Select your Top Menu from wp menus
Header
Header
ਤਾਜਾ ਖਬਰਾਂ

ਕੌਣ ਕਹਿੰਦਾ ਹੈ ਕਿ ਬਰਗਾੜੀ ਮੋਰਚਾ ਕਾਮਯਾਬ ਨਹੀਂ ਹੋਇਆ ? : ਮਾਨ

ਕੌਣ ਕਹਿੰਦਾ ਹੈ ਕਿ ਬਰਗਾੜੀ ਮੋਰਚਾ ਕਾਮਯਾਬ ਨਹੀਂ ਹੋਇਆ ? : ਮਾਨ

ਫ਼ਤਹਿਗੜ੍ਹ ਸਾਹਿਬ, 18 ਫਰਵਰੀ ( ) “ਜਿਹੜੇ ਇਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ ਕਿ ਬਰਗਾੜੀ ਮੋਰਚਾ ਅਸਫ਼ਲ ਹੋ ਗਿਆ, ਉਨ੍ਹਾਂ ਤੋਂ ਅਸੀਂ ਜਨਤਕ ਤੌਰ ਤੇ ਪੁੱਛਣਾ ਚਾਹੁੰਦੇ ਹਾਂ ਕਿ ਫਿਰ ਚਰਨਜੀਤ ਸ਼ਰਮਾ ਗ੍ਰਿਫ਼ਤਾਰ ਕਿਵੇਂ ਹੋ ਗਏ, ਸ. ਪਰਮਰਾਜ ਸਿੰਘ ਉਮਰਾਨੰਗਲ ਆਈ.ਜੀ ਅੱਜ ਗ੍ਰਿਫ਼ਤਾਰ ਕਿਵੇਂ ਹੋਏ ਅਤੇ ਸ੍ਰੀ ਜਤਿੰਦਰ ਜੈਨ ਆਈ.ਜੀ.ਦੇ ਘਰ ਪੁਲਿਸ ਛਾਪੇ ਕਿਉਂ ਪੈ ਰਹੇ ਹਨ ? ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਗਾੜੀ ਮੋਰਚੇ ਦੀ ਕਾਮਯਾਬੀ ਤੋਂ ਬੁਖਲਾਹਟ ਵਿਚ ਆ ਕੇ ਬਰਗਾੜੀ ਮੋਰਚੇ ਦੀ ਸਫ਼ਲਤਾਂ ਨੂੰ ਅਸਫ਼ਲਤਾ ਸਾਬਿਤ ਕਰਨ ਵਾਲਿਆ ਅਤੇ ਕੌਮ ਵਿਚ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲਿਆ ਨੂੰ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਜਨਤਕ ਤੌਰ ਤੇ ਸਵਾਲ ਕਰਦੇ ਹੋਏ ਪ੍ਰਗਟ ਕੀਤੇ ।”

ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਆਪਣੇ ਸਿਆਸੀ ਸਵਾਰਥੀ ਮਕਸਦਾ ਦੀ ਪੂਰਤੀ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਕੇ ਸਿੱਖ ਮਨਾਂ ਨੂੰ ਜਖ਼ਮੀ ਕੀਤਾ ਅਤੇ ਸੁਮੇਧ ਸੈਣੀ ਵਰਗੇ ਜਾਲਮ ਅਫ਼ਸਰਾਂ ਨੂੰ ਹੁਕਮ ਕਰਕੇ ਸਿੱਖਾਂ ਨੂੰ ਬਹਿਬਲ ਗੋਲੀ ਕਾਂਡ ਰਾਹੀ ਸ਼ਹੀਦ ਤੇ ਜਖ਼ਮੀ ਕਰਵਾਇਆ, ਉਹ ਵੀ ਇਸ ਬਰਗਾੜੀ ਮੋਰਚੇ ਦੇ ਮਿਸ਼ਨ ਅਤੇ ਐਸ.ਆਈ.ਟੀ. ਦੀ ਗ੍ਰਿਫ਼ਤ ਤੋਂ ਨਹੀਂ ਬਚ ਸਕਣਗੇ, ਦੇਰ-ਸਵੇਰ ਉਨ੍ਹਾਂ ਦੀ ਗ੍ਰਿਫ਼ਤਾਰੀ ਅਵੱਸ ਹੋਵੇਗੀ । ਜਿਵੇਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵੱਲੋਂ 1986 ਵਿਚ ਵਾਪਰੇ ਨਕੋਦਰ ਦੁਖਾਂਤ ਦੀ ਅੱਜ ਰਿਪੋਰਟ ਰਾਹੀ ਸਾਹਮਣੇ ਆਇਆ ਹੈ ਜਿਸ ਵਿਚ ਪੁਲਿਸ ਗੋਲੀ ਨਾਲ ਸ਼ਹੀਦ ਕੀਤੇ ਗਏ ਬਲਜੀਤ ਸਿੰਘ, ਹਰਮਿੰਦਰ ਸਿੰਘ, ਝਿਲਮਨ ਸਿੰਘ ਅਤੇ ਸ. ਰਵਿੰਦਰ ਸਿੰਘ ਦੇ ਕਤਲ ਦੇ ਦੋਸ਼ੀ ਐਸ.ਪੀ. ਆਪ੍ਰੇਸ਼ਨ ਏ.ਕੇ. ਸਰਮਾ ਉਸ ਸਮੇਂ ਦੇ ਐਸ.ਐਸ.ਪੀ ਜਲੰਧਰ, ਇਜਹਾਰ ਆਲਮ ਅਤੇ ਉਸ ਸਮੇਂ ਦੇ ਏ.ਡੀ.ਸੀ ਜਲੰਧਰ ਦਰਬਾਰਾ ਸਿੰਘ ਗੁਰੂ ਨੂੰ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਨੇ ਦੋਸ਼ੀ ਠਹਿਰਾਇਆ ਹੈ, ਉਸੇ ਤਰ੍ਹਾਂ ਉਪਰੋਕਤ ਦੋਵੇ ਬਾਦਲ ਅਤੇ ਸੁਮੇਧ ਸੈਣੀ ਵੀ ਬਹਿਬਲ ਗੋਲੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਜਲਦੀ ਹੀ ਕਾਨੂੰਨ ਦੀ ਗ੍ਰਿਫ਼ਤ ਵਿਚ ਆਉਣਗੇ ।

ਸ. ਮਾਨ ਨੇ ਕਿਹਾ ਕਿ ਸਿੱਖ ਕੌਮ ਵਿਚ ‘ਸਰਬੱਤ ਖ਼ਾਲਸਾ’ ਦੇ ਸਿਧਾਂਤ ਅਤੇ ਸੰਕਲਪ ਰਾਹੀ 10 ਨਵੰਬਰ 2015 ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ 7 ਲੱਖ ਦੇ ਕੌਮੀ ਇਕੱਠ ਵਿਚ ਜੈਕਾਰਿਆ ਦੀ ਪ੍ਰਵਾਨਗੀ ਨਾਲ ਸਿੱਖ ਕੌਮ ਦੇ ਮਹਾਨ ਤਖ਼ਤਾਂ ਉਤੇ ਬਿਰਾਜਮਾਨ ਕੀਤੇ ਗਏ ਸਨ । ਉਸਦੇ ਨਾਲ ਹੀ ਸਰਬੱਤ ਖ਼ਾਲਸਾ ਵਿਚ 11 ਕੌਮੀ ਮਤੇ ਵੀ ਪਾਸ ਕੀਤੇ ਗਏ ਸਨ । ਉਨ੍ਹਾਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਮਤਿਆ ਨੂੰ ਨਾ ਤਾਂ ਵਰਲਡ ਸਿੱਖ ਪਾਰਲੀਮੈਂਟ ਅਤੇ ਨਾ ਹੀ ਪੰਜ ਪਿਆਰੇ ਅਤੇ ਨਾ ਹੀ ਪੰਜ ਮੈਬਰੀ ਕਮੇਟੀਆ ਰੱਦ ਕਰ ਸਕਦੀਆ ਹਨ ਅਤੇ ਨਾ ਹੀ ਅਜਿਹੀਆ ਗੈਰ-ਦਲੀਲ ਅਤੇ ਗੈਰ-ਸਿਧਾਂਤਿਕ ਕਾਰਵਾਈਆ ਨਾਲ ਕੌਮ ਨੂੰ ਹੁਣ ਤੱਕ ਕੋਈ ਫਾਇਦਾ ਹੋਇਆ ਹੈ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਹੋਵੇਗਾ । ਇਸ ਲਈ ਇਹ ਜ਼ਰੂਰੀ ਹੈ ਕਿ ਸਮੁੱਚੀ ਸਿੱਖ ਕੌਮ ਅਤੇ ਆਗੂ ਜਿਵੇਂ ਬਰਗਾੜੀ ਮੋਰਚੇ ਅਤੇ ਸਰਬੱਤ ਖ਼ਾਲਸਾ ਵਿਚ ਸਹਿਯੋਗ ਕੀਤਾ ਹੈ, ਉਸੇ ਤਰ੍ਹਾਂ ਬਰਗਾੜੀ ਮੋਰਚੇ ਦੇ ਸਿਆਸੀ ਅਤੇ ਕੌਮੀ ਪੜਾਅ ਨੂੰ ਅੱਗੇ ਵਧਾਉਣ ਅਤੇ ਸਰਬੱਤ ਖ਼ਾਲਸਾ ਦੀ ਸੋਚ ਨੂੰ ਮੰਜਿ਼ਲ ਉਤੇ ਲਿਜਾਣ ਵਿਚ ਸੰਜ਼ੀਦਗੀ, ਦ੍ਰਿੜਤਾ ਅਤੇ ਕੌਮੀ ਏਕਤਾ ਦੀ ਭਾਵਨਾ ਨਾਲ ਸਹਿਯੋਗ ਕਰਨ, ਤਦ ਹੀ ਬਾਕੀ ਰਹਿੰਦੇ ਕੌਮੀ ਮਸਲਿਆ ਨੂੰ ਕੌਮੀ ਸ਼ਕਤੀ ਦੇ ਦਬਾਅ ਨਾਲ ਪੂਰਨ ਕੀਤਾ ਜਾ ਸਕਦਾ ਹੈ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਕੋਈ ਵੀ ਪੰਥਕ ਸਖਸ਼ੀਅਤ, ਸਮਾਜਿਕ ਜਾਂ ਸਿਆਸੀ ਸਖਸ਼ੀਅਤ ਜਾਂ ਸਿੱਖ ਕੌਮ ਬਰਗਾੜੀ ਮੋਰਚੇ ਦੀ ਕੌਮੀ ਭਾਵਨਾ ਅਤੇ ਸਰਬੱਤ ਖ਼ਾਲਸਾ ਦੇ ਫੈਸਲਿਆ ਤੋਂ ਦੂਰ ਨਹੀਂ ਜਾਣਗੇ । ਕਿਉਂਕਿ ਵਰਲਡ ਸਿੱਖ ਪਾਰਲੀਮੈਂਟ ਅਤੇ ਨਾ ਹੀ ਪੰਜ ਪਿਆਰੇ ਅਤੇ ਨਾ ਹੀ ਪੰਜ ਮੈਬਰੀ ਕਮੇਟੀਆ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਨੂੰ ਕਤਈ ਹੱਲ ਨਹੀਂ ਕਰ ਸਕਣਗੀਆ। ਕੌਮੀ ਏਕਤਾ ਨੂੰ ਹੋਰ ਬਲ ਦੇ ਕੇ ਹੀ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੂਰੀ ਸੰਜ਼ੀਦਗੀ ਤੇ ਦ੍ਰਿੜਤਾ ਨਾਲ ਬਰਗਾੜੀ ਮੋਰਚੇ ਦੇ ਸੁਰੂ ਕੀਤੇ ਗਏ ਦੂਸਰੇ ਪੜਾਅ ਨੂੰ ਕਾਮਯਾਬੀ ਦੀ ਮੰਜਿ਼ਲ ਤੇ ਪਹੁੰਚਾਉਣ ਲਈ ਕਿਸੇ ਤਰ੍ਹਾਂ ਦੀ ਵੀ ਕਸਰ ਨਹੀਂ ਛੱਡਣਗੇ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *