Select your Top Menu from wp menus
Header
Header
ਤਾਜਾ ਖਬਰਾਂ

ਕੌਮੀ ਇਤਿਹਾਸਿਕ ਯਾਦਗਰਾਂ, ਵਿਰਸੇ-ਵਿਰਾਸਤ ਨੂੰ ਸਾਜ਼ਸੀ ਢੰਗਾਂ ਨਾਲ ਖ਼ਤਮ ਕਰਨ ਦੇ ਗੰਭੀਰ ਵਿਸ਼ੇ ਉਤੇ ਸਿੱਖ ਕੌਮ ਸੁਚੇਤ ਅਤੇ ਖ਼ਬਰਦਾਰ ਹੋਵੇ : ਮਾਨ

ਕੌਮੀ ਇਤਿਹਾਸਿਕ ਯਾਦਗਰਾਂ, ਵਿਰਸੇ-ਵਿਰਾਸਤ ਨੂੰ ਸਾਜ਼ਸੀ ਢੰਗਾਂ ਨਾਲ ਖ਼ਤਮ ਕਰਨ ਦੇ ਗੰਭੀਰ ਵਿਸ਼ੇ ਉਤੇ ਸਿੱਖ ਕੌਮ ਸੁਚੇਤ ਅਤੇ ਖ਼ਬਰਦਾਰ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 12 ਜੂਨ ( ) “ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਉਤੇ ਮੁਤੱਸਵੀ ਫਿਰਕੂ ਆਗੂਆਂ ਨਾਲ ਸਾਂਝ ਰੱਖਣ ਵਾਲੇ ਰਵਾਇਤੀ ਆਗੂਆਂ ਦਾ ਪ੍ਰਬੰਧ ਹੈ, ਉਨ੍ਹਾਂ ਵੱਲੋਂ ਬੀਤੇ ਲੰਮੇਂ ਸਮੇਂ ਤੋਂ ਕੇਵਲ ਸਿੱਖੀ ਰਵਾਇਤਾ, ਮਰਿਯਾਦਾਵਾ, ਨਿਯਮਾਂ ਨੂੰ ਢਾਅ ਲਗਾਉਣ ਹਿੱਤ ਹੀ ਦੁਖਦਾਇਕ ਅਮਲ ਹੀ ਨਹੀਂ ਹੁੰਦੇ ਆ ਰਹੇ ਬਲਕਿ ਇਹ ਰਵਾਇਤੀ ਆਗੂ ਤੇ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀ ਸਿੱਖ ਕੌਮ ਨਾਲ ਸੰਬੰਧਤ ਮਹਾਨ ਇਤਿਹਾਸਿਕ ਇਮਾਰਤਾ, ਯਾਦਗਰਾਂ, ਵਿਰਸੇ-ਵਿਰਾਸਤ ਨੂੰ ਵੀ ਇਕ ਸਿੱਖ ਵਿਰੋਧੀ ਸਾਜਿ਼ਸ ਦਾ ਭਾਗੀ ਬਣਕੇ ਨਿਰੰਤਰ ਖ਼ਤਮ ਕਰਨ ਦੇ ਅਮਲ ਕਰਦੇ ਆ ਰਹੇ ਹਨ । ਜਿਸ ਅਧੀਨ ਇਨ੍ਹਾਂ ਨੇ ਪਹਿਲੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਊੜ੍ਹੀ ਜੋ ਸਦੀਆਂ ਤੋਂ ਕਾਇਮ ਹੈ ਅਤੇ ਸਿੱਖੀ ਇਤਿਹਾਸ ਤੇ ਦਿਖ ਨੂੰ ਸਪੱਸਟ ਰੂਪ ਵਿਚ ਪ੍ਰਗਟਾਉਦੀ ਆ ਰਹੀ ਹੈ, ਉਸ ਨੂੰ ਸਾਡੇ ਵੱਲੋਂ ਖ਼ਬਰਦਾਰ ਕਰਨ ਉਪਰੰਤ ਵੀ ਕਾਰ-ਸੇਵਾ ਵਾਲੇ ਬਾਬਿਆ ਨੂੰ ਸੇਵਾ ਦੇ ਕੇ ਉਸਦੀ ਇਤਿਹਾਸਿਕ ਦਿਖ ਖ਼ਤਮ ਕਰਨ ਦੀ ਅਸਫ਼ਲ ਕੋਸਿ਼ਸ਼ ਕੀਤੀ ਹੈ । ਲੇਕਿਨ ਹੁਣ ਸ਼ਹੀਦ ਬਾਬਾ ਬੋਤਾ ਸਿੰਘ, ਸ਼ਹੀਦ ਬਾਬਾ ਗਰਜਾ ਸਿੰਘ, ਜਿਨ੍ਹਾਂ ਨੇ ਮੁਗਲ ਜਾਬਰ ਹੁਕਮਰਾਨਾਂ ਨੂੰ ਆਪਣੀ ਅਣਖੀਲੀ ਅਤੇ ਨਿਵੇਕਲੀ ਪਹਿਚਾਣ ਨੂੰ ਉਜਾਗਰ ਕਰਦੇ ਹੋਏ ਚੁਣੋਤੀ ਦਿੱਤੀ ਸੀ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕੀਤਾ ਸੀ ਉਨ੍ਹਾਂ ਨਾਲ ਸੰਬੰਧਤ ਪੁਰਾਤਨ ਗੁਰੂਘਰ ਨੂੰ ਸਹੀਦ ਕਰਨ ਅਤੇ ਉਸਦੇ ਸਥਾਂਨ ਤੇ ਨਵਾਂ ਗੁਰੂਘਰ ਬਣਾਉਣ ਦੀ ਸਾਜਿ਼ਸ ਰਚੀ ਹੈ । ਜੋ ਸਿੱਖ ਕੌਮ ਲਈ ਬਹੁਤ ਹੀ ਗੰਭੀਰ ਅਤੇ ਸੁਚੇਤ ਹੋਣ ਦੀ ਮੰਗ ਕਰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਇਤਿਹਾਸਿਕ ਸਥਾਨਾਂ, ਯਾਦਗਰਾਂ, ਇਮਾਰਤਾ, ਵਿਰਸੇ ਅਤੇ ਵਿਰਾਸਤ ਨੂੰ ਉਸੇ ਪੁਰਾਤਨ ਰੂਪ ਵਿਚ ਸੁਰੱਖਿਅਤ ਰੱਖਣ ਅਤੇ ਪੰਥ ਵਿਰੋਧੀ ਤਾਕਤਾਂ ਦੀ ਸਾਜਿ਼ਸ ਦਾ ਸਿਕਾਰ ਨਾ ਹੋਣ ਦੇ ਨਾਲ-ਨਾਲ ਸਿੱਖ ਕੌਮ ਨੂੰ ਵੀ ਇਸ ਵਿਸ਼ੇ ਤੇ ਸੁਚੇਤ ਤੇ ਖਬਰਦਾਰ ਕਰਦੇ ਹੋਏ ਐਸ.ਜੀ.ਪੀ.ਸੀ. ਦੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਨੂੰ ਲਿਖੇ ਗਏ ਇਕ ਪੱਤਰ ਵਿਚ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਅਫ਼ਸੋਸ ਪ੍ਰਗਟ ਕੀਤਾ ਕਿ ਜਦੋਂ ਐਸ.ਜੀ.ਪੀ.ਸੀ. ਤੇ ਕਾਰ ਸੇਵਾ ਵਾਲੇ ਬਾਬਿਆ ਦੀ ਮਿਲੀਭੁਗਤ ਦੇ ਨਾਲ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਊੜ੍ਹੀ ਨੂੰ ਸ਼ਹੀਦ ਕਰਨ ਦੇ ਅਮਲ ਹੋਣ ਲੱਗੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਵਿਰੁੱਧ ਸ. ਲੌਗੋਵਾਲ ਨੂੰ ਰੋਸ ਵੱਜੋ ਅਜਿਹਾ ਨਾ ਕਰਨ ਲਈ ਪੱਤਰ ਵੀ ਲਿਖਿਆ ਅਤੇ ਬੀਤੇ 69 ਦਿਨਾਂ ਤੱਕ ਇਸ ਵਿਰੁੱਧ ਮੋਰਚਾ ਵੀ ਲਗਾਇਆ । ਪਰ ਇਸਦੇ ਬਾਵਜੂਦ ਵੀ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਅਗਜੈਕਟਿਵ ਕਮੇਟੀ ਨੇ ਇਸ ਕੌਮ ਵਿਰੋਧੀ ਕੀਤੇ ਜਾ ਰਹੇ ਅਮਲ ਤੋਂ ਤੋਬਾ ਕਰਨ ਦੀ ਕੋਈ ਗੱਲ ਨਾ ਕੀਤੀ । ਜੋ ਕਿ ਹੋਰ ਵੀ ਅਫ਼ਸੋਸਨਾਕ ਅਮਲ ਹਨ । ਸ. ਮਾਨ ਨੇ ਇਸ ਪੱਤਰ ਵਿਚ ਮੌਜੂਦਾ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਸਖ਼ਤ ਸਬਦਾ ਵਿਚ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਮੌਜੂਦਾ ਐਸ.ਜੀ.ਪੀ.ਸੀ ਦੇ ਅਧਿਕਾਰੀਆ ਤੇ ਰਵਾਇਤੀ ਆਗੂਆ ਵੱਲੋਂ ਸਿੱਖ ਵਿਰਸੇ-ਵਿਰਾਸਤ ਅਤੇ ਯਾਦਗਰਾਂ ਨੂੰ ਖ਼ਤਮ ਕਰਨ ਦੇ ਅਮਲਾਂ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ । ਜੇਕਰ ਸਾਡੀ ਚੇਤਾਵਨੀ ਨੂੰ ਇਨ੍ਹਾਂ ਨੇ ਹਲਕੇ ਰੂਪ ਵਿਚ ਲਿਆ ਤਾਂ ਸਿੱਖ ਕੌਮ ਅਗਲੇ ਵੱਡੇ ਐਕਸਨ ਲਈ ਮਜ਼ਬੂਰ ਹੋਵੇਗੀ । ਜਿਸਦੇ ਨਿਕਲਣ ਵਾਲੇ ਨਤੀਜਿਆ ਲਈ ਸ. ਲੌਗੋਵਾਲ ਅਤੇ ਰਵਾਇਤੀ ਬਾਦਲ ਦਲੀਏ ਸਿੱਧੇ ਤੌਰ ਤੇ ਜਿ਼ੰਮੇਵਾਰ ਹੋਣਗੇ । ਉਨ੍ਹਾਂ ਇਸ ਪੱਤਰ ਦੇ ਅਖੀਰ ਵਿਚ ਇਹ ਉਮੀਦ ਪ੍ਰਗਟ ਕੀਤੀ ਕਿ ਮੌਜੂਦਾ ਐਸ.ਜੀ.ਪੀ.ਸੀ. ਜਿਸਦੀ ਕਾਨੂੰਨੀ ਮਿਆਦ 3 ਸਾਲ ਪਹਿਲੇ ਖ਼ਤਮ ਹੋ ਚੁੱਕੀ ਹੈ ਅਤੇ ਇਹ ਸਿੱਖ ਪਾਰਲੀਮੈਂਟ ਲੇਮ ਡੱਕ ਵਿਚ ਹੈ ਅਤੇ ਜਿਸਨੂੰ ਅਜਿਹੇ ਵੱਡੇ ਕੌਮੀ ਫੈਸਲੇ ਕਰਨ ਦਾ ਕੋਈ ਅਧਿਕਾਰ ਨਹੀਂ । ਉਹ ਆਪਣੇ ਵੱਲੋਂ ਹੋ ਰਹੀਆ ਵੱਡੀਆ ਗੁਸਤਾਖੀਆ ਨੂੰ ਮਹਿਸੂਸ ਕਰਦੇ ਹੋਏ ਅਜਿਹਾ ਕੋਈ ਵੀ ਅਮਲ ਨਹੀਂ ਕਰਨਗੇ ਜਿਸ ਨਾਲ ਸਿੱਖ ਵਿਰਸੇ-ਵਿਰਾਸਤ, ਯਾਦਗਰਾਂ ਦਾ ਮਲੀਆ-ਮੇਟ ਹੋਵੇ ਤੇ ਸਿੱਖ ਮਨਾਂ ਨੂੰ ਠੇਸ ਪਹੁੰਚੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *