Verify Party Member
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਦਾ ਪੰਜਾਬ ਆਉਣ ਤੇ ਸਵਾਗਤ ਨਾ ਕਰਨ ਦੇ ਅਮਲ ਅਸਹਿ : ਮਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਸੱਜਣ ਰੱਖਿਆ ਵਜ਼ੀਰ ਕੈਨੇਡਾ ਦਾ ਪੰਜਾਬ ਆਉਣ ਤੇ ਸਵਾਗਤ ਨਾ ਕਰਨ ਦੇ ਅਮਲ ਅਸਹਿ : ਮਾਨ

ਚੰਡੀਗੜ੍ਹ, 14 ਅਪ੍ਰੈਲ ( ) “ਜਦੋਂ ਸਿੱਖ ਕੌਮ ਨੇ ਬਾਹਰਲੇ ਮੁਲਕਾਂ ਵਿਚ ਆਪਣੀ ਕਾਬਲੀਅਤ ਦਾ ਜੌਹਰ ਦਿਖਾਉਦੇ ਹੋਏ ਉਥੋ ਦੇ ਉੱਚ ਅਹੁਦਿਆ ਨੂੰ ਹਾਸਲ ਕਰਕੇ ਅਤੇ ਸਰਬੱਤ ਦੇ ਭਲੇ ਦੀ ਸੋਚ ਉਤੇ ਪਹਿਰਾ ਦਿੰਦੇ ਹੋਏ ਅਮਲ ਕਰਕੇ ਸਿੱਖ ਕੌਮ ਦਾ ਦੁਨੀਆਂ ਵਿਚ ਨਾਮ ਰੌਸਨ ਕੀਤਾ ਹੈ ਤਾਂ ਅਜਿਹੀਆਂ ਸਿੱਖ ਸਖਸ਼ੀਅਤਾਂ ਜਿਨ੍ਹਾਂ ਉਤੇ ਸਮੁੱਚੇ ਸੰਸਾਰ ਦੀਆਂ ਕੌਮਾਂ ਫਖ਼ਰ ਵੀ ਕਰਦੀਆ ਹਨ ਅਤੇ ਸਤਿਕਾਰ ਵੀ ਕਰਦੀਆ ਹਨ । ਅਜਿਹੇ ਕੈਨੇਡਾ ਦੇ ਰੱਖਿਆ ਵਜ਼ੀਰ ਸ. ਹਰਜੀਤ ਸਿੰਘ ਸੱਜਣ ਵੱਲੋਂ ਹਿੰਦ ਦੇ ਦੌਰੇ ਤੇ ਆ ਰਹੇ ਹਨ ਅਤੇ ਜਿਨ੍ਹਾਂ ਨੇ ਆਪਣੀ ਜਨਮ ਭੂਮੀ ਪੰਜਾਬ ਵੀ ਪਧਾਰਨਾ ਹੈ ਅਜਿਹੇ ਸਿੱਖ ਦਾ ਤਾਂ ਹਰ ਗੁਰਸਿੱਖ ਵੱਲੋਂ ਪੂਰੇ ਜੋਰ-ਸੋਰ ਨਾਲ ਸਵਾਗਤ ਕਰਨਾ ਬਣਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਆਪਣੇ ਸੈਟਰ ਦੇ ਹਿੰਦੂ ਸੋਚ ਵਾਲੇ ਅਕਾਵਾਂ ਨੂੰ ਖੁਸ਼ ਕਰਨ ਲਈ ਤੇ ਆਪਣੀ ਮੁੱਖ ਮੰਤਰੀਸਿਪ ਨੂੰ ਸੁਰੱਖਿਅਤ ਰੱਖਣ ਲਈ ਇਹ ਗੈਰ-ਦਲੀਲ ਬਿਆਨਬਾਜੀ ਕਰ ਰਹੇ ਹਨ ਕਿ ਸ. ਹਰਜੀਤ ਸਿੰਘ ਸੱਜਣ ਦੇ ਇਥੇ ਪਹੁੰਚਣ ਤੇ ਮੈਂ ਇਸ ਕਰਕੇ ਕੋਈ ਸਵਾਗਤ ਤੇ ਮੁਲਾਕਾਤ ਨਹੀਂ ਕਰਾਂਗਾ, ਕਿਉਂਕਿ ਉਹ ਖ਼ਾਲਿਸਤਾਨੀ ਕੌਮੀ ਸੋਚ ਦੇ ਪੈਰੋਕਾਰ ਹਨ । ਅਜਿਹੀ ਬਿਆਨਬਾਜੀ ਕਰਕੇ ਸਿੱਖੀ ਸਲੀਕੇ ਅਤੇ ਤਹਿਜੀਬ ਨੂੰ ਵੀ ਤਿਲਾਜਲੀ ਦੇ ਰਹੇ ਹਨ ਅਤੇ ਸਿੱਖ ਕੌਮ ਦੇ ਮਨਾਂ ਨੂੰ ਵੀ ਡੂੰਘੀ ਠੇਸ ਪਹੁੰਚਾ ਰਹੇ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ. ਹਰਜੀਤ ਸਿੰਘ ਸੱਜਣ ਦੀ ਸਖਸ਼ੀਅਤ ਅਤੇ ਇਕ ਗੁਰਸਿੱਖ ਨੂੰ ਜੀ ਆਇਆ ਕਹਿਣ ਤੋਂ ਪਿੱਠ ਮੋੜਨ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਨੂੰ ਸ. ਹਰਜੀਤ ਸਿੰਘ ਸੱਜਣ ਦਾ ਹਾਰਦਿਕ ਸਵਾਗਤ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੈਨੇਡਾ ਨੇ ਭਾਰਤ ਨੂੰ ਸਭ ਤੋਂ ਪਹਿਲਾ ਅਟੋਮਿਕ ਰੀਐਕਟਰ ਮੁੰਬਈ ਵਿਖੇ ਬਣਾਕੇ ਦਿੱਤਾ ਸੀ ਜਿਸ ਵਿਚੋ ਭਾਰਤੀ ਖੋਜਕਾਰਾਂ ਨੇ ਟੈਕਨੋਲੋਜੀ ਚੋਰੀ ਕਰਕੇ ਪ੍ਰਮਾਣੂ ਹਥਿਆਰ ਬਣਾਉਣੇ ਸੁਰੂ ਕੀਤੇ । ਦੂਸਰੇ ਪਾਸੇ ਭਾਰਤ ਇਹ ਇਲਜਾਮ ਲਗਾਉਦਾ ਹੈ ਕਿ ਪਾਕਿਸਤਾਨ ਦੇ ਸਾਇੰਸਦਾਨ ਡਾਕਟਰ ਕਾਦਰ ਖਾਨ ਨੇ ਹਾਲੈਡ ਤੋਂ ਪ੍ਰਮਾਣੂ ਤਕਨੀਕ ਚੋਰੀ ਕਰਕੇ ਪ੍ਰਮਾਣੂ ਬੰਬ ਬਣਾਏ ਹਨ । ਹਿੰਦੂਤਵ ਹੁਕਮਰਾਨ ਸਿੱਖ ਕੌਮ ਨੂੰ ਐਨੀ ਭੋਲ੍ਹੀ ਨਾ ਸਮਝੇ ਕਿ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੀ ਜਾਣਕਾਰੀ ਨਹੀਂ ਹੈ । ਜੇਕਰ ਕੈਪਟਨ ਅਮਰਿੰਦਰ ਸਿੰਘ ਸ. ਹਰਜੀਤ ਸਿੰਘ ਸੱਜਣ ਦਾ ਸਵਾਗਤ ਨਹੀਂ ਕਰਦੇ ਤਾਂ ਅਜਿਹਾ ਕਰਨ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਤੇ ਮਾੜਾ ਪ੍ਰਭਾਵ ਪਵੇਗਾ । ਕਿਉਂਕਿ ਸਾਡੀ ਪਾਰਟੀ ਦੇ ਨਾ-ਚਾਹੁੰਦਿਆ ਸਿੱਖ ਸੰਤਾਂ, ਮਹਾਤਮਾ ਤੇ ਜਥੇਦਾਰਾਂ ਨੇ ਉਨ੍ਹਾਂ ਨੂੰ ਸਿੱਖਾਂ ਦੀ ਬਹੁਤ ਵੱਡੀ ਤਦਾਦ ਵਿਚ ਵੋਟਾਂ ਪਵਾਕੇ ਤਾਕਤ ਦਿੱਤੀ ਹੈ । ਪੰਜਾਬ ਵਿਚ ਇਸ ਨਾਲ ਫਿਰ ਸਿਆਸੀ ਅਸਥਿਰਤਾ ਪੈਦਾ ਹੋ ਜਾਵੇਗੀ । ਮਾਲੀ ਤੌਰ ਤੇ ਅੱਗੇ ਹੀ ਬੀਜੇਪੀ, ਬਾਦਲ ਦੀ ਸਰਕਾਰ ਨੇ ਪੰਜਾਬ ਦਾ ਮਲੀਆ-ਮੇਟ ਕਰ ਦਿੱਤਾ ਹੈ ।

ਸਿੱਖ ਕੌਮ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਨੂੰ ਹਾਰਦਿਕ ਵਧਾਈ ਦਿੰਦੀ ਹੈ । ਕਿਉਂਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਵੱਲੋਂ ਜਾਤ-ਪਾਤ, ਊਚ-ਨੀਚ ਅਤੇ ਅਮੀਰ-ਗਰੀਬ ਦੇ ਪਾੜੇ ਵਾਲੀ ਸਮਾਜ ਵਿਰੋਧੀ ਸੋਚ ਉਤੇ ਪਹਿਰਾ ਦੇ ਕੇ ਇਸ ਨੂੰ ਅੱਗੇ ਤੋਰਨ ਵਿਚ ਵੱਡੀ ਭੂਮਿਕਾ ਨਿਭਾਈ । ਬੀਜੇਪੀ, ਆਰ.ਐਸ.ਐਸ, ਕਾਂਗਰਸ ਅਤੇ ਬਾਦਲ ਦਲੀਏ “ਮੰਨੂੰ ਸਮ੍ਰਿਤੀ” ਵਾਲੀ ਸੋਚ ਤੇ ਚੱਲੇ ਅਤੇ ਡਾ. ਅੰਬੇਦਕਰ ਨੇ ਇਨ੍ਹਾ ਨਾਲ ਗੱਠਜੋੜ ਕਰਨ ਤੋਂ ਇੰਨਕਾਰ ਕਰ ਦਿੱਤਾ । ਜਿਵੇ ਦੁਨੀਆਂ ਦੇ ਮਸਹੂਰ ਇਤਿਹਾਸਕਾਰ ਟੋਇਨਬੀ (Toynbee) ਕਹਿੰਦੇ ਹਨ ਕਿ ਕਾਰਲ ਮਾਰਕਸ ਦੀ ਜਿੰਨੀ ਵੀ ਸਮਾਜਿਕ ਸੋਚ ਹੈ ਉਹ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਤੋਂ ਕੱਢਕੇ ਕਾਰਲ ਮਾਰਕਸ ਨੇ ਆਪਣੇ ਨਾਮ ਹੇਠ ਉਹੀ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਆਪਣੀ ਕਿਤਾਬ ਲਿਖਕੇ ਦੁਨੀਆਂ ਅੱਗੇ ਪੇਸ਼ ਕਰ ਦਿੱਤਾ ਸੀ । ਬਾਬੂ ਕਾਸੀ ਰਾਮ ਨੇ ਮੰਨੂੰ ਸਮ੍ਰਿਤੀ ਸਮਾਜ ਵਿਰੋਧੀ ਸੋਚ ਖਿਲਾਫ ਜੋ ਘਾਲਣਾ ਮਰਦੇ ਦਮ ਤੱਕ ਕੀਤੀ ਹੈ, ਅਸੀ ਉਸਦੀ ਪ੍ਰਸ਼ੰਸ਼ਾਂ ਕਰਦੇ ਹਾਂ । ਇਸੇ ਲਈ ਸਾਡੇ ਮਨਾਂ ਵਿਚ ਉਨ੍ਹਾਂ ਪ੍ਰਤੀ ਬਹੁਤ ਭਾਰੀ ਇਜੱਤ ਹੈ । ਅਸੀਂ ਉਨ੍ਹਾਂ ਦੇ ਦਿਹਾਤ ਤੋ ਬਾਅਦ ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਆਪਣੀ ਰਵਾਇਤ ਨੂੰ ਕਾਇਮ ਰੱਖਿਆ ਹੈ । ਪਾਰਲੀਮੈਟ ਮੈਬਰ ਹੁੰਦਿਆ ਜਦੋਂ ਬਾਬੂ ਕਾਸੀ ਰਾਮ ਜੀ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਤੁਹਾਡੀ ਹਕੂਮਤ ਕਾਇਮ ਹੋ ਜਾਵੇ ਤਾਂ ਤੁਹਾਡਾ ਵਿਧਾਨ ਕੀ ਹੋਵੇਗਾ ? ਤਾਂ ਉਨ੍ਹਾਂ ਦਾ ਉੱਤਰ ਸੀ ਕਿ ਸਾਡਾ ਵਿਧਾਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਹੋਣਗੇ ਅਤੇ ਅੱਜ ਵੀ ਹਨ । ਅਸੀਂ ਉਨ੍ਹਾਂ ਲੀਹਾਂ ਤੇ ਹੀ ਨਿਜਾਮੀ, ਸਮਾਜਿਕ, ਸੱਭਿਆਚਾਰਕ ਪ੍ਰਬੰਧ ਕਰਾਂਗੇ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮਝਦਾ ਹੈ ਕਿ ਜੋ ਸਿੱਖ ਕੌਮ ਦੀ ਸਿਆਸਤ ਵਿਚ ਜੋ ਪਿਛਲੇ ਦਿਨਾਂ ਵਿਚ ਭੰਬਲਭੂਸੇ ਵਾਲਾ ਮਾਹੌਲ ਬਣਿਆ ਹੈ, ਇਸਦਾ ਕਾਰਨ ਇਹ ਹੈ ਕਿ ਸਾਡੇ ਰਵਾਇਤੀ ਸਿੱਖ ਆਗੂ ਗੁਰੂ ਸਾਹਿਬ ਦੇ ਫਲਸਫੇ, ਸਿਧਾਤ ਅਤੇ ਮੀਰੀ-ਪੀਰੀ ਦੀਆਂ ਪੰ੍ਰਪਰਾਵਾਂ ਨੂੰ ਛੱਡਕੇ ਹਿੰਦੂਤਵ ਦੇ ਪ੍ਰਭਾਵ ਹੇਠ ਆ ਚੁੱਕੀ ਹੈ ਜਿਸ ਕਾਰਨ ਅੱਜ ਪੰਜਾਬ ਅਤੇ ਸਿੱਖ ਸਿਆਸਤ ਨੂੰ ਗੰਧਲਾ ਕਰਕੇ ਇਨ੍ਹਾਂ ਰਵਾਇਤੀ ਲੀਡਰਾਂ ਨੇ ਆਪਣੇ ਨਿੱਜੀ ਸਵਾਰਥਾਂ ਨੂੰ ਮੁੱਖ ਰੱਖਿਆ ਹੈ । ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨਾ, ਸ਼ਹੀਦ ਗੁਰਜੀਤ ਸਿੰਘ ਸਰਾਵਾ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਿਲ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਨਾ ਹੋਣਾ, ਵੱਧੀ ਬੇਰੁਜ਼ਗਾਰੀ, ਸਿੱਖਿਆ ਦਾ ਡਿੱਗ ਰਿਹਾ ਮਿਆਰ, ਜਿੰਮੀਦਾਰਾਂ ਸਿਰ ਚੜੇ ਕਰਜਿਆ ਦੀ ਬਦੌਲਤ ਖੁਦਕਸੀਆ, ਨੌਜ਼ਵਾਨੀ ਦਾ ਨਸਿ਼ਆਂ ਵਿਚ ਗਲਤਾਨ ਹੋਣਾ, ਵਿਦਿਆਰਥੀਆਂ ਨੂੰ ਆਪਣੇ ਜਾਇਜ ਹੱਕ ਮੰਗਣ ਦੀ ਬਦੌਲਤ ਕੁੱਟਮਾਰ ਕਰਨੀ ਅਤੇ ਰੰਘਰੇਟੇ ਸਿੱਖਾਂ ਨੂੰ ਆਪਣੇ ਹੱਕ-ਹਕੂਕਾਂ ਤੇ ਸਮਾਜਿਕ ਅਤੇ ਮਾਲੀ ਬਰਾਬਰਤਾ ਨਾ ਦੇਣਾ ਆਦਿ ਅਨੇਕਾ ਅਜਿਹੇ ਮਸਲੇ ਹਨ ਜੋ ਇਨ੍ਹਾਂ ਦੀ ਬਦਨੀਤੀ ਕਾਰਨ ਜਿਊ ਦੀ ਤਿਊ ਬਰਕਰਾਰ ਹਨ ।

About The Author

Related posts

Leave a Reply

Your email address will not be published. Required fields are marked *