Select your Top Menu from wp menus
Header
Header
ਤਾਜਾ ਖਬਰਾਂ

ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ੀ ਦੌਰੇ ਦੌਰਾਨ ਵਿਦੇਸ਼ੀ ਸਿੱਖ ਉਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਰਗਾੜੀ ਮੋਰਚੇ ਦੇ ਵਾਅਦਿਆ ਬਾਰੇ ਜ਼ਰੂਰ ਪੁੱਛਣਗੇ : ਮਾਨ

ਕੈਪਟਨ ਅਮਰਿੰਦਰ ਸਿੰਘ ਦੇ ਵਿਦੇਸ਼ੀ ਦੌਰੇ ਦੌਰਾਨ ਵਿਦੇਸ਼ੀ ਸਿੱਖ ਉਨ੍ਹਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਬਰਗਾੜੀ ਮੋਰਚੇ ਦੇ ਵਾਅਦਿਆ ਬਾਰੇ ਜ਼ਰੂਰ ਪੁੱਛਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 16 ਨਵੰਬਰ ( ) “ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਤੇ ਕੱਲ੍ਹ ਆਪਣੇ ਵਿਦੇਸ਼ੀ ਦੌਰੇ ਤੇ ਚੱਲੇ ਗਏ ਹਨ । ਜਿਸ ਵਿਚ ਉਹ 15 ਨਵੰਬਰ ਤੋਂ 21 ਨਵੰਬਰ ਤੱਕ ਸਲੋਵਾਕੀਆ ਦੇ ਨਿੱਜੀ ਦੌਰੇ ਤੇ ਹਨ, ਉਪਰੰਤ 22 ਨਵੰਬਰ ਤੋਂ 28 ਨਵੰਬਰ ਤੱਕ ਬਰਤਾਨੀਆ ਦੇ ਸਰਕਾਰੀ ਦੌਰੇ ਤੇ ਹਨ । ਅਸੀਂ ਉਨ੍ਹਾਂ ਦੇ ਅਜਿਹੇ ਦੌਰਿਆ ਵਿਚ ਕਿਸੇ ਤਰ੍ਹਾਂ ਦੀ ਵਿਘਨ ਪਾਉਣ ਦੇ ਚਾਹਵਾਨ ਨਹੀਂ ਹਾਂ । ਪਰ ਉਨ੍ਹਾਂ ਨੂੰ ਇਸ ਦੌਰਿਆ ਤੇ ਜਾਣ ਤੋਂ ਪਹਿਲੇ ਆਪਣੇ ਆਪ ਨੂੰ ਉਥੋਂ ਦੇ ਸਿੱਖਾਂ ਵੱਲੋਂ ਹੋਣ ਵਾਲੇ ਸਵਾਲਾਂ ਦਾ ਜੁਆਬ ਦੇਣ ਲਈ ਤਿਆਰੀ ਕਰਕੇ ਜਾਣੀ ਪਵੇਗੀ । ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਜਨਤਕ ਤੌਰ ਤੇ ਸੌਂਹ ਚੁੱਕ ਕੇ ਸਿੱਖ ਕੌਮ ਨਾਲ ਇਹ ਬਚਨ ਕੀਤਾ ਸੀ ਕਿ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਮਸਲਿਆ ਦਾ ਉਹ ਹਰ ਕੀਮਤ ਤੇ ਹੱਲ ਕੱਢਣਗੇ । ਇਹ ਵੀ ਵਾਅਦਾ ਕੀਤਾ ਸੀ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਦੋਸ਼ੀਆਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਵਾਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣਗੇ । ਪਰ ਇਨ੍ਹਾਂ ਕੀਤੇ ਗਏ ਬਚਨਾਂ ਅਤੇ ਬਰਗਾੜੀ ਦੇ ਮੋਰਚੇ ਸਮੇਂ ਆਪਣੇ ਵੱਲੋਂ ਭੇਜੇ ਦੋ ਵਜ਼ੀਰਾਂ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਨਾਲ ਉਥੇ ਪਹੁੰਚੇ ਤਿੰਨ ਵਿਧਾਨਕਾਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਉਪਰੋਕਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ, ਸਜ਼ਾਵਾਂ ਦਿਵਾਉਣ ਤੋਂ ਇਲਾਵਾ 25-25 ਸਾਲਾ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੀ ਗੱਲ ਵੀ ਕੀਤੀ ਗਈ ਸੀ । ਪਰ ਕੋਈ ਵੀ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ । ਜਿਸ ਸੰਬੰਧੀ ਬਾਹਰਲੇ ਸਿੱਖਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰਲੀ ਪ੍ਰੈਸ ਦੇ ਸਾਹਮਣੇ ਅਤੇ ਜਨਤਕ ਤੌਰ ਤੇ ਘੇਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਦੇ ਸੁਰੂ ਹੋਏ ਵਿਦੇਸ਼ੀ ਦੌਰੇ ਉਤੇ ਬਾਹਰਲੇ ਮੁਲਕਾਂ ਦੇ ਸਿੱਖਾਂ ਵੱਲੋਂ ਉਨ੍ਹਾਂ ਨੂੰ ਸਿੱਖ ਕੌਮ ਨਾਲ ਕੀਤੇ ਗਏ ਵਾਅਦਿਆ, ਕੌਲ-ਇਕਰਾਰਾ ਨੂੰ ਪੂਰਨ ਨਾ ਕਰਨ ਉਤੇ ਘੇਰਨ ਸੰਬੰਧੀ ਸੁਚੇਤ ਕਰਦੇ ਹੋਏ ਅਤੇ ਕੌਮਾਂਤਰੀ ਪੱਧਰ ਤੇ ਆਪਣੀ ਸਥਿਤੀ ਸਪੱਸਟ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਦੇ ਜਿ਼ੰਮੀਦਾਰ ਅਤੇ ਖੇਤ-ਮਜ਼ਦੂਰ ਜੋ ਆਪਣੀ ਆਰਥਿਕ ਮੁਸ਼ਕਿਲਾਂ ਦੀ ਬਦੌਲਤ ਖੁਦਕਸ਼ੀਆਂ ਕਰ ਰਹੇ ਹਨ, ਉਨ੍ਹਾਂ ਦੀ ਆਰਥਿਕ ਹਾਲਤ ਨੂੰ ਤਾਂ ਸਹੀ ਕਰਨ ਲਈ ਪੰਜਾਬ ਅਤੇ ਸੈਂਟਰ ਦੀਆਂ ਸਰਕਾਰਾਂ ਅਸਫ਼ਲ ਹੋ ਚੁੱਕੀਆ ਹਨ । ਹੁਣ ਜੋ ਜਿ਼ੰਮੀਦਾਰ ਆਪਣੀਆ ਪਰਾਲੀਆ ਸਾੜਕੇ ਆਪਣਾ ਰੋਸ ਪ੍ਰਗਟ ਕਰ ਰਹੇ ਹਨ, ਉਨ੍ਹਾਂ ਉਤੇ ਕਾਨੂੰਨੀ ਕਾਰਵਾਈ ਕਰਕੇ ਅਤੇ ਉਨ੍ਹਾਂ ਨੂੰ ਮੁਜ਼ਰਿਮ ਬਣਾਕੇ ਕੀਤੇ ਜਾ ਰਹੇ ਅਮਲ ਹੋਰ ਵੀ ਦੁੱਖਦਾਇਕ ਅਤੇ ਇਥੋਂ ਦੀ ਸਥਿਤੀ ਨੂੰ ਵਿਸਫੋਟਕ ਬਣਾਉਣ ਵਾਲੇ ਹਨ, ਇਸ ਸੰਬੰਧੀ ਵੀ ਬਾਹਰਲੇ ਮੁਲਕਾਂ ਦੇ ਸਿੱਖ ਕੈਪਟਨ ਅਮਰਿੰਦਰ ਸਿੰਘ ਨੂੰ ਕੌਮਾਂਤਰੀ ਸਿੱਖ ਕੌਮ ਦੇ ਕਟਹਿਰੇ ਵਿਚ ਖੜਾਉਣ ਤੋਂ ਗੁਰੇਜ਼ ਨਹੀਂ ਕਰਨਗੀਆ । ਸ. ਮਾਨ ਨੇ ਸੰਗਰੂਰ ਜਿ਼ਲ੍ਹੇ ਦੇ ਪਿੰਡ ਚੰਗਾਲੀਵਾਲਾ ਦੇ ਇਕ ਰੰਘਰੇਟੇ ਪਰਿਵਾਰ ਨਾਲ ਸੰਬੰਧਤ ਜਗਮੇਲ ਸਿੰਘ ਨੂੰ ਬਹੁਤ ਬੇਰਹਿੰਮੀ ਨਾਲ ਕੁੱਟਮਾਰ ਕਰਨ ਅਤੇ ਉਸਦੀਆਂ ਦੋਵੇ ਲੱਤਾਂ ਨਕਾਰਾ ਕਰਨ ਅਤੇ ਉਸ ਨੂੰ ਮੂਤਰ ਪਿਲਾਉਣ ਵਾਲੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਨੂੰ ਅਤਿ ਸ਼ਰਮਨਾਕ ਅਤੇ ਬੇਇਨਸਾਫ਼ੀ ਵਾਲੀ ਕਰਾਰ ਦਿੱਤਾ । ਅੱਜ ਉਪਰੋਕਤ ਸ. ਜਗਮੇਲ ਸਿੰਘ ਦੀ ਪੀ.ਜੀ.ਆਈ. ਵਿਖੇ ਮੌਤ ਹੋ ਚੁੱਕੀ ਹੈ, ਜਿਸ ਉਤੇ ਉਨ੍ਹਾਂ ਨੇ ਗਹਿਰੇ ਦੁੱਖ ਅਤੇ ਅਫ਼ਸੋਸ ਜਾਹਰ ਕਰਦੇ ਹੋਏ ਇਥੋਂ ਦੀ ਵਿਗੜਦੀ ਜਾ ਰਹੀ ਕਾਨੂੰਨੀ ਵਿਵਸਥਾਂ ਅਤੇ ਅਫ਼ਸਰਸ਼ਾਹੀ ਵੱਲੋਂ ਇਥੋਂ ਦੀ ਜਨਤਾ ਨੂੰ ਇਨਸਾਫ਼ ਨਾ ਦੇਣ ਦੀ ਵੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕੀਤੀ ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਘੇ ਦੀ ਸੁਰੂਆਤ ਦੌਰਾਨ ਫਿਰਕੂਆਂ ਦੇ ਮਗਰ ਲੱਗਕੇ ਇਹ ਬਿਆਨਬਾਜੀ ਕੀਤੀ ਗਈ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਖਾੜਕੂਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਦੋਂਕਿ ਸਰਹੱਦ ਤੋਂ 4 ਕਿਲੋਮੀਟਰ ਦੂਰੀ ਤੇ ਇਹ ਇਤਿਹਾਸਿਕ ਸਥਾਂਨ ਸਥਿਤ ਹੈ, ਜਿਥੋਂ ਦੂਰਬੀਨ ਰਾਹੀ ਸਭ ਕੁਝ ਦਿਖਾਈ ਦੇ ਰਿਹਾ ਹੈ । ਅਜਿਹੇ ਸਥਾਂਨ ਤੇ ਟ੍ਰੇਨਿੰਗ ਕੈਪ ਕਿਵੇਂ ਹੋ ਸਕਦੇ ਹਨ ? ਦੂਸਰੇ ਪਾਸੇ ਇਥੋਂ ਦੇ ਹੁਕਮਰਾਨਾਂ ਜਿਨ੍ਹਾਂ ਨੇ ਸਿੱਖ ਕੌਮ ਅਤੇ ਸਿੱਖ ਧਾਰਮਿਕ ਸਥਾਨਾਂ ਨੂੰ ਬਦਨਾਮ ਕਰਨ ਲਈ ਅਜਿਹੀ ਅਫ਼ਵਾਹ ਉਡਾਈ, ਉਨ੍ਹਾਂ ਵੱਲੋਂ ਦੇਹਰਾਦੂਨ ਦੇ ਨਜ਼ਦੀਕ ਚਕਰਾਤਾ ਵਿਖੇ ‘ਥਾਮਪਾ’ ਤਿਬਤੀ ਕੌਮ ਦੇ ਬੰਦਿਆ ਨੂੰ ਚੀਨ ਅਤੇ ਤਿਬਤ ਦੇ ਵਿਰੁੱਧ ਦਹਿਸਤਗਰਦੀ ਕਾਰਵਾਈਆ ਕਰਨ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਟ੍ਰੇਨਰਾਂ ਨੂੰ ਵੀ ਇਸੇ ਚਕਰਾਤਾ ਵਿਖੇ ਦਹਿਸਤਗਰਦੀ ਦੀ ਟ੍ਰੇਨਿੰਗ ਦਿੱਤੀ ਗਈ ਸੀ । ਜਿਵੇਂ ਬਾਲਾਕੋਟ ਵਿਚ ਨਰਿੰਦਰ ਮੋਦੀ ਨੇ ਉਥੇ ਹਮਲਾ ਕਰਵਾਕੇ ਕਾਰਵਾਈ ਕੀਤੀ ਸੀ, ਰੱਬ ਨਾ ਕਰੇ ਜੇ ਕੱਲ੍ਹ ਨੂੰ ਚੀਨ ਦੀ ਪੀ.ਐਲ.ਏ. ਦੀ ਹਵਾਈ ਫ਼ੌਜ ਨੇ ਅਜਿਹੀ ਕਾਰਵਾਈ ਚਕਰਾਤਾ ਵਿਖੇ ਕਰ ਦਿੱਤੀ ਤਾਂ ਹਿੰਦੂਤਵ ਹੁਕਮਰਾਨਾਂ ਦੀ ਕੀ ਹਾਲਤ ਹੋਵੇਗੀ ? ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦਿਸ਼ਾ ਵੱਲ ਕੀਤੀ ਗਈ ਗੈਰ-ਦਲੀਲ ਬਿਆਨਬਾਜੀ ਦੀ ਵੀ ਬਾਹਰਲੇ ਸਿੱਖ ਪੁੱਛਣ ਤੋਂ ਪਿੱਛੇ ਨਹੀਂ ਹੱਟਣਗੇ ।

Webmaster

Lakhvir Singh

Shiromani Akali Dal (Amritsar)

9781-222-567

About The Author

Related posts

Leave a Reply

Your email address will not be published. Required fields are marked *