Verify Party Member
Header
Header
ਤਾਜਾ ਖਬਰਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ‘ਦੇਹਿ ਸਿਵਾ ਬਰੁ ਮੋਹਿ ਇਹੈ’ ਦੇ ਸਥਾਂਨ ਤੇ ਸੁਰਜੀਤ ਪਾਤਰ ਦੀ ਕਵਿਤਾ ਲਾਗੂ ਕਰਨਾ ਅਤਿ ਦੁੱਖਦਾਇਕ ਅਤੇ ਅਸਹਿ : ਟਿਵਾਣਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ‘ਦੇਹਿ ਸਿਵਾ ਬਰੁ ਮੋਹਿ ਇਹੈ’ ਦੇ ਸਥਾਂਨ ਤੇ ਸੁਰਜੀਤ ਪਾਤਰ ਦੀ ਕਵਿਤਾ ਲਾਗੂ ਕਰਨਾ ਅਤਿ ਦੁੱਖਦਾਇਕ ਅਤੇ ਅਸਹਿ : ਟਿਵਾਣਾ

ਫ਼ਤਿਹਗੜ੍ਹ ਸਾਹਿਬ, 25 ਮਾਰਚ ( ) “ਜਿਸ ਯੂਨੀਵਰਸਿਟੀ ਦਾ ਨਾਮ ਸਿੱਖ ਕੌਮ ਦੇ ਬਾਨੀ ਅਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ ਅਤੇ ਜਿਥੋਂ ਉੱਚ ਤਾਲੀਮ ਦੇ ਨਾਲ-ਨਾਲ ਸਿੱਖ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਤੇ ਬਰਾਬਰਤਾ ਵਾਲੀ ਸੋਚ ਦੇ ਅਮਲ ਤੇ ਸੰਦੇਸ਼ ਹੋਣੇ ਚਾਹੀਦੇ ਹਨ ਅਤੇ ਗੁਰੂ ਸਾਹਿਬਾਨ ਜੀ ਦੀਆਂ ਸਿਖਿਆਵਾ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਉਸ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਰੋਕਤ ਸ਼ਬਦ ‘ਦੇਹਿ ਸਿਵਾ ਬਰੁ ਮੋਹਿ ਇਹੈ’ ਦੇ ਲੰਮੇਂ ਸਮੇਂ ਤੋਂ ਰੋਜ਼ਾਨਾ ਦੇ ਐਨਥਮ (ਧੁੰਨ) ਦਾ ਹੁੰਦਾ ਆ ਰਿਹਾ ਗਾਇਨ ਅਤੇ ਧੁੰਨ ਨੂੰ ਹਟਾਕੇ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਲਾਇਨਾਂ ਲਾਗੂ ਕਰਕੇ ਕੇਵਲ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਹੀ ਡੂੰਘੀ ਠੇਸ ਨਹੀਂ ਪਹੁੰਚਾਈ ਗਈ, ਬਲਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਮਨੁੱਖਤਾ ਪੱਖੀ ਵੱਡਮੁੱਲੀ ਸੋਚ ਉਤੇ ਪਹਿਰਾ ਦਿੰਦੇ ਹੋਏ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਮਨੁੱਖਤਾ ਨੂੰ ਵੱਡਮੁੱਲਾ ਸੰਦੇਸ਼ ਦਿੱਤਾ, ਉਸ ਸ਼ਬਦ ਨੂੰ ਖ਼ਤਮ ਕਰਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਬਹੁਤ ਵੱਡੀ ਅਸਹਿ ਬਜਰ ਗੁਸਤਾਖੀ ਕੀਤੀ ਹੈ ਜਿਸ ਪ੍ਰਤੀ ਸਿੱਖ ਕੌਮ ਨੂੰ ਸਮੂਹਿਕ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਿਰੁੱਧ ਦ੍ਰਿੜਤਾ ਨਾਲ ਰੋਸ ਪ੍ਰਗਟ ਕਰਕੇ ਫਿਰ ਤੋਂ ਉਪਰੋਕਤ ਸ਼ਬਦ ਨੂੰ ਲਾਗੂ ਕਰਵਾਉਣ ਦੀ ਜਿ਼ੰਮੇਵਾਰੀ ਬਣਦੀ ਹੈ । ਕਿਉਂਕਿ ਪ੍ਰਬੰਧਕਾਂ ਦੇ ਅਜਿਹੇ ਅਮਲ ਸਿੱਖ ਕੌਮ ਲਈ ਅਸਹਿ ਤੇ ਦੁੱਖਦਾਇਕ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੌਜੂਦਾ ਪ੍ਰਬੰਧਕਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਤੌਰ ਐਨਥਮ ਲੰਮੇਂ ਸਮੇਂ ਤੋਂ ਚੱਲਦੇ ਆ ਰਹੇ ਸ਼ਬਦ ਨੂੰ ਹਟਾਕੇ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਲਾਇਨਾਂ ਲਾਗੂ ਕਰਨ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਪ੍ਰਬੰਧਕਾਂ ਵੱਲੋਂ ਕੀਤੀ ਬਜਰ ਗੁਸਤਾਖੀ ਲਈ ਸਿੱਖ ਕੌਮ ਤੋਂ ਜਨਤਕ ਤੌਰ ਤੇ ਮੁਆਫ਼ੀ ਮੰਗਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਰੋਕਤ ਸ਼ਬਦ ਨੂੰ ਫਿਰ ਤੋਂ ਉਸੇ ਤਰ੍ਹਾਂ ਜਾਰੀ ਰੱਖਣ ਦੀ ਜੋਰਦਾਰ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਫਿਰਕੂ ਅਤੇ ਮੁਤੱਸਵੀ ਸੋਚ ਸਿੱਖ ਸੰਸਥਾਵਾਂ ਅਤੇ ਵਿਦਿਅਕ ਅਦਾਰਿਆ ਵਿਚ ਇਸ ਕਦਰ ਘੁਸਪੈਠ ਕਰ ਚੁੱਕੀ ਹੈ ਕਿ ਜਿਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜੂਰ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਸਿੱਖੀ ਦੇ ਪ੍ਰਚਾਰਕ ਕੇਦਰਾਂ ਦੇ ਪ੍ਰਬੰਧਕੀ ਮੈਬਰਾਂ ਵਿਚ ਅਜਿਹੇ ਲੋਕਾਂ ਨੂੰ ਸਾਮਿਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਬਾਹਰੀ ਦੁਨਿਆਵੀ ਰੂਪ-ਰੇਖਾ ਤਾਂ ਸਿੱਖੀ ਵਾਲੀ ਨਜ਼ਰ ਆਉਦੀ ਹੈ, ਪਰ ਅੰਦਰੋਂ ਉਨ੍ਹਾਂ ਦੇ ਅਮਲ ਸਿੱਖ ਧਰਮ ਤੇ ਸਿੱਖ ਵਿਰੋਧੀ ਮੁਤੱਸਵੀ ਸੋਚ ਵਾਲੇ ਹਨ । ਅਜਿਹੀਆ ਕਾਰਵਾਈਆ ਸਿੱਖ ਕੌਮ ਲਈ ਇਕ ਵੱਡੀ ਚੁਣੋਤੀ ਹੈ । ਜਿਸ ਨੂੰ ਪ੍ਰਵਾਨ ਕਰਦੇ ਹੋਏ ਹਰ ਗੁਰਸਿੱਖ ਨੂੰ ਅਜਿਹੀਆ ਹੋਣ ਵਾਲੀਆ ਕਾਰਵਾਈਆ ਸਮੇਂ ਸੁਚੇਤਾ ਨਾਲ ਆਪਣੀਆ ਕੌਮੀ ਜਿੰਮੇਵਾਰੀਆ ਨਿਭਾਉਣੀਆ ਬਣਦੀਆ ਹਨ । ਤਾਂ ਕਿ ਅਜਿਹੀਆ ਸਿੱਖ ਵਿਰੋਧੀ ਤਾਕਤਾਂ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਣ ਅਤੇ ਕੋਈ ਵੀ ਤਾਕਤ ਅਤੇ ਸਾਜਿ਼ਸ ਸਿੱਖਾਂ ਦੀਆਂ ਮਰਿਯਾਦਾਵਾਂ, ਨਿਯਮਾਂ, ਕਦਰਾ-ਕੀਮਤਾ ਨੂੰ ਠੇਸ ਨਾ ਪਹੁੰਚਾ ਸਕਣ ਅਤੇ ਸਾਡੀਆ ਸਿੱਖੀ ਸੰਸਥਾਵਾਂ ਵਿਚ ਮੁਤੱਸਵੀ, ਫਿਰਕੂ ਅਤੇ ਮਨੁੱਖਤਾ ਵਿਰੋਧੀ ਸੋਚ ਸਾਮਿਲ ਨਾ ਹੋ ਸਕੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *