Verify Party Member
Header
Header
ਤਾਜਾ ਖਬਰਾਂ

ਕੱਟੜਵਾਦ ਹਿੰਦੂਤਵਾ ਬੀਜੇਪੀ-ਆਰ ਐਸ ਐਸ ਵੱਲੋਂ ਸਰਜੀਕਲ ਸਟ੍ਰਾਈਕ ਦਾ ਵਿਜੇ ਦਿਨ ਮਨਾਉਣਾ ਤੇ ਕਰਤਾਰਪੁਰ ਸਾਹਿਬ ਨੂੰ ਲਾਂਘਾ ਮਿੱਲਣਾ ਦੋਵੇਂ ਗੱਲਾਂ ਆਪਸ ਵਿੱਚ ਟਕਰਾਉਂਦੀਆਂ ਹਨ: ਸਿਮਰਨਜੀਤ ਸਿੰਘ ਮਾਨ

ਕੱਟੜਵਾਦ ਹਿੰਦੂਤਵਾ ਬੀਜੇਪੀ-ਆਰ ਐਸ ਐਸ ਵੱਲੋਂ ਸਰਜੀਕਲ ਸਟ੍ਰਾਈਕ ਦਾ ਵਿਜੇ ਦਿਨ ਮਨਾਉਣਾ ਤੇ ਕਰਤਾਰਪੁਰ ਸਾਹਿਬ ਨੂੰ ਲਾਂਘਾ ਮਿੱਲਣਾ ਦੋਵੇਂ ਗੱਲਾਂ ਆਪਸ ਵਿੱਚ ਟਕਰਾਉਂਦੀਆਂ ਹਨ: ਸਿਮਰਨਜੀਤ ਸਿੰਘ ਮਾਨ

ਫਤਿਹਗੜ੍ਹ ਸਾਹਿਬ 2 ਅਕਤੂਬਰ ( ) ਸ਼੍ਰੋਮਣੀ ਅਕਾਲ ਦਲ (ਅੰਮ੍ਰਿਤਸਰ) ਦਾ ਵਿਚਾਰ ਹੈ ਕਿ ਜੋ ਹਿੰਦੂਤਵਾ ਦੀ ਕੱਟੜਵਾਦੀ ਬੀਜੇਪੀ ਆਰ ਐਸ ਐਸ ਨੇ ਸਾਰੇ ਇੰਡੀਆ ਦੇ ਵਿੱਚ ਆਦੇਸ਼ ਦਿੱਤੇ ਹਨ, ਕਿ 29 ਸਤੰਬਰ 2018 ਨੂੰ ਸਰਜੀਕਲ ਸਟ੍ਰਾਈਕ ਦਾ ਵਿਜੇ ਦਿਵਸ ਮਨਾਇਆ ਜਾਵੇਗਾ। ਇਸ ਦੇ ਨਾਲ ਕੱਟੜਵਾਦੀ ਹਿੰਦੂਤਵ ਇਸਲਾਮਿਕ ਪਾਕਿਸਤਾਨ ਦੇ ਨਾਲ ਸਿੱਧੀ ਟੱਕਰ ਲੈ ਰਹੇ ਹਨ। ਸਿੱਖ ਕੌਮ ਜਿਵੇਂ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਨਾ ਅਸੀਂ ਹਿੰਦੂ ਨਾ ਅਸੀਂ ਮੁਸਲਮਾਨ, ਸਾਨੂੰ ਸਿੱਖਾਂ ਨੂੰ ਇਨ੍ਹਾਂ ਦੋਨੋਂ ਆਪਸੀ ਦੁਸ਼ਮਣ ਕੌਮਾਂ ਤੇ ਧਰਮਾਂ ਦੇ ਵਿਚਾਲੇ ਖੜ੍ਹ ਕੇ ਆਪਣੀ ਸਿਆਸਤ ਚਲਾਉਣੀ ਪੈਂਦੀ ਹੈ। ਜੇ 1947 ਦੇ ਵਿੱਚ ਸਾਡੇ ਆਗੂਆਂ ਨੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਫੈਸਲਾ ਕੀਤਾ ਸੀ ਕਿ ਅਸੀਂ ਇੰਡੀਆ ਨਾਲ ਰਹਿਣਾ ਹੈ ਜੋ ਬਹੁਗਿਣਤੀ ਹਿੰਦੂ ਹੈ। ਜੋ ਘੱਟ ਗਿਣਤੀ ਸਿੱਖ ਕੌਮ ਹੈ ਉਸ ਨੂੰ ਨਾਲ ਲੈ ਕੇ ਚੱਲੇਗੀ ਕਿ ਨਹੀਂ, ਇਹ ਗੱਲ ਸਾਡੇ ਸਿੱਖ ਲਿਆਕਤਮੰਦਾਂ ਨੂੰ ਸਮਝਣੀ ਚਾਹੀਦੀ ਸੀ। ਸਾਡੇ ਸਿੱਖ ਲੀਡਰ ਜੋ ਬਾਦਲ, ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨਾਲ ਚੱਲਦੇ ਹਨ ਅਤੇ ਸੰਤ ਸਮਾਜ ਦੱਸਣ ਕਿ ਪਾਕਿਸਤਾਨ ਦੇ ਖਿਲਾਫ ਸਰਜੀਕਲ ਸਟ੍ਰਾਈਕਸ ਦਾ ਵਿਜੇ ਦਿਵਸ ਮਨਾਉਣਾ ਇਹ ਕਿੱਧਰ ਦੀ ਸਿਆਣਪ ਹੈ। ਕਿਉਂਕਿ ਸਿੱਖ ਕੌਮ ਦੀ ਮੰਗ ਹੈ ਕਿ ਸਾਨੂੰ ਡੇਰਾ ਬਾਬਾ ਨਾਨਕ ਤੋਂ ਇੱਕ ਲਾਂਘਾ ਮਿਲੇ, ਜੋ ਅਸੀਂ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਬਾਰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕੀਏ।

ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਇਕ ਬਿਆਨ ਜਾਰੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਸਮਝਦੀ ਹੈ ਕਿ ਬੀਜੇਪੀ ਆਰ ਐਸ ਐਸ ਤੇ ਕੱਟੜ ਹਿੰਦੂਤਵ ਦੀ ਸੋਚ ਨੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਜਿਸ ਨਾਲ ਸਾਡੀ ਕਰਤਾਰਪੁਰ ਸਾਹਿਬ ਲਾਂਘੇ ਦੀ ਸਕੀਮ ਵਿੱਚ ਰੋਡਾ ਫਸਦਾ ਹੈ, ਜੋ ਕਿ ਵੱਧ ਗਿਣਤੀ ਹਿੰਦੂਤਵ ਕੌਮ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਅਸੀਂ ਹੁਣ ਕਾਂਗਰਸ, ਬਾਦਲ ਦਲ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਜੋ ਸਿੱਖ ਸ਼ਾਮਲ ਹੋਏ ਹਨ ਉਨ੍ਹ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਜਿਹੀ ਤੁਸੀਂ ਕਿਹੜੀ ਹਿੰਦੂਤਵਾ ਦੇ ਨਾਲ ਕਿਉਂ ਖਿਚੜੀ ਹੋ ਚੁੱਕੇ ਹੋ, ਜੋ ਹੁਣ ਸਾਡੀ ਕੌਮ ਅੱਗੇ ਕਿਹੜੀ ਸਕੀਮ ਦੇ ਨਾਲ ਅਗਲਾ ਨਿਸ਼ਾਨਾ ਹਾਸਲ ਕਰਨਾ ਹੈ? ਇਸ ਦਾ ਜਵਾਬ ਇਨ੍ਹਾਂ ਹਿੰਦੂਤਵ ਪੱਖੀ ਸਿੱਖਾਂ ਨੂੰ ਤੇ ਸਾਡੀ ਐਸ ਜੀ ਪੀ ਸੀ ਨੂੰ ਦੇਣਾ ਬਣਦਾ ਹੈ।

About The Author

Related posts

Leave a Reply

Your email address will not be published. Required fields are marked *