Select your Top Menu from wp menus
Header
Header
ਤਾਜਾ ਖਬਰਾਂ

ਖ਼ਾਲਸਾ ਲਾਹੌਰ ਦਰਬਾਰ ਦੇ ਇਨਸਾਨੀਅਤ ਪੱਖੀ ਮੋਢੀ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਵਿਖੇ ਸਥਿਤ ਬੁੱਤ ਨੂੰ ਤੋੜਨਾ ਸ੍ਰੀ ਇਮਰਾਨ ਖਾਨ ਦੀ ਸਖਸ਼ੀਅਤ ਤੇ ਵੱਡਾ ਪ੍ਰਸ਼ਨ ਚਿੰਨ੍ਹ : ਮਾਨ

ਖ਼ਾਲਸਾ ਲਾਹੌਰ ਦਰਬਾਰ ਦੇ ਇਨਸਾਨੀਅਤ ਪੱਖੀ ਮੋਢੀ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਵਿਖੇ ਸਥਿਤ ਬੁੱਤ ਨੂੰ ਤੋੜਨਾ ਸ੍ਰੀ ਇਮਰਾਨ ਖਾਨ ਦੀ ਸਖਸ਼ੀਅਤ ਤੇ ਵੱਡਾ ਪ੍ਰਸ਼ਨ ਚਿੰਨ੍ਹ : ਮਾਨ

ਸੰਗਰੂਰ, 12 ਅਗਸਤ ( ) “ਮਹਾਰਾਜਾ ਰਣਜੀਤ ਸਿੰਘ ਖ਼ਾਲਸਾ ਲਾਹੌਰ ਦਰਬਾਰ ਦੇ ਪਹਿਲੇ ਅਤੇ ਮੋਢੀ ਬਾਦਸ਼ਾਹ ਹੋਏ ਹਨ, ਜਿਨ੍ਹਾਂ ਨੇ ਸਭਨਾਂ ਵਰਗਾਂ ਨੂੰ ਬਰਾਬਰਤਾ ਦੇ ਹੱਕ ਅਤੇ ਅਧਿਕਾਰ ਪ੍ਰਦਾਨ ਕਰਕੇ ਅਤੇ ਵਧੀਆ ਰਾਜ ਪ੍ਰਬੰਧ ਦਾ ਨਮੂਨਾ ਦੇ ਕੇ ਖ਼ਾਲਸਾ ਲਾਹੌਰ ਦਰਬਾਰ ਦੇ ਅੱਛੇ ਰਾਜ ਪ੍ਰਬੰਧ ਦੀ ਤਾਂ ਦੁਨੀਆਂ ਵਿਚ ਸਥਾਪਿਤ ਕੀਤੀ । ਫਿਰ ਸਿੱਖ ਕੌਮ ਦੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੁਰਾਤਨ ਸਮੇਂ ਤੋਂ ਹੀ ਸਦਭਾਵਨਾ ਤੇ ਪਿਆਰ ਭਰੇ ਡੂੰਘੇ ਸੰਬੰਧ ਰਹੇ ਹਨ । ਅੱਜ ਵੀ ਜਦੋਂ ਇੰਡੀਆਂ ਦੇ ਕਿਸੇ ਸੂਬੇ ਵਿਚ ਮੁਸਲਿਮ ਕੌਮ ਨਾਲ ਹੁਕਮਰਾਨ ਕੋਈ ਵਧੀਕੀ-ਜਿਆਦਤੀ ਕਰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਉਸੇ ਸਮੇਂ ਆਪਣੇ ਇਨਸਾਨੀਅਤ ਫਰਜਾਂ ਦੀ ਪੂਰਤੀ ਕਰਦੇ ਹੋਏ ਆਵਾਜ਼ ਬੁਲੰਦ ਕਰਦੀ ਆ ਰਹੀ ਹੈ । ਜਦੋਂ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੀਆਂ ਗੱਡੀਆਂ ਉਤੇ ਹਮਲਾ ਹੋਇਆ ਸੀ ਤਾਂ ਹੁਕਮਰਾਨਾਂ ਅਤੇ ਮੁਤੱਸਵੀਆਂ ਨੇ ਸਮੁੱਚੇ ਇੰਡੀਆਂ ਦੇ ਮੁਸਲਮਾਨਾਂ ਨੂੰ ਨਿਸ਼ਾਨਾਂ ਬਣਾਇਆ ਸੀ ਇਹ ਸਿੱਖ ਕੌਮ ਹੀ ਸੀ ਜਿਸਨੇ ਹਰ ਜਗ੍ਹਾ ਤੇ ਮੁਸਲਿਮ ਭਰਾਵਾਂ, ਪਰਿਵਾਰਾਂ, ਧੀਆਂ-ਭੈਣਾਂ ਨੂੰ ਹਿਫਾਜਤ ਦੇ ਕੇ ਉਨ੍ਹਾਂ ਨੂੰ ਬਾਇੱਜ਼ਤ ਸੁਰੱਖਿਅਤ ਜੰਮੂ-ਕਸ਼ਮੀਰ ਆਪੋ-ਆਪਣੇ ਘਰਾਂ ਵਿਚ ਪਹੁੰਚਾਇਆ ਸੀ । ਕਿਉਂਕਿ ਇਹ ਸਾਡੇ ਇਨਸਾਨੀ ਤੇ ਧਰਮੀ ਫਰਜ ਸਨ, ਜੋ ਅਸੀਂ ਪੂਰਨ ਕੀਤੇ ਅਤੇ ਕਰਦੇ ਰਹਾਂਗੇ । ਪਰ ਦੁੱਖ ਅਤੇ ਅਫਸੋਸ ਹੈ ਕਿ ਸਾਡੀ ਸਿੱਖ ਕੌਮ ਦੀ ਪਹਿਲੀ ਲਾਹੌਰ ਬਾਦਸ਼ਾਹੀ ਦੇ ਪਹਿਲੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਸਥਿਤ ਬੁੱਤ ਨੂੰ ਤੋੜਕੇ ਸਿੱਖ ਮਨਾਂ ਨੂੰ ਡੂੰਘਾਂ ਦਰਦ ਦਿੱਤਾ ਗਿਆ ਹੈ ਜੋ ਕਿ ਸ੍ਰੀ ਇਮਰਾਨ ਖਾਨ ਦੀ ਸਿੱਖ ਕੌਮ ਨਾਲ ਸਦਭਾਵਨਾ ਭਰੇ ਸੰਬੰਧ ਰੱਖਣ ਵਾਲੀ ਹਕੂਮਤ ਦੇ ਹੁੰਦਿਆ ਨਹੀਂ ਸੀ ਹੋਣਾ ਚਾਹੀਦਾ । ਬਲਕਿ ਜਿੰਨੇ ਵੀ ਸਿੱਖ ਕੌਮ ਨਾਲ ਸੰਬੰਧਤ ਸਥਾਂਨ ਤੇ ਯਾਦਗਰਾਂ ਹਨ, ਉਹ ਉਚੇਚੇ ਤੌਰ ਤੇ ਸੁਰੱਖਿਅਤ ਵੀ ਹੋਣੀਆ ਚਾਹੀਦੀਆ ਹਨ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੇ ਦਰਸ਼ਨਾਂ ਲਈ ਖੱਲ੍ਹਾ ਰੱਖਣ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਲਾਹੌਰ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਨ ਦੇ ਹੋਏ ਅਮਲ ਉਤੇ ਡੂੰਘਾ ਦੁੱਖ ਜਾਹਰ ਕਰਦੇ ਹੋਏ ਅਤੇ ਅਜਿਹੀਆ ਯਾਦਗਰਾਂ ਦੀ ਹਿਫਾਜਤ ਤੇ ਸੁਰੱਖਿਅਤ ਲਈ ਸ੍ਰੀ ਇਮਰਾਨ ਖਾਨ ਨੂੰ ਉਚੇਚੇ ਤੌਰ ਤੇ ਜਿ਼ੰਮੇਵਾਰੀ ਨਿਭਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।”

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *