ਕੱਟੜਵਾਦੀ ਹਿੰਦੂ ਦਹਿਸਤਗਰਦਾਂ ਦੀ ਹੁਕਮਰਾਨਾਂ ਵੱਲੋਂ ਸਰਪ੍ਰਸਤੀ ਦੇ ਅਮਲ ਬੀਜੇਪੀ-ਆਰ.ਐਸ.ਐਸ. ਦੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਪ੍ਰਤੱਖ ਕਰਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਪ੍ਰੈਲ ( ) “ਹੁਕਮਰਾਨ ਬੀਜੇਪੀ ਜਮਾਤ ਦੇ ਕੱਟੜਵਾਦੀ ਆਗੂਆਂ ਨੂੰ ਜਦੋਂ ਮੌਜੂਦਾ 2019 ਲੋਕ ਸਭਾ ਚੋਣਾਂ ਦੀ ਤਸਵੀਰ ਪ੍ਰਤੱਖ ਹੋਣੀ ਸੁਰੂ ਹੋ ਗਈ ਅਤੇ ਜਿਸ ਵਿਚ ਕੱਟੜਵਾਦੀ ਫਿਰਕੂ ਜਮਾਤਾਂ ਨੂੰ ਇਥੋਂ ਦੇ ਨਿਵਾਸੀ ਅਮਨਮਈ ਮਾਹੌਲ ਨੂੰ ਬਰਕਰਾਰ ਰੱਖਣ ਹਿੱਤ ਇਨ੍ਹਾਂ ਜਮਾਤਾਂ ਤੋਂ ਦੂਰ ਹੋ ਗਏ ਤਾਂ ਉਪਰੋਕਤ ਫਿਰਕੂ ਜਮਾਤਾਂ ਤੇ ਆਗੂਆਂ ਨੇ ਬਹੁਗਿਣਤੀ ਹਿੰਦੂ ਕੌਮ ਦੀਆਂ ਵੋਟਾਂ ਨੂੰ ਇਕ ਪਾਸੇ ਕਰਨ ਹਿੱਤ ਹੁਣ ਆਪਣੇ-ਆਪ ਨੂੰ ਹਿੰਦੂ ਧਰਮ ਤੇ ਹਿੰਦੂਆਂ ਦੇ ਵੱਡੇ ਖੈਰ-ਗਵਾਹ ਸਾਬਤ ਕਰਨ ਹਿੱਤ ਉਨ੍ਹਾਂ ਹਿੰਦੂ ਦਹਿਸਤਗਰਦਾਂ ਨੂੰ ਲੋਕ ਸਭਾ ਚੋਣਾਂ ਲੜਾਉਣ ਦਾ ਫੈਸਲਾ ਕਰ ਲਿਆ ਜਿਨ੍ਹਾਂ ਉਤੇ ਪਹਿਲੋ ਹੀ ਮਨੁੱਖਤਾ ਦਾ ਕਤਲੇਆਮ ਕਰਨ, ਬੰਬ ਵਿਸਫੋਟ ਕਰਨ ਅਤੇ ਗੈਰ-ਕਾਨੂੰਨੀ ਅਮਲ ਕਰਨ ਦੇ ਦੋਸ਼ਾਂ ਅਧੀਨ ਅਦਾਲਤਾਂ ਵਿਚ ਕਾਰਵਾਈਆ ਚੱਲ ਰਹੀਆ ਹਨ ਅਤੇ ਜਿਨ੍ਹਾਂ ਦੇ ਅਦਾਲਤਾਂ ਵਿਚ ਅਜੇ ਕੇਸ ਬਾਕੀ ਹਨ । ਜਿਵੇਂਕਿ 18 ਫਰਵਰੀ 2007 ਸਮਝੋਤਾ ਐਕਸਪ੍ਰੈਸ ਦੇ ਹੋਏ ਬੰਬ ਵਿਸਫੋਟ ਵਿਚ ਨਿਰਦੋਸ਼ 68 ਯਾਤਰੀ ਮਾਰੇ ਗਏ ਸਨ ਅਤੇ ਅਨੇਕਾ ਜਖ਼ਮੀ ਹੋਏ ਸਨ । ਜਿਸ ਵਿਚ ਮੁੱਖ ਦੋਸ਼ੀ ਬੀਜੇਪੀ ਵੱਲੋਂ ਮਹਾਰਾਸ਼ਟਰਾਂ ਸੂਬੇ ਦੀ ਭੋਗਾਲ ਲੋਕ ਸਭਾ ਸੀਟ ਤੋਂ ਖੜ੍ਹੀ ਕੀਤੀ ਗਈ ਹਿੰਦੂ ਦਹਿਸਤਗਰਦਣ ਪ੍ਰਿਗਿਆ ਸਿੰਘ ਠਾਕੁਰ, ਸੁਆਮੀ ਅਸੀਮਾਨੰਦ ਅਤੇ ਕਰਨਲ ਪ੍ਰੋਹਿਤ ਸਨ । ਜਿਨ੍ਹਾਂ ਨੂੰ ਹਿੰਦੂ ਜੱਜਾਂ ਅਤੇ ਅਦਾਲਤਾਂ ਨੇ ਤੱਥ ਅਤੇ ਗਵਾਹਾਂ ਦੀ ਕਮੀ ਹੋਣ ਦਾ ਬਹਾਨਾ ਬਣਾਕੇ ਬਰੀ ਕਰ ਦਿੱਤਾ ਹੈ, ਅਸਲੀਅਤ ਵਿਚ ਇਹ ਹਿੰਦੂ ਦਹਿਸਤਗਰਦ ਉਪਰੋਕਤ ਬੀਜੇਪੀ-ਆਰ.ਐਸ.ਐਸ. ਵਰਗੀਆ ਫਿਰਕੂ ਪਾਰਟੀਆਂ ਦੀ ਸਰਪ੍ਰਸਤੀ ਹੇਠ ਹੀ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਅੱਗੇ ਲਿਆਕੇ ਸਮੁੱਚੇ ਇੰਡੀਆਂ ਵਿਚ ਕੱਟੜਵਾਦੀ ਸੋਚ ਨੂੰ ਲਾਗੂ ਕਰਨ ਦੇ ਅਮਲ ਕਰ ਰਹੇ ਹਨ । ਜਿਸ ਨਾਲ ਇਥੇ ਅਰਾਜਕਤਾ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਇਥੋਂ ਦੇ ਨਿਵਾਸੀ ਅਤੇ ਸੂਝਵਾਨ ਵੋਟਰ ਇਸ ਹੋ ਰਹੀ ਸਾਜ਼ਸੀ ਦਹਿਸਤਗਰਦ ਵਾਲੇ ਮਾਹੌਲ ਦੀ ਪ੍ਰਕਿਰਿਆ ਨੂੰ ਵਾਚਦੇ ਹੋਏ ਅਜਿਹੀਆ ਜਮਾਤਾਂ ਨੂੰ ਆਪਣੇ ਵੋਟ ਹੱਕ ਦੀ ਸੂਝਵਾਨਤਾ ਨਾਲ ਵਰਤੋਂ ਕਰਕੇ ਹਕੂਮਤਾਂ ਤੋਂ ਦੂਰ ਕਰਨ ਦੇ ਫਰਜ ਨਿਭਾਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ‘ਹਿੰਦੂ ਦਹਿਸਤਗਰਦੀ’ ਦੇ ਆਉਣ ਵਾਲੇ ਸਮੇਂ ਵਿਚ ਘੱਟ ਗਿਣਤੀ ਕੌਮਾਂ, ਫਿਰਕਿਆ, ਕਬੀਲਿਆ, ਲਤਾੜੇ ਵਰਗਾਂ, ਰੰਘਰੇਟਿਆ, ਦਲਿਤਾਂ ਆਦਿ ਸਭ ਨੂੰ ਬੀਜੇਪੀ-ਆਰ.ਐਸ.ਐਸ. ਦੇ ਮੰਦਭਾਵਨਾ ਭਰੇ ਮਨਸੂਬਿਆਂ ਤੋਂ ਸੁਚੇਤ ਕਰਦੇ ਹੋਏ ਅਤੇ 2019 ਦੀਆਂ ਹੋ ਰਹੀਆ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਅਰਾਜਕਤਾ ਫੈਲਾਉਣ ਵਾਲੀਆ ਤਾਕਤਾਂ ਨੂੰ ਕਰਾਰੀ ਹਾਰ ਦੇਣ ਅਤੇ ਇਥੋਂ ਦੇ ਮਾਹੌਲ ਨੂੰ ਅਮਨ-ਚੈਨ ਵਾਲਾ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਇਨ੍ਹਾਂ ਹਿੰਦੂ ਦਹਿਸਤਗਰਦਾਂ ਨੇ ਮਾਲੇਗਾਓ ਬੰਬ ਵਿਸਫੋਟ ਕੀਤਾ ਜਿਸ ਵਿਚ 100 ਦੇ ਕਰੀਬ ਮਨੁੱਖੀ ਜਾਨਾਂ ਮੌਤ ਦੇ ਮੂੰਹ ਵਿਚ ਅਜਾਈ ਚਲੇ ਗਈਆ ਅਤੇ ਸੈਕੜੇ ਨਿਵਾਸੀ ਜਖ਼ਮੀ ਹੋਏ । ਇਹੀ ਲੋਕ ਅਜਮੇਰ ਸਰੀਫ਼ (2007) ਬੰਬ ਵਿਸਫੋਟ ਦੇ ਸਾਜਿ਼ਸਕਾਰ ਸਨ । ਜਿਨ੍ਹਾਂ ਨੂੰ ਹੁਣ ਸਿਆਸੀ ਪ੍ਰਭਾਵ ਅਧੀਨ ਅਦਾਲਤਾਂ ਤੋਂ ਬਰੀ ਕਰਵਾਕੇ ਅਤੇ ਇਨ੍ਹਾਂ ਮਨੁੱਖਤਾ ਵਿਰੋਧੀ ਕਾਰਵਾਈਆ ਦੇ ਮਾਲਕਾਂ ਨੂੰ ਗੈਰ-ਦਲੀਲ ਢੰਗਾਂ ਰਾਹੀ ਨਾਇਕ ਸਾਬਤ ਕਰਕੇ ਹਿੰਦੂ ਕੌਮ ਨੂੰ ਗੁੰਮਰਾਹ ਕਰਦੇ ਹੋਏ ਸਮੁੱਚੀ ਹਿੰਦੂ ਸਿਆਸਤ ਵਿਚ ਹਿੰਦੂ ਦਹਿਸਤਗਰਦਾਂ ਦਾ ਬੋਲਬਾਲਾ ਕੀਤਾ ਜਾ ਰਿਹਾ ਹੈ ਅਤੇ ਜਿਨ੍ਹਾਂ ਜ਼ਜਬਾਤੀ ਹਿੰਦੂ ਗੱਲਾਂ ਨੂੰ ਭੜਕਾ ਕੇ ਇਹ ਫਿਰਕੂ ਜਮਾਤਾਂ ਬੀਤੇ ਲੰਮੇਂ ਸਮੇਂ ਤੋਂ ਵੋਟਰਾਂ ਨੂੰ ਗੁੰਮਰਾਹ ਕਰਕੇ ਵੋਟਾਂ ਪ੍ਰਾਪਤ ਕਰਦੇ ਰਹੇ ਹਨ, ਉਨ੍ਹਾਂ ਨੂੰ ਫਿਰ ਉਛਾਲਿਆ ਜਾ ਰਿਹਾ ਹੈ ਅਤੇ ਅਪਰਾਧਿਕ ਸੋਚ ਵਾਲੇ ਕੱਟੜਵਾਦੀਆਂ ਨੂੰ ਸਿਆਸਤ ਵਿਚ ਮੋਹਰੀ ਬਣਾਇਆ ਜਾ ਰਿਹਾ ਹੈ । ਜਦੋਂਕਿ ਅਜਿਹੀ ਸੋਚ ਵਾਲੇ ਜੇਕਰ ਸਾਡੀ ਪਾਰਲੀਮੈਂਟ ਅਤੇ ਜਮਹੂਰੀਅਤ ਸੰਸਥਾਵਾਂ ਵਿਚ ਕਿਸੇ ਗਲਤੀ ਨਾਲ ਕਾਬਜ ਹੋ ਜਾਣ ਤਾਂ ਇੰਡੀਆਂ ਅਤੇ ਸਰਹੱਦੀ ਸੂਬੇ ਪੰਜਾਬ, ਕਸ਼ਮੀਰ ਦੇ ਹਾਲਤ ਇਹ ਕਿੰਨੇ ਵਿਸਫੋਟਕ ਬਣਾ ਦੇਣਗੇ ਉਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ।
ਇਸ ਲਈ ਮੇਰੀ ਸਮੁੱਚੇ ਇੰਡੀਆਂ ਨਿਵਾਸੀ ਭਾਵੇ ਉਹ ਕਿਸੇ ਵੀ ਧਰਮ, ਕੌਮ, ਫਿਰਕੇ ਨਾਲ ਸੰਬੰਧ ਰੱਖਦੇ ਹੋਣ, ਜੋ ਇਥੇ ਸਥਾਈ ਤੌਰ ਤੇ ਅਮਨ-ਚੈਨ, ਜਮਹੂਰੀਅਤ ਕਦਰਾ-ਕੀਮਤਾ ਦੀ ਗੱਲ ਚਾਹੁੰਦੇ ਹਨ, ਉਹ ਬੀਜੇਪੀ-ਆਰ.ਐਸ.ਐਸ. ਅਤੇ ਫਿਰਕੂ ਜਮਾਤਾਂ ਦੀਆਂ ਮੌਜੂਦਾ ਖ਼ਤਰਨਾਕ ਮੰਦਭਾਵਨਾਵਾਂ ਨੂੰ ਸਮਝਦੇ ਹੋਏ ਸਮੁੱਚੇ ਇੰਡੀਆਂ ਦੇ ਹਾਲਾਤਾਂ ਦੀ ਜਾਣਕਾਰੀ ਵੀ ਰੱਖਣ ਅਤੇ ਆਪਣੇ ਵੋਟ ਹੱਕ ਦੀ ਸੂਝਵਾਨਤਾ ਨਾਲ ਵਰਤੋਂ ਕਰਦੇ ਹੋਏ ਅਜਿਹੀਆ ਸਖਸੀਅਤਾਂ ਨੂੰ ਲੋਕ ਸਭਾ ਦੀਆਂ ਚੋਣਾਂ ਵਿਚ ਜਿਤਾਕੇ ਭੇਜਣ ਜੋ ਸਹੀ ਮਾਇਨਿਆ ਵਿਚ ਇਥੇ ਸਦਾ ਲਈ ਜਮਹੂਰੀਅਤ ਅਤੇ ਅਮਨਮਈ ਸੋਚ ਨੂੰ ਮਜ਼ਬੂਤ ਕਰ ਸਕਣ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਦੀ ਸਮਰੱਥਾਂ ਰੱਖਦੇ ਹੋਣ ।
Webmaster
Lakhvir Singh
Shiromani Akali Dal (Amritsar)
9781222567