Select your Top Menu from wp menus
Header
Header
ਤਾਜਾ ਖਬਰਾਂ

ਗੁਰਦਾਸਪੁਰ ਜਿ਼ਲ੍ਹੇ ਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ : ਮਾਨ

ਗੁਰਦਾਸਪੁਰ ਜਿ਼ਲ੍ਹੇ ਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ : ਮਾਨ

ਫ਼ਤਹਿਗੜ੍ਹ ਸਾਹਿਬ, 10 ਅਕਤੂਬਰ ( ) “ਜੋ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਕੱਲ੍ਹ ਮਿਤੀ 11 ਅਕਤੂਬਰ ਨੂੰ ਹੋਣ ਜਾ ਰਹੀ ਹੈ, ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਜਥੇਦਾਰ ਕੁਲਵੰਤ ਸਿੰਘ ਮਝੈਲ ਜੋ ਟਕਸਾਲੀ ਸਿੰਘ ਹਨ ਅਤੇ ਆਪਣੇ ਪਿੰਡ ਦੇ ਦੋ ਵਾਰ ਸਰਪੰਚ ਰਹਿ ਚੁੱਕੇ ਹਨ ਅਤੇ ਜਿਨ੍ਹਾਂ ਦੀ ਲੰਮੀ ਪੰਥਕ ਸੇਵਾ ਹੈ, ਉਨ੍ਹਾਂ ਦੇ ਹੱਕ ਵਿਚ ਬਹੁਤ ਮਜ਼ਬੂਤੀ ਨਾਲ ਅਤੇ ਬਾਦਲੀਲ ਢੰਗ ਨਾਲ ਕੀਤੇ ਗਏ ਪ੍ਰਚਾਰ ਅਤੇ ਪਾਰਟੀ ਨੂੰ ਦਿੱਤੀਆਂ ਗਈਆਂ ਨਿਰਸਵਾਰਥ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਸ. ਪ੍ਰਤਾਪ ਸਿੰਘ ਅਤੇ ਬੀਬੀ ਬਲਵਿੰਦਰ ਕੌਰ ਨੂੰ ਕ੍ਰਮਵਾਰ ਜਿ਼ਲ੍ਹਾ ਜਥੇਬੰਦੀ ਗੁਰਦਾਸਪੁਰ ਦੇ ਮੀਤ ਪ੍ਰਧਾਨ ਅਤੇ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰਦਾਸਪੁਰ ਜਿ਼ਲ੍ਹੇ ਦੇ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ । ਇਹ ਦੋਵੇ ਅਹੁਦੇਦਾਰ ਜਿ਼ਲ੍ਹੇ ਦੇ ਪ੍ਰਧਾਨ ਡਾ. ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਉਨ੍ਹਾਂ ਦੇ ਸਲਾਹ-ਮਸਵਰੇ ਨਾਲ ਆਪੋ-ਆਪਣੀਆਂ ਜਿ਼ਲ੍ਹੇ ਦੀਆਂ ਜਿੰਮੇਵਾਰੀਆਂ ਪੂਰੀਆਂ ਕਰਨਗੇ ਅਤੇ ਪਾਰਟੀ ਨੂੰ ਜਿ਼ਲ੍ਹੇ ਵਿਚ ਕਾਰਗਰ ਢੰਗ ਨਾਲ ਮਜ਼ਬੂਤੀ ਬਖਸਣਗੇ ।”

ਇਹ ਐਲਾਨ ਅੱਜ ਗੁਰਦਾਸਪੁਰ ਵਿਖੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮੁੱਚੇ ਪਾਰਟੀ ਮੈਬਰਾਂ, ਹਮਦਰਦਾਂ, ਵਰਕਰਾਂ ਤੇ ਸਮਰੱਥਕਾਂ ਦੀ ਹਾਜ਼ਰੀ ਵਿਚ ਕੀਤਾ ਗਿਆ । ਸ. ਮਾਨ ਨੇ ਉਪਰੋਕਤ ਦੋਵੇ ਜਿੰਮੇਵਾਰ ਸਖਸ਼ੀਅਤਾਂ ਦੇ ਵੱਲੋ ਚੋਣ ਪ੍ਰਚਾਰ ਦੌਰਾਨ ਨਿਭਾਈ ਗਈ ਪਾਰਟੀ ਜਿੰਮੇਵਾਰੀ ਦੀ ਖੂਬ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਬੇਸ਼ੱਕ ਡਾ. ਗੁਰਬਚਨ ਸਿੰਘ ਪਵਾਰ ਜਿ਼ਲ੍ਹਾ ਪ੍ਰਧਾਨ ਗੁਰਦਾਸਪੁਰ ਦੀ ਅਗਵਾਈ ਹੇਠ ਜਿ਼ਲ੍ਹਾ ਜਥੇਬੰਦੀ ਆਪਣੀਆਂ ਜਿੰਮੇਵਾਰੀਆਂ ਪੂਰਨ ਕਰਦੀ ਆ ਰਹੀ ਹੈ, ਪਰ ਇਨ੍ਹਾਂ ਨਵੀਆਂ ਨਿਯੁਕਤੀਆਂ ਨਾਲ ਸਮੁੱਚੀ ਪਾਰਟੀ ਨੂੰ ਅਤੇ ਜਿ਼ਲ੍ਹਾ ਪ੍ਰਧਾਨ ਨੂੰ ਹੋਰ ਵਧੇਰੇ ਉਤਸਾਹ ਨਾਲ ਕੰਮ ਕਰਨ, ਪਾਰਟੀ ਦੀ ਸੋਚ ਦਾ ਪ੍ਰਚਾਰ ਕਰਨ ਅਤੇ ਸਮੁੱਚੇ ਜਿ਼ਲ੍ਹੇ ਦੇ ਹਮਦਰਦਾਂ, ਵਰਕਰਾਂ ਤੇ ਨਿਵਾਸੀਆਂ ਨੂੰ ਪਾਰਟੀ ਨੀਤੀਆਂ ਤੋ ਜਾਣੂ ਕਰਵਾਉਣ ਲਈ ਵੱਡਾ ਬਲ ਮਿਲੇਗਾ । ਆਉਣ ਵਾਲੇ ਦਿਨਾਂ ਵਿਚ ਜਿ਼ਲ੍ਹਾ ਗੁਰਦਾਸਪੁਰ ਇਕ ਟੀਮ ਦੀ ਤਰ੍ਹਾਂ ਕੰਮ ਕਰਦਾ ਹੋਇਆ ਸਿਆਸੀ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਤੌਰ ਤੇ ਹੋਰ ਪ੍ਰਫੁੱਲਿਤ ਹੋਵੇਗਾ । ਸ. ਮਾਨ ਨੇ ਗੁਰਦਾਸਪੁਰ ਜਿ਼ਲ੍ਹੇ ਦੇ ਪਾਰਟੀ ਦੀ ਸੋਚ ਨਾਲ ਸਹਿਮਤੀ ਰੱਖਣ ਵਾਲੇ ਸਮੁੱਚੇ 9 ਵਿਧਾਨ ਸਭਾ ਹਲਕਿਆ ਦੇ ਨਿਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਆਪੋ-ਆਪਣੀ ਵੋਟ ਪੂਰੇ ਸੰਜ਼ੀਦਗੀ ਢੰਗ ਨਾਲ ਪਾਉਦੇ ਹੋਏ ਸ. ਕੁਲਵੰਤ ਸਿੰਘ ਮਝੈਲ ਜੋ ਪੰਥਕ ਪਾਰਟੀਆਂ ਦੇ ਸਾਂਝੇ ਉਮੀਦਵਾਰ ਹਨ ਜੋ ਇਥੋ ਦੇ ਨਿਵਾਸੀਆਂ ਦੇ ਵੋਟ ਦੇ ਸਹੀ ਹੱਕਦਾਰ ਹਨ, ਉਨ੍ਹਾਂ ਨੂੰ ਆਪੋ-ਆਪਣੀ ਵੋਟ ਪਾ ਕੇ ਦਿੱਲੀ ਪਾਰਲੀਮੈਂਟ ਵਿਚ ਭੇਜਣ ਲਈ ਮੁੱਖ ਭੂਮਿਕਾ ਨਿਭਾਈ ਜਾਵੇ ਅਤੇ ਜੋ ਕਾਂਗਰਸ, ਬੀਜੇਪੀ-ਬਾਦਲ ਦਲ ਅਤੇ ਆਮ ਆਦਮੀ ਪਾਰਟੀ ਹਿੰਦੂਤਵ ਜਮਾਤਾਂ ਹਨ ਅਤੇ ਜਿਨ੍ਹਾ ਦੇ ਮੁਫ਼ਾਦ ਸੈਂਟਰ ਦੀ ਮੁਤੱਸਵੀ ਹਕੂਮਤ ਤੇ ਹਿੰਦੂ ਸੋਚ ਨਾਲ ਜੁੜੇ ਹੋਏ ਹਨ ਅਤੇ ਜੋ ਇਥੇ ਨਸ਼ਲੀ ਤੇ ਧਾਰਮਿਕ ਨਫ਼ਰਤ ਫੈਲਾਕੇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਰ ਕੀਮਤ ਤੇ ਹਰਾਇਆ ਜਾਵੇ ਅਤੇ ਸੱਚ-ਝੂਠ ਦਾ ਨਿਖੇੜਾ ਕੀਤਾ ਜਾਵੇ ।

About The Author

Related posts

Leave a Reply

Your email address will not be published. Required fields are marked *