Verify Party Member
Header
Header
ਤਾਜਾ ਖਬਰਾਂ

ਖ਼ਾਲਿਸਤਾਨ ਦੀ ਗੱਲ ਛੱਡਕੇ, ਦਿੱਲੀ ਚੋਣਾਂ ਲੜਨ ਵਾਲੇ ਸਭ ਪੰਥਕ ਗਰੁੱਪਾਂ ਤੋਂ ਪੁੱਛਣਾ ਚਾਹਵਾਂਗੇ ਕਿ ਉਹ ਹੁਣ ਜੈ ਸ੍ਰੀ ਰਾਮ, ਜੈ ਹਿੰਦ, ਭਾਰਤ ਮਾਤਾ ਦੀ ਜੈ ਕਹਿਣਗੇ ਜਾਂ ਫਿਰ ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ? : ਮਾਨ

ਖ਼ਾਲਿਸਤਾਨ ਦੀ ਗੱਲ ਛੱਡਕੇ, ਦਿੱਲੀ ਚੋਣਾਂ ਲੜਨ ਵਾਲੇ ਸਭ ਪੰਥਕ ਗਰੁੱਪਾਂ ਤੋਂ ਪੁੱਛਣਾ ਚਾਹਵਾਂਗੇ ਕਿ ਉਹ ਹੁਣ ਜੈ ਸ੍ਰੀ ਰਾਮ, ਜੈ ਹਿੰਦ, ਭਾਰਤ ਮਾਤਾ ਦੀ ਜੈ ਕਹਿਣਗੇ ਜਾਂ ਫਿਰ ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ ? : ਮਾਨ

ਫ਼ਤਹਿਗੜ੍ਹ ਸਾਹਿਬ, 3 ਮਾਰਚ ( ) “ਦਿੱਲੀ ਵਿਖੇ ਹੁਣੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਬਾਦਲ ਗਰੁੱਪ, ਸਰਨਾ ਗਰੁੱਪ, ਪੰਚ ਪ੍ਰਧਾਨੀ, ਦਲ ਖ਼ਾਲਸਾ, ਯੂਨਾਈਟਡ ਅਕਾਲੀ ਦਲ, ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ, ਪੰਥਕ ਸੇਵਾ ਦਲ, ਸਿੱਖ ਸਦਭਾਵਨਾ ਦਲ, ਆਖੰਡ ਕੀਰਤਨੀ ਜਥਾਂ ਆਦਿ ਪੰਥਕ ਗਰੁੱਪਾਂ ਨੇ ਸਮੂਲੀਅਤ ਕੀਤੀ । ਇਨ੍ਹਾਂ ਚੋਣਾਂ ਵਿਚ ਬਾਦਲ ਗਰੁੱਪ ਨੇ ਬੀਜੇਪੀ, ਆਰ.ਐਸ.ਐਸ, ਸਿਰਸੇ ਵਾਲਾ ਸਾਧ, ਸ੍ਰੀ ਧੂੰਮਾ ਦੀ ਹਮਾਇਤ ਨਾਲ ਚੋਣ ਲੜੀ । ਸਰਨਾ ਗਰੁੱਪ ਨੇ ਕਾਂਗਰਸ ਦੀ ਮਦਦ ਨਾਲ ਚੋਣ ਲੜੀ । ਪੰਥਕ ਸੇਵਾ ਦਲ ਨੂੰ ਆਮ ਆਦਮੀ ਪਾਰਟੀ ਅਤੇ ਨਿਰੰਕਾਰੀਆਂ ਦੀ ਸਰਪ੍ਰਸਤੀ ਹਾਸਲ ਸੀ । ਦਲ ਖ਼ਾਲਸਾ ਤੇ ਪੰਚ ਪ੍ਰਧਾਨੀ ਅਤੇ ਯੂਨਾਈਟਡ ਅਕਾਲੀ ਦਲ ਅਤੇ ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਇਸ ਦੀ ਮਦਦ ਕੀਤੀ । ਸਿੱਖ ਸਦਭਾਵਨਾ ਦਲ ਨੇ ਸ. ਬਲਦੇਵ ਸਿੰਘ ਵਡਾਲਾ ਅਤੇ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ ਚੋਣ ਲੜੀ । ਅਸੀਂ ਅਸੈਬਲੀ ਚੋਣਾਂ ਵਿਚ ਮਸਰੂਫ਼ ਹੋਣ ਕਾਰਨ ਦਿੱਲੀ ਦੀਆਂ ਚੋਣਾਂ ਵਿਚ ਕੁਦਰਤੀ ਹੀ ਸਮੇਂ ਨਾਲ ਹਿੱਸਾ ਲੈਣ ਤੋਂ ਅਸਮਰੱਥ ਰਹੇ ਤੇ ਇਨ੍ਹਾਂ ਚੋਣਾਂ ਵਿਚ ਭਾਗ ਨਹੀਂ ਲਿਆ । ਉਪਰੋਕਤ ਸਭ ਚੋਣਾਂ ਲੜਨ ਵਾਲੇ ਗਰੁੱਪਾਂ ਦਾ ਆਪੋ-ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪ੍ਰਤੀ ਇਹ ਨਜ਼ਰੀਆਂ ਸੀ ਕਿ ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) “ਖ਼ਾਲਿਸਤਾਨ” ਦੀ ਗੱਲ ਪੂਰੀ ਨਿਡਰਤਾ ਅਤੇ ਦ੍ਰਿੜਤਾ ਨਾਲ ਹਰ ਚੋਣਾਂ ਵਿਚ ਕਰਦਾ ਹੈ । ਇਹੀ ਵਜਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਸਦੇ ਨਾਲ ਸਾਂਝੇ ਤੌਰ ਤੇ ਚੋਣਾਂ ਲੜਨ ਵਾਲੇ ਗਰੁੱਪ ਤੇ ਆਗੂ ਚੋਣਾਂ ਵਿਚ ਹਾਰ ਜਾਂਦੇ ਹਨ । ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿਮਰਨਜੀਤ ਸਿੰਘ ਮਾਨ ਅਤੇ ਖ਼ਾਲਿਸਤਾਨ ਦੇ ਕੌਮੀ ਮੁੱਦੇ ਤੋਂ ਵੱਖਰੇ ਹੋ ਕੇ ਉਪਰੋਕਤ ਸਭ ਗਰੁੱਪਾਂ ਤੇ ਆਗੂਆਂ ਨੇ ਦਿੱਲੀ ਦੀਆਂ ਗੁਰੂਘਰ ਦੀਆਂ ਚੋਣਾਂ ਲੜੀਆਂ ਹਨ, ਹੁਣ ਖ਼ਾਲਿਸਤਾਨ ਨੂੰ ਅਲਵਿਦਾ ਕਹਿਣ ਉਪਰੰਤ ਵੀ ਇਨ੍ਹਾਂ ਆਗੂਆਂ ਤੇ ਗਰੁੱਪਾਂ ਦੀ ਦਿੱਲੀ ਦੀਆਂ ਚੋਣਾਂ ਵਿਚ ਨਮੋਸੀ ਵਾਲੀ ਹਾਰ ਹੋਈ ਹੈ, ਹੁਣ ਅਸੀਂ ਇਨ੍ਹਾਂ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਅਤੇ ਕੌਮ ਦੇ ਨਿਸ਼ਾਨੇ ਖ਼ਾਲਿਸਤਾਨ ਦੇ ਮੁੱਦੇ ਉਤੇ ਪੁੱਛਣਾ ਚਾਹਵਾਂਗੇ ਕਿ ਹੁਣ ਉਹ ਇਸ ਹੋਈ ਨਮੋਸੀ ਭਰੀ ਹਾਰ ਉਪਰੰਤ ਸਿੱਖ ਅਤੇ ਪੰਜਾਬ ਵਿਰੋਧੀ ਜਮਾਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ, ਆਮ ਆਦਮੀ ਪਾਰਟੀ, ਨਿਰੰਕਾਰੀਆਂ, ਸਿਰਸੇ ਵਾਲੇ ਕਾਤਲ ਤੇ ਬਲਾਤਕਾਰੀ ਸਾਧ ਦੀ ਅਧੀਨਗੀ ਪ੍ਰਵਾਨ ਕਰਕੇ ਜੈ ਸ੍ਰੀ ਰਾਮ, ਜੈ ਹਿੰਦ, ਭਾਰਤ ਮਾਤਾ ਦੀ ਜੈ ਪੁਕਾਰਣਗੇ ਜਾਂ ਫਿਰ ਸਿੱਖ ਕੌਮ ਦੀ ਬੁਲੰਦ ਆਵਾਜ਼ ਵਿਚ “ਵਾਹਿਗੁਰੂ ਜਾ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ” ਬੁਲਾਉਣਗੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਚ ਚੋਣਾਂ ਲੜ ਚੁੱਕੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸਾਂਝ ਪਾ ਕੇ ਫਿਰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਖ਼ਾਲਿਸਤਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪਿੱਠ ਦੇ ਕੇ ਦਿੱਲੀ ਵਿਖੇ ਚੋਣਾਂ ਲੜ ਚੁੱਕੇ ਅਤੇ ਨਮੋਸੀ ਭਰੀ ਹਾਰ ਦਾ ਸਾਹਮਣਾ ਕਰ ਚੁੱਕੇ ਪੰਥਕ ਗਰੁੱਪਾਂ ਅਤੇ ਆਗੂਆਂ ਨੂੰ ਕੌਮਾਂਤਰੀ ਪੱਧਰ ਉਤੇ ਇਕ ਗੰਭੀਰ ਸਵਾਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਪਰੋਕਤ ਦਿੱਲੀ ਵਿਖੇ ਚੋਣਾਂ ਲੜ ਚੁੱਕੇ ਪੰਥਕ ਗਰੁੱਪਾਂ ਅਤੇ ਆਗੂਆਂ ਨੂੰ ਇਹ ਭੁਲੇਖਾ ਹੈ ਕਿ ਖ਼ਾਲਸਾ ਪੰਥ ਦੇ ਨਿਸ਼ਾਨੇ ਨੂੰ ਪਿੱਠ ਦੇ ਕੇ ਅਸੀਂ ਸਿਆਸੀ, ਸਮਾਜਿਕ ਜਾਂ ਧਾਰਮਿਕ ਖੇਤਰ ਵਿਚ ਕਾਮਯਾਬ ਹੋ ਜਾਵਾਂਗੇ ਜਾਂ ਪੰਜਾਬ ਅਤੇ ਸਿੱਖ ਵਿਰੋਧੀ ਜਮਾਤਾਂ ਅਤੇ ਆਗੂਆਂ ਦੀ ਅਧੀਨਗੀ ਪ੍ਰਵਾਨ ਕਰਕੇ ਪੰਜਾਬ ਸੂਬੇ ਜਾਂ ਸਿੱਖ ਕੌਮ ਲਈ ਕੋਈ ਪ੍ਰਾਪਤੀ ਕਰ ਲਵਾਂਗੇ । ਦਿੱਲੀ ਦੀਆਂ ਗੁਰੂਘਰ ਦੀਆਂ ਚੋਣਾਂ ਨੇ ਇਹ ਗੱਲ ਪ੍ਰਤੱਖ ਕਰ ਦਿੱਤੀ ਹੈ । ਇਸ ਲਈ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਹਨ । ਸਮੇਂ ਦੀ ਨਿਜਾਕਤ ਅਤੇ ਗੰਭੀਰਤਾ ਸਭ ਪੰਥਕ ਗਰੁੱਪਾਂ ਅਤੇ ਆਗੂਆਂ ਤੋਂ ਇਹ ਮੰਗ ਕਰਦੀ ਹੈ ਕਿ ਆਪਣੇ ਸੂਬੇ ਅਤੇ ਆਪਣੀ ਕੌਮ ਦੇ ਲਈ ਸੰਜੀਦਾ ਹੁੰਦੇ ਹੋਏ ਕੌਮੀ ਸੋਚ ਅਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਇਹ ਸਭ ਆਗੂ ਤੇ ਗਰੁੱਪ ਕੌਮੀ ਸੋਚ ਦੇ ਨਿਸ਼ਾਨੇ ਹੇਠ ਇਕੱਠੇ ਹੋ ਕੇ ਆਉਣ ਵਾਲੀਆਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਅਤੇ ਪਾਰਲੀਮੈਂਟ ਦੀਆਂ ਚੋਣਾਂ ਲੜਨ ਲਈ ਸਮੂਹਿਕ ਤੌਰ ਤੇ ਇਮਾਨਦਾਰੀ ਨਾਲ ਕਮਰ ਕੱਸੇ ਕਰਨ । ਅਜਿਹਾ ਅਮਲ ਕਰਨ ਨਾਲ ਇਕ ਤਾਂ ਕੌਮੀ ਅਤੇ ਸੂਬੇ ਤੌਰ ਤੇ ਕੋਈ ਨੁਕਸਾਨ ਨਹੀਂ ਹੋ ਸਕੇਗਾ, ਦੂਸਰਾ ਸਭ ਇਕ ਤਾਕਤ ਹੋ ਕੇ ਜਿੱਤ ਪ੍ਰਾਪਤ ਕਰਨ ਅਤੇ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਦੇਣ ਦੇ ਸਮਰੱਥ ਹੋ ਜਾਣਗੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਅਜੇ ਕੁੱਝ ਨਹੀਂ ਵਿਗੜਿਆ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਕਹੇ ਉਹ ਸ਼ਬਦ “ਜਦੋਂ ਜ਼ਾਲਮ ਹਕੂਮਤਾਂ ਅਤੇ ਉਨ੍ਹਾਂ ਦੀ ਫ਼ੌਜ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਗੈਰ-ਇਨਸਾਨੀਅਤ ਤੇ ਗੈਰ-ਜਮਹੂਰੀਅਤ ਢੰਗਾਂ ਰਾਹੀ ਹਮਲਾ ਕਰੇਗੀ, ਤਾਂ ਉਸ ਦਿਨ “ਖ਼ਾਲਿਸਤਾਨ” ਦੀ ਨੀਂਹ ਰੱਖੀ ਜਾਵੇਗੀ”। ਸੰਤ ਜੀ ਕੌਮੀ ਘਰ ਲਈ ਆਪਣੀਆਂ ਮਹਾਨ ਕੁਰਬਾਨੀਆਂ ਦੇ ਕੇ ਨੀਂਹ ਰੱਖ ਚੁੱਕੇ ਹਨ । ਹੁਣ ਕੌਮ ਵਿਚ ਵਿਚਰ ਰਹੇ ਗਰੁੱਪਾਂ ਅਤੇ ਆਗੂਆਂ ਦਾ ਇਹ ਕੌਮੀ ਤੇ ਇਖ਼ਲਾਕੀ ਫਰਜ ਬਣ ਜਾਂਦਾ ਹੈ ਕਿ ਆਪਣੇ ਕੌਮੀ ਘਰ ਨੂੰ ਕਾਇਮ ਕਰਨ ਲਈ ਅਤੇ ਉਸੇ ਲੀਹ ਉਤੇ ਆਉਣ ਵਾਲੀਆਂ ਐਸ.ਜੀ.ਪੀ.ਸੀ. ਤੇ ਪਾਰਲੀਮੈਂਟ ਚੋਣਾਂ ਵਿਚ ਸਿੱਖ ਕੌਮ ਦੀ ਸੋਚ ਦੀ ਫ਼ਤਹਿ ਕਰਨ ਲਈ ਇਮਾਨਦਾਰੀ ਤੇ ਦ੍ਰਿੜਤਾ ਨਾਲ ਦੋਚਿੱਤੀ ਨੂੰ ਛੱਡਕੇ ਆਪਣੇ ਕੌਮੀ ਨਿਸ਼ਾਨੇ ਤੇ ਸੁਹਿਰਦ ਹੋਣ ਅਤੇ ਇਕ ਤਾਕਤ ਹੋ ਕੇ ਮੰਜਿ਼ਲ ਵੱਲ ਵੱਧਣ । ਅਜਿਹੀ ਕੋਈ ਗੱਲ ਨਹੀਂ ਕਿ ਜਲਦੀ ਹੀ ਮੰਜਿ਼ਲ ਨਾ ਪ੍ਰਾਪਤ ਕਰ ਸਕੀਏ ।

About The Author

Related posts

Leave a Reply

Your email address will not be published. Required fields are marked *