Select your Top Menu from wp menus
Header
Header
ਤਾਜਾ ਖਬਰਾਂ

ਗਿਆਨੀ ਗੁਰਬਚਨ ਸਿੰਘ ਜੇਕਰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਹੀ ਸਮੇਂ ‘ਤੇ ਅਸਤੀਫ਼ਾਂ ਦੇ ਦਿੰਦੇ ਤਾਂ ਕੌਮੀ ਨਤੀਜਾ ਹੋਰ ਬਿਹਤਰ ਹੋ ਸਕਦਾ ਸੀ : ਮਾਨ

ਗਿਆਨੀ ਗੁਰਬਚਨ ਸਿੰਘ ਜੇਕਰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਸਹੀ ਸਮੇਂ ‘ਤੇ ਅਸਤੀਫ਼ਾਂ ਦੇ ਦਿੰਦੇ ਤਾਂ ਕੌਮੀ ਨਤੀਜਾ ਹੋਰ ਬਿਹਤਰ ਹੋ ਸਕਦਾ ਸੀ : ਮਾਨ

ਅੰਮ੍ਰਿਤਸਰ, 20 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਜੋ ਖ਼ਾਲਸਾ ਪੰਥ ਦੇ ਕੌਮ ਨਾਲ ਸੰਬੰਧਤ ਉੱਚ ਰੁਤਬੇ ਹਨ, ਜਿਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਦੂਸਰੇ ਤਖ਼ਤਾਂ ਦੇ ਜਥੇਦਾਰ, ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਆਦਿ ਰੁਤਬੇ ਕੌਮ ਵਿਚ ਅਤੇ ਸੰਸਾਰ ਵਿਚ ਬਹੁਤ ਵੱਡਾ ਸਤਿਕਾਰ ਅਤੇ ਮਹਾਨਤਾ ਰੱਖਦੇ ਹਨ । ਇਨ੍ਹਾਂ ਰੁਤਬਿਆ ਉਤੇ ਬਿਰਾਜਮਾਨ ਸਖਸ਼ੀਅਤਾਂ ਵੱਲੋਂ ਜਦੋਂ ਸਹੀ ਦਿਸ਼ਾ, ਸੋਚ, ਕੌਮੀ ਰਵਾਇਤਾ ਅਨੁਸਾਰ ਜਿੰਮੇਵਾਰੀ ਨਹੀਂ ਨਿਭਾਈ ਜਾਂਦੀ, ਤਾਂ ਕੌਮ ਤੇ ਸਮਾਜ ਵਿਚ ਸੰਕਟ ਪੈਦਾ ਹੁੰਦਾ ਹੈ । ਜਦੋਂ ਇਹ ਰੁਤਬੇ ਆਪਣੀ ਇਮਾਨਦਾਰੀ ਅਤੇ ਕੌਮੀ ਸੇਧ ਵਿਚ ਜਿੰਮੇਵਾਰੀ ਨਿਭਾਉਦੇ ਰਹਿਣ ਉਸ ਸਮੇਂ ਕੌਮ ਵਿਚ ਕਤਈ ਵੀ ਸੰਕਟ ਪੈਦਾ ਨਹੀਂ ਹੋ ਸਕਦਾ । ਗਿਆਨੀ ਗੁਰਬਚਨ ਸਿੰਘ ਨੂੰ ਪਹਿਲੇ ਤਾਂ ਸਿੱਖ ਕੌਮ ਵੱਲੋਂ ਦੁਰਕਾਰੇ ਅਤੇ ਨਕਾਰੇ ਜਾ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਲਿਫਾਫਿਆ ਰਾਹੀ ਇਸ ਉੱਚ ਰੁਤਬੇ ਤੇ ਬਿਠਾਇਆ ਗਿਆ । ਫਿਰ ਕੌਮ ਦੇ ਵਿਰੁੱਧ ਹੋਣ ਵਾਲੇ ਫੈਸਲਿਆ ਵਿਚ ਗਿਆਨੀ ਗੁਰਬਚਨ ਸਿੰਘ ਸ. ਬਾਦਲ ਅਤੇ ਬਾਦਲ ਪਰਿਵਾਰ ਦੀਆਂ ਮਾਲੀ, ਸਿਆਸੀ ਅਤੇ ਪਰਿਵਾਰਿਕ ਇਛਾਵਾ ਦੀ ਪੂਰਤੀ ਨੂੰ ਮੁੱਖ ਰੱਖਕੇ ਕੰਮ ਕਰਦੇ ਰਹੇ । ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਇਸ ਉੱਚ ਰੁਤਬੇ ਨੂੰ ਹੀ ਠੇਸ ਨਹੀਂ ਪਹੁੰਚੀ, ਬਲਕਿ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾਂ ਨੂੰ ਵੀ ਵੱਡੀ ਸੱਟ ਵੱਜੀ । ਜਦੋਂਕਿ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਸੀ ਕਿ ਜਦੋਂ ਇਸ ਉੱਚ ਰੁਤਬੇ ਅਤੇ ਸਰਬਉੱਚ ਤਾਕਤ ਦੀ ਬਾਦਲ ਪਰਿਵਾਰ ਵੱਲੋਂ ਦੁਰਵਰਤੋਂ ਕਰਨੀ ਸੁਰੂ ਕਰ ਦਿੱਤੀ ਗਈ ਹੈ, ਉਸ ਸਮੇਂ ਹੀ ਜੇਕਰ ਗਿਆਨੀ ਜੀ ਆਪਣੀ ਆਤਮਾ ਦੀ ਆਵਾਜ਼ ਸੁਣਕੇ ਇਸ ਉੱਚ ਰੁਤਬੇ ਤੋਂ ਅਸਤੀਫ਼ਾ ਦੇ ਦਿੰਦੇ ਤਾਂ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਹੋਰ ਪ੍ਰਪੱਕ ਹੋਣੀ ਸੀ, ਉਥੇ ਬੀਤੇ ਸਮੇਂ ਵਿਚ ਕੌਮੀ ਮਰਿਯਾਦਾਵਾਂ, ਨਿਯਮਾਂ, ਸੰਸਥਾਵਾਂ ਦੇ ਮਾਣ-ਸਨਮਾਨ ਨੂੰ ਪਹੁੰਚੀ ਵੱਡੀ ਠੇਸ ਤੋਂ ਬਚਿਆ ਜਾ ਸਕਦਾ ਸੀ । ਪਰ ਅਜਿਹਾ ਅਮਲ ਨਹੀਂ ਹੋ ਸਕਿਆ । ਜੋ ਦੁੱਖਦਾਇਕ ਤੇ ਅਫ਼ਸੋਸਨਾਕ ਵਰਤਾਰਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਗੁਰਬਚਨ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਬੀਤੇ ਦਿਨੀਂ ਦਿੱਤੇ ਗਏ ਅਸਤੀਫ਼ੇ ਉਤੇ ਆਪਣੇ ਖਿਆਲਾਤ ਪ੍ਰਗਟ ਕਰਦੇ ਹੋਏ ਅਤੇ ਸਹੀ ਸਮੇਂ ਤੇ ਗਿਆਨੀ ਜੀ ਵੱਲੋਂ ਫੈਸਲਾ ਨਾ ਕਰਨ ਦੀ ਘਾਟ ਨੂੰ ਦੁੱਖਦਾਇਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਮੁੱਚੀ ਸਿੱਖ ਕੌਮ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀਆਂ ਕੌਮ ਅਤੇ ਪੰਜਾਬ ਸੂਬੇ ਵਿਰੋਧੀ ਕੀਤੇ ਗਏ ਧੋਖੇ ਅਤੇ ਫਰੇਬ ਦੀ ਬਦੌਲਤ ਨਫ਼ਰਤ ਕਰਨ ਲੱਗ ਪਈ ਹੈ ਅਤੇ ਉਨ੍ਹਾਂ ਵੱਲੋਂ ਕੌਮੀ ਭਾਵਨਾਵਾਂ ਨੂੰ ਕੁੱਚਲਕੇ ਆਪਣੇ ਲਿਫਾਫਿਆ ਵਿਚੋਂ ਅਜਿਹੇ ਉੱਚ ਰੁਤਬਿਆ ਦੀਆਂ ਨਿਯੁਕਤੀਆਂ ਕਰਨ ਦੀ ਗੱਲ ਰਿਵਾਇਤ ਨੇ ਵੱਡਾ ਨੁਕਸਾਨ ਕਰ ਦਿੱਤਾ ਹੈ ਅਤੇ ਸਿੱਖ ਕੌਮ ਦਾ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਲਿਫਾਫਿਆ ਵਿਚੋਂ ਨਿਕਲੇ ਤਖ਼ਤਾਂ ਦੇ ਜਥੇਦਾਰਾਂ ਤੋਂ ਵਿਸਵਾਸ ਉੱਠ ਗਿਆ ਹੈ ਅਤੇ ਹਰ ਗਲੀ, ਸ਼ਹਿਰ, ਮੁਹੱਲੇ ਵਿਚ ਇਨ੍ਹਾਂ ਸਿਆਸਤਦਾਨਾਂ ਅਤੇ ਜਥੇਦਾਰ ਸਾਹਿਬਾਨ ਨੂੰ ਨਮੋਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਅਜਿਹੇ ਸਮੇਂ ਅਸਤੀਫ਼ਾਂ ਦੇਣ ਦੀ ਗੱਲ ਨੂੰ ਜਮੀਰ ਤੇ ਅਣਖ਼ ਨਾਲ ਕਤਈ ਨਹੀਂ ਜੋੜਿਆ ਜਾ ਸਕਦਾ । ਇਹੀ ਵਜਹ ਹੈ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਤਖ਼ਤ ਉਤੇ ਬੈਠਿਆ ਜਾਂ ਅਸਤੀਫਾਂ ਦੇਣ ਨੂੰ ਕੌਮ ਨੇ ਕੋਈ ਮਹੱਤਵ ਨਹੀਂ ਦਿੱਤਾ । ਪਰ ਫਿਰ ਵੀ ਐਨੀਆ ਵੱਡੀਆ ਬਜਰ ਗੁਸਤਾਖੀਆ ਹੋਣ ਤੇ ਕਰਨ ਉਪਰੰਤ ਵੀ ਜੇਕਰ ਗਿਆਨੀ ਗੁਰਬਚਨ ਸਿੰਘ ਆਪਣੀ ਹੁਣ ਅਜੋਕੀ ਆਤਮਾ ਦੀ ਆਵਾਜ ਸੁਣਕੇ ‘ਸਰਬੱਤ ਖ਼ਾਲਸਾ’ ਰਾਹੀ ਸਮੁੱਚੇ ਖ਼ਾਲਸਾ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਲਈ ਨਿਯੁਕਤ ਕੀਤੇ ਗਏ ਭਾਈ ਧਿਆਨ ਸਿੰਘ ਮੰਡ, ਜਿਨ੍ਹਾਂ ਦੀ ਅਗਵਾਈ ਵਿਚ 01 ਜੂਨ 2018 ਤੋਂ ਬਰਗਾੜੀ ਵਿਖੇ ਕੌਮੀ ਮੋਰਚਾ ਪੂਰੀ ਸਫ਼ਲਤਾ ਅਤੇ ਕੌਮੀ ਸਹਿਯੋਗ ਨਾਲ ਮੰਜਿ਼ਲ ਵੱਲ ਵੱਧ ਰਿਹਾ ਹੈ, ਉਹ ਬਰਗਾੜੀ ਦੇ ਕੌਮੀ ਇਕੱਠ ਵਿਚ ਅਸਤੀਫ਼ਾਂ ਦੇਣ ਉਪਰੰਤ ਇਕ ਨਿਮਾਣੇ ਸਿੱਖ ਵੱਜੋ ਸਮੂਲੀਅਤ ਕਰ ਲੈਣ ਤਾਂ ਜਿਥੇ ਉਨ੍ਹਾਂ ਵੱਲੋਂ ਹੋਈਆ ਹੁਣ ਤੱਕ ਦੀਆਂ ਬਜਰ ਗੁਸਤਾਖੀਆ ਦੀ ਮੁਆਫ਼ੀ ਬਖਸਿ਼ਸ਼ ਹੋ ਸਕਦੀ ਹੈ, ਉਥੇ ਉਹ ਆਪਣੀ ਹੀ ਆਤਮਾ ਵਿਚ ਦੋਸ਼ੀ ਬਣਨ ਵਾਲੀ ਗਲ ਤੋਂ ਵੀ ਆਪਣਾ ਬੋਝ ਲਾਹ ਸਕਦੇ ਹਨ । ਅਜਿਹਾ ਕੋਈ ਨਹੀਂ ਹੋਵੇਗਾ ਕਿ ਬਰਗਾੜੀ ਦੀ ਕੌਮੀ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਉਨ੍ਹਾਂ ਨੂੰ ਨਾ ਬਖਸਣ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *