Verify Party Member
Header
Header
ਤਾਜਾ ਖਬਰਾਂ

ਗੁਰਦੁਆਰਾ ਸੱਚਾ ਸੌਦਾ ਜਾ ਰਹੇ ਸਿੱਖਾਂ ਦਾ ਕਿਸੇ ਦੁਰਘਟਨਾ ਵਿਚ 19 ਮੌਤਾਂ ਅਤੇ 10 ਜਖ਼ਮੀ ਹੋ ਜਾਣ ਦੀ ਘਟਨਾ ਦੀ ਫੈਡਰਲ ਜਾਂਚ ਪਾਕਿਸਤਾਨ ਹਕੂਮਤ ਕਰਵਾਏ : ਮਾਨ

ਗੁਰਦੁਆਰਾ ਸੱਚਾ ਸੌਦਾ ਜਾ ਰਹੇ ਸਿੱਖਾਂ ਦਾ ਕਿਸੇ ਦੁਰਘਟਨਾ ਵਿਚ 19 ਮੌਤਾਂ ਅਤੇ 10 ਜਖ਼ਮੀ ਹੋ ਜਾਣ ਦੀ ਘਟਨਾ ਦੀ ਫੈਡਰਲ ਜਾਂਚ ਪਾਕਿਸਤਾਨ ਹਕੂਮਤ ਕਰਵਾਏ : ਮਾਨ

ਫ਼ਤਹਿਗੜ੍ਹ ਸਾਹਿਬ, 04 ਜੁਲਾਈ ( ) “ਬੀਤੇ ਦਿਨੀਂ ਪਾਕਿਸਤਾਨ ਵਿਖੇ ਕਰਾਂਚੀ-ਲਾਹੌਰ ਰੇਲਵੇ ਲਾਈਨ ਉਤੇ ਫਾਰੂਕਾਬਾਦ ਵਿਖੇ ਵਾਪਰੀ ਘਟਨਾ ਦੌਰਾਨ 19 ਸਿੱਖ ਯਾਤਰੀ ਮਾਰੇ ਗਏ ਹਨ ਅਤੇ 10 ਦੇ ਕਰੀਬ ਜਖ਼ਮੀ ਹੋ ਗਏ ਹਨ । ਇਸ ਘਟਨਾ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਪਾਰਟੀ ਨੇ ਗਹਿਰੇ ਦੁੱਖ ਦਾ ਇਜਹਾਰ ਕਰਦੇ ਹੋਏ ਮ੍ਰਿਤਕ ਸਿੱਖ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਘਟਨਾ ਦੀ ਤੁਰੰਤ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਫੈਡਰਲ ਜਾਂਚ ਕਰਵਾਏ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ ਕਿ ਇਹ ਦੁਰਘਟਨਾ ਕੁਦਰਤੀ ਹੋਈ ਹੈ ਜਾਂ ਫਿਰ ਕੋਈ ਸਾਜਿ਼ਸ ਹੈ ।”

ਸ. ਸਿਮਰਨਜੀਤ ਸਿੰਘ ਨੇ ਪਾਕਿਸਤਾਨ ਹਕੂਮਤ ਨੂੰ ਗੰਭੀਰਤਾ ਭਰੀ ਅਪੀਲ ਪ੍ਰਗਟ ਕਰਦੇ ਹੋਏ ਕਿਹਾ ਕਿ ਪੀੜ੍ਹਤ ਸਿੱਖ ਪਰਿਵਾਰਾਂ ਨੂੰ ਪਾਕਿਸਤਾਨ ਹਕੂਮਤ ਵੱਲੋਂ ਖੁੱਲ੍ਹਦਿਲੀ ਨਾਲ ਵਿੱਤੀ ਅਤੇ ਹੋਰ ਸਹਾਇਤਾ ਦਿੱਤੀ ਜਾਵੇ ਅਤੇ ਜਖ਼ਮੀਆਂ ਦੀ ਹਰ ਤਰ੍ਹਾਂ ਦੇਖਭਾਲ ਕਰਦੇ ਹੋਏ ਪਹਿਲ ਦੇ ਆਧਾਰ ਤੇ ਉੱਚ ਪੱਧਰਾਂ ਇਲਾਜ ਕਰਵਾਇਆ ਜਾਵੇ । ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਸ.ਜੀ.ਪੀ.ਸੀ. ਨੂੰ ਵੀ ਜੋਰਦਾਰ ਅਪੀਲ ਕੀਤੀ ਕਿ ਪਾਕਿਸਤਾਨ ਵਿਚ ਮਾਰੇ ਗਏ ਸਿੱਖ ਪਰਿਵਾਰਾਂ ਨੂੰ ਫੌਰੀ ਵਿੱਤੀ ਸਹਾਇੱਤਾ ਜਾਰੀ ਕਰਨ ਦਾ ਐਲਾਨ ਕਰਨ ਤਾਂ ਕਿ ਇਨ੍ਹਾਂ ਮਾਨਸਿਕ ਤੌਰ ਤੇ ਵੱਡੀ ਪੀੜ੍ਹਾਂ ਝੱਲ ਰਹੇ ਪਰਿਵਾਰਾਂ ਨੂੰ ਕੁੱਝ ਰਾਹਤ ਮਿਲ ਸਕੇ ਅਤੇ ਉਨ੍ਹਾਂ ਦਾ ਦੁੱਖ ਕੁਝ ਵੰਡਾ ਸਕੀਏ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਹਕੂਮਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਸ.ਜੀ.ਪੀ.ਸੀ. ਆਪਣੀ ਜਿ਼ੰਮੇਵਾਰੀ ਸਮਝਦੇ ਹੋਏ ਇਨ੍ਹਾਂ ਪੀੜ੍ਹਤ ਪਰਿਵਾਰਾਂ ਤੇ ਮ੍ਰਿਤਕ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਜਿ਼ੰਮੇਵਾਰੀ ਪੂਰਨ ਕਰਨਗੇ । ਉਨ੍ਹਾਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਅਰਜੋਈ ਕੀਤੀ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ ਅਤੇ ਸਾਨੂੰ ਸਾਰੀ ਸਿੱਖ ਕੌਮ ਨੂੰ ਇਸ ਅਤਿ ਦੁੱਖ ਦੀ ਘੜੀ ਵਿਚ ਭਾਣੇ ਵਿਚ ਰਹਿਣ ਦਾ ਬਲ ਅਤੇ ਸ਼ਕਤੀ ਬਖਸਣ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *