Select your Top Menu from wp menus
Header
Header

ਕੈਪਟਨ ਅਮਰਿੰਦਰ ਸਿੰਘ ਵੱਲੋਂ 42 ਦੀ ਥਾਂ ਤੇ 84 ਪਾਕਿਸਤਾਨੀਆਂ ਨੂੰ ਮਾਰਨ ਦੀ ਬਿਆਨਬਾਜੀ ਮਨੁੱਖਤਾ ਵਿਰੋਧੀ ਜੰਗ ਨੂੰ ਸੱਦਾ ਦੇਣ ਵਾਲੇ ਦੁੱਖਦਾਇਕ ਅਮਲ : ਮਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ 42 ਦੀ ਥਾਂ ਤੇ 84 ਪਾਕਿਸਤਾਨੀਆਂ ਨੂੰ ਮਾਰਨ ਦੀ ਬਿਆਨਬਾਜੀ ਮਨੁੱਖਤਾ ਵਿਰੋਧੀ ਜੰਗ ਨੂੰ ਸੱਦਾ ਦੇਣ ਵਾਲੇ ਦੁੱਖਦਾਇਕ ਅਮਲ : ਮਾਨ
ਮੋਦੀ ਵੱਲੋਂ ਪਾਕਿਸਤਾਨ ਤੋਂ ਆਉਂਣ ਵਾਲੀਆ ਵਸਤਾਂ ਉਤੇ 200% ਡਿਊਟੀ ਲਗਾਉਣ ਨਾਲ ਪੰਜਾਬ ਅਤੇ ਪੰਜਾਬੀਆਂ ਦਾ ਵੱਡਾ ਮਾਲੀ ਨੁਕਸਾਨ ਕਰਨ ਦੀ ਗੁਸਤਾਖੀ

ਫ਼ਤਹਿਗੜ੍ਹ ਸਾਹਿਬ, 19 ਫਰਵਰੀ ( ) “ਇੰਡੀਆਂ ਦੀ ਮੋਦੀ ਮੁਤੱਸਵੀ ਹਕੂਮਤ ਵੱਲੋਂ ਜੋ ਪਾਕਿਸਤਾਨ ਤੋਂ ਆਉਣ ਵਾਲੀਆ ਵਸਤਾਂ ਉਤੇ 200% ਡਿਊਟੀ ਲਗਾਉਣ ਦੇ ਅਮਲ ਕੀਤੇ ਜਾ ਰਹੇ ਹਨ, ਇਸ ਨਾਲ ਤਾਂ ਪੰਜਾਬੀਆਂ, ਸਿੱਖਾਂ, ਵਪਾਰੀਆ ਤੇ ਹੋਰ ਕਾਰੋਬਾਰੀਆਂ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਵੇਗਾ ਅਤੇ ਅਜਿਹੇ ਅਮਲ ਨਾਲ ਪੰਜਾਬੀ ਅਤੇ ਸਿੱਖ ਕੌਮ ਹਰ ਪੱਖੋ ਦਬਕੇ ਰਹਿ ਜਾਵੇਗੀ । ਇਸ ਲਈ ਮੋਦੀ ਹਕੂਮਤ ਨੂੰ ਕਿਸੇ ਨਫ਼ਰਤ ਤੇ ਬਦਲੇ ਦੀ ਭਾਵਨਾ ਅਧੀਨ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਪੰਜਾਬ ਵਰਗੇ ਸਰਹੱਦੀ ਸੂਬੇ ਅਤੇ ਉਥੋਂ ਦੇ ਨਿਵਾਸੀ ਜੋ ਪਹਿਲੇ ਹੀ ਅਤਿ ਮੰਦੀ ਹਾਲਤ ਵਿਚੋਂ ਗੁਜਰ ਰਹੇ ਹਨ, ਉਹ ਮਾਲੀ ਤੌਰ ਤੇ ਹੋਰ ਕੰਮਜੋਰ ਹੋਣ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਪੁਲਵਾਮਾ ਵਿਖੇ ਫ਼ੌਜ ਉਤੇ ਵਾਪਰੇ ਦੁਖਾਂਤ ਦਾ ਜਿਥੇ ਗਹਿਰਾ ਅਫ਼ਸੋਸ ਹੈ ਅਤੇ ਨਿੰਦਣਯੋਗ ਕਾਰਵਾਈ ਹੈ, ਉਥੇ ਜੋ ਕੈਪਟਨ ਅਮਰਿੰਦਰ ਸਿੰਘ ਵਰਗੇ ਪੰਜਾਬ ਦੇ ਮੁੱਖ ਮੰਤਰੀ ਜਾਂ ਸਿਆਸੀ ਆਗੂ 42 ਦੀ ਥਾਂ ਤੇ 84 ਪਾਕਿਸਤਾਨੀਆਂ ਨੂੰ ਮਾਰਨ ਦੀ ਗੱਲ ਕਰ ਰਹੇ ਹਨ, ਅਜਿਹੀ ਕਾਰਵਾਈ ਤਾਂ ਸਿੱਖ ਵਸੋਂ ਵਾਲੇ ਇਲਾਕੇ ਵਿਚ ਮਨੁੱਖਤਾ ਵਿਰੋਧੀ ਪ੍ਰਮਾਣੂ ਜੰਗ ਨੂੰ ਸੱਦਾ ਦੇਣ ਵਾਲੀਆ ਦੁੱਖਦਾਇਕ ਕਾਰਵਾਈਆ ਹਨ । ਕਿਉਂਕਿ ਜਦੋਂ ਵੀ ਜੰਗ ਸੰਬੰਧੀ ਗੱਲ ਹੁੰਦੀ ਹੈ ਤਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪੱਟੀ, ਫਿਰੋਜ਼ਪੁਰ, ਫਾਜਿਲਕਾ ਦੇ ਸਰਹੱਦੀ ਪਿੰਡਾਂ ਨੂੰ ਜ਼ਬਰੀ ਉਜਾੜ ਦਿੱਤਾ ਜਾਂਦਾ ਹੈ । ਜਦੋਂਕਿ ਕੈਪਟਨ ਅਮਰਿੰਦਰ ਸਿੰਘ ਖੁਦ ਤਾਂ ਪਟਿਆਲੇ ਵਿਚ ਰਹਿੰਦੇ ਹਨ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਲੰਮੀ ਵਿਚ ਰਹਿੰਦੇ ਹਨ । ਇਨ੍ਹਾਂ ਨੂੰ ਸਰਹੱਦੀ ਇਲਾਕਿਆ ਤੇ ਨਿਵਾਸੀਆਂ ਦੀ ਉਜੜਨ ਦੀ ਪੀੜਾਂ ਅਤੇ ਉਨ੍ਹਾਂ ਦੇ ਖੇਤਾਂ ਦੀਆਂ ਫ਼ਸਲਾਂ ਬਰਬਾਦ ਹੋਣ ਦੇ ਦੁੱਖ ਦੀ ਪੀੜ੍ਹਾਂ ਦਾ ਕੋਈ ਅਹਿਸਾਸ ਨਹੀਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਵੱਲੋਂ ਪਾਕਿਸਤਾਨ ਤੋਂ ਆਉਣ ਵਾਲੀਆ ਵਸਤਾਂ ਉਤੇ 200% ਡਿਊਟੀ ਲਗਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜਾਂ ਹੋਰ ਸਿਆਸਤਦਾਨਾਂ ਵੱਲੋਂ ਖੂਨ ਦਾ ਬਦਲਾ ਖੂਨ ਦੇ ਮਨੁੱਖਤਾ ਵਿਰੋਧੀ ਜੰਗ ਨੂੰ ਸੱਦਾ ਦੇਣ ਵਾਲੀਆ ਕਾਰਵਾਈਆ ਅਤੇ ਅਮਲਾਂ ਉਤੇ ਗਹਿਰਾ ਅਫ਼ਸੋਸ ਜ਼ਾਹਰ ਕਰਦੇ ਹੋਏ ਅਤੇ ਅਜਿਹੇ ਸਿਆਸਤਦਾਨਾਂ ਨੂੰ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਦੀਆਂ ਪੀੜ੍ਹਾਂ ਦਾ ਅਹਿਸਾਸ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਅਜੇ ਇਹ ਪ੍ਰਤੱਖ ਹੀ ਨਹੀਂ ਹੋਇਆ ਕਿ ਪੁਲਵਾਮਾ ਫ਼ੌਜ ਵਿਰੋਧੀ ਕਾਂਡ ਲਈ ਕੌਣ ਜਿ਼ੰਮੇਵਾਰ ਹੈ ਅਤੇ ਇਹ ਸਾਜਿਸ ਕਿਸ ਸ਼ਕਤੀ ਵੱਲੋਂ ਕੀਤੀ ਗਈ ਹੈ, ਤਾਂ ਬਿਨ੍ਹਾਂ ਕਿਸੇ ਜਾਂਚ ਜਾਂ ਸੱਚ ਦੇ ਸਾਹਮਣੇ ਆਉਣ ਤੋਂ ਪੰਜਾਬੀ ਪਾਕਿਸਤਾਨੀਆਂ ਨੂੰ ਮਾਰ ਦੇਣ ਦੀ ਗੱਲ ਜਾਂ ਪਾਕਿਸਤਾਨ ਵਰਗੇ ਮੁਲਕ ਨਾਲ ਪ੍ਰਮਾਣੂ ਜੰਗ ਦਾ ਮਾਹੌਲ ਉਸਾਰਨ ਪਿੱਛੇ ਕੋਈ ਦਲੀਲ ਨਜ਼ਰ ਨਹੀਂ ਆਉਦੀ ਅਤੇ ਨਾ ਹੀ ਅਜਿਹੀਆ ਭੜਕਾਊ ਤੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਨਾਲ ਅਜਿਹੇ ਮਸਲਿਆ ਦਾ ਸਥਾਈ ਤੌਰ ਤੇ ਹੱਲ ਹੁੰਦਾ ਹੈ ਅਤੇ ਨਾ ਹੀ ਸਥਾਈ ਤੌਰ ਤੇ ਅਮਨ-ਚੈਨ ਕਾਇਮ ਹੋ ਸਕੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੰਨ ਅਤੇ ਦਿਲ ਪੰਜਾਬ ਦੀ ਧਰਤੀ ਨਾਲ ਲੱਗੇ ਹੋਏ ਹਨ । ਜੋ ਅਜਿਹੀਆ ਸਰਕਾਰੀ ਬਿਆਨਬਾਜੀਆ ਅਤੇ ਬਣ ਰਹੇ ਜੰਗੀ ਮਾਹੌਲ ਤੋਂ ਇਸ ਲਈ ਅਤਿ ਚਿੰਤਤ ਹੈ ਕਿ ਇਸ ਨਾਲ ਸਿੱਖ ਵਸੋਂ ਵਾਲੇ ਇਲਾਕੇ ਵਿਚ ਵੱਸਣ ਵਾਲੇ ਸਿੱਖ ਅਤੇ ਪੰਜਾਬੀ ਕਿਸੇ ਸਮੇਂ ਵੀ ਹੁਕਮਰਾਨਾਂ ਦੀਆਂ ਗਲਤੀਆਂ ਅਤੇ ਸਹੀ ਪਹੁੰਚ ਨਾ ਅਪਣਾਉਣ ਕਾਰਨ ਮੌਤ ਦੇ ਮੂੰਹ ਵਿਚ ਧਕੇਲੇ ਜਾ ਸਕਦੇ ਹਨ । ਅਜਿਹੀਆ ਮਨੁੱਖਤਾ ਵਿਰੋਧੀ ਗੱਲਾਂ ਕਰਨ ਵਾਲਿਆ ਨੂੰ ਅਸੀਂ ਪੁੱਛਣਾ ਚਾਹਵਾਂਗੇ ਕਿ ਅਜਿਹੇ ਜੰਗੀ ਮਾਹੌਲ ਨਾਲ ਜੋ ਵੱਡੀਂ ਨਫਰੀ ਵਿਚ ਸਰਹੱਦੀ ਇਲਾਕਿਆ ਤੇ ਪਿੰਡਾਂ ਵਿਚੋਂ ਪਰਿਵਾਰ ਉਜਾੜੇ ਜਾਣਗੇ, ਉਨ੍ਹਾਂ ਦੇ ਰਹਿਣ, ਖਾਂਣ-ਪੀਣ, ਖੇਤੀ, ਜ਼ਮੀਨ ਦੀ ਪੈਦਾਵਾਰ ਦੀ ਹੋਣ ਵਾਲੀ ਬਰਬਾਦੀ ਦੇ ਮੁਆਵਜੇ ਦਾ ਕੀ ਪ੍ਰਬੰਧ ਹੋਵੇਗਾ ? ਜਦੋਂ ਫ਼ੌਜ ਉਨ੍ਹਾਂ ਦੇ ਖੇਤਾਂ ਵਿਚ ਆ ਜਾਵੇਗੀ ਤਾਂ ਉਨ੍ਹਾਂ ਦੇ ਟਿਊਬਵੈਲਾਂ ਦੀ ਬਿਜਲੀ ਫ਼ੌਜ ਲਵੇਗੀ, ਬਿਜਲੀ ਦੇ ਬਿਲ ਦਾ ਭੁਗਤਾਨ ਫ਼ੌਜ ਕੀ ਕਰੇਗੀ ਅਤੇ ਉਨ੍ਹਾਂ ਦੇ ਘਰਾਂ ਵਿਚ ਰੱਖੇ ਲੋੜੀਦੇ ਸਮਾਨ, ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਸਕੂਲਾਂ ਅਤੇ ਉਨ੍ਹਾਂ ਦੀ ਸਹੀ ਸਿਹਤ ਲਈ ਹਸਪਤਾਲਾਂ ਤੇ ਦਵਾਈਆ ਦੀ ਹਿਫਾਜਤ ਦਾ ਕੀ ਪ੍ਰਬੰਧ ਹੋਵੇਗਾ ? ਕਿਉਂਕਿ ਮੈਂ ਅਤੇ ਮੇਰਾ ਪਰਿਵਾਰ ਖੁਦ ਪਾਕਿਸਤਾਨ ਤੋਂ ਆਏ ਹਾਂ ਅਤੇ ਅਸੀਂ ਆਪਣੇ ਪੈਡੇ ਉਤੇ ਉਹ ਸਾਰੀ ਪੀੜ੍ਹਾਂ ਝੱਲੀ ਹੈ । ਜਿਸਦਾ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸਤਦਾਨਾਂ ਨੂੰ ਅੱਜ ਵੀ ਕੋਈ ਅਹਿਸਾਸ ਨਹੀਂ ।

Webmaster

Lakhvir Singh

Shiromani Akali Dal (Amritsar)

9781222567

About The Author

Related posts

Leave a Reply

Your email address will not be published. Required fields are marked *