Verify Party Member
Header
Header
ਤਾਜਾ ਖਬਰਾਂ

ਕੈਪਟਨ ਹਕੂਮਤ ਵੱਲੋਂ ਟਰੱਕ ਯੂਨੀਅਨ ਖ਼ਤਮ ਕਰਕੇ, ਵੱਡੀਆਂ ਟ੍ਰਾਸਪੋਰਟ ਕੰਪਨੀਆਂ ਨੂੰ ਹੋਰ ਅਮੀਰ ਕਰਨ ਦੇ ਅਮਲ ਅਤਿ ਨਿੰਦਣਯੋਗ : ਮਾਨ

ਕੈਪਟਨ ਹਕੂਮਤ ਵੱਲੋਂ ਟਰੱਕ ਯੂਨੀਅਨ ਖ਼ਤਮ ਕਰਕੇ, ਵੱਡੀਆਂ ਟ੍ਰਾਸਪੋਰਟ ਕੰਪਨੀਆਂ ਨੂੰ ਹੋਰ ਅਮੀਰ ਕਰਨ ਦੇ ਅਮਲ ਅਤਿ ਨਿੰਦਣਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 27 ਜੂਨ ( ) “ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਵੱਲੋਂ ਜੋ ਅਸੈਬਲੀ ਵਿਚ ਪੰਜਾਬ ਦੀਆਂ ਸਭ ਟਰੱਕ ਯੂਨੀਅਨਾਂ ਖ਼ਤਮ ਕਰਕੇ, ਉਨ੍ਹਾਂ ਨੂੰ ਵੱਡੀਆਂ ਟ੍ਰਾਸਪੋਰਟ ਕੰਪਨੀਆਂ ਵਿਚ ਜੋੜਨ ਦੇ ਅਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ, ਇਹ ਫੈਸਲਾ ਛੋਟੇ ਟ੍ਰਾਸਪੋਰਟਰਾਂ ਜਾਂ ਇਕ-ਦੋ ਟਰੱਕਾਂ ਦੇ ਮਾਲਕਾਂ ਦੇ ਮਾਲੀ ਤੇ ਪਰਿਵਾਰਿਕ ਹੱਕਾਂ ਉਤੇ ਡਾਕਾ ਮਾਰਨ ਦੇ ਤੁੱਲ ਜਿਥੇ ਅਮਲ ਹਨ, ਉਥੇ ਵੱਡੇ ਟ੍ਰਾਸਪੋਰਟਰਾਂ ਨੂੰ ਹੋਰ ਅਮੀਰ ਕਰਨ ਅਤੇ ਤਰੱਕੀਆਂ ਕਰਨ ਵਾਲਾ ਵਿਤਕਰੇ ਭਰਿਆ ਫੈਸਲਾ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੇ ਇਸ ਟਰੱਕ ਯੂਨੀਅਨ ਵਿਰੋਧੀ ਫੈਸਲੇ ਨੂੰ ਅਪ੍ਰਵਾਨ ਕਰਦਾ ਹੈ ਅਤੇ ਟਰੱਕ ਯੂਨੀਅਨਾਂ ਵੱਲੋਂ ਕੱਲ੍ਹ ਤੋਂ ਚਲਾਏ ਜਾ ਰਹੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੰਦੋਲਨ ਦੀ ਪੂਰਨ ਹਮਾਇਤ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਸਰਕਾਰ ਵੱਲੋਂ ਛੋਟੇ ਟਰੱਕਾਂ ਦੇ ਮਾਲਕਾਂ ਜਾਂ ਯੂਨੀਅਨ ਦੇ ਪ੍ਰਬੰਧ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਮਾਲੀ ਤੇ ਪਰਿਵਾਰਿਕ ਤੌਰ ਤੇ ਵੱਡੀ ਸੱਟ ਮਾਰਨ ਅਤੇ ਵੱਡੇ ਟ੍ਰਾਸਪੋਰਟਰਾਂ ਨੂੰ ਹੋਰ ਵੱਡੇ ਅਮੀਰ ਬਣਾਉਣ ਦੇ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਸੇਖ-ਚਿੱਲੀ ਵਾਲੇ ਇਸ ਫੈਸਲੇ ਨੂੰ ਲਾਗੂ ਕਰ ਦਿੱਤਾ ਜਾਵੇ ਤਾਂ ਜੋ ਦੋ-ਦੋ, ਚਾਰ-ਚਾਰ ਟਰੱਕਾਂ ਦੇ ਮਾਲਕ ਹਨ ਅਤੇ ਜੋ ਆਪਣੇ ਇਸ ਤੋਂ ਹੀ ਪਰਿਵਾਰਾਂ ਦਾ ਗੁਜਾਰਾਂ ਕਰਦੇ ਹਨ, ਉਹ ਤਾਂ ਮਾਲੀ ਤੌਰ ਤੇ ਅਤੇ ਪਰਿਵਾਰਿਕ ਤੌਰ ਤੇ ਉੱਥਲ-ਪੁੱਥਲ ਹੋ ਕੇ ਰਹਿ ਜਾਣਗੇ ਅਤੇ ਉਨ੍ਹਾਂ ਕੋਲੋ ਤਾਂ ਆਪਣੀਆਂ ਕਿਸਤਾਂ ਵੀਂ ਨਹੀਂ ਭਰੀਆ ਜਾ ਸਕਣਗੀਆ । ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਕਰਦੇ ਹੋਏ ਜੋ ਵੱਡੇ ਟ੍ਰਾਸਪੋਰਟਰਾਂ ਦੇ ਨਾਲ ਯੂਨੀਅਨਾਂ ਨੂੰ ਜੋੜਨ ਦੀ ਗੱਲ ਕੀਤੀ ਹੈ, ਇਹ ਤਾਂ ਵੱਡੇ ਟ੍ਰਾਸਪੋਰਟਰਾਂ ਦੀ ਜਾਂ ਕੰਪਨੀਆਂ ਦੀ ਅਜਾਰੇਦਾਰੀ ਕਾਇਮ ਕਰਨ ਵਾਲੀ ਗੱਲ ਹੀ ਹੋਵੇਗੀ । ਕਿਉਂਕਿ ਜਿੰਮੀਦਾਰਾਂ ਕਿੱਤਾ ਫ਼ਸਲਾਂ ਦੀਆਂ ਕੀਮਤਾਂ ਸੂਚਕ ਅੰਕ ਨਾਲ ਨਾ ਜੋੜਨ, ਜਿੰਮੀਦਾਰਾਂ ਨੂੰ ਮਿਲਾਵਟ ਤੋਂ ਰਹਿਤ ਸਹੀ ਕੀਮਤ ਤੇ ਖਾਂਦਾ, ਦਵਾਈਆ, ਡੀਜ਼ਲ ਅਤੇ ਹੋਰ ਵਸਤਾਂ ਉਪਲਬਧ ਨਾ ਹੋਣ ਦੀ ਬਦੌਲਤ ਅਤੇ ਫ਼ਸਲਾਂ ਦਾ ਮੰਡੀਕਰਨ ਨਾ ਹੋਣ ਦੀ ਬਦੌਲਤ ਘਾਟੇ ਵਾਲਾ ਬਣਦਾ ਜਾ ਰਿਹਾ ਹੈ । ਇਸ ਲਈ ਹੀ ਜਿੰਮੀਦਾਰ ਵਰਗ ਨੇ ਆਪਣੇ ਪਰਿਵਾਰਾਂ ਦੇ ਜੀਵਨ ਨਿਰਵਾਹ ਲਈ ਟ੍ਰਾਸਪੋਰਟ ਵੱਲ ਧਿਆਨ ਦਿੱਤਾ ਹੈ । ਪਰ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨੇ ਇਨ੍ਹਾਂ ਪਰਿਵਾਰਾਂ ਉਤੇ ਹੋਰ ਦੁੱਖਾਂ ਦਾ ਪਹਾੜ ਸੁੱਟਣ ਦੀ ਕਾਰਵਾਈ ਕੀਤੀ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਹਿਣ ਨਹੀਂ ਕਰੇਗਾ ਅਤੇ ਜੋ ਵੀ ਟਰੱਕ ਯੂਨੀਅਨਾਂ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਸੁਰੂ ਕੀਤਾ ਜਾ ਰਿਹਾ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਬਣਦੀ ਜਿੰਮੇਵਾਰੀ ਹਰ ਕੀਮਤ ਤੇ ਨਿਭਾਵੇਗਾ ਅਤੇ ਸਹਿਯੋਗ ਕਰੇਗਾ ।

About The Author

Related posts

Leave a Reply

Your email address will not be published. Required fields are marked *