਿਹਾ ਗਿਆ ਕਿ ਸੈਂਟਰ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਅਤੇ ਇਥੋਂ ਦੀ ਨਿਆਪਾਲਕਾਂ ਨੇ ਘੱਟ ਗਿਣਤੀਆਂ ਉਤੇ ਹੋਏ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਵਿਤਕਰਿਆ ਲਈ ਕੋਈ ਵੀ ਇਨਸਾਫ਼ ਨਹੀਂ ਦਿੱਤਾ । ਜੋ ਨਿਆਪਾਲਕਾਂ ਨੇ ਅਯੁੱਧਿਆ ਦੇ ਰਾਮ ਮੰਦਰ-ਬਾਬਰੀ ਮਸਜਿ਼ਦ ਦੇ ਝਗੜੇ ਸੰਬੰਧੀ ਪੱਖਪਾਤੀ ਫੈਸਲਾ ਦਿੱਤਾ ਹੈ, ਇਹ ਹੁਕਮਰਾਨਾਂ ਦੀ ਅਤੇ ਨਿਆਪਾਲਕਾਂ ਦੀ ਤਾਨਾਸ਼ਾਹੀ ਸੋਚ ਨੂੰ ਹੀ ਪ੍ਰਤੱਖ ਕਰਦਾ ਹੈ, ਜਿਸਦੀ ਪੁਰਜੋਰ ਨਿੰਦਾ ਕੀਤੀ ਜਾਂਦੀ ਹੈ । ਉਥੇ ਇਨ੍ਹਾਂ ਸਭ ਦਰਪੇਸ਼ ਆ ਰਹੀਆ ਘੱਟ ਗਿਣਤੀ ਕੌਮਾਂ ਦੀਆਂ ਮੁਸ਼ਕਿਲਾਂ ਅਤੇ ਸਿੱਖ ਕੌਮ ਦੇ ਮਸਲਿਆ ਦੇ ਹੱਲ ਲਈ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਂਸ ਇਸਲਾਮਿਕ-ਪਾਕਿਸਤਾਨ, ਕਾਉਮਨਿਸਟ-ਚੀਨ ਅਤੇ ਹਿੰਦੂ-ਇੰਡੀਆਂ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜਿਥੇ ਸਿੱਖ ਵਸੋਂ ਵੱਸਦੀ ਹੈ, ਉਥੇ ਜਮਹੂਰੀਅਤ ਕੌਮਾਂਤਰੀ ਕਾਨੂੰਨਾਂ ਅਧੀਨ ਆਜ਼ਾਦ ਬਾਦਸ਼ਾਹੀ ਬਫ਼ਰ ਸਟੇਟ ਕਾਇਮ ਕਰਕੇ ਹੀ ਹੱਲ ਕੀਤਾ ਜਾ ਸਕਦਾ ਹੈ।
 1. ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਵੱਲੋਂ ਫਰਾਖਦਿਲੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਕੀਤੇ ਗਏ ਉਦਮ ਸਵਾਗਤਯੋਗ:- ਅੱਜ ਦੇ ਇਸ ਇਕੱਠ ਵਿਚ ਸਮੁੱਚੀ ਸਿੱਖ ਕੌਮ ਵੱਲੋਂ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਪਾਕਿਸਤਾਨ ਦਾ ਉਚੇਚੇ ਤੌਰ ਤੇ ਸਵਾਗਤ ਕਰਦਾ ਹੈ, ਕਿਉਂਕਿ ਉਨ੍ਹਾਂ ਨੇ ਸਭ ਦੁਨਿਆਵੀ, ਸਿਆਸੀ, ਭੂਗੋਲਿਕ, ਵਪਾਰਿਕ, ਮਾਲੀ ਆਦਿ ਵਲਗਣਾ ਤੋਂ ਉਪਰ ਉੱਠਕੇ ‘ਵਿਛੜੇ ਗੁਰਧਾਮਾਂ’ ਦੇ ਦਰਸ਼ਨ-ਦੀਦਾਰਿਆ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਕੇ ਸਿੱਖ ਕੌਮ ਵੱਲੋਂ ਲੰਮੇਂ ਸਮੇਂ ਤੋਂ ਕੀਤੀ ਜਾਂਦੀ ਆ ਰਹੀ ਅਰਦਾਸ ਨੂੰ ਸੰਪੂਰਨ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਗਈ ਹੈ, ਇਹ ਮੰਗ ਕੀਤੀ ਗਈ ਕਿ ਜਿਵੇਂ ਨੇਪਾਲ ਦੀ ਸਰਹੱਦ ਸਦੀਵੀਂ ਤੌਰ ਤੇ ਖੁੱਲ੍ਹੀ ਹੈ, ਉਸੇ ਤਰ੍ਹਾਂ ਇੰਡੀਆਂ-ਪਾਕਿਸਤਾਨ ਦੀ ਵਾਹਗਾ-ਅਟਾਰੀ ਸਰਹੱਦ ਦੇ ਨਾਲ-ਨਾਲ ਰਾਜਸਥਾਂਨ ਦੀਆਂ ਸਰਹੱਦਾਂ ਹੁਸੈਨੀਵਾਲਾ, ਕੋਟ ਹਿੰਦੂ ਮੱਲ੍ਹ, ਸੁਲੇਮਾਨਕੀ ਅਤੇ ਅਨੁਪਗੜ੍ਹ ਜੰਮੂ-ਕਸ਼ਮੀਰ, ਉੜੀ ਸਥਿਤ ਨਰੂਸੀ (ਨੇੜੇ ਗੁਰਦੁਆਰਾ ਛੇਵੀਂ ਪਾਤਸ਼ਾਹੀ) ਆਦਿ ਰਸਤੇ ਵੀ ਖੁੱਲਣੇ ਚਾਹੀਦੇ ਹਨ । ਜਿਸ ਨਾਲ ਦੋਵਾਂ ਮੁਲਕਾਂ, ਦੋਵਾਂ ਪੰਜਾਬਾਂ ਦੇ ਜਿ਼ੰਮੀਦਾਰਾਂ, ਖੇਤ-ਮਜ਼ਦੂਰ, ਕਾਰੋਬਾਰੀਆਂ ਦੇ ਵਪਾਰ ਵਿਚ ਵਾਧਾ ਹੋਵੇਗਾ ।
 1. ਬਾਬਰ-ਜ਼ਾਬਰ ਰੂਪੀ ਹੁਕਮਰਾਨਾਂ ਦੇ ਜੁਲਮਾਂ ਦਾ ਹਰ ਕੀਮਤ ਤੇ ਟਾਕਰਾ ਕਰਨ ਅਤੇ ਭਾਈ ਲਾਲੋ ਵਾਲੀ ਇਨਸਾਨੀਅਤ ਪੱਖੀ ਸੋਚ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਪ੍ਰਣ:- ਅੱਜ ਦੇ ਇਸ ਮਹਾਨ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਹਿਯੋਗੀ ਪੰਥਕ ਜਥੇਬੰਦੀਆਂ ਦੀ ਸਮੁੱਚੀ ਲੀਡਰਸਿ਼ਪ ਅਤੇ ਵਿਸ਼ਾਲ ਇਕੱਠ ਨੇ ਜੈਕਾਰਿਆ ਦੀ ਗੂੰਜ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਬਾਬਰ-ਜ਼ਾਬਰ ਵਾਲੀ ਸੋਚ ਉਤੇ ਪਹਿਰਾ ਦਿੰਦਿਆ ਮੌਜੂਦਾ ਇੰਡੀਅਨ ਫਿਰਕੂ ਹੁਕਮਰਾਨਾਂ ਦੇ ਹਰ ਜ਼ਬਰ-ਜੁਲਮ ਦਾ ਦਲੀਲ ਸਹਿਤ ਤੇ ਦ੍ਰਿੜਤਾ ਨਾਲ ਜਿਥੇ ਟਾਕਰਾ ਕਰਨ ਦਾ ਨਿਸਚ੍ਹਾ ਕੀਤਾ, ਉਥੇ ਇਹ ਵੀ ਪ੍ਰਣ ਕੀਤਾ ਗਿਆ ਕਿ ਭਾਈ ਲਾਲੋ, ਸ਼ਹੀਦ ਭਾਈ ਬੋਤਾ ਸਿੰਘ, ਸ਼ਹੀਦ ਭਾਈ ਗਰਜਾ ਸਿੰਘ ਜੀ ਦੀ ਮਨੁੱਖਤਾ ਤੇ ਇਨਸਾਨੀਅਤ ਪੱਖੀ ਸੋਚ ਉਤੇ ਨਿਰੰਤਰ ਇਸੇ ਤਰ੍ਹਾਂ ਪਹਿਰਾ ਦਿੱਤਾ ਜਾਂਦਾ ਰਹੇਗਾ ਅਤੇ ਸਮੁੱਚੀ ਮਨੁੱਖਤਾ ਦੀ ਬਰਾਬਰਤਾ ਦੀ ਸੋਚ, ਹਰ ਤਰ੍ਹਾਂ ਦੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਸਮਾਜਿਕ ਪਾੜੇ ਨੂੰ ਖ਼ਤਮ ਕਰਨ ਲਈ ਸਾਰਥਿਕ ਉਦਮ ਕੀਤੇ ਜਾਂਦੇ ਰਹਿਣਗੇ ।
 1. ਹਰ ਇਨਸਾਨ ਅਤੇ ਹਰ ਸਮਾਜ ਨੂੰ ਸਦਾ ਲਈ ਸ਼ਾਂਤੀ ਦੇਣ ਵਾਲੇ, ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦੇ ਗੁਰੂ ਸਾਹਿਬ ਜੀ ਦੇ ਫਲਸਫ਼ੇ ਨੂੰ ਅਪਣਾਉਣ ਦੀ ਅਪੀਲ:- ਅੱਜ ਦੇ ਇਸ ਮਹਾਨ ਰੁਹਾਨੀਅਤ ਮਾਹੌਲ ਸਿਰਜਣ ਵਾਲੇ ਇਕੱਠ ਵਿਚ ਸਰਬਸੰਮਤੀ ਨਾਲ ਸਮੁੱਚੀ ਮਨੁੱਖਤਾ, ਚਹੁਵਰਗਾਂ ਅਤੇ ਸਮੁੱਚੇ ਸੰਸਾਰ ਦੇ ਨਿਵਾਸੀਆ ਨੂੰ ਇਹ ਸੰਜ਼ੀਦਾ ਅਪੀਲ ਕੀਤੀ ਗਈ ਕਿ ਜੋ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਨੀਂਹ ਰੱਖਦੇ ਹੋਏ ਸਮੁੱਚੀ ਮਨੁੱਖਤਾ ਦੀ ਆਤਮਿਕ ਸ਼ਾਂਤੀ, ਸੰਤੁਸਟੀ ਅਤੇ ਜਮਹੂਰੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਸਾਨੂੰ ਵੱਡਮੁੱਲੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਆਨੰਦਮਈ ਸੰਦੇਸ਼ ਦਿੱਤੇ ਹਨ, ਉਨ੍ਹਾਂ ਉਤੇ ਸਮੁੱਚੀ ਮਨੁੱਖਤਾ ਨੂੰ ਇਮਾਨਦਾਰੀ ਨਾਲ ਜਿਥੇ ਪਹਿਰਾ ਦੇਣ ਦੀ ਅਪੀਲ ਕੀਤੀ ਗਈ, ਉਥੇ ਹਾਜ਼ਰੀਨ ਪ੍ਰਬੰਧਕ ਜਥੇਬੰਦੀਆਂ ਤੇ ਸਹਿਯੋਗੀਆਂ ਨੇ ਉਪਰੋਕਤ ਫਲਸਫ਼ੇ ਨੂੰ ਮੁੱਖ ਰੱਖਕੇ ਆਪਣੇ ਸਭ ਧਾਰਮਿਕ, ਸਮਾਜਿਕ, ਸਿਆਸੀ ਅਮਲ ਕਰਨ ਦਾ ਉਚੇਚੇ ਤੌਰ ਤੇ ਪ੍ਰਣ ਕੀਤਾ ।
 1. ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਵਿਧਾਨ ਅਨੁਸਾਰ ਮਿੱਥੇ ਸਮੇਂ ‘ਤੇ ਚੋਣਾਂ ਨਾ ਕਰਵਾਉਣ ਦੇ ਅਮਲ ਸਿੱਖਾਂ ਦੇ ਮਾਮਲਿਆ ਵਿਚ ਸਿੱਧੀ ਦਖਲ-ਅੰਦਾਜੀ:- ਅੱਜ ਦੇ ਇਸ ਮਹਾਨ ਇਕੱਠ ਵਿਚ ਇਹ ਵੀ ਮਹਿਸੂਸ ਕੀਤਾ ਗਿਆ ਕਿ ਸੈਂਟਰ ਦੀ ਮੋਦੀ ਹਕੂਮਤ ਆਪਣੇ ਅਤੇ ਆਪਣੇ ਭਾਈਵਾਲਾ ਦੇ ਸਿਆਸੀ ਤੇ ਪਰਿਵਾਰਿਕ ਸਵਾਰਥਾਂ ਦੀ ਪੂਰਤੀ ਅਧੀਨ ਐਸ.ਜੀ.ਪੀ.ਸੀ. ਦੀ ਕਾਨੂੰਨੀ ਮਿਆਦ ਖ਼ਤਮ ਹੋਣ ਤੇ ਚੋਣਾਂ ਨਹੀਂ ਕਰਵਾਈਆ ਜਾ ਰਹੀਆ । ਜੋ ਸਿੱਖ ਕੌਮ ਦੇ ਧਾਰਮਿਕ ਮਾਮਲਿਆ ਅਤੇ ਗੁਰੂਘਰਾਂ ਦੇ ਪ੍ਰਬੰਧ ਵਿਚ ਜਿਥੇ ਸਿੱਧੇ ਤੌਰ ਤੇ ਹਕੂਮਤੀ ਦਖ਼ਲ ਹੈ, ਉਥੇ ਸਿੱਖ ਕੌਮ ਦੇ ਇਸ ਵੱਡੇ ਜਮਹੂਰੀ ਹੱਕ ਨੂੰ ਖੋਹਕੇ ਘੋਰ ਬੇਇਨਸਾਫ਼ੀ ਕਰ ਰਹੀ ਹੈ ਅਤੇ ਆਪਣੇ ਭਾਈਵਾਲਾ ਨੂੰ ਗੁਰੂਘਰਾਂ ਦੇ ਖਜ਼ਾਨੇ, ਸਾਧਨਾਂ, ਜਮੀਨਾਂ-ਜ਼ਾਇਦਾਦਾਂ ਅਤੇ ਅਮਲੇ-ਫੈਲੇ ਦੀ ਦੁਰਵਰਤੋਂ ਕਰਨ ਨੂੰ ਸਹਿ ਦੇ ਰਹੀ ਹੈ । ਜੋ ਕਿ ਗੁਰੂ ਸਾਹਿਬਾਨ ਜੀ ਦੇ ਫਲਸਫ਼ੇ ਅਤੇ ਸਿੱਖ ਕੌਮ ਦੇ ਜਮਹੂਰੀਅਤ ਹੱਕ ਨੂੰ ਕੁੱਚਲਣ ਵਾਲੀਆ ਕਾਰਵਾਈਆ ਹਨ । ਅੱਜ ਦਾ ਮਹਾਨ ਇਕੱਠ 3 ਸਾਲਾ ਤੋਂ ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਦੀਆਂ ਤੁਰੰਤ ਜਰਨਲ ਚੋਣਾਂ ਕਰਵਾਉਣ ਅਤੇ ਸਿੱਖ ਕੌਮ ਨੂੰ ਆਪਣੇ ਗੁਰੂਘਰਾਂ ਦੇ ਪ੍ਰਬੰਧਾਂ, ਪ੍ਰਚਾਰ ਕਰਨ ਦੇ ਜਮਹੂਰੀ ਹੱਕ ਦੇਣ ਦੀ ਮੰਗ ਕਰਦਾ ਹੈ।
 1. ਸਿੱਖ ਰੈਫਰੈˆਸ ਲਾਈਬ੍ਰੇਰੀ, ਤੋਸਾਖਾਨਾ ਵਿਚੋˆ ਬਲਿਊ ਸਟਾਰ ਦੇ ਹਮਲੇ ਦੌਰਾਨ ਫੌਜ ਵਲੋˆ ਲੁੱਟੇ ਗਏ ਬੇਸ਼ਕੀਮਤੀ ਸਮਾਨ ਵਾਪਿਸ ਦਿੱਤਾ ਜਾਵੇ:- ਅੱਜ ਦਾ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੁਤਵ ਹਕੂਮਤ ਨੇ ਮੰਦਭਾਵਨਾ ਅਧੀਨ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਤੇ ਨਿਸ਼ਾਨਾਂ ਬਣਾਉਣ ਲਈ 1984 ਵਿੱਚ ਬਲਿਊ ਸਟਾਰ ਦਾ ਫੌਜੀ ਹਮਲਾ ਕਰਕੇ ਸਿੱਖ ਕੌਮ ਦਾ ਕਤਲੇਆਮ ਅਤੇ ਨਸ਼ਲਕੁਸੀ ਹੀ ਨਹੀˆ ਕੀਤੀ, ਬਲਕਿ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ, ਸਿੱਖ ਰੈਫਰੈˆਸ ਲਾਈਬ੍ਰੇਰੀ ਵਿਚ ਦੁਰਲੱਭ ਸਿੱਖ ਇਤਿਹਾਸ, ਬੇਸ਼ਕੀਮਤੀ ਕੌਮੀ ਵਸਤਾˆ ਨੂੰ ਫੌਜ ਲੁੱਟ ਕੇ ਲੈ ਗਈ ਸੀ, ਜੋ ਅਜੇ ਤੱਕ ਵਾਪਿਸ ਨਹੀˆ ਕੀਤੇ ਗਏ । ਜਿਵੇਂ 1849 ਵਿਚ ਲਾਰਡ ਡਲਹੌਜ਼ੀ ਨੇ ਲਾਹੌਰ ਦਰਬਾਰ (ਖ਼ਾਲਸਾ ਹਕੂਮਤ) ਦੇ ਤੋਸਾਖਾਨਾ, ਕੌਮੀ ਵਿਰਸੇ, ਕੋਹਿਨੂਰ ਹੀਰਾਂ ਅਤੇ ਹੋਰ ਲਾਹੌਰ ਦਰਬਾਰ ਦੀਆਂ ਅਮੁੱਲ ਵਸਤਾਂ ਲੁੱਟਕੇ ਮਲਿਕਾ ਵਿਕਟੋਰੀਆ ਨੂੰ ਦੇ ਦਿੱਤੀਆ ਸਨ । ਉਸੇ ਤਰ੍ਹਾਂ 1984 ਵਿਚ ਹਿੰਦੂਤਵ ਹਕੂਮਤ ਦੀ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਦੇ ਬੇਸ਼ਕੀਮਤੀ ਸਮਾਨ, ਵਿਰਸਾ ਤੇ ਵਿਰਾਸਤ ਲੁੱਟਕੇ ਲੈ ਗਏ ਸਨ, ਉਸਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 20ਵੀਂ ਸਦੀ ਦੇ ਐਲਾਨੇ ਗਏ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਰਿਵਾਲਵਰ ਤੇ ਤੀਰ ਵੀ ਲੈ ਗਏ ਸਨ, ਉਸ ਵਿਰਸੇ ਤੇ ਵਿਰਾਸਤ ਦੀਆਂ ਕੀਮਤੀ ਵਸਤਾਂ ਅਤੇ ਸੰਤਾਂ ਦੇ ਰਿਵਾਲਵਰ ਤੇ ਤੀਰ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਪੇ ਜਾਣ ਦੀ ਜੋਰਦਾਰ ਮੰਗ ਕਰਦੇ ਹਾਂ ।
 1. ਕਸ਼ਮੀਰ, ਬਿਹਾਰ, ਛੱਤੀਸਗੜ੍ਹ, ਅਸਾਮ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈˆਡ ਅਤੇ ਵੈਸਟ ਬੰਗਾਲ ਵਰਗੇ ਸੂਬਿਆˆ ਵਿਚ ਫੌਜ ਅਤੇ ਅਰਧ ਸੈਨਿਕਾˆ ਵਲੋˆ ਮਨੁੱਖਤਾ ਦਾ ਕੀਤਾ ਜਾਣ ਵਾਲਾ ਕਤਲੇਆਮ ਬੰਦ ਹੋਵੇ :- ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਚੇਚੇ ਤੌਰ ਤੇ ਆਪਣੀ ਬਾਣੀ ਅਤੇ ਫਲਸਫੇ ਵਿਚ ਮਨੁੱਖੀ ਜੀਵਨ ਦੇ ਵੱਡੇ ਮਹੱਤਵ ਨੂੰ ਪ੍ਰਗਟਾਉਦੇ ਹੋਏ ਮਨੁੱਖੀ ਹੱਕਾਂ ਦੀ ਰਾਖੀ ਦੀ ਜੋਰਦਾਰ ਪੈਰਵੀਂ ਕੀਤੀ ਹੈ ਕਿ ਕਿਸੇ ਵੀ ਵਿਚਾਰਾਂ ਦੇ ਵਖਰੇਵੇ ਦੀ ਬਦੌਲਤ ਮਨੁੱਖੀ ਕਤਲੇਆਮ ਜਾਂ ਜ਼ਬਰ-ਜੁਲਮ ਨਹੀਂ ਹੋਣਾ ਚਾਹੀਦਾ, ਬਲਕਿ ਅਜਿਹੇ ਸਮੇਂ ਆਪਸੀ ਸਹਿਜ ਤੇ ਦਲੀਲ ਭਰੀ ਗੱਲਬਾਤ ਨਾਲ ਮਸਲੇ ਹੱਲ ਹੋਣੇ ਚਾਹੀਦੇ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਬੀਤੇ ਸਮੇਂ ਦੇ ਅਤੇ ਅਜੋਕੇ ਹੁਕਮਰਾਨ ਆਪਣੀ ਜਾਲਮਨਾਂ ਤੇ ਤਾਨਾਸ਼ਾਹੀ ਅਮਲਾਂ ਰਾਹੀ ਇਥੋਂ ਦੇ ਵੱਖ-ਵੱਖ ਸੂਬਿਆਂ ਦੇ ਨਿਵਾਸੀਆਂ ਘੱਟ ਗਿਣਤੀ ਕੌਮਾˆ, ਕਬੀਲਿਆˆ, ਫਿਰਕਿਆˆ, ਆਦਿਵਾਸੀਆˆ, ਮਾਓਵਾਦੀ, ਨਕਸਲਾਈਟਾਂ, ਮੁਸਲਮਾਨਾˆ ਅਤੇ ਸਿੱਖਾˆ, ਰੰਘਰੇਟਿਆ-ਦਲਿਤਾਂ ਆਦਿ ਨੂੰ ਨਿਸ਼ਾਨਾਂ ਬਣਾਕੇ ਘਸੀਆ-ਪਿੱਟੀਆˆ ਦਲੀਲਾˆ ਰਾਹੀˆ ਦੋਸ਼ ਮੜ ਕੇ ਬਦਨਾਮ ਕਰਕੇ ਜੋ ਫ਼ੌਜ ਅਤੇ ਅਰਧ ਸੈਨਿਕ ਬਲਾˆ ਰਾਹੀˆ ਰੋਜਾਨਾˆ ਹੀ ਜਿਥੇ ਕਸ਼ਮੀਰ ਵਿਚ ਕਸ਼ਮੀਰੀ ਨੌਜ਼ਵਾਨਾਂ ਤੇ ਬੀਬੀਆਂ ਨੂੰ ਅਣਮਨੁੱਖੀ ਢੰਗਾਂ ਰਾਹੀ ਕਤਲੇਆਮ ਕਰਨ ਦੀ ਨਿੰਦਣਯੋਗ ਕਾਰਵਾਈ ਕਰ ਰਹੇ ਹਨ, ਉਥੇ ਅਸਾਮ, ਬਿਹਾਰ, ਬੰਗਾਲ, ਮਹਾਰਾਸ਼ਟਰਾਂ, ਮਨੀਪੁਰ, ਨਾਗਾਲੈਂਡ, ਵੈਸਟ ਬੰਗਾਲ ਆਦਿ ਸੂਬਿਆˆ ਵਿਚ ਮਨੁੱਖਤਾ ਦਾ ਕਤਲੇਆਮ ਹੋ ਰਿਹਾ ਹੈ ਇਹ ਮਨੁੱਖੀ ਹੱਕਾˆ ਦਾ ਘੋਰ ਉਲੰਘਣ ਕਰਨ ਦੇ ਤੁਲ ਅਮਲ ਹਨ। ਕਸ਼ਮੀਰ ਅਤੇ ਮਨੀਪੁਰ ਵਿਚ ਅਫਸਪਾ ਵਰਗੇ ਉਹ ਕਾਲੇ ਕਾਨੂੰਨ ਜਿਸ ਅਧੀਨ ਫ਼ੌਜ ਕਿਸੇ ਨੂੰ ਵੀ, ਕਿਸੇ ਸਮੇਂ ਵੀ ਚੁੱਕ ਕੇ ਖ਼ਤਮ ਕਰ ਸਕਦੀ ਹੈ, ਅਗਵਾ ਕਰ ਸਕਦੀ ਹੈ, ਮਾਰ ਸਕਦੀ ਹੈ ਜਾਂ ਬੀਬੀਆਂ ਨਾਲ ਜ਼ਬਰ-ਜਿਨਾਹ ਕਰ ਸਕਦੀ ਹੈ, ਹੁਕਮਰਾਨਾˆ ਵੱਲੋˆ ਮਨੁੱਖਤਾ ਦਾ ਕੀਤਾ ਜਾ ਰਿਹਾ ਲਹੂ-ਲੁਹਾਨ ਅਤੇ ਕਾਲੇ ਕਾਨੂੰਨਾਂ ਅਧੀਨ ਜ਼ਬਰ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਇਨ੍ਹਾˆ ਵਰਗਾˆ ਨੂੰ ਬਰਾਬਰਤਾ ਦੇ ਆਧਾਰ ਤੇ ਜਿੰਦਗੀ ਜਿਊਣ, ਤਰੱਕੀ ਕਰਨ ਅਤੇ ਬਿਨ੍ਹਾˆ ਕਿਸੇ ਡਰ ਭੈਅ ਦੇ ਵਿਚਰਣ ਦੇ ਹੱਕ ਦਿੱਤੇ ਜਾਣ ਅਤੇ ਬਣਦੀਆˆ ਸਹੂਲਤਾˆ ਵੀ ਪ੍ਰਦਾਨ ਕੀਤੀਆˆ ਜਾਣ ।

            ਜਿਹੜਾ ਕੇਦਰੀ ਸਰਕਾਰ ਨੇ ਇਕ ਨਜ਼ਾਇਜ ਕਾਨੂੰਨ ਮੁਸਲਮਾਨ ਭਾਈਚਾਰੇ ਵਾਸਤੇ ਬਣਾਇਆ ਹੈ, ਜਿਸਦਾ ਨਾਮ ਨੈਸ਼ਨਲ ਰਜਿਸਟਰ ਫਾਰ ਸਿਟੀਜਨ ਰੱਖਿਆ ਗਿਆ ਹੈ, ਜਿਸ ਤਹਿਤ 19 ਲੱਖ 60 ਹਜ਼ਾਰ ਮੁਸਲਮਾਨਾਂ ਦੀ ਨਾਗਰਿਕਤਾਂ ਰੱਦ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਬਹੁਗਿਣਤੀ ਅਸਾਮ ਵਿਚੋਂ ਹੈ, ਦੀ ਅਸੀਂ ਪੁਰਜੋਰ ਨਿਖੇਧੀ ਕਰਦੇ ਹਾਂ ਅਤੇ ਯੂ.ਐਨ.ਓ. ਨੂੰ ਅਪੀਲ ਕਰਦੇ ਹਾਂ ਕਿ ਇੰਡੀਆਂ ਵਿਚ ਘੱਟ ਗਿਣਤੀਆਂ ਦੀ ਹੋ ਰਹੀ ਦੁਰਦਸਾਂ ਨੂੰ ਰੋਕਿਆ ਜਾਵੇ ।

 1. ਪੰਜਾਬ ਵਿਚ ਬਣਾਉਟੀ ਢੰਗ ਨਾਲ ਹੜ੍ਹ ਲਿਆਕੇ ਪੰਜਾਬੀਆਂ ਤੇ ਸਿੱਖਾਂ ਨੂੰ ਮਾਲੀ ਤੌਰ ਤੇ ਕੰਮਜੋਰ ਕਰਨ ਦੀ ਸਾਜਿ਼ਸ ਦੀ ਨਿਖੇਧੀ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਪੰਜਾਬ ਦੇ ਦਰਿਆਵਾ ਉਤੇ ਬਣੇ ਡੈਮਾਂ ਦੀ ਮੰਦਭਾਵਨਾ ਅਧੀਨ ਪੰਜਾਬੀਆਂ ਤੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਲਈ ਵਰਤੋਂ ਹੁੰਦੀ ਆ ਰਹੀ ਹੈ, ਪਹਿਲੇ 1988 ਵਿਚ ਰਾਤੋ-ਰਾਤ ਭਾਖੜਾ ਡੈਂਮ ਦੇ ਸਾਰੇ ਗੇਟ ਖੋਲ੍ਹਕੇ ਸਮੁੱਚੇ ਪੰਜਾਬ ਨੂੰ ਹੜ੍ਹਾਂ ਵਿਚ ਡੁਬੋ ਦਿੱਤਾ ਗਿਆ ਸੀ । ਜਿਸ ਨਾਲ ਇਥੋਂ ਦੀਆਂ ਜਿ਼ੰਮੀਦਾਰਾਂ ਦੀਆਂ ਫ਼ਸਲਾਂ, ਡੰਗਰਾਂ, ਇਨਸਾਨਾਂ ਦਾ ਵੱਡਾ ਜਾਨੀ-ਮਾਲੀ ਨੁਕਸਾਨ ਹੋਇਆ ਸੀ । ਹੁਣ ਉਸੇ ਸਾਜਿ਼ਸ ਅਧੀਨ ਫਿਰ ਬੀਤੇ ਮਹੀਨੇ ਵਿਚ ਭਾਖੜਾ ਡੈਂਮ ਦੇ ਗੇਟ ਖੋਲ੍ਹਕੇ ਮਾਲਵੇ ਅਤੇ ਦੋਆਬੇ ਦੇ ਇਲਾਕੇ ਵਿਚ ਭਾਰੀ ਨੁਕਸਾਨ ਕੀਤਾ ਗਿਆ ਹੈ । ਜਿਸ ਲਈ ਸੈਂਟਰ ਦੀ ਮੋਦੀ ਹਕੂਮਤ ਸਿੱਧੇ ਤੌਰ ਤੇ ਜਿ਼ੰਮੇਵਾਰ ਹੈ। ਇਸ ਮਤੇ ਰਾਹੀ ਇਹ ਪੁਰਜੋਰ ਮੰਗ ਕਰਦੇ ਹਾਂ ਕਿ ਪੰਜਾਬ ਦੇ ਹੈੱਡਵਰਕਸਾਂ ਉਤੇ ਬਣੇ ਡੈਮਾਂ ਦਾ ਕੰਟਰੋਲ ਯੂ.ਐਨ. ਦੀ ਕੌਮਾਂਤਰੀ ਸੰਸਥਾਂ ਨੂੰ ਤੁਰੰਤ ਸੌਪਿਆ ਜਾਵੇ ਤਾਂ ਕਿ ਹਿੰਦੂਤਵ ਹੁਕਮਰਾਨ ਮੰਦਭਾਵਨਾ ਅਧੀਨ ਇਨ੍ਹਾਂ ਡੈਮਾਂ ਨੂੰ ਬਤੌਰ ਮਿਲਟਰੀ ਸ਼ਕਤੀ ਦੇ ਵਰਤੋਂ ਕਰਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਨੁਕਸਾਨ ਨਾ ਕਰ ਸਕਣ ।

            ਪੰਜਾਬ ਦੀਆਂ ਨਦੀਆਂ, ਨਹਿਰਾਂ, ਦਰਿਆਵਾਂ ਦੇ ਪਾਣੀ ਉਤੇ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਦਾ ਹੱਕ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸੈਂਟਰ ਦੇ ਹਿੰਦੂਤਵ ਹੁਕਮਰਾਨ ਸਾਡੇ ਕੀਮਤੀ ਪਾਣੀਆ ਨੂੰ ਜ਼ਬਰੀ ਖੋਹਕੇ ਦੂਸਰੇ ਸੂਬਿਆਂ ਹਰਿਆਣਾ, ਰਾਜਸਥਾਂਨ, ਦਿੱਲੀ ਆਦਿ ਨੂੰ ਲੰਮੇਂ ਸਮੇਂ ਤੋਂ ਦਿੰਦੇ ਆ  ਰਹੇ ਹਨ । ਜਦੋਂਕਿ ਖੇਤੀ ਪ੍ਰਧਾਨ ਪੰਜਾਬ ਸੂਬੇ ਦੀਆਂ ਫ਼ਸਲਾਂ ਦੀ ਸਿੰਚਾਈ ਲਈ ਲੋੜੀਦਾ ਪਾਣੀ ਮੁਹੱਈਆ ਨਹੀਂ ਕੀਤਾ ਜਾ ਰਿਹਾ । ਇਹ ਹੋਰ ਵੀ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਆਪਣੇ-ਆਪ ਨੂੰ ਪੰਥਕ ਆਗੂ ਕਹਾਉਣ ਵਾਲੇ ਬਾਦਲ ਦਲੀਆ ਨੇ ਬੀਤੇ ਸਮੇਂ ਵਿਚ ਮਰਹੂਮ ਚੌਧਰੀ ਦੇਵੀ ਲਾਲ ਤੋਂ 2 ਕਰੋੜ  ਰੁਪਏ ਪ੍ਰਾਪਤ ਕਰਕੇ ਪੰਜਾਬ ਦੇ ਕੀਮਤੀ ਪਾਣੀ ਹਰਿਆਣੇ ਨੂੰ ਦਿੱਤੇ, ਇਥੋਂ ਤੱਕ ਇਸ ਖੋਹੇ ਜਾ ਰਹੇ ਪਾਣੀਆ ਦੀ ਜੋ ਰਿਅਲਟੀ ਕੀਮਤ 18 ਲੱਖ ਕਰੋੜ       ਬਣਦੀ ਹੈ, ਉਹ ਵੀ ਪੰਜਾਬ ਨੂੰ ਨਹੀਂ ਦਿੱਤੀ ਜਾ ਰਹੀ, ਜੋ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਵੱਡੀ ਗ਼ਦਾਰੀ ਹੈ । ਜਿਸ ਨੂੰ ਅੱਜ ਦਾ ਇਕੱਠ ਸਹਿਣ ਨਹੀਂ          ਕਰੇਗਾ ।

 1. ‘ਨਾ ਅਸੀਂ ਹਿੰਦੂ, ਨਾ ਮੁਸਲਮਾਨ’ ਦਾ ਉਚਾਰਨ ਕਰਕੇ ਗੁਰੂ ਸਾਹਿਬਾਨ ਨੇ ਕੌਮੀ ਵਿਲੱਖਣਤਾ ਅਤੇ ਕੌਮੀ ਆਜ਼ਾਦੀ ਵਾਲੀ ‘ਹਲੇਮੀ ਰਾਜ’ ਸਥਾਪਿਤ ਕਰਨ ਦੀ ਭਾਵਨਾ ਮਨੁੱਖਤਾ ਪੱਖੀ:- ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਜ਼ਾਬਰ ਹੁਕਮਰਾਨਾਂ ਵੱਲੋਂ ਸਮਾਜ ਵਿਚ ਬਣਾਉਟੀ ਵਖਰੇਵੇਂ ਪੈਦਾ ਕਰਕੇ ਮਨੁੱਖਤਾ ਨੂੰ ਆਪਸ ਵਿਚ ਲੜਾਉਣ ਅਤੇ ਮਨੁੱਖਤਾ ਦੀ ਹੋ ਰਹੀ ਬੇਕਦਰੀ ਨੂੰ ਮੁੱਖ ਰੱਖਕੇ ਹੀ, ਹੋਰ ਧਰਮਾਂ ਵਿਚ ਆਈਆ ਵੱਡੀ ਗਿਰਾਵਟਾਂ ਨੂੰ ਖ਼ਤਮ ਕਰਨ ਅਤੇ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਨ ਹਿੱਤ ਹੀ ਉਪਰੋਕਤ ਨਾ ਅਸੀਂ ਹਿੰਦੂ, ਨਾ ਮੁਸਲਮਾਨ ਉਚਾਰਕੇ ਸਿੱਖ ਧਰਮ ਦੀ ਨੀਂਹ ਰੱਖੀ ਸੀ, ਦੂਸਰਾ ਉਨ੍ਹਾਂ ਨੇ ‘ਰਾਜੇ ਸੀਂਹ ਮੁਕੱਦਮ ਕੁੱਤੇ’ ਦੇ ਦ੍ਰਿੜਤਾ ਪੂਰਵਕ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਕੇ ਜਿਥੇ ਮਨੁੱਖੀ ਹੱਕਾਂ ਦੀ ਰਾਖੀ ਦੀ ਗੱਲ ਕੀਤੀ, ਉਥੇ ਉਨ੍ਹਾਂ ਨੇ ਹਰ ਤਰ੍ਹਾਂ ਦੇ ਵਿਤਕਰਿਆ, ਬੇਇਨਸਾਫ਼ੀਆਂ ਤੋਂ ਰਹਿਤ ਇਕ ਅੱਛੇ ਇਨਸਾਨੀ ਕਦਰਾ-ਕੀਮਤਾ ਨਾਲ ਭਰਪੂਰ ਅਜਿਹੇ ਆਜ਼ਾਦ ਰਾਜ ਭਾਗ ਨੂੰ ਕਾਇਮ ਕਰਨ ਦਾ ਵੀ ਸਾਨੂੰ ਸੰਦੇਸ਼ ਦਿੱਤਾ, ਜਿਥੇ ਕਿਸੇ ਵੀ ਇਨਸਾਨ, ਧਰਮ, ਕੌਮ, ਫਿਰਕੇ ਜਾਂ ਕਬੀਲੇ ਨਾਲ ਕੋਈ ਰਤੀਭਰ ਵੀ ਬੇਇਨਸਾਫ਼ੀ ਨਾ ਹੋਵੇ ਅਤੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਜਿਥੇ ਹੱਕ ਮਿਲਣ, ਉਥੇ ਹਰ ਇਨਸਾਨ ਨੂੰ ਰੋਟੀ-ਕੱਪੜਾ-ਮਕਾਨ ਦੀਆਂ ਮੁੱਢਲੀਆਂ ਮਨੁੱਖੀ ਲੋੜਾਂ ਹੁਕਮਰਾਨਾਂ ਵੱਲੋਂ ਮੁਹੱਈਆ ਹੋਣ ਦਾ ਪ੍ਰਬੰਧ ਹੋਵੇ ਅਤੇ ਸਭ ਮਨੁੱਖਤਾ ਅਮਨ-ਚੈਨ ਨਾਲ ਜਿੰਦਗੀ ਬਤੀਤ ਕਰ ਸਕੇ । ਅਜਿਹੇ ਰਾਜ ਭਾਗ ਨੂੰ ਹੀ ਕਾਇਮ ਕਰਨ ਹਿੱਤ 20ਵੀਂ ਸਦੀਂ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਧਰਮੀ ਤੇ ਇਨਸਾਨੀ ਕਦਰਾ-ਕੀਮਤਾ ਉਤੇ ਪਹਿਰਾ ਦਿੰਦੇ ਹੋਏ ‘ਆਜ਼ਾਦ ਬਾਦਸ਼ਾਹੀ ਸਿੱਖ ਰਾਜ’ ਦੀ ਪ੍ਰਾਪਤੀ ਲਈ ਕੌਮੀ ਸੰਘਰਸ਼ ਸੁਰੂ ਕੀਤਾ । ਅੱਜ ਅਸੀਂ ਗੁਰੂ ਸਾਹਿਬਾਨ ਜੀ ਦੀ ਹਲੀਮੀ ਰਾਜ ਵਾਲੀ ਸੋਚ ਨੂੰ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰ ਰਹੇ ਹਾਂ । ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਸਾਨੂੰ ਸਾਥ ਦੇਵੇ ਤਾਂ ਕਿ ਗੁਰੂ ਸਾਹਿਬਾਨ ਜੀ ਦੇ ਫਲਸਫ਼ੇ ਵਾਲਾ ਰਾਜ ਪ੍ਰਬੰਧ ਕਾਇਮ ਹੋ ਸਕੇ ਅਤੇ ਸਮੁੱਚੀ ਦੁਨੀਆਂ ਤੇ ਮੁਲਕਾਂ ਵਿਚ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ‘ਨਾ ਕੋ ਬੈਰੀ, ਨਾਹਿ ਬੈਗਾਨਾ ਸਗਲ ਸੰਗ ਹਮਕੋ ਬਨਿ ਆਇ॥’ ਅਤੇ ‘ਸਰਬੱਤ ਦੇ ਭਲੇ’ ਵਾਲਾ ਰਾਜ ਪ੍ਰਬੰਧ ਕਾਇਮ ਹੋ ਸਕੇ ।
 1. ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਦੇ ਨਾਮ ‘ਤੇ ਸੁਲਤਾਨਪੁਰ ਲੋਧੀ ਵਿਖੇ ਯੂਨੀਵਰਸਿਟੀ ਪੱਧਰ ਦਾ ਖੋਜ਼ ਕੇਂਦਰ ਸਥਾਪਿਤ ਕੀਤਾ ਜਾਵੇ:- ਸਿੱਖ ਰਾਜ ਦੇ ਅਸਤ ਹੋਣ ਤੋਂ ਬਾਅਦ ਸਿੱਖਾਂ ਵਿਚ ਫੈਲੀ ਨਿਰਾਸਤਾ ਕਾਰਨ ਵੱਡੇ ਸਿੱਖ ਘਰਾਣਿਆ ਦਾ ਝੁਕਾਅ ਆਰੀਆ ਸਮਾਜ ਅਤੇ ਇਸਾਈਅਤ ਵੱਲ ਵੱਧ ਗਿਆ ਸੀ। ਉਸ ਵੇਲੇ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਨੇ ਬੜੀ ਦਲੇਰੀ, ਦ੍ਰਿੜਤਾ ਅਤੇ ਦਲੀਲ ਸਹਿਤ ਬਿਪਰਵਾਦੀ, ਆਰੀਆ ਸਮਾਜੀ ਪ੍ਰਭਾਵ ਨੂੰ ਖ਼ਤਮ ਕਰਕੇ ਇਕ ਨਵੀਂ ਰੂਹ ਸਿੱਖ ਕੌਮ ਵਿਚ ਭਰ ਦਿੱਤੀ । ਅੱਜ ਦਾ ਇਹ ਇਕੱਠ ਮੰਗ ਕਰਦਾ ਹੈ ਕਿ ਇਸ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਦੇ ਨਾਮ ਤੇ ਯੂਨੀਵਰਸਿਟੀ ਪੱਧਰ ਦਾ ਸਿੱਖ ਗੁਰਬਾਣੀ ਵਿਚਾਰ ਖੋਜ਼ ਕੇਂਦਰ ਸੁਲਤਾਨਪੁਰ ਲੋਧੀ ਵਿਖੇ ਸਥਾਪਿਤ ਕੀਤਾ ਜਾਵੇ ।
 1. ਸਿੱਖਾਂ ਦੀਆਂ ਬਣੀਆ ਕਾਲੀਆ ਸੂਚੀਆਂ ਖ਼ਤਮ ਕੀਤੀਆ ਜਾਣ :- ਹੁਣ ਤੱਕ ਬਣੀਆ ਹਿੰਦ ਹਕੂਮਤਾਂ ਨੇ ਵੱਡੇ ਸਾਜਿ਼ਸ ਤਹਿਤ ਗੈਰ-ਕਾਨੂੰਨੀ ਕਾਲੀਆ ਸੂਚੀਆਂ ਬਣਾਕੇ ਸਿੱਖਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਅਤੇ ਹੁਣ ਸ਼ਰਤਾਂ ਤਹਿਤ ਅੰਦਰੂਨੀ ਗੁਪਤ ਸਮਝੋਤਿਆ ਨਾਲ ਜਿਸ ਤਰ੍ਹਾਂ ਕਾਲੀਆ ਸੂਚੀਆਂ ਨੂੰ ਖ਼ਤਮ ਕਰਨ ਦਾ ਢੋਗ ਰੱਚਿਆ ਜਾ ਰਿਹਾ ਹੈ, ਅੱਜ ਦਾ ਇਹ ਇਕੱਠ ਇਸ ਢੋਗ ਨੂੰ ਰੱਦ ਕਰਦਾ ਹੋਇਆ ਮੰਗ ਕਰਦਾ ਹੈ ਕਿ ਸਿੱਖਾਂ ਦੀਆਂ ਬਣੀਆ ਗੈਰ-ਕਾਨੂੰਨੀ ਕਾਲੀਆ ਸੂਚੀਆਂ ਨੂੰ ਖ਼ਤਮ ਕੀਤਾ ਜਾਵੇ ।

ਗੁਰੂ ਅਤੇ ਪੰਥ ਦੇ ਦਾਸ,

ਸਿਮਰਨਜੀਤ ਸਿੰਘ ਮਾਨ, ਹਰਪਾਲ ਸਿੰਘ ਚੀਮਾਂ,  ਗੁਰਦੀਪ ਸਿੰਘ ਬਠਿੰਡਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ,  ਯੂਨਾਈਟਿਡ ਅਕਾਲੀ ਦਲ

About The Author

Related posts

Leave a Reply

Your email address will not be published. Required fields are marked *