Select your Top Menu from wp menus
Header
Header
ਤਾਜਾ ਖਬਰਾਂ

ਖਾਲਸਾ ਏਡ ਅਤੇ ਸ. ਰਵੀ ਸਿੰਘ ਗੁਰੂ ਸਾਹਿਬਾਨ ਜੀ ਦੀ ਇਨਸਾਨੀਅਤ ਪੱਖੀ ਸੋਚ ਉਤੇ ਅਮਲ ਕਰਨ ਵਾਲੀ ਯੂਨੀਵਰਸਿਟੀ – ਟਿਵਾਣਾ

ਖਾਲਸਾ ਏਡ ਅਤੇ ਸ. ਰਵੀ ਸਿੰਘ ਗੁਰੂ ਸਾਹਿਬਾਨ ਜੀ ਦੀ ਇਨਸਾਨੀਅਤ ਪੱਖੀ ਸੋਚ ਉਤੇ ਅਮਲ ਕਰਨ ਵਾਲੀ ਯੂਨੀਵਰਸਿਟੀ – ਟਿਵਾਣਾ
ਸ. ਰਵੀ ਸਿੰਘ ਦੀ ਦਸਤਾਰ ਦੀ ਤਲਾਸੀ ਲੈਣਾ ਸਿੱਖ ਕੋਮ ਨੂੰ ਜਲੀਲ ਕਰਨ ਵਾਲੇ ਅਸਿਹ ਅਮਲ

ਫਤਿਹਗੜ ਸਾਹਿਬ 22 ਅਗਸਤ ( ) “ਜੋ ਕੰਮ ਸਾਡੇ ਪ੍ਰਚਾਰਕ, ਕਥਾ ਵਾਚਕ, ਐਸ.ਜੀ.ਪੀ.ਸੀ. ਅਤੇ ਹੋਰ ਧਾਰਮਿਕ ਸੰਸਥਾਵਾˆ ਕਾਫੀ ਲੰਮੇ ਸਮੇˆ ਤੋˆ ਵੀ ਨਹੀˆ ਕਰ ਸਕੇ, ਉਹ ਊਦਮ ਸ. ਰਵੀ ਸਿੰਘ ਅਤੇ ਖਾਲਸਾ ਏਡ ਨਾˆਅ ਦੀ ਕੌˆਮਾˆਤਰੀ ਸੰਸਥਾˆ ਨੇ ਗੁਰੂ ਸਾਹਿਬਾਨ ਜੀ ਦੀ ਇਨਸਾਨੀਅਤ ਪੱਖੀ ਸੋਚ ਉਤੇ ਅਮਲੀ ਰੂਪ ਵਿਚ ਪਹਿਰਾ ਦੇ ਕੇ ਸਿੱਖ ਧਰਮ ਅਤੇ ਸਿੱਖ ਕੌਮ ਦੀ ਆਣ-ਸਾਨ ਵਿਚ ਵਾਧਾ ਕਰਦੇ ਹੋਏ ਦੀ ਜੁੰਮੇਵਾਰੀ ਨਿਭਾਉˆਦੀ ਆ ਰਹੀ ਹੈ। ਇਸ ਜੱਥੇਬੰਦੀ ਅਤੇ ਸ. ਰਵੀ ਸਿੰਘ ਜੀ ਦੀ ਨਿਰਸਵਾਰਥ ਸੇਵਾ ਤੋˆ ਕੋਈ ਵੀ ਤਾਕਤ, ਧਰਮ, ਕੌਮ ਬਿਨ੍ਹਾ ਪ੍ਰਭਾਵਿਤ ਹੋਏ ਨਹੀˆ ਰਹਿ ਸਕਦੀ। ਜੋ ਸ. ਰਵੀ ਸਿੰਘ ਨੇ ਸਿੱਖ ਕੌਮ ਦੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਕੌਮਾˆਤਰੀ ਪੱਧਰ ਤੇ ਰੋਸਨਾਇਆ ਹੈ, ਉਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿੱਥੇ ਤਹਿ ਦਿਲੋˆ ਧੰਨਵਾਦ ਕਰਦਾ ਹੈ ਉਥੇ ਇਸ ਜੱਥੇਬੰਦੀ ਅਤੇ ਸ. ਰਵੀ ਸਿੰਘ ਦੀ ਦ੍ਰਿੜਤਾ ਅਤੇ ਨਿਮਰਤਾ ਲਈ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਹੈ ਤਾˆ ਕਿ ਉਹ ਪਹਿਲੋˆ ਨਾਲੋˆ ਵੀ ਵਧੇਰੇ ਦੂਰ ਅੰਦੇਸੀ ਨਾਲ ਇਨਸਾਨੀਅਤ ਦੀ ਸੇਵਾ ਕਰਦੇ ਹੋਏ ਸਮੁੱਚੇ ਸੰਸਾਰ ਵਿਚ ਖਾਲਸਾ ਪੰਥ ਦੇ ਸਤਿਕਾਰ ਵਿਚ ਢੇਰ ਸਾਰਾ ਵਾਧਾ ਕਰ ਸਕਣ”।

ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਖਾਲਸਾ ਏਡ ਅਤੇ ਸ. ਰਵੀ ਸਿੰਘ ਵਲੋˆ ਕੀਤੇ ਜਾ ਰਹੇ ਇਨਸਾਨੀਅਤ ਪੱਖੀ ਊਦਮਾ ਦੀ ਭਰਪੂਰ ਸਲਾਘਾ ਕਰਦੇ ਹੋਏ ਜਿੱਥੇ ਪ੍ਰਗਟ ਕੀਤੇ, ਉਥੇ ਵਿਆਨਾ ਹਵਾਈ ਅੱਡੇ ਉਤੇ ਸ. ਰਵੀ ਸਿੰਘ ਦੀ ਦਸਤਾਰ ਵਿਚ ਬੰਬ ਹੋਣ ਦੀ ਅਫਵਾਹ ਫੈਲਾ ਕੇ ਸ. ਰਵੀ ਸਿੰਘ ਵਰਗੀ ਰੁਹਾਨੀਅਤ ਸਖਸੀਅਤ ਅਤੇ ਸਿੱਖ ਕੋਮ ਦਾ ਅਪਮਾਨ ਕਰਨ ਦੀ ਕਾਰਵਾਈ ਪਿੱਛੇ ਇੰਡੀਆ ਦੇ ਹੁਕਮਰਾਨਾˆ, ਮੁੱਤਸਵੀ ਜਮਾਤਾˆ ਅਤੇ ਆਗੂਆˆ ਦੇ ਹੱਥ ਹੋਣ ਉਤੇ ਦੁਖਦਾਇਕ ਅਮਲਾˆ ਦੀ ਪੁਰਜੋਰ ਸਬਦਾˆ ਵਿਚ ਨਿਖੇਧੀ ਕਰਦੇ ਹੋਏ ਜਾਹਰ ਕੀਤੇ। ਉਨ੍ਹਾˆ ਕਿਹਾ ਕਿ ਅਜਿਹਾ ਇਸ ਕਰਕੇ ਹੋਇਆ ਹੈ ਕਿ ਐਸ.ਜੀ.ਪੀ.ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੌਮ ਦੀਆˆ ਮੁੱਖ ਧਾਰਮਿਕ ਸੰਸਥਾਵਾˆ ਉਤੇ ਕਾਬਿਜ ਬਾਦਲ ਦਲੀਆˆ ਵਲੋˆ ਸਿੱਖ ਧਰਮ ਅਤੇ ਸਿੱਖੀ ਤੇ ਹੋਣ ਵਾਲੇ ਹਮਲਿਆˆ ਅਤੇ ਸਾਜਿਸਾˆ ਨੂੰ ਚੁਣੌਤੀ ਦੇਣ ਦੀ ਜਿੰਮੇਵਾਰੀ ਨਹੀˆ ਨਿਭਾਈ ਜਾ ਰਹੀ। ਕਿਉˆਕਿ ਇਹ ਬਾਦਲ ਦਲੀਏ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਕ ਮੁਫਾਦਾˆ ਦੀ ਪੂਰਤੀ ਹਿੱਤ ਕਾˆਗਰਸ, ਬੀ.ਜੇ.ਪੀ, ਆਰ.ਐਸ.ਐਸ. ਵਰਗੀਆˆ ਘੱਟ ਗਿਣਤੀ ਕੌਮਾˆ ਵਿਰੋਧੀ ਸਾਜਿਸਾˆ ਵਿਚ ਪੂਰੀ ਤਰ੍ਹਾˆ ਭਾਈਵਾਲ ਬਣਦੇ ਆ ਰਹੇ ਹਨ। ਇਨਾˆ ਬਹਿਰੂਪੀਆˆ ਨੂੰ ਸਿੱਖ ਕੌਮ ਵਲੋˆ ਚੰਗੀ ਤਰ੍ਹਾˆ ਪਛਾਨਣ ਅਤੇ ਸ. ਰਵੀ ਸਿੰਘ ਵਰਗੀਆˆ ਨਿਸਕਾਮ ਇਨਸਾਨੀਅਤ ਪੱਖੀ ਸਖਸੀਅਤਾˆ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।

ਉਨ੍ਹਾˆ ਇੱਕ ਹੋਰ ਵੱਖਰੇ ਬਿਆਨ ਵਿਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸਬੰਧੀ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਤੁਲ ਨੰਦਾˆ ਵਲੋˆ ਬਾਦਲੀਲ ਢੰਗ ਨਾਲ ਅਦਾਲਤ ਅੱਗੇ ਕੀਤੀ ਗਈ ਦਲੀਲਬਾਜੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੀਆˆ ਬੀਤੇ ਸਮੇˆ ਦੀਆˆ ਸਰਕਾਰਾˆ ਅਤੇ ਆਗੂ ਪੰਜਾਬ ਸੂਬੇ ਅਤੇ ਸਿੱਖਾˆ ਦੇ ਵਿਧਾਨਕ, ਸਮਾਜਿਕ ਹੱਕਾˆ ਦੀ ਪੂਰਤੀ ਕਰਵਾਉਣ ਲਈ ਸ੍ਰੀ ਅਤੁਲ ਨੰਦਾˆ ਵਾˆਗੂ ਸੁਹਿਰਦ ਹੁੰਦੇ ਅਤੇ ਊਦਮ ਕਰਦੇ ਤਾˆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਹੈਡ ਵਰਕਸਾˆ, ਬਿਜਲੀ, ਦਰਿਆਵਾˆ, ਨਦੀਆˆ ਦੇ ਕੀਮਤੀ ਪਾਣੀਆˆ, ਪੰਜਾਬੀ ਬੋਲਦੇ ਇਲਾਕਿਆ, ਪੰਜਾਬੀ ਬੋਲੀ ਭਾਸਾ ਸਬੰਧੀ ਕੋਈ ਵੀ ਸੈˆਟਰ ਦਾ ਹੁਕਮਰਾਨ ਜਾˆ ਦੂਸਰੇ ਸੂਬਿਆˆ ਦੇ ਮੁੱਖ ਮੰਤਰੀ ਕਿਸੇ ਤਰ੍ਹਾˆ ਦਾ ਧੋਖਾ ਨਹੀˆ ਸਨ ਕਰ ਸਕਦੇ ਅਤੇ ਨਾˆ ਹੀ ਉਪਰੋਕਤ ਪੰਜਾਬ ਦੇ ਮੁੱਦਿਆˆ ਸਬੰਧੀ ਕਿਸੇ ਤਰ੍ਹਾˆ ਦਾ ਵਿਵਾਦ ਉਠੱਦਾ। ਇਨਾˆ ਕਮਜੋਰ ਅਤੇ ਦਿਸਾਹੀਣ ਅਖੌਤੀ ਆਗੂਆˆ ਦੀਆˆ ਕਾਰਵਾਈਆˆ ਸਦਕਾ ਪੰਜਾਬ ਸੂਬਾ ਅਤੇ ਸਿੱਖ ਕੌਮ ਆਪਣੇ ਆਪ ਨੂੰ ਹਰ ਪਾਸੇ ਠਗਿੱਆ ਮਹਿਸੂਸ ਕਰ ਰਿਹਾ ਹੈ, ਜਿਸ ਲਈ ਹੁਣ ਤੱਕ ਦੀ ਬਾਦਲ ਦਲ ਲੀਡਰਸਿਪ, ਪੰਜਾਬ ਦੀ ਕਾˆਗਰਸ ਲੀਡਰਸਿਪ, ਬੀ.ਜੇ.ਪੀ. ਅਤੇ ਮੁੱਤਸਵੀ ਜਮਾਤਾˆ ਅਤੇ ਆਗੂ ਸਿੱਧੇ ਤੌਰ ਤੇ ਜੁੰਮੇਵਾਰ ਹਨ।

ਸ. ਟਿਵਾਣਾ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇˆ ਪ੍ਰਕਾਸ ਉਤਸਵ ਉਤੇ ਵਿਚਾਰ ਪ੍ਰਗਟਾਉˆਦੇ ਹੋਏ ਕਿਹਾ ਕਿ ਜੇਕਰ ਹਰ ਗੁਰ ਸਿੱਖ ਗੁਰਾˆ ਦੀ ਸੋਚ ਉਤੇ ਅਮਲੀ ਰੂਪ ਵਿਚ ਪਹਿਰਾ ਦੇਣ ਦੇ ਪ੍ਰਣ ਕਰਦੇ ਹੋਏ ਸ. ਰਵੀ ਸਿੰਘ ਦੀ ਤਰ੍ਹਾˆ ਹਰ ਤਰ੍ਹਾˆ ਦੀਆˆ ਭੇਦਭਾਵ ਵਾਲੀਆˆ ਵਲਗਣਾˆ ਉਤੋˆ ਉਪਰ ਉਠ ਕੇ ਮਨੁੱਖਤਾ ਪੱਖੀ ਜੁੰਮੇਵਾਰੀ ਪੂਰੀ ਕਰਨ ਅਤੇ ਆਪਣੀ ਨੇਕ ਕਮਾਈ ਵਿਚੋˆ ਦਸਵੰਧ ਕੱਢ ਕੇ ਲੋੜਵੰਦਾˆ, ਗਰੀਬਾˆ, ਮਜਲੂਮਾˆ, ਬੇਸਹਾਰਿਆˆ, ਬੇਘਰਾˆ ਆਦਿ ਨੇਕ ਕੰਮਾˆ, ਕੁਦਰਤੀ ਕਰੋਪੀਆˆ ਤੋˆ ਪੀੜ੍ਹਿਤਾˆ ਦੀ ਬਾˆਹ ਫੜਣ ਉਤੇ ਲਗਾਉਣ ਦੀ ਜੁੰਮੇਵਾਰੀ ਨਿਭਾਉਣ ਤਾˆ ਸਿੱਖ ਧਰਮ ਅਤੇ ਸਿੱਖ ਕੌਮ ਕੌਮਾˆਤਰੀ ਪੱਧਰ ਉਤੇ ਹੋਰ ਵਧੇਰੇ ਮਾਣ-ਸਤਿਕਾਰ ਪ੍ਰਾਪਤ ਕਰ ਸਕੇਗਾ ਅਤੇ ਸਭ ਕੌਮਾˆ ਅਤੇ ਧਰਮਾˆ ਅਤੇ ਇਨਸਾਨੀਅਤ ਦੀ ਅਗਵਾਈ ਕਰਨ ਦੇ ਸਮਰੱਥ ਹੋ ਸਕੇਗਾ। ਅਜਿਹੇ ਅਮਲ ਕਰਕੇ ਹੀ ਅਸੀˆ ਸਮੁੱਚੇ ਇੰਡੀਆˆ ਜਾˆ ਸੰਸਾਰ ਨੂੰ “ਬੇਗਮਪੁਰਾ” ਦਾ ਅਮਲੀ ਰੂਪ ਦੇ ਸਕਦੇ ਹਾˆ। ਸ. ਟਿਵਾਣਾ ਨੇ ਬਿਨਾˆ ਕਿਸੇ ਚੇਤਾਵਨੀ ਦੇ ਭਾਖੜਾ ਡੈਮ ਦੇ ਗੇਟ ਖੋਲਣ ਦੇ ਅਮਲਾˆ ਨੂੰ ਪੰਜਾਬ ਅਤੇ ਸਿੱਖ ਕੋਮ ਦੀ ਤਬਾਹੀ ਕਰਨ ਦੀ ਸਾਜਿਸ ਕਰਾਰ ਦੇˆਦੇˆ ਹੋਏ ਹੁਕਮਰਾਨ ਅਤੇ ਅਫਸਰਸਾਹੀ ਨੂੰ ਜਿੱਥੇ ਦੋਸੀ ਠਹਿਰਾਇਆ ਹੈ ਉਥੇ ਸਰਕਾਰੀ ਸਾਜਿਸਾˆ, ਦਹਿਸਤਗਰਦੀ, ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾˆ ਦਾ ਸਾਮੂਹਿਕ ਤੌਰ ਤੇ ਟਾਕਰਾ ਕਰਨ ਅਤੇ ਹਕੂਕਤੀ ਸਾਜਿਸਾˆ ਨੂੰ ਅਸਫਲ ਬਨਾਉਣ ਦੀ ਸਮੁੱਚੇ ਪੰਜਾਬੀਆˆ ਅਤੇ ਸਿੱਖ ਕੌਮ ਨੂੰ ਅਪੀਲ ਵੀ ਕੀਤੀ। ਉਨਾˆ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੀ ਪਾਰਟੀ ਦੇ ਆਗੂ ਸ. ਗੁਰਜੀਤ ਸਿੰਘ ਝਾਮਪੁਰ ਨੇ ਹੰਸੀ ਬੁਟਾਣਾ ਹਰਿਆਣਾ ਦੀ ਸਰਹੱਦ ਉਤੇ ਹਰਿਆਣਾ ਸਰਕਾਰ ਵਲੋˆ ਜਬਰੀ ਡੈਮਾˆ ਦੇ ਆਏ ਪਾਣੀ ਨੂੰ ਰੋਕਣ ਅਤੇ ਪੰਜਾਬੀਆˆ ਦਾ ਨੁਕਸਾਨ ਕਰਨ ਦੇ ਵਿਰੁੱਧ ਮੌਕੇ ਤੇ ਜਾ ਕੇ ਪਿੰਡ ਨਿਵਾਸੀਆˆ ਨਾਲ ਬਾਦਲੀਲ ਢੰਗ ਨਾਲ ਵਿਰੋਧ ਕਰਕੇ ਗੇਟਾˆ ਨੂੰ ਖੁਲਵਾਉਣ ਅਤੇ ਪੰਜਾਬੀਆˆ ਅਤੇ ਹਰਿਆਣਵੀਆˆ ਦੀਆˆ ਜਾਨਾˆ, ਫਸਲਾˆ ਅਤੇ ਹੋਰ ਨੁਕਸਾਨ ਹੋਣ ਤੋ ਬਚਾਉਣ ਤੋˆ ਦ੍ਰਿੜਤਾ ਨਾਲ ਨਿਭਾਈ ਗਈ ਜੁੰਮੇਵਾਰੀ ਦੀ ਭਰਪੁਰ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸ. ਗੁਰਜੀਤ ਸਿੰਘ ਝਾਮਪੁਰ ਵਲੋˆ ਕੀਤੀ ਗਈ ਸੇਵਾ ਸਮੁੱਚੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾˆ ਅਤੇ ਆਹੁਦੇਦਾਰਾˆ ਦੀ ਸੋਚ ਅਤੇ ਭਾਵਨਾਵਾˆ ਨੂੰ ਉਜਾਗਰ ਕਰਦੀ ਹੈ, ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਹਿਰਾ ਦੇਣਾ ਫਖਰ ਸਮਝਦਾ ਹੈ।

About The Author

Related posts

Leave a Reply

Your email address will not be published. Required fields are marked *