Verify Party Member
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਦਰਿਆਵਾਂ ਦੇ ਪਾਣੀ ਸੰਬੰਧੀ ਲਿਆ ਗਿਆ ਸਟੈਂਡ ਸਵਾਗਤਯੋਗ, ਪਰ ਗੁਟਕਾ ਸਾਹਿਬ ਦੀ ਸੌਂਹ ਚੁੱਕਦੇ ਹੋਏ ਕੀਤੇ ਗਏ ਵਾਅਦਿਆ ਸੰਬੰਧੀ ਪੰਜਾਬੀਆਂ ਨੂੰ ਜੁਆਬ ਦੇਣ : ਮਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ ਦਰਿਆਵਾਂ ਦੇ ਪਾਣੀ ਸੰਬੰਧੀ ਲਿਆ ਗਿਆ ਸਟੈਂਡ ਸਵਾਗਤਯੋਗ, ਪਰ ਗੁਟਕਾ ਸਾਹਿਬ ਦੀ ਸੌਂਹ ਚੁੱਕਦੇ ਹੋਏ ਕੀਤੇ ਗਏ ਵਾਅਦਿਆ ਸੰਬੰਧੀ ਪੰਜਾਬੀਆਂ ਨੂੰ ਜੁਆਬ ਦੇਣ : ਮਾਨ
 
ਫ਼ਤਹਿਗੜ੍ਹ ਸਾਹਿਬ, 27 ਫਰਵਰੀ ( ) “ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿਚ ਆਪਣੀ ਤਕਰੀਰ ਦੌਰਾਨ ਜੋ ਇਹ ਕਿਹਾ ਹੈ ਕਿ ‘ਭਾਵੇ ਸ਼ਹੀਦ ਹੋ ਜਾਈਏ, ਪਰ ਦਰਿਆਵਾਂ ਦੇ ਪਾਣੀ ਦੀ ਇਕ ਬੂੰਦ ਵੀ ਅਸੀਂ ਕਿਸੇ ਨੂੰ ਨਹੀਂ ਦੇਵਾਂਗੇ’ ਸਵਾਗਤਯੋਗ, ਪਰ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਕੈਪਟਨ ਅਮਰਿੰਦਰ ਸਿੰਘ ਨੂੰ 2017 ਦੀਆਂ ਚੋਣਾਂ ਹੋਣ ਤੋਂ ਪਹਿਲੇ ਜੋ ਗੁਟਕਾ ਸਾਹਿਬ ਹੱਥ ਵਿਚ ਫੜ੍ਹਕੇ ਅਤੇ ਮੱਥੇ ਨੂੰ ਨਤਮਸਤਕ ਕਰਦੇ ਹੋਏ ਪੰਜਾਬ ਦੀ ਬੇਰੁਜਗਾਰੀ ਨੂੰ ਪੂਰਨ ਰੂਪ ਵਿਚ ਖ਼ਤਮ ਕਰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਸਿਆਸਤਦਾਨਾਂ, ਅਫ਼ਸਰਾਨਾਂ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ, 25-25 ਸਾਲਾ ਤੋਂ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੀ ਸਿੱਖ ਨੌਜ਼ਵਾਨੀ ਨੂੰ ਤੁਰੰਤ ਰਿਹਾਅ ਕਰਨ, ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਨ, ਕਿਸਾਨਾਂ ਦੇ ਸਮੁੱਚੇ ਕਰਜਿਆ ਉਤੇ ਫੋਰੀ ਲੀਕ ਮਾਰਕੇ ਖੁਦਕਸੀਆ ਦੇ ਦੁੱਖਦਾਇਕ ਵਰਤਾਰੇ ਨੂੰ ਰੋਕਣ ਆਦਿ ਜੋ ਵਾਅਦੇ ਕੀਤੇ ਸਨ, ਉਸ ਸੰਬੰਧੀ ਅੱਜ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਉਨ੍ਹਾਂ ਤੋਂ ਉਸੇ ਤਰ੍ਹਾਂ ਜਨਤਕ ਤੌਰ ਤੇ ਜੁਆਬ ਮੰਗਦੀ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਜਨਤਕ ਤੌਰ ਤੇ ਗੁਟਕਾ ਸਾਹਿਬ ਦੀ ਸੌਂਹ ਚੁੱਕਦੇ ਹੋਏ ਬਚਨ ਕੀਤੇ ਸਨ । ਇਨ੍ਹਾਂ ਉਪਰੋਕਤ ਆਪਣੇ ਕੀਤੇ ਵਾਅਦਿਆ ਨੂੰ ਤਿੰਨ ਸਾਲ ਤੋਂ ਉਪਰ ਸਰਕਾਰ ਦਾ ਸਮਾਂ ਟੱਪ ਜਾਣ ਤੇ ਕੀ ਸਟੈਂਡ ਹੈ, ਉਸਦੀ ਜਾਣਕਾਰੀ ਦੇਣ ?”
 
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿਚ ਪੰਜਾਬ ਦੇ ਕੀਮਤੀ ਪਾਣੀਆਂ ਅਤੇ ਦਰਿਆਵਾਂ ਸੰਬੰਧੀ ਲਏ ਗਏ ਦ੍ਰਿੜਤਾ ਭਰੇ ਸਟੈਂਡ ਦਾ ਜਿਥੇ ਸਵਾਗਤ ਕਰਦੇ ਹੋਏ, ਉਥੇ ਚੋਣਾਂ ਤੋਂ ਪਹਿਲਾ ਪੰਜਾਬੀਆਂ ਤੇ ਸਿੱਖ ਕੌਮ ਨਾਲ ਜਨਤਕ ਤੌਰ ਤੇ ਕੀਤੇ ਗਏ ਵਾਅਦਿਆ ਸੰਬੰਧੀ ਜਨਤਾ ਦੀ ਕਚਹਿਰੀ ਵਿਚ ਉਨ੍ਹਾਂ ਨੂੰ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਲੀਡਰਸਿ਼ਪ ਜਨਤਾ ਵਿਚ ਵਿਚਰਦੇ ਹੋਏ ਅਤੇ ਆਪਣੀ ਵੋਟ ਸ਼ਕਤੀ ਨੂੰ ਵਧਾਉਣ ਦੀ ਸੋਚ ਅਧੀਨ ਅਕਸਰ ਹੀ ਚੋਣਾਂ ਤੋਂ ਪਹਿਲੇ ਅਤੇ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਕੇ ਗੁੰਮਰਾਹ ਕਰਨ ਵਿਚ ਤਾਂ ਕਾਮਯਾਬ ਹੋ ਜਾਂਦੀ ਹੈ, ਪਰ ਜਦੋਂ ਸਿਆਸੀ ਤਾਕਤ ਦੀ ਮੁੱਖ ਕੁਰਸੀ ਤੇ ਬੈਠ ਜਾਂਦੀ ਹੈ, ਤਾਂ ਅਜਿਹੇ ਵਾਅਦਿਆ ਤੋਂ ਮੁੰਨਕਰ ਹੋਣ ਤੇ ਵੀ ਇਖ਼ਲਾਕੀ ਅਤੇ ਸਮਾਜਿਕ ਤੌਰ ਤੇ ਸ਼ਰਮ ਮਹਿਸੂਸ ਨਾ ਕਰਕੇ, ਢੀਠਤਾਈ ਦਾ ਸਬੂਤ ਦੇ ਕੇ ਅਸਲੀਅਤ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡਾ ਧੋਖਾ ਤੇ ਵਿਸ਼ਵਾਸਘਾਤ ਕਰ ਰਹੀ ਹੁੰਦੀ ਹੈ । ਅਜਿਹੀ ਲੀਡਰਸਿ਼ਪ ਨੂੰ ਜਨਤਾ ਦੀ ਕਚਹਿਰੀ ਵਿਚ ਅਵੱਸ ਖਲੋਣਾ ਪੈਦਾ ਹੈ ਅਤੇ ਅਜਿਹੇ ਸਮੇਂ ਅਜਿਹੀ ਲੀਡਰਸਿ਼ਪ ਦੀ ਇਖ਼ਲਾਕੀ ਅਤੇ ਸਿਆਸੀ ਮੌਤ ਹੋਣ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪ੍ਰੈਸ ਬਿਆਨ ਰਾਹੀ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੀ ਹੋਈ ਨਿਮਨ ਦਿੱਤੀ ਜਾ ਰਹੀ ਗੁਟਕਾ ਸਾਹਿਬ ਦੀ ਸੌਂਹ ਚੁੱਕਣ ਦੀ ਤਸਵੀਰ ਇਨ੍ਹਾਂ ਦੀ ਮਰੀ ਹੋਈ ਆਤਮਾ ਨੂੰ ਜਗਾਉਣ ਲਈ ਅਤੇ ਪੰਜਾਬੀਆਂ ਤੇ ਸਿੱਖ ਕੌਮ ਦੀ ਜਾਣਕਾਰੀ ਲਈ ਦੇ ਰਹੇ ਹਾਂ :-
 
ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬੀਆਂ ਨੂੰ ਝੂਠੇ ਵਾਅਦੇ ਕਰਕੇ ਗੁੰਮਰਾਹ ਕਰਨ ਵਾਲਿਆ ਨੂੰ ਅਸੀਂ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਗੁਟਕਾ ਸਾਹਿਬ ਫੜ੍ਹਕੇ ਅਤੇ ਨਤਮਸਤਕ ਹੁੰਦੇ ਹੋਏ ਹੀ ਪੰਜਾਬੀਆਂ ਤੇ ਸਿੱਖ ਕੌਮ ਨਾਲ ਵਾਅਦੇ ਕਰਕੇ ਹੀ ਮੁੰਨਕਰ ਨਹੀਂ ਹੋਏ, ਬਲਕਿ 01 ਮਈ 1994 ਨੂੰ ਜਦੋਂ ਸਮੁੱਚੀ ਸਿੱਖ ਲੀਡਰਸਿ਼ਪ ਵੱਲੋਂ ਸਿੱਖ ਕੌਮ ਦੇ ਮਹਾਨ ਤਖ਼ਤ ਅਤੇ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਅਸਥਾਂਨ ਤੇ ‘ਅੰਮ੍ਰਿਤਸਰ ਐਲਾਨਨਾਮੇ’ ਸੰਬੰਧੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੌਂਹ ਚੁੱਕਦੇ ਹੋਏ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਵੀ ਸਮੁੱਚੀ ਲੀਡਰਿਸ਼ਪ ਨਾਲ ਉਪਰੋਕਤ ਅੰਮ੍ਰਿਤਸਰ ਐਲਾਨਨਾਮੇ ਦੀ ਸੌਂਹ ਚੁੱਕਦੇ ਨਿਮਨ ਤਸਵੀਰ ਵਿਚ ਵੇਖੇ ਜਾ ਸਕਦੇ ਹਨ :-
 
ਫਿਰ ਹੁਣ ਚੋਣਾਂ ਤੋਂ ਪਹਿਲੇ ਕੀਤੇ ਵਾਅਦਿਆ ਨੂੰ ਉਹ ਕਦੋਂ ਪੂਰੇ ਕਰਨਗੇ ? ਇਥੇ ਇਹ ਵੀ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਵਾਅਦਿਆ ਤੋਂ ਅਤੇ ਸੌਂਹਾ ਤੋਂ ਮੁੰਨਕਰ ਹੋਣ ਵਾਲਿਆ ਨੂੰ ਨਾ ਤਾਂ ਇਸ ਜਹਾਨ ਵਿਚ ਢੋਈ ਮਿਲ ਸਕਦੀ ਹੈ ਅਤੇ ਨਾ ਹੀ ਉਸ ਅਕਾਲ ਪੁਰਖ ਦੀ ਅਗਲੀ ਦਰਗਾਹ ਵਿਚ । 
Webmaster
Lakhvir Singh
Shiromani Akali Dal (Amritsar)
9781-222-567

About The Author

Related posts

Leave a Reply

Your email address will not be published. Required fields are marked *