Verify Party Member
Header
Header
ਤਾਜਾ ਖਬਰਾਂ

ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਵਿਚਾਰ-ਗੋਸਟੀਆ’ ਦੇ ਦਿੱਤੇ ਗਏ ਸਿਧਾਤ ਨੂੰ ਮੁੱਖ ਰੱਖਦੇ ਹੋਏ ਅਸੀਂ ਸਭ ਮਸਲੇ ਗੱਲਬਾਤ ਰਾਹੀ ਹੱਲ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ : ਮਾਨ

ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਵਿਚਾਰ-ਗੋਸਟੀਆ’ ਦੇ ਦਿੱਤੇ ਗਏ ਸਿਧਾਤ ਨੂੰ ਮੁੱਖ ਰੱਖਦੇ ਹੋਏ ਅਸੀਂ ਸਭ ਮਸਲੇ ਗੱਲਬਾਤ ਰਾਹੀ ਹੱਲ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ : ਮਾਨ

ਫ਼ਤਹਿਗੜ੍ਹ ਸਾਹਿਬ, 28 ਅਗਸਤ ( ) “ਅੱਜ ਜਦੋਂ ਸਭ ਪਾਸੇ ਬਾਦਲ ਪਰਿਵਾਰ ਵੱਲੋਂ ਕੀਤੀਆ ਗਈਆ ਕੌਮੀ ਗ਼ਦਾਰੀਆ, ਧੋਖੇ-ਫਰੇਬ ਅਤੇ ਸਿੱਖੀ ਸਿਧਾਤਾਂ ਤੇ ਸੋਚ ਨੂੰ ਮਲੀਆ-ਮੇਟ ਕਰਨ ਦੀ ਬਦੌਲਤ ਪੰਜਾਬ ਦਾ ਬੱਚਾ-ਬੱਚਾ ਹਰ ਗਲੀ, ਪਿੰਡ, ਸ਼ਹਿਰ ਅਤੇ ਸੱਥਾਂ ਵਿਚ ਤੋਏ-ਤੋਏ ਕਰ ਰਿਹਾ ਹੈ, ਤਾਂ ਸਮੁੱਚੇ ਪੰਜਾਬ ਨਿਵਾਸੀ ਉਨ੍ਹਾਂ ਨੂੰ ਨਫ਼ਰਤ ਕਰਨ ਲੱਗ ਪਏ ਹਨ । ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਦੀ ਸਾਜਿ਼ਸ ਅਤੇ ਸਾਜਿ਼ਸਕਾਰ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਬਾਦਲ ਪਰਿਵਾਰ ਦਾ ਨਾਮ ਮੋਹਰਲੀਆ ਕਤਾਰਾ ਵਿਚ ਆ ਰਿਹਾ ਹੈ ਤਾਂ ਬਾਦਲ ਪਰਿਵਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਸੱਚ ਦੀ ਰਿਪੋਰਟ, ਬਰਗਾੜੀ ਮੋਰਚਾ, ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਵਿਰੁੱਧ ਗੈਰ-ਦਲੀਲ ਤਰੀਕੇ ਪ੍ਰਚਾਰ ਹੀ ਨਹੀਂ ਕੀਤਾ ਜਾ ਰਿਹਾ, ਬਲਕਿ ਸਭਨਾਂ ਨੂੰ ਆਈ.ਐਸ.ਆਈ. ਦੇ ਏਜੰਟ ਕਹਿਕੇ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਜਾ ਰਹੀ ਹੈ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਪੰਜਾਬ ਦੇ ਵਜ਼ੀਰਾਂ ਨਾਲ ਮੁਲਾਕਾਤਾਂ ਕਰਨ ਦੀ ਗੈਰ-ਦਲੀਲ ਗੱਲ ਨੂੰ ਫੜਕੇ ਅਸਲੀਅਤ ਵਿਚ ਆਪਣੇ ਕੁਕਰਮਾ ਉਤੇ ਪਰਦਾ ਪਾਉਣ ਦੀ ਅਸਫ਼ਲ ਕੋਸਿ਼ਸ਼ ਕੀਤੀ ਜਾ ਰਹੀ ਹੈ । ਜਦੋਂਕਿ ਸਭ ਸੂਝਵਾਨਾਂ, ਲਿਆਕਤਮੰਦਾਂ ਨੂੰ ਪਤਾ ਹੈ ਕਿ ਅਜੋਕੇ ਸਮੇਂ ਵਿਚ ਵੱਡੇ ਤੋ ਵੱਡੇ ਮਸਲੇ ਨੂੰ ਆਪਸੀ ਗੱਲਬਾਤ (ਟੇਬਲ-ਟਾਕ) ਰਾਹੀ ਹੀ ਹੱਲ ਕੀਤਾ ਜਾ ਸਕਦਾ ਹੈ । ਅਸੀਂ ਵੀ ਉਸ ਜਮਹੂਰੀਅਤ ਪੱਖੀ ਅਤੇ ਅਮਨਮਈ ਪੱਖੀ ਆਪਸੀ ਗੱਲਬਾਤ ਦੇ ਸਿਧਾਤ ਰਾਹੀ ਸਭ ਕੌਮੀ ਮਸਲੇ ਹੱਲ ਕਰਨ ਦੇ ਚਾਹਵਾਨ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ, ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਬਰਗਾੜੀ ਮੋਰਚੇ ਸੰਬੰਧੀ ਆਈ.ਐਸ.ਆਈ. ਦੇ ਨਾਮ ਨਾਲ ਗੈਰ-ਦਲੀਲ ਢੰਗ ਨਾਲ ਜੋੜਨ ਦੇ ਅਮਲਾਂ ਦੀ ਪੁਰਜੋਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਉਤੇ ਵਾਪਰੇ 1984 ਦੇ ਸਿੱਖ ਕਤਲੇਆਮ, ਨਸ਼ਲਕੁਸੀ ਅਤੇ ਹੋਰ ਗੰਭੀਰ ਸਮੱਸਿਆਵਾ ਨੂੰ ਗੱਲਬਾਤ ਰਾਹੀ ਹੀ ਅਮਨ ਪੂਰਵਕ ਤਰੀਕੇ ਹੱਲ ਕਰਨ ਲਈ ਯਤਨਸ਼ੀਲ ਹਾਂ । ਅਸੀਂ ਇਥੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਸਿੱਖ ਮਸਲਿਆ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਦਾ ਇਕ ਡੈਪੂਟੇਸ਼ਨ ਬੀਤੇ ਸਮੇਂ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਸਰਕਾਰੀ ਰਿਹਾਇਸ ਵਿਚ ਮੁਲਾਕਾਤ ਕਰਨ ਗਿਆ ਸੀ, ਜਿਸ ਵਿਚ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ. ਗੁਰਦੀਪ ਸਿੰਘ ਬਠਿੰਡਾ, ਸ. ਇਕਬਾਲ ਸਿੰਘ ਟਿਵਾਣਾ ਅਤੇ ਹੋਰ ਕਈ ਆਗੂ ਸਾਮਿਲ ਸਨ । ਉਸ ਸਮੇਂ ਸੀਨੀਅਰ ਪੁਲਿਸ ਅਧਿਕਾਰੀਆ ਨੇ ਡੈਪੂਟੇਸ਼ਨ ਨਾਲ ਗੱਲਬਾਤ ਕਰਦੇ ਹੋਏ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜ੍ਹੀਆ ਕਰਨ ਦੀ ਜਦੋਂ ਕੋਸਿ਼ਸ਼ ਕੀਤੀ ਤਾਂ ਸ. ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਅਸੀਂ ਜਥੇਦਾਰ ਗੁਰਦੇਵ ਸਿੰਘ ਕਾਊਕੇ ਕਤਲ ਕੇਸ ਅਤੇ ਹੋਰ ਸਿੱਖ ਮਸਲਿਆ ਸੰਬੰਧੀ ਪੁਲਿਸ ਨਾਲ ਗੱਲ ਕਰਨ ਨਹੀਂ ਆਏ । ਅਸੀਂ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨ ਆਏ ਹਾਂ । ਤਦ ਜਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਅਫ਼ਸਰਾਂ ਨੂੰ ਇਸ ਤੋਂ ਵਰਜਿਆ ਅਤੇ ਗੱਲਬਾਤ ਸੁਰੂ ਹੋਈ । ਭਾਵੇ ਕਿ ਉਸ ਦਿਨ ਇਹ ਟੇਬਲ-ਟਾਕ ਕਿਸੇ ਨਤੀਜੇ ਤੇ ਨਹੀਂ ਪਹੁੰਚੀ, ਉਸ ਉਪਰੰਤ ਮੈਂ ਇਕ ਡੈਪੂਟੇਸ਼ਨ ਬਾਦਲ ਪਿੰਡ ਵੀ ਗੱਲਬਾਤ ਰਾਹੀ ਕੌਮੀ ਮਸਲਿਆ ਨੂੰ ਹੱਲ ਕਰਨ ਲਈ ਭੇਜਿਆ ਸੀ । ਕੀ ਸਾਡੇ ਵੱਲੋਂ ਦੋਵੇ ਵਾਰੀ ਭੇਜੇ ਗਏ ਡੈਪੂਟੇਸ਼ਨ ਬਾਦਲ ਦਲ ਜਾਂ ਸਰਕਾਰ ਦੇ ਏਜੰਟ ਬਣ ਗਏ ਸਨ ?

ਇਸ ਲਈ ਜੇਕਰ ਬੀਜੇਪੀ-ਆਰ.ਐਸ.ਐਸ. ਦੀ ਸਰਪ੍ਰਸਤੀ ਕਰ ਰਹੇ ਬਾਦਲ ਦਲ ਜਾਂ ਬਾਦਲ ਹਕੂਮਤ ਨਾਲ ਗੱਲ ਕਰ ਰਹੇ ਹਾਂ ਤਾਂ ਕਾਂਗਰਸ ਦੀ ਸਰਕਾਰ ਨਾਲ ਜਾਂ ਕਾਂਗਰਸ ਦੇ ਮੁੱਖ ਮੰਤਰੀ ਨਾਲ ਕੌਮੀ ਗੰਭੀਰ ਮਸਲਿਆ ਉਤੇ ਕਿਉਂ ਨਹੀਂ ਗੱਲ ਕਰ ਸਕਦੇ ? ਜਦੋਂਕਿ ਸ. ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਪਾਰਟੀ ਅੱਜ ਤੱਕ ਸੈਂਟਰ ਦੇ ਹੁਕਮਰਾਨਾਂ ਕਾਂਗਰਸ-ਬੀਜੇਪੀ ਉਨ੍ਹਾਂ ਦੀਆਂ ਏਜੰਸੀਆ ਆਈ.ਬੀ ਤੇ ਰਾਅ ਦੇ ਏਜੰਟ ਬਣਕੇ ਅਮਲੀ ਰੂਪ ਵਿਚ ਕੰਮ ਕਰਦੇ ਆ ਰਹੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਗੁਰਚਰਨ ਸਿੰਘ ਟੋਹੜਾ ਅਤੇ ਹੋਰਨਾਂ ਆਗੂਆਂ ਨੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਨ ਲਈ ਉਸ ਸਮੇਂ ਦੇ ਪੰਜਾਬ ਦੇ ਗਵਰਨਰ ਸ੍ਰੀ ਪਾਂਡੇ ਨਾਲ ਗਵਰਨਰ ਹਾਊਸ ਪੰਜਾਬ ਵਿਖੇ ਗੁਪਤ ਮੀਟਿੰਗਾਂ ਕੀਤੀਆ ਸਨ । ਜਿਸ ਵਿਚ ਸੈਂਟਰ ਦੀ ਮਰਹੂਮ ਇੰਦਰਾ ਗਾਂਧੀ ਹਕੂਮਤ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਫ਼ੌਜੀ ਹਮਲਾ ਕਰਕੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਤੇ ਉਨ੍ਹਾਂ ਦੇ ਸਾਥੀਆਂ ਨੂੰ ਖ਼ਤਮ ਕਰਨ ਦੀ ਸਾਜਿ਼ਸ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ । ਇਸ ਸੱਚਾਈ ਤੋਂ ਬਾਦਲ ਸਰਕਾਰ ਵਿਚ ਵਜ਼ੀਰ ਰਹਿ ਚੁੱਕੇ ਸ. ਰਣਧੀਰ ਸਿੰਘ ਚੀਮਾਂ ਨੇ ਵੀ ਜਨਤਕ ਤੌਰ ਤੇ ਪੈਫਲਿਟ ਵੰਡਕੇ ਸਿੱਖ ਕੌਮ ਨੂੰ ਇਸ ਸਾਜਿ਼ਸ ਦੀ ਜਾਣਕਾਰੀ ਦਿੱਤੀ ਸੀ । ਫਿਰ ਕਾਂਗਰਸ, ਸੈਂਟਰ ਹਕੂਮਤਾਂ, ਬੀਜੇਪੀ, ਆਈ.ਬੀ, ਰਾਅ ਦੇ ਬਾਦਲ ਪਰਿਵਾਰ ਏਜੰਟ ਨਹੀਂ ਤਾਂ ਹੋਰ ਕੀ ਹਨ ?

ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਕੌਮ ਦੇ ਦੋਸ਼ੀ ਸਿਰਸੇ ਵਾਲੇ ਸਾਧ ਨੂੰ ਗੈਰ-ਦਲੀਲ ਤੇ ਗੈਰ-ਧਾਰਮਿਕ ਤਰੀਕੇ ਆਪਣੇ ਜਥੇਦਾਰਾਂ ਰਾਹੀ ਪਹਿਲੇ ਮੁਆਫ਼ ਕੀਤਾ, ਫਿਰ ਜਦੋਂ ਸਰਬੱਤ ਖ਼ਾਲਸੇ ਦਾ ਕੌਮੀ ਰੋਹ ਪ੍ਰਚੰਡ ਹੋ ਗਿਆ ਤਾਂ ਸਿਰਸੇ ਵਾਲੇ ਸਾਧ ਨੂੰ ਮੁਆਫ਼ ਕੀਤੇ ਗਏ ਮਤੇ ਨੂੰ ਵਾਪਸ ਲਿਆ ਗਿਆ । ਇਨ੍ਹਾਂ ਦੀ ਸਰਪ੍ਰਸਤੀ ਹੇਠ ਹੀ ਸਿਰਸੇ ਵਾਲੇ ਸਾਧ ਦੇ ਡੇਰੇ ਦੇ ਮੈਬਰਾਂ ਨੇ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਚੋਰੀ ਕੀਤੇ, ਫਿਰ ਉਨ੍ਹਾਂ ਦੇ ਪੱਤਰੇ ਗਲੀਆ-ਸੜਕਾਂ ਵਿਚ ਖਿਲਾਰਕੇ ਜੋ ਬੇਅਦਬੀ ਕਰਵਾਈ ਗਈ, ਉਸਦੇ ਜਿੰਮੇਵਾਰ ਵੀ ਬਾਦਲ ਪਰਿਵਾਰ ਤੇ ਬਾਦਲ ਦਲੀਏ ਹਨ । ਜਿਸਦਾ ਸੱਚ ਰਣਜੀਤ ਸਿੰਘ ਕਮਿਸ਼ਨ ਰਾਹੀ ਸਾਹਮਣੇ ਆ ਚੁੱਕਾ ਹੈ । ਹੁਣ ਇਹ ਆਈ.ਬੀ ਤੇ ਰਾਅ ਦੇ ਦੱਲੇ ਕਾਂਗਰਸ ਤੇ ਬੀਜੇਪੀ ਦੇ ਗੁਲਾਮ ਸਿੱਖ ਕੌਮ ਦੇ ਸਰਬੱਤ ਖ਼ਾਲਸੇ ਰਾਹੀ ਜਨਤਕ ਤੌਰ ਤੇ ਚੁਣੇ ਗਏ ਜਥੇਦਾਰ ਸਾਹਿਬਾਨ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਰਣਜੀਤ ਸਿੰਘ ਜਾਂਚ ਕਮਿਸ਼ਨ ਅਤੇ ਬਰਗਾੜੀ ਕੌਮੀ ਮੋਰਚੇ ਦੀ ਕਾਮਯਾਬੀ ਅਤੇ ਆਏ ਸੱਚ ਤੋਂ ਘਬਰਾਕੇ ਅਤੇ ਬੁਖਲਾਹਟ ਵਿਚ ਆਕੇ ਇਨ੍ਹਾਂ ਸਭਨਾਂ ਨੂੰ ਆਈ.ਐਸ.ਆਈ. ਦਾ ਏਜੰਟ ਕਹਿਕੇ ਬਦਨਾਮ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ । ਜਦੋਂਕਿ ਇਹ ਉਪਰੋਕਤ ਗੰਭੀਰ ਮਸਲੇ ਕੌਮੀ ਆਵਾਜ਼ ਤੇ ਦਰਦ ਵਿਚੋ ਉਭਰੇ ਹਨ । ਜਿਨ੍ਹਾਂ ਦਾ ਖਮਿਆਜਾ ਉਪਰੋਕਤ ਬਾਦਲ ਪਰਿਵਾਰ ਅਤੇ ਬਾਦਲ ਦਲੀਆ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ ਅਤੇ ਕਿੰਨੇ ਵੀ ਹੋਛੇ ਅਤੇ ਗੈਰ-ਸਮਾਜਿਕ ਹੱਥ ਕੰਡੇ ਅਪਣਾ ਲੈਣ, ਹੁਣ ਸਿੱਖ ਕੌਮ ਇਨ੍ਹਾਂ ਦੀਆ ਕਾਲੀਆ ਕਰਤੂਤਾ ਲਈ ਇਨ੍ਹਾਂ ਨੂੰ ਮੁਆਫ਼ ਨਹੀਂ ਕਰੇਗੀ । ਸ. ਮਾਨ ਨੇ ਸਿੱਖ ਕੌਮ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਗੁਰੂਘਰਾਂ, ਪਿੰਡਾਂ, ਸ਼ਹਿਰਾਂ ਆਦਿ ਦੇ ਸਮਾਜਿਕ ਪ੍ਰੋਗਰਾਮਾਂ ਵਿਚ ਜਿਥੇ ਵੀ ਇਹ ਕੌਮ ਦੇ ਦੋਸ਼ੀ ਆਉਣ, ਤਾਂ ਇਨ੍ਹਾਂ ਨੂੰ ਸਿੱਖੀ ਰਿਵਾਇਤਾ ਅਨੁਸਾਰ ਜਮਹੂਰੀਅਤ ਤੇ ਅਮਨਮਈ ਤਰੀਕੇ ਵਿਰੋਧ ਕਰਕੇ ਪਿੰਡਾਂ ਤੇ ਸਹਿਰਾਂ ਤੇ ਗੁਰੂਘਰਾਂ ਵਿਚ ਬਿਲਕੁਲ ਦਾਖਲ ਨਾ ਹੋਣ ਦਿੱਤਾ ਜਾਵੇ ਅਤੇ ਇਨ੍ਹਾਂ ਵੱਲੋਂ ਹੁਕਮਰਾਨਾਂ ਦੀ ਸਹਿ ਤੇ ਜ਼ਬਰੀ ਐਸ.ਜੀ.ਪੀ.ਸੀ. ਦੀ ਸੰਸਥਾਂ ਉਤੇ ਕੀਤੇ ਗਏ ਕਬਜੇ ਨੂੰ ਖ਼ਤਮ ਕਰਵਾਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਦੀ ਕੌਮੀ ਜਿੰਮੇਵਾਰੀ ਪੂਰਨ ਕਰਨ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *