Select your Top Menu from wp menus
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਵੱਲੋਂ, ਰਾਜੀਵ ਗਾਂਧੀ ਬਾਰੇ ਇਹ ਕਹਿਣਾ ਕਿ ਉਸਨੇ ਕੋਈ ਅਪਰਾਧ ਜਾਂ ਜ਼ਬਰ-ਜੁਲਮ ਨਹੀਂ ਕੀਤਾ, ਗੁੰਮਰਾਹਕੁੰਨ ਬਿਆਨਬਾਜੀ : ਮਾਨ

ਕੈਪਟਨ ਅਮਰਿੰਦਰ ਸਿੰਘ ਵੱਲੋਂ, ਰਾਜੀਵ ਗਾਂਧੀ ਬਾਰੇ ਇਹ ਕਹਿਣਾ ਕਿ ਉਸਨੇ ਕੋਈ ਅਪਰਾਧ ਜਾਂ ਜ਼ਬਰ-ਜੁਲਮ ਨਹੀਂ ਕੀਤਾ, ਗੁੰਮਰਾਹਕੁੰਨ ਬਿਆਨਬਾਜੀ : ਮਾਨ
ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਅੰਗਰੇਜ਼ੀ, ਪੰਜਾਬੀ ਦੇ ਅਖ਼ਬਾਰਾਂ ਵਿਚ ਸਿੱਖ ਕੌਮ ਦੇ ਕਾਤਲ ਮਰਹੂਮ ਰਾਜੀਵ ਗਾਂਧੀ ਦੀ ਬਰਸੀਂ ਮਨਾਉਣ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਆਪਣੀਆ ਫੋਟੋਆਂ ਦੇ ਕੇ ਇਸਤਿਹਾਰਬਾਜ਼ੀ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਮਰਹੂਮ ਰਾਜੀਵ ਗਾਂਧੀ ਨੇ ਕੋਈ ਅਪਰਾਧ, ਗੈਰ-ਕਾਨੂੰਨੀ ਅਮਲ ਜਾਂ ਜ਼ਬਰ-ਜੁਲਮ ਨਹੀਂ ਕੀਤਾ, ਇਹ ਬਿਲਕੁਲ ਇੰਡੀਆਂ ਨਿਵਾਸੀਆ, ਪੰਜਾਬੀਆਂ ਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੀ ਬਿਆਨਬਾਜੀ ਹੈ । ਜਦੋਂਕਿ ਰਾਜੀਵ ਗਾਂਧੀ ਨੇ ਲੰਕਾ ਵਿਚ ਆਈ.ਪੀ.ਕੇ.ਐਫ. ਭੇਜਕੇ 1987-1990 ਤੱਕ ਉਥੋਂ ਦੇ ਘੱਟ ਗਿਣਤੀ ਤਾਮਿਲਾਂ ਉਤੇ ਫ਼ੌਜ ਤੋਂ ਜ਼ਬਰ-ਜੁਲਮ ਕਰਵਾਇਆ । ਇਹੀ ਵਜਹ ਸੀ ਕਿ ਤਾਮਿਲ ਬੀਬੀ ਨਾਲੀਨੀ ਨੇ ਤਾਮਿਲਾ ਉਤੇ ਹੋਏ ਫ਼ੌਜੀ ਕਤਲੇਆਮ ਦੀ ਬਦੌਲਤ ਰਾਜੀਵ ਗਾਂਧੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਸੀ ਅਤੇ ਇਸ ਬੀਬੀ ਨੂੰ ਹਾਈਕੋਰਟ ਦੇ ਜੱਜਾਂ ਨੇ ਪੇਰੋਲ ਵੀ ਦੇ ਦਿੱਤੀ ਹੈ । ਜਦੋਂਕਿ ਬੀਬੀ ਸਜ਼ਾਯਾਫਤਾ ਹੈ । ਫਿਰ ਰਾਜੀਵ ਗਾਂਧੀ ਨੇ 1984 ਵਿਚ ਸਿੱਖਾਂ ਦੇ ਹੋਏ ਕਤਲੇਆਮ ਦੀ ਸਾਜਿ਼ਸ ਰਚੀ ਸੀ ਅਤੇ ਆਪਣੇ ਬੰਦਿਆ ਰਾਹੀ ਸਿੱਖ ਕੌਮ ਦਾ ਕਤਲੇਆਮ ਤੇ ਨਸ਼ਲਕੁਸੀ ਕਰਵਾਈ ਸੀ । ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ 1984 ਦੇ ਸਿੱਖ ਕੌਮ ਦੇ ਕਾਤਲਾਂ ਨੂੰ ਮੁਆਫ਼ੀ ਦਿਵਾਉਣ ਲਈ ਪੰਜਾਬ ਦੇ ਗਵਰਨਰ ਨੂੰ ਪੱਤਰ ਲਿਖਕੇ ਪੂਰਨ ਕਰਵਾਇਆ ਗਿਆ । ਜਦੋਂਕਿ ਮੁੱਖ ਮੰਤਰੀ ਬਣਨ ਤੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਦੀ ਰਿਹਾਈ ਲਈ ਕੀਤੇ ਗਏ ਵਾਅਦੇ ਨੂੰ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਪੂਰਾ ਨਹੀਂ ਕਰ ਸਕੇ । ਫਿਰ ਮਰਹੂਮ ਰਾਜੀਵ ਗਾਂਧੀ ਸੰਬੰਧੀ ਕਿਸ ਦਲੀਲ ਤੇ ਸੱਚ ਦੇ ਬਿਨ੍ਹਾਂ ਤੇ ਕੈਪਟਨ ਸਾਿਹਬ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਨੇ ਕੋਈ ਅਪਰਾਧ, ਜ਼ਬਰ-ਜੁਲਮ ਨਹੀਂ ਕੀਤਾ ? ਇਹ ਹੋਰ ਵੀ ਅਫ਼ਸੋਸ ਵਾਲੇ ਅਮਲ ਹਨ ਕਿ ਸਾਡੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਐਮ.ਐਲ.ਏ. ਕੁਲਜੀਤ ਸਿੰਘ ਨਾਗਰਾ ਨੂੰ ਕਾਂਗਰਸ ਨੇ ਮਰਹੂਮ ਰਾਜੀਵ ਗਾਂਧੀ ਬਰਸੀਂ ਸਮਾਰੋਹ ਦਾ ਮੁੱਖੀ ਬਣਾਇਆ ਹੈ । ਇਹ ਬਹੁਤ ਹੀ ਹੈਰਾਨੀ ਅਤੇ ਅਫ਼ਸੋਸਨਾਕ ਗੱਲ ਹੈ ਕਿ ਕੁਲਜੀਤ ਸਿੰਘ ਨਾਗਰਾ ਨੇ ਸਿੱਖ ਕੌਮ ਦੇ ਕਾਤਲ ਦੇ ਸਮਾਗਮ ਮਨਾਉਣ ਦੇ ਮੁੱਖੀ ਦੇ ਅਹੁਦੇ ਨੂੰ ਕਿਵੇਂ ਪ੍ਰਵਾਨ ਕਰ ਲਿਆ ? ਸ. ਨਾਗਰਾ ਤੁੱਛ ਜਿਹੇ ਸਿਆਸੀ ਅਹੁਦਿਆ ਲਈ ਸਿੱਖ ਕੌਮ ਨਾਲ ਕੀ ਗ਼ਦਾਰੀ ਕਰਨ ਦੇ ਅਮਲ ਨਹੀਂ ਕਰ ਰਹੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖ਼ਬਾਰਾਂ ਵਿਚ ਕਾਂਗਰਸ ਜਮਾਤ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਕੌਮ ਦੇ ਕਾਤਲ ਮਰਹੂਮ ਰਾਜੀਵ ਗਾਂਧੀ ਦੀ ਬਰਸੀਂ ਮਨਾਉਣ ਦੇ ਦਿੱਤੇ ਗਏ ਇਸਤਿਹਾਰਾਂ ਅਤੇ ਉਪਰੋਕਤ ਤਾਮਿਲਾਂ ਅਤੇ ਸਿੱਖਾਂ ਦੇ ਕਾਤਲ ਹੋਣ ਦੇ ਬਾਵਜੂਦ ਰਾਜੀਵ ਗਾਂਧੀ ਨੂੰ ਬਿਨ੍ਹਾਂ ਕਿਸੇ ਦਲੀਲ ਦੇ ਝੂਠ ਦੇ ਆਧਾਰ ਤੇ ਨਿਰਦੋਸ਼ ਸਾਬਤ ਕਰਨ ਦੀ ਕੀਤੀ ਗਈ ਅਸਫ਼ਲ ਕੋਸਿ਼ਸ਼ ਨੂੰ ਗੁੰਮਰਾਹਕੁੰਨ ਪ੍ਰਚਾਰ ਅਤੇ ਅਜਿਹੀਆ ਸਿੱਖ ਤੇ ਮਨੁੱਖਤਾ ਵਿਰੋਧੀ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਧਰਮ ਯੁੱਧ ਮੋਰਚੇ ਵਿਚ ਸਮੁੱਚੀ ਸਿੱਖ ਕੌਮ ਨੇ ਤਨੋ-ਮਨੋ-ਧਨੋ ਸਹਿਯੋਗ ਕੀਤਾ । ਹਰਚੰਦ ਸਿੰਘ ਲੌਗੋਵਾਲ ਇਸ ਮੋਰਚੇ ਦੀ ਅਗਵਾਈ ਕਰ ਰਹੇ ਸਨ, ਫਿਰ ਸਿੱਖ ਕੌਮ ਦੇ ਧਾਰਮਿਕ, ਸਮਾਜਿਕ, ਸਿਆਸੀ, ਮਾਲੀ ਮੁਫਾਦਾ ਨੂੰ ਪਿੱਠ ਦੇ ਕੇ ਹਰਚੰਦ ਸਿੰਘ ਲੋਗੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ 1985 ਵਿਚ ਰਾਜੀਵ-ਲੌਗੋਵਾਲ ਸਮਝੋਤਾ ਕੀਤਾ । ਜਿਸ ਨੂੰ ਸਿੱਖ ਕੌਮ ਨੇ ਗ਼ਦਾਰੀ ਸਮਝਦੇ ਹੋਏ ਬਿਲਕੁਲ ਪ੍ਰਵਾਨ ਨਹੀਂ ਕੀਤਾ । ਇਸ ਗ਼ਦਾਰੀ ਦੀ ਬਦੌਲਤ ਹੀ ਲੌਗੋਵਾਲ ਨੂੰ ਵੀ ਸਿੱਖਾਂ ਨੇ ਮੌਤ ਦੀ ਸਜ਼ਾ ਦਿੱਤੀ । ਜਿਸ ਤੋਂ ਇਹ ਵੀ ਪ੍ਰਤੱਖ ਹੋ ਜਾਂਦਾ ਹੈ ਕਿ ਸਿੱਖ ਕੌਮ ਉਤੇ ਜ਼ਬਰ-ਜੁਲਮ ਕਰਨ ਵਾਲਿਆ ਨੂੰ ਸਿੱਖ ਕੌਮ ਕਦੀ ਵੀ ਮੁਆਫ਼ ਨਹੀਂ ਕਰਦੀ ਅਤੇ ਨਾ ਹੀ ਅਜਿਹੇ ਗ਼ਦਾਰਾਂ ਨੂੰ ਆਪਣੀਆ ਰਵਾਇਤਾ ਅਨੁਸਾਰ ਕਦੀ ਬਖਸ਼ਦੀ ਹੈ ।
Webmaster
Lakhvir Singh
Shiromani Akali Dal (Amritsar)
9781222567

About The Author

Related posts

Leave a Reply

Your email address will not be published. Required fields are marked *