Verify Party Member
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਬ-ਜੇ਼ਲ੍ਹ ਬਸੀ ਪਠਾਣਾਂ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਇਤਿਹਾਸਿਕ ਯਾਦਗਰ ਪ੍ਰਵਾਨ ਕਰਨ ਅਤੇ ਅਮਲੀ ਕਾਰਵਾਈ ਕਰਨ ਲਈ ਧੰਨਵਾਦ : ਟਿਵਾਣਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਬ-ਜੇ਼ਲ੍ਹ ਬਸੀ ਪਠਾਣਾਂ ਨੂੰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਇਤਿਹਾਸਿਕ ਯਾਦਗਰ ਪ੍ਰਵਾਨ ਕਰਨ ਅਤੇ ਅਮਲੀ ਕਾਰਵਾਈ ਕਰਨ ਲਈ ਧੰਨਵਾਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 30 ਦਸੰਬਰ ( ) “ਸਬ-ਜੇ਼ਲ੍ਹ ਬਸੀ ਪਠਾਣਾਂ ਜੋ ਕਿ ਸਿੱਖ ਕੌਮ ਦੀ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਯਾਦਗਰ ਨਾਲ ਪੁਰਾਤਨ ਇਤਿਹਾਸਿਕ ਸਥਾਂਨ ਹੈ ਅਤੇ ਜਿਥੇ ਗੁਰੂ ਸਾਹਿਬ ਨੇ ਕੁਝ ਸਮਾਂ ਆਪਣੇ ਜੀਵਨ ਦਾ ਬਿਤਾਇਆ ਅਤੇ ਆਪਣੀ ਪਵਿੱਤਰ ਚਰਨ ਛੋਹਾਂ ਨਾਲ ਬਸੀ ਪਠਾਣਾਂ ਦੀ ਧਰਤੀ ਨੂੰ ਪਵਿੱਤਰ ਕੀਤਾ, ਉਸ ਸਬ-ਜੇ਼ਲ੍ਹ ਬਸੀ ਪਠਾਣਾਂ ਨੂੰ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਮੰਗ ਕਰਦੇ ਹੋਏ ਇਸ ਨੂੰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਇਤਿਹਾਸਿਕ ਯਾਦਗਰ ਨੂੰ ਸਮਰਪਿਤ ਪ੍ਰਵਾਨ ਕਰਨ ਦੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਮੀਡੀਏ ਰਾਹੀ ਅਤੇ ਲਿਖਤੀ ਰੂਪ ਵਿਚ ਬੇਨਤੀ ਕੀਤੀ ਗਈ ਸੀ । ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਭਾਈ ਮੋਤੀ ਸਿੰਘ ਮਹਿਰਾ ਜੀ ਅਤੇ ਸ਼ਹੀਦ ਨਵਾਬ ਟੋਡਰਮੱਲ੍ਹ ਜੀ ਨੂੰ ਆਪਣੇ ਸਰਧਾ ਦੇ ਫੁੱਲ ਭੇਟ ਕਰਨ ਹਿੱਤ ਅਤੇ ਇਸ ਮਹਾਨ ਅਸਥਾਂਨ ਉਤੇ ਨਤਮਸਤਕ ਹੋਣ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਇਲਾਕੇ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਪਰੋਕਤ ਕੌਮੀ ਅਤੇ ਸੰਜ਼ੀਦਾ ਮੁੱਦੇ ਉਤੇ ਬੇਨਤੀ ਕੀਤੀ ਗਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਏ ਵਿਚ ਇਲਾਕੇ ਵੱਲੋਂ ਆਈ ਮੰਗ ਅਤੇ ਗਿਆਨੀ ਜੀ ਵੱਲੋਂ ਕੀਤੀ ਗਈ ਬੇਨਤੀ ਨੂੰ ਮੁੱਖ ਰੱਖਦੇ ਹੋਏ ਸਬ-ਜੇ਼ਲ੍ਹ ਬਸੀ ਪਠਾਣਾਂ ਦੀ ਨੌਵੀਂ ਪਾਤਸ਼ਾਹੀ ਨਾਲ ਸੰਬੰਧਤ ਸਥਾਂਨ ਨੂੰ ਇਕ ਯਾਦਗਰ ਵੱਜੋ ਪ੍ਰਵਾਨ ਕਰਦੇ ਹੋਏ ਇਸ ਇਤਿਹਾਸਿਕ ਸਥਾਂਨ ਦੇ ਨਾਮ ਦੇਣ ਅਤੇ ਸਰਕਾਰੀ ਪੱਧਰ ਤੇ ਇਸ ਸਥਾਂਨ ਦੀ ਇਮਾਰਤ ਨੂੰ ਕੌਮੀ ਯਾਦਗਰ ਵਿਚ ਬਦਲਣ ਲਈ ਜੋ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ, ਉਸ ਲਈ ਬਸੀ ਪਠਾਣਾਂ ਅਤੇ ਫ਼ਤਹਿਗੜ੍ਹ ਸਾਹਿਬ ਇਲਾਕੇ ਦੀਆਂ ਸਮੁੱਚੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ ਸਖਸ਼ੀਅਤਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨਾਲ ਬਤੌਰ ਆਈ.ਏ.ਐਸ ਅਤੇ ਪੀ.ਸੀ.ਐਸ. ਅਫ਼ਸਰਾਨ ਦੀ ਇਸ ਧਾਰਮਿਕ ਤੇ ਸਮਾਜਿਕ ਦਿਸ਼ਾ ਵੱਲ ਕੰਮ ਕਰ ਰਹੀ ਸਮੁੱਚੀ ਟੀਮ ਦਾ ਤਹਿ ਦਿਲੋਂ ਜਿਥੇ ਧੰਨਵਾਦ ਕਰਦੇ ਹਾਂ, ਉਥੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਇਸ ਧਾਰਮਿਕ ਪ੍ਰੋਜੈਕਟ ਦੀ ਟੀਮ ਵਿਚ ਸਰਕਾਰੀ ਪੱਧਰ ਤੇ ਸੂਝਵਾਨਾਂ ਨੂੰ ਸਾਮਿਲ ਕਰਕੇ ਇਸ ਧਾਰਮਿਕ ਪ੍ਰੋਜੈਕਟ ਨੂੰ ਜਿੰਨੀ ਜਲਦੀ ਹੋ ਸਕੇ ਨੇਪਰੇ ਚਾੜ੍ਹਿਆ ਜਾਵੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਸਬ-ਡਿਵੀਜਨ ਬਸੀ ਪਠਾਣਾਂ ਦੇ ਸਮੁੱਚੇ ਵਰਗਾਂ ਨਾਲ ਸੰਬੰਧਤ ਸਭ ਸਖਸ਼ੀਅਤਾਂ ਅਤੇ ਨੇਕ ਆਤਮਾਵਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਉਨ੍ਹਾਂ ਦੀ ਧਾਰਮਿਕ ਦਿਸ਼ਾ ਵੱਲ ਕੰਮ ਕਰ ਰਹੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਅਤੇ ਬਸੀ ਪਠਾਣਾਂ, ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਦਾ ਹਰ ਪੱਖੋ ਪਹਿਲੇ ਨਾਲੋ ਵੀ ਵਧੇਰੇ ਸੁੰਦਰੀਕਰਨ ਅਤੇ ਵਿਕਾਸ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਿਚ ਵੀ ਕੋਈ ਸ਼ੱਕ ਬਾਕੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਪੰਜਾਬ ਦੀ ਵਿਜਾਰਤ ਸਮੇਂ ਜਿ਼ਲ੍ਹੇ ਅੰਦਰ ਦਾਖਲ ਹੋਣ ਵਾਲੇ 4 ਮੁੱਖ ਰਸਤਿਆ ਤੇ ਉਪਰੋਕਤ ਮਹਾਨ ਸ਼ਹੀਦਾਂ ਦੇ ਨਾਮ ਤੇ ਯਾਦ-ਰੱਖਣ ਯੋਗ ਵੱਡੇ ਗੇਟ ਉਸਾਰਕੇ ਅਤੇ ਉਨ੍ਹਾਂ ਦਾ ਸੁੰਦਰੀਕਰਨ ਕਰਕੇ ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਤੇ ਜਿ਼ਲ੍ਹੇ ਸੰਬੰਧੀ ਆਪਣੇ ਪਿਆਰ ਤੇ ਸਰਧਾ ਦਾ ਸਬੂਤ ਦਿੱਤਾ ਸੀ ਅਤੇ ਇਹ ਉਪਰੋਕਤ ਨਵਾਂ ਐਲਾਨ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਲਾਕਾ ਨਿਵਾਸੀਆ ਦੇ ਮਨ ਵਿਚ ਇਕ ਡੂੰਘੀ ਛਾਪ ਬਣਾ ਲਈ ਹੈ ਅਤੇ ਉਨ੍ਹਾਂ ਵੱਲੋਂ ਇਸ ਇਲਾਕੇ ਤੇ ਜਿ਼ਲ੍ਹੇ ਦਾ ਹਰ ਪੱਖੋ ਜੋ ਨਵੀਨਕਰਨ ਕਰਨ ਦੀ ਗੱਲ ਕੀਤੀ ਗਈ ਹੈ, ਉਹ ਵੀ ਅਤਿ ਸਲਾਘਾਯੋਗ ਹੈ ।

ਸ. ਟਿਵਾਣਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਲਾਕੇ ਦੀ ਕਾਫ਼ੀ ਦੇਰ ਤੋਂ ਉੱਠ ਰਹੀ ਉਸ ਮੰਗ ਵੱਲ ਵੀ ਧਿਆਨ ਕੇਦਰਿਤ ਕਰਨ ਦੀ ਅਪੀਲ ਕੀਤੀ ਕਿ ਜੋ ਬਸੀ ਪਠਾਣਾਂ-ਮੋਰਿੰਡਾ ਰੋਡ ਹੈ, ਉਸ ਨੂੰ ਸ਼ਹੀਦ ਦੀਵਾਨ ਟੋਡਰਮੱਲ੍ਹ ਦਾ ਨਾਮ ਸਰਕਾਰੀ ਪੱਧਰ ਤੇ ਐਲਾਨਿਆ ਜਾਵੇ । ਤਾਂ ਕਿ ਜਿਸ ਮਹਾਨ ਸਖਸ਼ੀਅਤ ਨੇ ਸਾਹਿਬਜ਼ਾਦਿਆ ਉਤੇ ਹੋਣ ਵਾਲੇ ਜ਼ਬਰ-ਜੁਲਮ ਵਿਚ ਦ੍ਰਿੜਤਾ ਨਾਲ ਹਾਅ ਦਾ ਨਾਅਰਾ ਮਾਰਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਦੇ ਸੰਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਜਗ੍ਹਾ ਮੁੱਲ ਲਈ ਅਤੇ ਉਸ ਅਤਿ ਜ਼ਬਰ-ਜੁਲਮ ਵਾਲੇ ਸਮੇਂ ਵਿਚ 4 ਸਿਪਾਹੀਆ ਨੂੰ ਪ੍ਰਭਾਵਿਤ ਕਰਕੇ ਸਾਹਿਬਜ਼ਾਦਿਆ ਨੂੰ ਸਤਿਕਾਰ ਸਹਿਤ ਜੋਤੀ ਸਰੂਪ ਸੰਸਕਾਰ ਸਥਾਂਨ ਤੇ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਅਤੇ ਸਮੇਂ ਦੀ ਹਕੂਮਤ ਦਾ ਇਨਸਾਨੀਅਤ ਦੇ ਨਾਤੇ ਜ਼ਬਰ-ਜੁਲਮ ਝੱਲਿਆ, ਉਸ ਦੀਵਾਨ ਟੋਡਰਮੱਲ੍ਹ ਦੀ ਯਾਦਗਰ ਵੀ ਸਦੀਵੀਂ ਤੌਰ ਤੇ ਕਾਇਮ ਰਹੇ ਅਤੇ ਇਸ ਅਮਲ ਨਾਲ ਜੋ ਸਿੱਖ ਕੌਮ ਦੇ ਗੁਰੂ ਸਾਹਿਬਾਨ ਨੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦਾ ਖੰਡਨ ਕਰਕੇ ਸਮੁੱਚੀ ਮਨੁੱਖਤਾ ਦੀ ਗੱਲ ਕੀਤੀ ਹੈ, ਆਉਣ ਵਾਲੇ ਸਮੇਂ ਵਿਚ ਇਸ ਮਹਾਨ ਅਸਥਾਂਨ ਤੋਂ ਇਸ ਮਨੁੱਖਤਾ ਪੱਖੀ ਸੋਚ ਦਾ ਜੋਰ-ਸੋਰ ਨਾਲ ਪ੍ਰਚਾਰ ਵੀ ਹੋ ਸਕੇ ਅਤੇ ਮਨੁੱਖਤਾ ਪੱਖੀ ਸਾਂਝੇ ਤੌਰ ਤੇ ਉਦਮਾਂ ਨੂੰ ਵੀ ਬਲ ਮਿਲ ਸਕੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਬਸੀ ਪਠਾਣਾਂ-ਮੋਰਿੰਡਾ ਰੋਡ ਨੂੰ ਚੌਹਮਾਰਗੀ ਬਣਾਉਦੇ ਹੋਏ ਇਸ ਰੋਡ ਦਾ ਨਾਮ ਦੀਵਾਨ ਟੋਡਰਮੱਲ੍ਹ ਦੇ ਨਾਮ ਤੇ ਬਤੌਰ ਯਾਦਗਰ ਵੱਜੋ ਅੰਕਿਤ ਕਰਨਗੇ।

About The Author

Related posts

Leave a Reply

Your email address will not be published. Required fields are marked *