Select your Top Menu from wp menus
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਲ੍ਹਿਆਵਾਲੇ ਬਾਗ ਦੇ ਨਾਲ-ਨਾਲ ਬਲਿਊ ਸਟਾਰ ਦੇ ਦੁਖਾਂਤ ਦੀ ਵੀ ਬਰਤਾਨੀਆ ਨੂੰ ਮੁਆਫ਼ੀ ਮੰਗਣ ਲਈ ਕਹਿਣਾ ਬਣਦਾ ਸੀ : ਮਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਲ੍ਹਿਆਵਾਲੇ ਬਾਗ ਦੇ ਨਾਲ-ਨਾਲ ਬਲਿਊ ਸਟਾਰ ਦੇ ਦੁਖਾਂਤ ਦੀ ਵੀ ਬਰਤਾਨੀਆ ਨੂੰ ਮੁਆਫ਼ੀ ਮੰਗਣ ਲਈ ਕਹਿਣਾ ਬਣਦਾ ਸੀ : ਮਾਨ

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ ( ) “ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਸ੍ਰੀ ਰਾਹੁਲ ਗਾਂਧੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਉਤੇ ਜ਼ਲ੍ਹਿਆਵਾਲੇ ਬਾਗ ਦੇ ਸ਼ਹੀਦੀ ਸਥਾਂਨ ਨੂੰ ਨਤਮਸਤਕ ਹੁੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨੀਆ ਨੂੰ ਜਿਥੇ ਜ਼ਲ੍ਹਿਆਵਾਲੇ ਬਾਗ ਦੇ ਦੁਖਾਂਤ ਲਈ ਗੱਲ ਕੀਤੀ ਹੈ, ਉਥੇ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ ਦੁਖਾਂਤ ਸੰਬੰਧੀ ਵੀ ਬਰਤਾਨੀਆ ਨੂੰ ਮੁਆਫ਼ੀ ਮੰਗਣ ਲਈ ਕਹਿਣਾ ਬਣਦਾ ਸੀ । ਕਿਉਂਕਿ ਬਲਿਊ ਸਟਾਰ ਆਪ੍ਰੇਸ਼ਨ ਬਰਤਾਨੀਆ, ਸੋਵੀਅਤ ਰੂਸ, ਇੰਡੀਆਂ ਦੀਆਂ ਤਿੰਨੇ ਫ਼ੌਜਾਂ ਵੱਲੋਂ ਮਨੁੱਖਤਾ ਵਿਰੋਧੀ ਅਮਲ ਕੀਤੇ ਗਏ ਹਨ । ਬਰਤਾਨੀਆ ਦੇ ਨਾਲ-ਨਾਲ ਰੂਸ ਅਤੇ ਇੰਡੀਆ ਨੂੰ ਵੀ ਇਸ ਦੁਖਾਂਤ ਲਈ ਮੁਆਫ਼ੀ ਮੰਗਣ ਦੀ ਗੱਲ ਉਠਾਉਣ ਦਾ ਇਖ਼ਲਾਕੀ ਫਰਜ ਬਣਦਾ ਹੈ । ਬਲਿਊ ਸਟਾਰ ਦੇ ਦੁਖਾਂਤ ਨੂੰ ਭੁਲਾਕੇ ਜ਼ਲ੍ਹਿਆਵਾਲੇ ਬਾਗ ਦੀ ਗੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆ ਪੰਜਾਬ, ਸਿੱਖ ਕੌਮ ਪ੍ਰਤੀ ਜਿੰਮੇਵਾਰੀਆਂ ਤੋਂ ਮੂੰਹ ਮੋੜਿਆ ਹੈ, ਜੋ ਅਫ਼ਸੋਸਨਾਕ ਵਰਤਾਰਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਵਲ ਜ਼ਲ੍ਹਿਆਵਾਲੇ ਬਾਗ ਦੀ ਗੱਲ ਕਰਨ ਅਤੇ ਬਲਿਊ ਸਟਾਰ ਦੇ ਦੁਖਾਂਤ ਦੀ ਮੁਆਫ਼ੀ ਦੀ ਗੱਲ ਨਾ ਕਰਨ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਮੁਲਕ ਦੇ ਹੁਕਮਰਾਨ ਜਾਂ ਉਨ੍ਹਾਂ ਦੀ ਫ਼ੌਜ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਜਾਂ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਨਿਯਮਾਂ ਦੀ ਉਲੰਘਣਾ ਕਰਕੇ ਮਨੁੱਖਤਾ ਦਾ ਘਾਣ ਕਰਦੇ ਹਨ, ਤਾਂ ਕੌਮਾਂਤਰੀ ਕਾਨੂੰਨ ਅਨੁਸਾਰ ਅਜਿਹੇ ਮੁਲਕ, ਹੁਕਮਰਾਨ ਅਤੇ ਫ਼ੌਜਾਂ ਕੌਮਾਂਤਰੀ ਕਾਨੂੰਨ ਅਧੀਨ ਅਪਰਾਧਿਕ ਬਣ ਜਾਂਦੇ ਹਨ । ਇਸ ਲਈ ਜਿਥੇ ਜ਼ਲ੍ਹਿਆਵਾਲੇ ਬਾਗ ਦੇ ਦੁਖਾਂਤ ਲਈ ਬਰਤਾਨੀਆ ਦੀ ਹਕੂਮਤ ਦੋਸ਼ੀ ਹੈ, ਉਥੇ ਬਲਿਊ ਸਟਾਰ ਦੇ ਵੱਡੇ ਦੁਖਾਂਤ ਲਈ ਬਰਤਾਨੀਆ, ਸੋਵੀਅਤ ਰੂਸ ਅਤੇ ਇੰਡੀਆਂ ਤਿੰਨੇ ਮੁਲਕ ਕੌਮਾਂਤਰੀ ਕਾਨੂੰਨਾਂ ਅਨੁਸਾਰ ਦੋਸ਼ੀ ਹਨ । ਜਦੋਂ ਵੀ ਆਉਣ ਵਾਲੇ ਸਮੇਂ ਵਿਚ ਕੌਮਾਂਤਰੀ ਪੱਧਰ ਉਤੇ ਮਨੁੱਖੀ ਅਧਿਕਾਰਾਂ ਦੀ ਗੱਲ ਉੱਠੇਗੀ ਤਾਂ ਬਰਤਾਨੀਆ, ਸੋਵੀਅਤ ਰੂਸ ਅਤੇ ਇੰਡੀਆਂ ਤਿੰਨੇ ਮੁਲਕ ਬਲਿਊ ਸਟਾਰ ਦੇ ਦੋਸ਼ੀ ਠਹਿਰਾਏ ਜਾਣਗੇ । ਇਸ ਲਈ ਬਿਹਤਰ ਇਹ ਹੋਵੇਗਾ ਕਿ ਜੋ ਵੀ ਹੁਕਮਰਾਨ ਜਾਂ ਸਿਆਸਤਦਾਨ ਜਾਂ ਅਖ਼ਬਾਰਾਂ ਕੇਵਲ ਜ਼ਲ੍ਹਿਆਵਾਲੇ ਬਾਗ ਦੇ ਦੁਖਾਂਤ ਦੀ ਮੁਆਫ਼ੀ ਦੀ ਗੱਲ ਕਰ ਰਹੀਆ ਹਨ, ਉਨ੍ਹਾਂ ਨੂੰ ਇਖ਼ਲਾਕੀ ਤੌਰ ਤੇ ਬਲਿਊ ਸਟਾਰ ਦੇ ਦੁਖਾਂਤ ਲਈ ਵੀ ਉਸੇ ਤਰ੍ਹਾਂ ਦੀ ਬਰਾਬਰਤਾ ਅਤੇ ਇਨਸਾਨੀ ਕਦਰਾ-ਕੀਮਤਾ ਦੀ ਗੱਲ ਕਰਦੇ ਹੋਏ ਬਲਿਊ ਸਟਾਰ ਦੇ ਦੋਸ਼ੀਆਂ ਨੂੰ ਵੀ ਕੌਮਾਂਤਰੀ ਕਾਨੂੰਨ ਦੀ ਨਜ਼ਰ ਵਿਚ ਦੋਸ਼ੀ ਠਹਿਰਾਉਦੇ ਹੋਏ ਜਨਤਕ ਅਤੇ ਆਪੋ-ਆਪਣੀ ਪਾਰਲੀਮੈਂਟ ਵਿਚ ਮੁਆਫ਼ੀ ਮੰਗਣੀ ਵਾਜਿਬ ਹੋਵੇਗੀ। ਵਰਨਾ ਆਉਣ ਵਾਲੇ ਸਮੇਂ ਵਿਚ ਕੌਮਾਂਤਰੀ ਅਦਾਲਤਾਂ ਅਤੇ ਕੌਮਾਂਤਰੀ ਕਾਨੂੰਨਾਂ ਤੋਂ ਇਹ ਮੁਲਕ ਦੋਸ਼ੀ ਹੋਣ ਤੋਂ ਨਹੀਂ ਬਚ ਸਕਣਗੇ ।

Webmaster

Lakhvir Singh

Shiromani Akali Dal (Amritsar)

9781222567  

About The Author

Related posts

Leave a Reply

Your email address will not be published. Required fields are marked *