Verify Party Member
Header
Header
ਤਾਜਾ ਖਬਰਾਂ

ਗਊ ਨੂੰ ਮਾਤਾ, ਭਾਰਤ ਮਾਤਾ ਕੀ ਜੈ ਅਤੇ ਜੈ ਹਿੰਦ ਆਦਿ ਨਾ ਕਹਿਣ ਵਾਲਿਆ ਦੇ ‘ਸਿਰ ਕਲਮ’ ਕਰ ਦੇਣ ਦੀ ਬਿਆਨਬਾਜ਼ੀ ਉਤੇ ਹੁਕਮਰਾਨਾਂ ਨੂੰ ਕਾਨੂੰਨੀ ਵਿਵਸਥਾਂ ਕਿਉਂ ਯਾਦ ਨਹੀਂ ਆਉਦੀ ? : ਟਿਵਾਣਾ

ਗਊ ਨੂੰ ਮਾਤਾ, ਭਾਰਤ ਮਾਤਾ ਕੀ ਜੈ ਅਤੇ ਜੈ ਹਿੰਦ ਆਦਿ ਨਾ ਕਹਿਣ ਵਾਲਿਆ ਦੇ ‘ਸਿਰ ਕਲਮ’ ਕਰ ਦੇਣ ਦੀ ਬਿਆਨਬਾਜ਼ੀ ਉਤੇ ਹੁਕਮਰਾਨਾਂ ਨੂੰ ਕਾਨੂੰਨੀ ਵਿਵਸਥਾਂ ਕਿਉਂ ਯਾਦ ਨਹੀਂ ਆਉਦੀ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਬੀਤੇ ਸਮੇਂ ਵਿਚ ਬੀਜੇਪੀ, ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਨਾਲ ਸੰਬੰਧਤ ਐਮ.ਪੀਜ਼, ਵਿਧਾਨਕਾਰਾਂ ਜਾਂ ਆਗੂਆਂ ਵੱਲੋਂ ਇਥੋ ਦੇ ਅਮਨ-ਚੈਨ ਤੇ ਜਮਹੂਰੀਅਤ ਨੂੰ ਅਜਿਹੀ ਤਿੱਖੀ ਅਤੇ ਘੱਟ ਗਿਣਤੀ ਕੌਮਾਂ ਦੇ ਮਨਾਂ ਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਨਫ਼ਰਤ ਪੈਦਾ ਕਰਨ ਵਾਲੀ ਬਿਆਨਬਾਜੀ ਹੁੰਦੀ ਆ ਰਹੀ ਹੈ, ਜਿਸ ਨਾਲ ਇਥੋ ਦੀ ਕਾਨੂੰਨੀ ਵਿਵਸਥਾਂ ਉਤੇ ਵੱਡਾ ਸਵਾਲੀਆ ਚਿੰਨ੍ਹ ਲੱਗਦਾ ਹੈ । ਪਰ ਇਸਦੇ ਬਾਵਜੂਦ ਵੀ ਸੈਂਟਰ ਦੀ ਮੋਦੀ ਹਕੂਮਤ, ਸੂਬਿਆਂ ਦੀਆਂ ਹਕੂਮਤਾਂ, ਨਿਜਾਮੀ ਅਤੇ ਪੁਲਿਸ ਅਫ਼ਸਰਸ਼ਾਹੀ ਵੱਲੋਂ ਬਹੁਗਿਣਤੀ ਨਾਲ ਸੰਬੰਧਤ ਆਗੂਆਂ ਵੱਲੋਂ ਹੋ ਰਹੀਆ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਕਾਰਵਾਈਆ ਵਿਰੁੱਧ ਕੋਈ ਵੀ ਅਮਲ ਨਹੀਂ ਹੋ ਰਿਹਾ । ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਅਜਿਹੇ ਨਫ਼ਰਤ ਪੈਦਾ ਕਰਨ ਵਾਲੇ ਮੁਤੱਸਵੀ ਆਗੂਆਂ ਨੂੰ ਹਕੂਮਤੀ ਸਰਪ੍ਰਸਤੀ ਹਾਸਿਲ ਹੈ । ਗਊ ਨੂੰ ਮਾਤਾ, ਭਾਰਤ ਮਾਤਾ ਕੀ ਜੈ, ਜੈ ਹਿੰਦ, ਜੈ ਸ੍ਰੀ ਰਾਮ ਆਦਿ ਨਾ ਕਹਿਣ ਵਾਲਿਆ ਦੇ ਸਿਰ ਕਲਮ ਕਰ ਦੇਣ, ਭਾਰਤ ਛੱਡਕੇ ਚਲੇ ਜਾਣ, ਅਖ਼ਬਾਰਾਂ ਵਿਚ ਵਿਸ਼ੇਸ਼ ਵਿਅਕਤੀਆਂ ਦੇ ਨਾਮ ਲੈਕੇ ਸਿਰ ਵੱਢਣ ਵਾਲੇ ਨੂੰ 10 ਲੱਖ ਰੁਪਏ ਦੇਣ ਦੇ ਐਲਾਨ ਹੋਣ ਤੇ ਵੀ ਹੁਕਮਰਾਨ ਅਤੇ ਅਫ਼ਸਰਸ਼ਾਹੀ ਟੱਸ ਤੋ ਮਸ ਨਹੀਂ ਹੋ ਰਹੀ । ਅਜਿਹੀ ਕਾਨੂੰਨੀ ਵਿਵਸਥਾਂ ਨੂੰ ਡਾਵਾ ਡੋਲ ਕਰਨ ਵਾਲੀ ਬਿਆਨਬਾਜੀ ਹੋਣ ਅਤੇ ਕਾਨੂੰਨ ਤੋੜਨ ਤੇ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਹੋਣ ਦੇ ਅਮਲ ਗਲਤ ਸੰਦੇਸ਼ ਦੇ ਰਹੇ ਹਨ । ਹੁਕਮਰਾਨਾਂ ਤੇ ਅਫ਼ਸਰਸ਼ਾਹੀ ਨੂੰ ਅਜਿਹੇ ਸਮਿਆ ਤੇ ‘ਕਾਨੂੰਨੀ ਵਿਵਸਥਾਂ’ ਅਤੇ ਅਮਨ-ਚੈਨ ਨੂੰ ਕਾਇਮ ਰੱਖਣ ਦੀ ਗੱਲ ਕਿਉਂ ਨਹੀਂ ਯਾਦ ਆਉਦੀ ਅਤੇ ਦੋਸ਼ੀਆਂ ਵਿਰੁੱਧ ਅਮਲੀ ਰੂਪ ਵਿਚ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ, ਸੰਬੰਧਤ ਸੂਬਿਆਂ ਦੀਆਂ ਹਕੂਮਤਾਂ ਅਤੇ ਸੰਬੰਧਤ ਨਿਜਾਮੀ ਅਤੇ ਪੁਲਿਸ ਅਫ਼ਸਰਸ਼ਾਹੀ ਵੱਲੋਂ ਅਜਿਹੀ ਨਫ਼ਰਤ ਭਰੀ ਅਤੇ ਖੁੱਲ੍ਹੇਆਮ ਕਾਨੂੰਨ ਨੂੰ ਤੋੜਨ ਵਾਲੇ ਅਮਲ ਹੋਣ ਤੇ ਵੀ ਕਾਰਵਾਈ ਨਾ ਹੋਣ ਉਤੇ ਜਿਥੇ ਡੂੰਘਾਂ ਦੁੱਖ ਤੇ ਅਫ਼ਸੋਸ ਜ਼ਾਹਰ ਕੀਤਾ, ਉਥੇ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਗੰਧਲਾ ਕਰਨ ਲਈ ਹੁਕਮਰਾਨਾਂ ਅਤੇ ਅਫ਼ਸਰਸ਼ਾਹੀ ਨੂੰ ਦੋਸ਼ੀ ਠਹਿਰਾਉਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਸੰਬੰਧ ਵਿਚ ਕੋਈ ਛੋਟੀ-ਮੋਟੀ ਗੱਲ ਹੋਣ ਤੇ ਵੀ ਕਾਨੂੰਨ, ਪੁਲਿਸ, ਪ੍ਰਸ਼ਾਸ਼ਨ ਅਤੇ ਹੁਕਮਰਾਨ ਹਰਕਤ ਵਿਚ ਆ ਜਾਂਦੇ ਹਨ ਅਤੇ ਘੱਟ ਗਿਣਤੀ ਕੌਮਾਂ ਉਤੇ ਕਾਨੂੰਨੀ ਵਿਵਸਥਾਂ ਨੂੰ ਲੈਕੇ ਜ਼ਬਰ-ਜੁਲਮ ਕਰਨ ਲਈ ਤਿਆਰ ਹੋ ਜਾਂਦੇ ਹਨ ਤਾਂ ਕੀ ਜਦੋਂ ਬਹੁਗਿਣਤੀ ਨਾਲ ਸੰਬੰਧਤ ਯੋਗੀ ਰਾਮਦੇਵ, ਕੁਮਾਰ ਵਿਸ਼ਵਾਸ, ਹੈਦਰਾਬਾਦ ਦੇ ਵਿਧਾਨਕਾਰ ਰਾਜਾ ਸਿੰਘ ਤੇਲੰਗਾਨਾ, ਆਰ.ਐਸ.ਐਸ. ਦੇ ਸ੍ਰੀ ਮੋਹਨ ਭਗਵਤ, ਮੁਜੱਫਰਨਗਰ ਦੇ ਵਿਧਾਨਕਾਰ ਵਿਕਰਮ ਸੈਣੀ ਅਤੇ ਕਰਨਾਟਕ ਦੇ ਸੁਆਮੀ ਨਰੇਂਦਰ ਨਾਥ ਆਦਿ ਵਰਗਿਆ ਵੱਲੋਂ ਕੀਤੀ ਜਾ ਰਹੀ ਭੜਕਾਊ ਬਿਆਨਬਾਜੀ ਅਤੇ ਕਾਨੂੰਨੀ ਵਿਵਸਥਾਂ ਨੂੰ ਸੱਟ ਮਾਰਨ ਵਾਲੀ ਬਿਆਨਬਾਜੀ ਉਤੇ ਇਹ ਉਪਰੋਕਤ ਵਰਗ ਹਰਕਤ ਵਿਚ ਕਿਉਂ ਨਹੀਂ ਆਉਦੇ ? ਕੀ ਅਜਿਹੇ ਕੀਤੇ ਜਾ ਰਹੇ ਦੋਹਰੇ ਅਮਲ ਸਪੱਸਟ ਨਹੀਂ ਕਰਦੇ ਕਿ ਜੋ ਹਿੰਦ ਦੇ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ, ਕੌਮਾਂ, ਧਰਮਾਂ, ਫਿਰਕਿਆ ਅਤੇ ਕਬੀਲਿਆ ਆਦਿ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਘੋਰ ਉਲੰਘਣ ਕਰਕੇ ਹੁਕਮਰਾਨ ਤੇ ਅਫ਼ਸਰਸ਼ਾਹੀ, ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ, ਇਸਾਈ, ਰੰਘਰੇਟਿਆ, ਦਲਿਤਾਂ ਨਾਲ ਪੇਸ਼ ਆਉਦੀ ਹੋਈ ਖੁਦ ਹੀ ਵੱਡੇ ਵਿਤਕਰੇ ਅਤੇ ਬੇਇਨਸਾਫ਼ੀਆਂ ਨਹੀਂ ਕਰਦੇ ਆ ਰਹੇ ? ਉਨ੍ਹਾਂ ਕਿਹਾ ਕਿ ਇਹੀ ਵਜਹ ਹੈ ਕਿ ਅੱਜ ਭਾਰਤ ਦੇ ਹਰ ਸੂਬੇ ਵਿਚ ਕਾਨੂੰਨੀ ਵਿਵਸਥਾਂ ਡਾਵਾਡੋਲ ਹੋਈ ਪਈ ਹੈ ਅਤੇ ਹਾਲਾਤ ਦਿਨ-ਬ-ਦਿਨ ਅਤਿ ਵਿਸਫੋਟਕ ਬਣਦੇ ਜਾ ਰਹੇ ਹਨ । ਜੇਕਰ ਹੁਕਮਰਾਨਾਂ ਨੇ ਮੁਤੱਸਵੀ ਤੇ ਫਿਰਕੂ ਸੋਚ ਨੂੰ ਤਿਆਗ ਕੇ ਇਥੇ ਵੱਸਣ ਵਾਲੇ ਸਭ ਨਾਗਰਿਕਾਂ, ਕੌਮਾਂ, ਧਰਮਾਂ, ਫਿਰਕਿਆ ਅਤੇ ਕਬੀਲਿਆ ਨੂੰ ਬਰਾਬਰਤਾ ਦੀ ਸੋਚ ਅਧੀਨ ਇਨਸਾਫ਼ ਨਾ ਦਿੱਤਾ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸਿੱਖ ਕੌਮ ਵੱਲੋਂ ਵੱਡੀਆਂ ਕੁਰਬਾਨੀਆ ਅਤੇ ਤਿਆਗ ਕਰਕੇ ਆਜ਼ਾਦ ਕਰਵਾਏ ਗਏ ਇਹ ਮੁਲਕ ਫਿਰ ਤੋ ਬਾਹਰੀ ਤਾਕਤਾਂ ਦਾ ਗੁਲਾਮ ਬਣ ਜਾਵੇ । ਇਸ ਲਈ ਹੁਕਮਰਾਨਾਂ ਲਈ ਬਿਹਤਰ ਹੋਵੇਗਾ ਕਿ ਉਹ ਇਮਾਨਦਾਰੀ ਨਾਲ ਆਪਣੀ ਗਲਤੀ ਨੂੰ ਸੁਧਾਰਨ ਅਤੇ ਇਥੇ ਨਫ਼ਰਤ ਫੈਲਾਉਣ ਵਾਲੀਆ ਤਾਕਤਾਂ ਉਤੇ ਸਖਤੀ ਨਾਲ ਕਾਬੂ ਰੱਖਣ ਅਤੇ ਸਭਨਾਂ ਨੂੰ ਅਮਲੀ ਰੂਪ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਨ, ਦੋਹਰੇ ਮਾਪਦੰਡ ਤੁਰੰਤ ਖ਼ਤਮ ਕਰਨ ।

About The Author

Related posts

Leave a Reply

Your email address will not be published. Required fields are marked *