Verify Party Member
Header
Header
ਤਾਜਾ ਖਬਰਾਂ

ਕੈਪਟਨ ਸਾਹਿਬ ਵਲੋਂ ਬਾਦਲ ਸਾਹਿਬ ਨੂੰ ਦਿੱਤੀ ਗਈ ਸਰਕਾਰੀ ਕੋਠੀ ਦੀ ਸਹੁਲਤ ਸ੍ਰਿਸਟਾਚਾਰ ਵਜੋਂ ਸਹੀ…… ਪਰ : ਮਾਨ

ਕੈਪਟਨ ਸਾਹਿਬ ਵਲੋਂ ਬਾਦਲ ਸਾਹਿਬ ਨੂੰ ਦਿੱਤੀ ਗਈ ਸਰਕਾਰੀ ਕੋਠੀ ਦੀ ਸਹੁਲਤ ਸ੍ਰਿਸਟਾਚਾਰ ਵਜੋਂ ਸਹੀ…… ਪਰ : ਮਾਨ


ਫਤਿਹਗੜ ਸਾਹਿਬ (        ) 21 ਮਾਰਚ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਜੋ ਸ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਾਰੀ ਕੋਠੀ ਦੀ ਸਹੁਲਤ ਦੇਣ ਦਾ ਸ਼੍ਰਿਸਟਾਚਾਰ ਵਜੋਂ ਸੰਦੇਸ਼ ਭੇਜਿਆ ਹੈ, ਕੈਪਟਨ ਸਾਹਿਬ ਦਾ ਇਹ ਉਦਮ ਸਵਾਗਤਯੋਗ ਹੈ। ਭਾਵੇਂ ਕਿ ਉਹਨਾਂ ਨੇ ਸਹੁਲਤ ਲੈਣ ਤੋਂ ਧੰਨਵਾਦ ਸਾਹਿਤ ਇੰਨਕਾਰ ਕਰ ਦਿੱਤਾ ਹੈ। ਪਰ ਕੈਪਟਨ ਸਾਹਿਬ ਨੂੰ ਇਹ ਵੀ ਜਾਨਕਾਰੀ ਹੋਵੇਗੀ ਕਿ ਸਭ ਧਰਮਾਂ ਦੇ ਗ੍ਰੰਥ, ਵੇਦ ਅਤੇ ਅਧਿਆਤਮਕ ਸ਼ਖਸ਼ੀਅਤਾਂ ਦਾ ਕਥਨ ਹੈ ਕਿ “ਘਰ ਇਟਾਂ, ਪੱਥਰਾਂ ਅਤੇ ਆਲਾਸ਼ੀਨ ਸ਼ੀਸ਼ੀਆਂ ਆਦਿ ਦੇ ਨਹੀਂ ਹੁੰਦੇ, ਕਿਉਕਿ ਇਨਸਾਨ ਨੇ ਇੱਟਾਂ ਪੱਥਰਾਂ ਨਾਲ ਤਾਂ ਖਿਆਲਾਤ ਸਾਂਝੇ ਨਹੀਂ ਕਰਨੇ ਹੁੰਦੇ। ਖਿਆਲਾਤ ਸਾਂਝੇ ਕਰਨ ਲਈ ਆਪਣਾ ਸਹੀ ਪਾਰਟਨਰ ਅਤੇ ਇਨਸਾਨੀ ਰੂਹਾਂ ਦੀ ਲੋੜ ਹੁੰਦੀ ਹੈ। ਬਾਦਲ ਸਾਹਿਬ ਕੋਲ ਪਹਿਲੇ ਹੀ ਸੈਕਟਰ 9 ਵਿੱਚ ਆਪਣੀ ਆਲਾਸ਼ੀਨ, ਸਭ ਸਹੁਲਤਾਂ ਨਾਲ ਲੈਂਸ ਕੋਠੀ ਹੈ। ਜਿਸ ਨੂੰ ਉਨ੍ਹਾਂ ਨੇ ਨਾਲ ਦਾ ਦੂਸਰਾ ਵੱਡਾ ਪਲਾਟ ਖਰੀਦ ਕੇ ਡਬਲ ਕਰ ਲਿਆ ਹੈ। ਇਸ ਲਈ ਹੁਣ ਉਨ੍ਹਾਂ ਨੂੰ ਕੋਠੀ ਦੀ ਤਾਂ ਲੋੜ ਨਹੀ ਹੈ। ਜਦੋਂ ਕਿ ਉਹ ਐਨੀ ਵੱਡੀ ਮਹਿਲਨੂਮਾ ਕੋਠੀ ਵਿੱਚ ਇੱਕਲੀ ਆਤਮਾ ਰਹਿੰਦੇ ਹਨ। ਜੇਕਰ ਉਨ੍ਹਾਂ ਨੂੰ ਅੱਜ ਲੋੜ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵਾਕਿਆ ਹੀ ਆਖਰੀ ਉਮਰ ਵਿੱਚ ਸ ਬਾਦਲ ਨੂੰ ਆਤਮਕ ਸਕੂਨ ਦੇਣ ਦੀ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਦੀ ਬੇਹਤਰੀ ਲਈ ਕੁਝ ਕਰਨਾ ਲੋੜਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਗੋਚਰੇ ਇੱਕੋ ਇੱਕ ਇਨਸਾਨੀਅਤ ਪੱਖੀ ਅਮਲ ਕਰਨ ਦੀ ਲੋੜ ਹੈ ਕਿ ਉਹ ਬਾਦਲ ਸਾਹਿਬ ਲਈ ਇਸ ਆਲਾਸ਼ਾਨ ਕੋਠੀ ਵਿਚ ਆਤਮਕ ਸਕੂਨ ਪ੍ਰਦਾਨ ਕਰਨ ਲਈ ਪਾਕਿਸਤਾਨ ਤੋਂ ਇੱਕ ਖੂਬਸੂਰਤ ਅੱਛੇ ਸਲੀਕੇ ਅਤੇ ਤਹਿਜੀਬ ਵਾਲਾ ਪਾਰਟਨਰ ਲਿਆਉਣ ਦਾ ਪ੍ਰਬੰਧ ਕਰਨ। ਕੈਪਟਨ ਸਾਹਿਬ ਅਜਿਹਾ ਉਦਮ ਕਰਕੇ ਹੀ ਅਮਲੀ ਰੂਪ ਵਿੱਚ ਜਿਥੇ ਸ਼੍ਰਿਸਟਾਚਾਰ ਦੀ ਇਕ ਅਨੋਖੀ ਤੇ ਅਲੋਕਿਕ ਮਿਸਾਲ ਪੈਦਾ ਕਰ ਸਕਣਗੇ, ਉਥੇ ਬਾਦਲ ਸਾਹਿਬ ਦੀ ਆਖਰੀ ਉਮਰ ਵਿੱਚ ਉਹਨਾਂ ਨੂੰ ਸੱਚੇ ਮਨੋ ਇਕ ਤੋਫਾ ਵੀ ਪੇਸ਼ ਕਰ ਰਹੇ ਹੋਣਗੇ। ਦੂਸਰਾ ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ ਕੁਝ ਸਮੇਂ ਬਾਅਦ ਭਾਰਤ ਦੇ ਪ੍ਰੈਜ਼ਡੈਂਟ ਆਪਣੀ ਸੇਵਾ ਤੋਂ ਮੁਕਤ ਹੋ ਰਹੇ ਹਨ ਅਤੇ ਇਹ ਅਹੁਦਾ ਖਾਲੀ ਹੋਣ ਜਾ ਰਿਹਾ ਹੈ, ਇਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਸ ਬਾਦਲ ਨੂੰ ਭਾਰਤ ਦਾ ਪ੍ਰੈਜ਼ਡੈਂਟ ਨਿਯੁਕਤ ਕਰਨ ਲਈ ਬੀਜੇਪੀ ਅਤੇ ਆਰ ਐਸ ਐਸ ਨੂੰ ਸ਼ਿਫਾਰਸ਼ ਕਰਨ। ਜਦੋਂ ਕਿ ਸ ਬਾਦਲ ਦੀ ਬੀਜੇਪੀ ਅਤੇ ਆਰ ਐਸ ਐਸ ਨਾਲ ਭਾਈਵਾਲੀ ਹੈ। ਕੈਪਟਨ ਸਾਹਿਬ ਇਹ ਦੋਵੇਂ ਉਦਮ ਕਰਕੇ ਉਨ੍ਹਾਂ ਨੂੰ ਸਹੁਲਤ ਦੇਣ ਦੀ ਸੋਚ ਨੂੰ ਸਹੀ ਰੂਪ ਵਿੱਚ ਪੂਰਨ ਕਰ ਸਕਦੇ ਹਨ।
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਸ ਪ੍ਰਕਾਸ਼ ਸਿੰਘ ਬਾਦਲ ਨੂੰ ਸਰਕਾਰੀ ਕੋਠੀ ਦੀ ਸਹੁਲਤ ਦੇਣ ਦੀ ਕੀਤੀ ਗਈ ਪੇਸ਼ਕਸ਼ ਦਾ ਧੰਨਵਾਦ ਕਰਨ ਦੇ ਨਾਲ-ਨਾਲ ਕੈਪਟਨ ਸਾਹਿਬ ਨੂੰ ਇਕ ਵਖਰੇ ਇੰਸਾਨੀਅਤ ਪੱਖੀ ਰੂਪ ਵਿੱਚ ਸ ਬਾਦਲ ਨੂੰ ਸਮੇ ਦਾ ਲੋੜੀਂਦੀ ਦੁਨਿਆਵੀ ਉਚ ਰੁਤਬੇ ਅਤੇ ਆਤਮਕ ਪੇਸ਼ਕਸ਼ ਦੇਣ ਦੀ ਨੇਕ ਸਲਾਹ ਦਿੰਦੇ ਹੋਏ ਪ੍ਰੈਸ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਸ ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਅਮਲੀ ਰੂਪ ਵਿੱਚ ਉਦਮ ਕਰਦੇ ਹੋਏ ਸ ਬਾਦਲ ਨੂੰ ਆਤਮਕ ਸਕੂਨ ਦੇਣ ਲਈ ਆਪਣੀ ਜੂਮੇਵਾਰੀ ਪੂਰਨ ਕਰਨਗੇ ਸ ਬਾਦਲ ਅਜਿਹੀ ਪੇਸ਼ਕਸ਼ ਨੂੰ ਆਤਮਕ ਖੁਸ਼ੀ ਨਾਲ ਜਰੂਰ ਪ੍ਰਵਾਨ ਕਰਨਗੇ।

About The Author

Related posts

Leave a Reply

Your email address will not be published. Required fields are marked *