Verify Party Member
Header
Header
ਤਾਜਾ ਖਬਰਾਂ

ਕੋਇਟਾ (ਬਲੋਚਿਸਤਾਨ) ਦੇ ਗੁਰੂਘਰ ਨੂੰ 73 ਸਾਲਾਂ ਬਾਅਦ ਸਿੱਖ ਕੌਮ ਨੂੰ ਵਾਪਿਸ ਦੇਣ ਦਾ ਫੈਸਲਾ ਸਵਾਗਤਯੋਗ : ਮਾਨ

ਕੋਇਟਾ (ਬਲੋਚਿਸਤਾਨ) ਦੇ ਗੁਰੂਘਰ ਨੂੰ 73 ਸਾਲਾਂ ਬਾਅਦ ਸਿੱਖ ਕੌਮ ਨੂੰ ਵਾਪਿਸ ਦੇਣ ਦਾ ਫੈਸਲਾ ਸਵਾਗਤਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 27 ਜੁਲਾਈ ( ) “ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਨੇ ਅਤੇ ਬਲੋਚਿਸਤਾਨ ਦੀ ਅਦਾਲਤ ਨੇ ਜੋ ਸਿੱਖ ਕੌਮ ਨਾਲ ਸੰਬੰਧਤ ਕੋਇਟਾ (ਬਲੋਚਿਸਤਾਨ) ਦੇ ਇਤਿਹਾਸਿਕ ਗੁਰੂਘਰ ਨੂੰ 73 ਸਾਲਾਂ ਦੇ ਲੰਮੇਂ ਸਮੇਂ ਬਾਅਦ ਬਲੋਚਿਸਤਾਨ ਦੇ ਸਿੱਖਾਂ ਦੇ ਸਪੁਰਦ ਕੀਤਾ ਹੈ, ਇਸ ਫੈਸਲੇ ਦਾ ਸਮੁੱਚੇ ਮੁਲਕਾਂ ਵਿਚ ਵੱਸਦੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ ਅਤੇ ਇਮਰਾਨ ਖਾਨ ਹਕੂਮਤ ਦਾ ਧੰਨਵਾਦ ਵੀ ਕਰਦਾ ਹੈ । ਜਿਨ੍ਹਾਂ ਨੇ ਉਥੇ ਚੱਲ ਰਹੇ ਕੁੜੀਆਂ ਦੇ ਸਕੂਲ ਨੂੰ ਬੰਦ ਕਰਕੇ ਅਤੇ ਸੰਬੰਧਤ ਬੀਬੀਆਂ ਨੂੰ ਕਿਸੇ ਹੋਰ ਸਕੂਲ ਵਿਚ ਐਡਜੈਸਟ ਕਰਕੇ ਸਿੱਖ ਕੌਮ ਦੀ ਧਾਰਮਿਕ ਇਮਾਰਤ ਅਤੇ ਸਥਾਂਨ ਬਲੋਚਿਸਤਾਨ ਦੇ ਸਿੱਖਾਂ ਦੇ ਹਵਾਲੇ ਕੀਤੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਵੱਲੋਂ ਕੀਤੇ ਗਏ ਫੈਸਲੇ ਦਾ ਸਵਾਗਤ ਕਰਦੇ ਹੋਏ ਅਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਬਲੋਚਿਸਤਾਨ ਦੇ ਸਿੱਖਾਂ ਨੂੰ ਇਸ ਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼ ਲਈ ਅਤੇ ਫ਼ਤਹਿ ਪ੍ਰਾਪਤ ਕਰਨ ਲਈ ਤਹਿ ਦਿੱਲੋਂ ਜਿਥੇ ਸੁਕਰ ਗੁਜਾਰ ਕੀਤਾ, ਉਥੇ ਬਲੋਚਿਸਤਾਨ ਦੇ ਸਿਰਕੱਢ ਸਿੱਖਾਂ ਅਤੇ ਸ. ਗੋਬਿੰਦ ਸਿੰਘ ਕਸਟੋਡੀਅਨ ਨੂੰ ਇਹ ਅਪੀਲ ਕੀਤੀ ਕਿ ਉਹ ਆਪਣੀਆ ਮੁਸ਼ਕਿਲਾਂ ਸੰਬੰਧੀ ਅਤੇ ਹੋਰ ਵਿਚਾਰਾਂ ਦੇ ਅਦਾਨ-ਪ੍ਰਦਾਨ ਕਰਨ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਈਮੇਲ ਸਅਦ_ਅਮਰਟਿਸਅਰ੍‍ੇਅਹੋ।ਚੋ।ਨਿ ਅਤੇ ਦਫ਼ਤਰ ਦੇ ਫੋਨ ਮੋਬਾਇਲ ਨੰਬਰ 9878344432, 9781222567 ਉਤੇ ਸੰਪਰਕ ਬਣਾਈ ਰੱਖਣ ਤਾਂ ਕਿ ਅਸੀਂ ਆਪਸੀ ਸਲਾਹ-ਮਸਵਰੇ ਨਾਲ ਇਕ ਦੂਸਰੇ ਦੇ ਖਿਆਲਾਤਾਂ ਤੋਂ ਜਾਣੂ ਵੀ ਹੁੰਦੇ ਰਹੀਏ ਅਤੇ ਬਲੋਚਿਸਤਾਨ ਵਿਚ ਵੱਸਦੇ ਸਿੱਖਾਂ ਨੂੰ ਜੋ ਹੋਰ ਵੀ ਦਰਪੇਸ਼ ਮਸਲੇ ਭਵਿੱਖ ਵਿਚ ਆਉਣ ਵਾਲੇ ਸਮੇਂ ਵਿਚ ਆਉਣ ਉਨ੍ਹਾਂ ਦਾ ਸਹੀ ਸਮੇਂ ਤੇ ਸਹੀ ਢੰਗ ਨਾਲ ਹੱਲ ਕਰਨ ਵਿਚ ਭੂਮਿਕਾ ਨਿਭਾਅ ਸਕੀਏ । ਉਨ੍ਹਾਂ ਕਿਹਾ ਕਿ ਪਾਕਿਸਤਾਨ ਹਕੂਮਤ ਸਿੱਖੀ ਗੁਰਧਾਮਾਂ ਅਤੇ ਗੁਰੂਘਰਾਂ ਲਈ ਜਿਥੇ ਆਪਣੀ ਪੁਰਾਤਨ ਸਾਂਝ ਨੂੰ ਮੁੱਖ ਰੱਖਦੇ ਹੋਏ ਹਮਦਰਦੀ ਰੱਖਦੀ ਹੈ, ਉਥੇ ਇਸ ਗੱਲ ਦਾ ਗਹਿਰਾ ਦੁੱਖ ਅਤੇ ਅਫ਼ਸੋਸ ਹੈ ਕਿ ਪਾਕਿਸਤਾਨ ਇਮਰਾਨ ਖਾਨ ਹਕੂਮਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦੇਣ ਦੇ ਬਾਵਜੂਦ ਵੀ ਇੰਡੀਅਨ ਹੁਕਮਰਾਨ ਸਿੱਖ ਕੌਮ ਦੇ ਧਾਰਮਿਕ ਅਤੇ ਅੰਦਰੂਨੀ ਮਸਲਿਆ ਵਿਚ ਮੰਦਭਾਵਨਾ ਅਧੀਨ ਦਖਲ ਦੇ ਕੇ ਸਾਡੀ ਇਸ ਧਾਰਮਿਕ ਯਾਤਰਾਂ ਨੂੰ ਰੋਕਣ ਦੀਆਂ ਸਾਜਿ਼ਸਾਂ ਤੇ ਅਮਲ ਕਰਦੇ ਰਹਿੰਦੇ ਹਨ ਜੋ ਸਿੱਖ ਕੌਮ ਲਈ ਜਿਥੇ ਅਸਹਿ ਹੈ, ਉਥੇ ਹੁਕਮਰਾਨਾਂ ਦੀ ਇਸ ਸਿੱਖ ਵਿਰੋਧੀ ਕਾਰਵਾਈ ਅਤਿ ਨਿੰਦਣਯੋਗ ਹੈ । ਜਦੋਂ ਸਿੱਖ ਕੌਮ ਇਕ ਵੱਖਰੀ ਅਤੇ ਆਜ਼ਾਦ ਕੌਮ ਹੈ, ਤਾਂ ਇੰਡੀਅਨ ਹਿੰਦੂ ਹੁਕਮਰਾਨ ਸਾਡੇ ਗੁਰੂਘਰਾਂ ਦੀਆਂ ਯਾਤਰਾਵਾਂ ਤੇ ਕਿਵੇਂ ਜ਼ਬਰੀ ਰੋਕ ਲਗਾ ਸਕਦੇ ਹਨ ? ਉਨ੍ਹਾਂ ਨੂੰ ਅਜਿਹਾ ਨਾ ਤਾਂ ਕੋਈ ਵਿਧਾਨਿਕ, ਨਾ ਕੌਮਾਂਤਰੀ ਅਤੇ ਨਾ ਹੀ ਇਖਲਾਕੀ ਹੱਕ ਹੈ । ਇਸ ਲਈ ਇਸ ਪ੍ਰੈਸ ਰੀਲੀਜ ਰਾਹੀ ਅਸੀਂ ਹੁਕਮਰਾਨਾਂ ਨੂੰ ਇਕ ਵਾਰੀ ਸੰਜ਼ੀਦਾ ਤੌਰ ਤੇ ਖ਼ਬਰਦਾਰ ਕਰਨਾ ਚਾਹਵਾਂਗੇ ਕਿ ਉਹ ਸਾਡੇ ਗੁਰੂਘਰਾਂ ਦੇ ਪ੍ਰਬੰਧ ਵਿਚ ਮੰਦਭਾਵਨਾ ਅਧੀਨ ਦਖਲ ਦੇਣ ਦੇ ਦੁੱਖਦਾਇਕ ਅਮਲ ਤੁਰੰਤ ਬੰਦ ਕਰਨ ।

ਸ. ਮਾਨ ਨੇ ਪੰਜਾਬ ਦੇ ਅਤਿ ਗੰਭੀਰ ਸਿਆਸੀ ਸਥਿਤੀ ਉਤੇ ਖਟਾਸ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਆਗੂਆਂ ਅਤੇ ਲੋਕਾਂ ਨੇ ਬੀਤੇ ਸਮੇਂ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਕਾਰਵਾਈਆ ਵਿਚ ਬਾਦਲ ਪਰਿਵਾਰ, ਬੀਜੇਪੀ-ਆਰ.ਐਸ.ਐਸ ਤੇ ਹੋਰ ਮੁਤੱਸਵੀ ਜਮਾਤਾਂ ਦੀਆਂ ਸਾਜਿ਼ਸਾਂ ਵਿਚ ਸਹਿਯੋਗ ਕੀਤਾ ਅਤੇ ਸਿੱਖ ਕੌਮ ਨੂੰ ਨਿਰੰਤਰ ਪਿੱਠ ਦਿੰਦੇ ਆ ਰਹੇ ਹਨ, ਉਹ ਲੋਕ ਅੱਜ ਫਿਰ ਆਪਣੀ ਪੁਰਾਣੀ ਦੁਕਾਨ ਨੂੰ ਚੱਲਦਾ ਰੱਖਣ ਲਈ ਨਵੇਂ ਫੱਟੇ ਲਗਾਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸਿ਼ਸ਼ ਕਰ ਰਹੇ ਹਨ ਜਦੋਂਕਿ ਇਨ੍ਹਾਂ ਦਾ ਪੰਜਾਬੀਆਂ ਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਨੂੰ ਹੱਲ ਕਰਨ ਅਤੇ ਉਨ੍ਹਾਂ ਦੀ ਅਣਖ-ਗੈਰਤ ਨੂੰ ਸਨਮਾਨਪੂਰਵਕ ਢੰਗ ਨਾਲ ਕਾਇਮ ਰੱਖਣ ਲਈ ਕੋਈ ਵੀ ਏਜੰਡਾ ਹੀ ਨਹੀਂ, ਫਿਰ ਇਹ ਆਗੂ ਨਵੇਂ ਫੱਟੇ ਦੀਆਂ ਨਵੀਆਂ ਸਿਆਸੀ ਦੁਕਾਨਾਂ ਖੋਲ੍ਹਕੇ ਸਿੱਖ ਕੌਮ ਦੀ ਸ਼ਕਤੀ ਨੂੰ ਕੰਮਜੋਰ ਕਿਉਂ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਸਮੇਂ ਰਹਿ ਚੁੱਕੇ ਬੁਲਾਰੇ ਅੱਜ ਸ. ਢੀਡਸਾ ਦੀ ਡੈਮੋਕ੍ਰੇਟਿਕ ਅਕਾਲੀ ਦਲ ਵਿਚ ਸਾਮਿਲ ਹੋ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ਅਤੇ ਕਿਸ ਏਜੰਡੇ ਨੂੰ ਲੈਕੇ ਉਹ ਬਾਦਲ ਦੇ ਸਾਥੀ ਰਹਿ ਚੁੱਕੇ ਢੀਡਸਾ ਦੇ ਨਾਲ ਗਏ ਹਨ ? ਇਸਦਾ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਜੁਆਬ ਚਾਹੁੰਦੇ ਹਨ ਕਿ ਉਨ੍ਹਾਂ ਦਾ ਕੀ ਏਜੰਡਾ ਹੈ ਅਤੇ ਕੀ ਮਕਸਦ ਹੈ ਅਤੇ ਉਹ ਕੀ ਪ੍ਰਾਪਤ ਕਰਨਗੇ ?

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *